ਪਉੜੀ ੧੭

ਵਾਰ ੯ ਭਾਈ ਗੁਰਦਾਸ ਜੀ ਅੰਗ 9
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੭
पउड़ी १७
LINE 02
ਪਹਿਲੇਗੁਰਿਉਪਦੇਸਦੇਸਿਖਪੈਰੀਪਾਏ।
ਪਹਿਲੇ ਗੁਰ ਸਿੱਖ ਨੂੰ (ਆਪਣੀ) ਚਰਨੀਂ ਲਾਕੇ ਉਪਦੇਸ਼ ਦਿੰਦੇ ਹਨ।
First the Guru making the disciple sit near his feet preaches to him.
पहिले गुरि उपदेस दे सिख पैरी पाए ।
LINE 03
ਸਾਧਸੰਗਤਿਕਰਿਧਰਮਸਾਲਸਿਖਸੇਵਾਲਾਏ।
ਸਾਧ ਸੰਗਤ ਧਰਮ ਦੀ ਸਾਲਾ ਕਰ ਕੇ (ਦੱਸਦੇ ਉਸਦੀ) ਸੇਵਾ ਵਿਖੇ ਸਿਖ ਨੂੰ ਲਾਉਂਦੇ ਹਨ।
Telling him about the distinction of the holy congregation and the abode of dharma, he is put into the service (of the mankind).
साधसंगति करि धरमसाल सिख सेवा लाए ।
LINE 04
ਭਾਇਭਗਤਿਭੈਸੇਵਦੇਗੁਰਪੁਰਬਕਰਾਏ।
ਸਿੱਖ ਪ੍ਰੈਮਾ ਭਗਤੀ ਨਾਲ ਟਹਿਲ ਕਰਦੇ ਤੇ ਗੁਰਪੁਰਬ ਕਰਦੇ ਹਨ।
Serving through loving devotion, the servants of the Lord celebrate the anniversaries.
भाइ भगति भै सेवदे गुरपुरब कराए ।
LINE 05
ਸਬਦਸੁਰਤਿਲਿਵਕੀਰਤਨੁਸਚਿਮੇਲਿਮਿਲਾਏ।
ਸ਼ਬਦ ਦੀ ਸੁਰਤ ਵਿਚ ਤੇ ਕੀਰਤਨ ਵਿਚ ਸੱਚੇ ਦੇ ਮੇਲ ਵਿਖੇ ਸਿਖ ਮਿਲਦੇ ਹਨ।
Attuning the consciousness with the Word, through the singing of hymns, one meets the truth.
सबद सुरति लिव कीरतनु सचि मेलि मिलाए ।
LINE 06
ਗੁਰਮੁਖਿਮਾਰਗੁਸਚਦਾਸਚੁਪਾਰਿਲੰਘਾਏ।
ਗੁਰਮੁਖਾਂ ਦਾ ਰਸਤਾ ਸੱਚ ਦਾ ਹੈ ਸੱਚ ਹੀ ਪਾਰ ਕਰਨ ਵਾਲਾ ਹੈ।
The Gurmukh walks the path of Truth; practicing Truth he crosses the Worldly ocean.
गुरमुखि मारगु सच दा सचु पारि लंघाए ।
LINE 07
ਸਚਿਮਿਲੈਸਚਿਆਰਨੋਮਿਲਿਆਪੁਗਵਾਏ੧੭।।
(ਪਰ) ਸਚਿਆਰ ਨੂੰ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ (ਕਿਸ ਦੇ) ਮਿਲਿਆਂ ਆਪਾ ਭਾਵ ਦੂਰ ਹੋ ਜਾਂਦਾ ਹੈ।
Thus the truthful one obtains the truth and getting it, the ego is erased.
सचि मिलै सचिआर नो मिलि आपु गवाए ।१७।
GURBANI.WORLD