ਪਉੜੀ ੧੮

ਵਾਰ ੯ ਭਾਈ ਗੁਰਦਾਸ ਜੀ ਅੰਗ 9
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੮
पउड़ी १८
LINE 02
ਸਿਰਉਚਾਨੀਵੇਂਚਰਣਸਿਰਿਪੈਰੀਪਾਂਦੇ।
ਸਿਰ ਉੱਚਾ ਹੈ, ਪੈਰ ਨੀਵੇਂ ਪਰ ਸਿਰ ਪੈਰਾਂ ਪੁਰ ਡਿਗਦੇ ਹਨ।
The head is high and the feet are at a low level but still the head bows upon the feet.
सिर उचा नीवें चरण सिरि पैरी पांदे ।
LINE 03
ਮੁਹੁਅਖੀਨਕੁਕੰਨਹਥਦੇਹਭਾਰਉਚਾਂਦੇ।
ਮੂੰਹ ਅੱਖ ਆਦਿਕ ਅੰਗਾਂ ਦਾ ਤੇ ਸਾਰੀ ਦੇਹ ਦਾ ਭਾਰ ਭੀ (ਪੈਰ) ਚੁੱਕਦੇ ਹਨ।
The feet carry the burden of mouth, eyes, nose, ears, hands and the whole body.
मुहु अखी नकु कंन हथ देह भार उचांदे ।
LINE 04
ਸਭਚਿਹਨਛਡਿਪੂਜੀਅਨਿਕਉਣੁਕਰਮਕਮਾਂਦੇ।
ਸਾਰੇ ਅੰਗ ਛੱਡ ਕੇ ਕੀ ਕਰਮ ਇਹ ਕਰਦੇ ਹਨ ਕਿ ਪੂਜਾ ਇਨ੍ਹਾਂ ਦੀ ਹੀ ਕੀਤੀ ਜਾਂਦੀ ਹੈ?
Then, leaving aside all the body organs, only they (feet) are worshipped.
सभ चिहन छडि पूजीअनि कउणु करम कमांदे ।
LINE 05
ਗੁਰਸਰਣੀਸਾਧਸੰਗਤੀਨਿਤਚਲਿਚਲਿਜਾਂਦੇ।
(ਉੱਤਰ-) ਗੁਰੂ ਦੀ ਸ਼ਰਣ (ਅਰਥਾਤ ਸਤਿਸੰਗ) ਵਿਚ ਰੋਜ਼ ਚੱਲ ਚੱਲਕੇ ਜਾਂਦੇ ਹਨ।
They daily go to the holy congregation in the shelter of the Guru.
गुर सरणी साधसंगती नित चलि चलि जांदे ।
LINE 06
ਵਤਨਿਪਰਉਪਕਾਰਨੋਕਰਿਪਾਰਿਵਸਾਂਦੇ।
ਫੇਰ ਪਰਉਪਕਾਰ ਕਰਨ ਨੂੰ ਪੈਂਡਾ ਕਰਦੇ ਹਨ, (ਜਿੰਨਾਕੁ) ਵੱਸ ਚੱਲੇ ਅੱਕਦੇ ਨਹੀਂ।
Then they run for the altruistic works and accomplish the work to the maximum possible.
वतनि परउपकार नो करि पारि वसांदे ।
LINE 07
ਮੇਰੀਖਲਹੁਮੌਜੜੇਗੁਰਸਿਖਹੰਢਾਂਦੇ।
(ਇਸ ਲਈ ਮੇਰਾ ਜੀ ਕਰਦਾ ਹੈ ਕਿ ਮੇਰੀ ਸਫਲਤਾ ਤਾਂ ਹੋਵੇ ਜੇ) ਮੇਰੀ (ਦੇਹ ਦੀ) ਖੱਲ ਦੀਆਂ ਜੁੱਤੀਆਂ ਗੁਰੂ ਦੇ ਸਿੱਖ ਹੰਢਾਉਣ, (ਭਾਵ ਉਨ੍ਹਾਂ ਦੇ ਨਿੰਮ੍ਰੀ ਭੂਤ ਉਪਕਾਰੀ ਚਰਨਾਂ ਨਾਲ ਮੇਰੀ ਖੱਲ ਲੱਗ ਲੱਗ ਕੇ ਪਵਿਤ੍ਰ੍ਰ ਹੋ ਜਾਵੇ)।
Alas! Were it so that shoes made of my skin were used by the Sikhs of the Guru.
मेरी खलहु मौजड़े गुरसिख हंढांदे ।
LINE 08
ਮਸਤਕਲਗੇਸਾਧਰੇਣੁਵਡਭਾਗਿਜਿਨ੍ਹਾਂਦੇ੧੮।।
(ਪਰ ਮੈਂ ਕਰਮ ਹੀਨ ਹਾਂ ਤੇ ਏਹ) ਚਰਨ ਧੂੜ ਉਨ੍ਹਾਂ ਦੇ ਮੱਥੇ ਲੱਗਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਹੋਣ।
Whosoever gets the dust of the feet of such people (with above virtues) he is fortunate and a blessed one.
मसतक लगे साध रेणु वडभागि जिन्हां दे ।१८।
GURBANI.WORLD