ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1070
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤਬਅਤਿਕੋਪਕਰੀਚਕਕਯੋ॥
ਤਦ ਕ੍ਰੀਚਕ ਨੇ ਬਹੁਤ ਕ੍ਰੋਧ ਕੀਤਾ
तब अति कोप करीचक कयो ॥
LINE 03
ਰਾਜਾਹੁਤੋਜਹਾਤਹਅਯੋ॥
ਅਤੇ ਉਥੇ ਆਇਆ ਜਿਥੇ ਰਾਜਾ ਬੈਠਾ ਸੀ।
राजा हुतो जहा तह अयो ॥
LINE 04
ਪਾਦਪ੍ਰਹਾਰਦ੍ਰੁਪਦਯਹਿਕਿਯੋ॥
(ਤਦ) ਦ੍ਰੋਪਤੀ ਉਤੇ ਉਸ ਨੇ ਪੈਰਾਂ ਦਾ ਵਾਰ ਕੀਤਾ।
पाद प्रहार द्रुपद यहि कियो ॥
LINE 05
ਪਾਚੋਨਿਰਖਿਪੰਡਜਨਲਿਯੋ੬॥॥
ਉਸ ਨੂੰ ਪੰਜਾਂ ਪਾਂਡਵਾਂ ਨੇ ਵੇਖ ਲਿਆ ॥੬॥
पाचो निरखि पंड जन लियो ॥६॥
LINE 06
ਅਤਿਹੀਕੋਪਭੀਮਤਬਭਰਿਯੋ॥
ਤਦ ਭੀਮ ਬਹੁਤ ਕ੍ਰੋਧ ਨਾਲ ਭਰ ਗਿਆ,
अति ही कोप भीम तब भरियो ॥
LINE 07
ਰਾਜੈਮਨੇਨੈਨਸੌਕਰਿਯੋ॥
ਪਰ ਰਾਜੇ (ਯੁਧਿਸ਼ਟਰ) ਨੇ ਅੱਖ ਦੇ ਇਸ਼ਾਰੇ ਨਾਲ ਰੋਕ ਦਿੱਤਾ।
राजै मने नैन सौ करियो ॥
LINE 08
ਬੋਲਦ੍ਰੁਪਦਜਾਨਿਕਟਸਿਖਾਈ॥
(ਉਸ ਨੇ) ਦ੍ਰੋਪਤੀ ਨੂੰ ਕੋਲ ਬੁਲਾ ਕੇ ਸਿਖਾ ਦਿੱਤਾ
बोल द्रुपदजा निकट सिखाई ॥
LINE 09
ਸੌਕ੍ਰੀਚਕਸੌਕਹੋਬਨਾਈ੭॥॥
ਕਿ ਤੂੰ ਕ੍ਰੀਚਕ ਨੂੰ ਇਸ ਤਰ੍ਹਾਂ ਕਹਿ ॥੭॥
सौ क्रीचक सौ कहो बनाई ॥७॥
GURBANI.WORLD