ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸੁੰਦਰਸਦਨਹੁਤੋਜਹਨ੍ਰਿਪਬਰ॥
(ਉਥੇ) ਰਾਜੇ ਦਾ ਜੋ ਸੁੰਦਰ ਮਹੱਲ ਸੀ,
सुंदर सदन हुतो जह न्रिप बर ॥
LINE 03
ਜਾਤਭਈਸੁੰਦਰਿਤਾਹਿਘਰ॥
ਉਸ ਘਰ ਵਿਚ ਸੁੰਦਰੀ ਜਾ ਪਹੁੰਚੀ।
जात भई सुंदरि ताहि घर ॥
LINE 04
ਜਹਨ੍ਰਿਪਸੁਤਆਸ੍ਰਮਸੁਨਿਲੀਯਾ॥
ਜਿਥੇ ਰਾਜੇ ਦੇ ਪੁੱਤਰ ਦਾ ਨਿਵਾਸ ਸੁਣਿਆ ਸੀ,
जह न्रिप सुत आस्रम सुनि लीया ॥
LINE 05
ਗਈਤਹਾਤਿਨਬਿਲਮਨਕੀਯਾ੧੯॥॥
ਉਥੇ ਬਿਨਾ ਦੇਰ ਕੀਤੇ ਜਾ ਪਹੁੰਚੀ ॥੧੯॥
गई तहा तिन बिलम न कीया ॥१९॥
LINE 06
ਲੋਕੰਜਨਡਾਰਤਚਖਭਈ॥
(ਉਸ ਨੇ) ਅੱਖਾਂ ਵਿਚ ਜਾਦੂਈ ਸੁਰਮਾ ਪਾ ਲਿਆ।
लोकंजन डारत चख भई ॥
LINE 07
ਪਰਗਟਹੁਤੀਲੋਪਹ੍ਵੈਗਈ॥
(ਉਹ ਜੋ) ਪ੍ਰਗਟ ਰੂਪ ਵਿਚ ਸੀ, (ਸੁਰਮਾ ਪਾਣ ਨਾਲ) ਲੋਪ ਹੋ ਗਈ।
परगट हुती लोप ह्वै गई ॥
LINE 08
ਯਹਸਭਹੀਕੋਰੂਪਨਿਹਾਰੈ॥
ਉਹ ਸਭ ਦਾ ਰੂਪ ਵੇਖ ਸਕਦੀ ਸੀ,
यह सभ ही को रूप निहारै ॥
LINE 09
ਯਾਕੌਕੋਊਨਪੁਰਖਬਿਚਾਰੈ੨੦॥॥
ਪਰ ਉਸ ਨੂੰ ਕੋਈ ਵੀ ਆਦਮੀ ਵੇਖ ਨਹੀਂ ਸਕਦਾ ਸੀ ॥੨੦॥
या कौ कोऊ न पुरख बिचारै ॥२०॥
GURBANI.WORLD