ਸਫਲ ਜਨੰਮੁ ਗੁਰ ਚਰਨ ਸਰਨਿ ਲਿਵ ਸਫਲ ਦ੍ਰਿਸਟ ਗੁਰ ਦਰਸ ਅਲੋਈਐ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 499
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਫਲਜਨੰਮੁਗੁਰਚਰਨਸਰਨਿਲਿਵਸਫਲਦ੍ਰਿਸਟਗੁਰਦਰਸਅਲੋਈਐ।
ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਵਿਖੇ ਲਿਵ ਲਗਾਇਆਂ ਜਨਮ ਸਫਲਾ ਹੋ ਜਾਂਦਾ ਹੈ, ਤੇ ਸਤਿਗੁਰਾਂ ਦੇ ਦਰਸ਼ਨ ਡਿੱਠਿਆਂ ਦ੍ਰਿਸ਼ਟੀ ਸਫਲੀ ਹੋ ਜਾਂਦੀ ਹੈ।
Human life is successful if spent in the refuge of the True Guru remembering the Supreme Being. Vision of the eyes is purposeful if it has the desire to see Him.
सफल जनंमु गुर चरन सरनि लिव सफल द्रिसट गुर दरस अलोईऐ ।
LINE 02
ਸਫਲਸੁਰਤਿਗੁਰਸਬਦਸੁਨਤਨਿਤਜਿਹਬਾਸਫਲਗੁਨਨਿਧਿਗੁਨਗੋਈਐ।
ਸਤਿਗੁਰਾਂ ਦੇ ਸ਼ਬਦ ਨਿੱਤ ਹੀ ਸੁਨਣ ਨਾਲ ਸੁਰਤਿ ਕੰਨ ਸਫਲੇ ਹੋ ਜਾਂਦੇ ਹਨ, ਤੇ ਗੁਣਾਂ ਦੇ ਭੰਡਾਰ ਗੁਰੂ ਮਹਾਰਾਜ ਦੇ ਗੁਣ ਗੋਈਐ ਗਾਯਨ ਕੀਤਿਆਂ ਰਸਨਾ ਫਸਲ ਹੋ ਜਾਂਦੀ ਹੈ।
Their hearing power is fruitful who hear that creative sound of the True Guru all the time. That tongue is blessed if it keeps on uttering the virtues of the Lord.
सफल सुरति गुर सबद सुनत नित जिहबा सफल गुन निधि गुन गोईऐ ।
LINE 03
ਸਫਲਹਸਤਗੁਰਚਰਨਪੂਜਾਪ੍ਰਨਾਮਸਫਲਚਰਨਪਰਦਛਨਾਕੈਪੋਈਐ।
ਗੁਰੂ ਮਹਾਰਾਜ ਦਿਆਂ ਚਰਣਾਂ ਦੀ ਪੂਜਾ ਕੀਤਿਆਂ ਵਾ ਪ੍ਰਣਾਮ ਹੱਥ ਛੋਹਨ ਪੂਰਬਕ ਨਮਸਕਾਰ ਕਰਦਿਆਂ ਹੱਥ ਸਫਲੇ ਹੋ ਜਾਂਦੇ ਹਨ, ਤੇ ਪੈਰਾਂ ਨੂੰ ਗੁਰੂ ਮਹਾਰਾਜ ਦੀ ਪ੍ਰਦੱਖਣਾ ਵਿਖੇ ਪੋਈਐ ਕਰੀਏ ਪ੍ਰਚਾਈਏ ਤਾਂ ਪੈਰ ਸਫਲੇ ਹੋ ਜਾਂਦੇ ਹਨ।
Hands are blessed if they serve the True Guru and keep on praying to Him at His feet. Those feet are blessed that keep moving circumambulating the True Guru.
सफल हसत गुर चरन पूजा प्रनाम सफल चरन परदछना कै पोईऐ ।
LINE 04
ਸੰਗਮਸਫਲਸਾਧਸੰਗਤਿਸਹਜਘਰਹਿਰਦਾਸਫਲਗੁਰਮਤਿਕੈਸਮੋਈਐ੪੯੯।।
ਸਾਧ ਸੰਗਤ ਵਿਚ ਸਹਜੇ ਘਰ ਪਾਇਆਂ ਵੱਸਿਆਂ ਭਾਵਸਾਧ ਸੰਗਤ ਦਾ ਸੁਤੇ ਹੀ ਸੁਭਾਵ ਪੈ ਗਿਆਂ ਸੰਗ ਸਾਥ ਦਾ ਸਮਾਗਮ ਸਫਲਾ ਹੋ ਜਾਂਦਾ ਹੈ, ਤੇ ਜੇਕਰ ਗੁਰਮਤਿ ਅੰਦਰ ਸਮਾਂ ਟੱਪੇ ਤਾਂ ਹਿਰਦਾ ਸਫਲ ਹੋ ਜਾਂਦਾ ਹੈ ॥੪੯੯॥
Union with saintly congregation is blessed if it brings in a state of equipoise. The mind is blessed only when it imbibes the teachings of the True Guru. (499)
संगम सफल साधसंगति सहज घर हिरदा सफल गुरमति कै समोईऐ ।४९९।
GURBANI.WORLD