ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1070
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਮੁਖਿਨਾਮਿਸਮਾਇਸਮਾਵੈਨਾਨਕਨਾਮੁਧਿਆਈਹੇ੧੨॥॥
ਹੇ ਨਾਨਕ! ਗੁਰੂ ਦੀ ਰਾਹੀਂ ਨਾਮ ਵਿਚ ਲੀਨ ਹੋ ਕੇ ਉਹ ਮਨੁੱਖ (ਪਰਮਾਤਮਾ ਵਿਚ) ਲੀਨ ਰਹਿੰਦਾ ਹੈ, ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੧੨॥
The Gurmukh is immersed and absorbed in the Naam; Nanak meditates on the Naam. ||12||
गुरमुखि नामि समाइ समावै नानक नामु धिआई हे ॥१२॥
LINE 02
ਭਗਤਾਮੁਖਿਅੰਮ੍ਰਿਤਹੈਬਾਣੀ
ਭਗਤਾਂ ਦੇ ਮੂੰਹ ਵਿਚ (ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਟਿਕੀ ਰਹਿੰਦੀ ਹੈ।
The Ambrosial Nectar of the Guru's Bani is in the mouth of the devotees.
भगता मुखि अंम्रित है बाणी ॥
LINE 03
ਗੁਰਮੁਖਿਹਰਿਨਾਮੁਆਖਿਵਖਾਣੀ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ (ਆਪ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ।
The Gurmukhs chant and repeat the Lord's Name.
गुरमुखि हरि नामु आखि वखाणी ॥
LINE 04
ਹਰਿਹਰਿਕਰਤਸਦਾਮਨੁਬਿਗਸੈਹਰਿਚਰਣੀਮਨੁਲਾਈਹੇ੧੩॥॥
ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਦਾ ਹੈ ॥੧੩॥
Chanting the Name of the Lord, Har, Har, their minds forever blossom forth; they focus their minds on the Lord's Feet. ||13||
हरि हरि करत सदा मनु बिगसै हरि चरणी मनु लाई हे ॥१३॥
LINE 05
ਹਮਮੂਰਖਅਗਿਆਨਗਿਆਨੁਕਿਛੁਨਾਹੀ
ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, ਸਾਨੂੰ ਆਤਮਕ ਜੀਵਨ ਦੀ ਕੁਝ ਭੀ ਸੂਝ ਨਹੀਂ ਹੈ।
I am foolish and ignorant; I have no wisdom at all.
हम मूरख अगिआन गिआनु किछु नाही ॥
LINE 06
ਸਤਿਗੁਰਤੇਸਮਝਪੜੀਮਨਮਾਹੀ
ਗੁਰੂ ਪਾਸੋਂ (ਇਹ) ਸਮਝ ਮਨ ਵਿਚ ਪੈਂਦੀ ਹੈ।
From the True Guru, I have obtained understanding in my mind.
सतिगुर ते समझ पड़ी मन माही ॥
LINE 07
ਹੋਹੁਦਇਆਲੁਕ੍ਰਿਪਾਕਰਿਹਰਿਜੀਉਸਤਿਗੁਰਕੀਸੇਵਾਲਾਈਹੇ੧੪॥॥
ਹੇ ਪ੍ਰਭੂ! ਦਇਆਵਾਨ ਹੋ, ਮਿਹਰ ਕਰ, (ਸਾਨੂੰ) ਗੁਰੂ ਦੀ ਸੇਵਾ ਵਿਚ ਲਾਈ ਰੱਖ ॥੧੪॥
O Dear Lord, please be kind to me, and grant Your Grace; let me be committed to serving the True Guru. ||14||
होहु दइआलु क्रिपा करि हरि जीउ सतिगुर की सेवा लाई हे ॥१४॥
LINE 08
ਜਿਨਿਸਤਿਗੁਰੁਜਾਤਾਤਿਨਿਏਕੁਪਛਾਤਾ
ਜਿਸ ਮਨੁੱਖ ਨੇ ਗੁਰੂ ਨਾਲ ਸਾਂਝ ਪਾ ਲਈ, ਉਸ ਨੇ ਇਕ ਪਰਮਾਤਮਾ ਨੂੰ (ਇਉਂ) ਪਛਾਣ ਲਿਆ,
Those who know the True Guru realize the One Lord.
जिनि सतिगुरु जाता तिनि एकु पछाता ॥
LINE 09
ਸਰਬੇਰਵਿਰਹਿਆਸੁਖਦਾਤਾ
ਕਿ ਉਹ ਸੁਖਦਾਤਾ ਪ੍ਰਭੂ ਸਭਨਾਂ ਵਿਚ ਵੱਸ ਰਿਹਾ ਹੈ।
The Giver of peace is all-pervading, permeating everywhere.
सरबे रवि रहिआ सुखदाता ॥
LINE 10
ਆਤਮੁਚੀਨਿਪਰਮਪਦੁਪਾਇਆਸੇਵਾਸੁਰਤਿਸਮਾਈਹੇ੧੫॥॥
ਉਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਿਆ। ਉਸ ਦੀ ਸੁਰਤ ਪਰਮਾਤਮਾ ਦੀ ਸੇਵਾ-ਭਗਤੀ ਵਿਚ ਟਿਕੀ ਰਹਿੰਦੀ ਹੈ ॥੧੫॥
Understanding my own soul, I have obtained the Supreme Status; my awareness is immersed in selfless service. ||15||
आतमु चीनि परम पदु पाइआ सेवा सुरति समाई हे ॥१५॥
LINE 11
ਜਿਨਕਉਆਦਿਮਿਲੀਵਡਿਆਈ
ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਇੱਜ਼ਤ ਮਿਲਦੀ ਹੈ,
Those who are blessed with glorious greatness by the Primal Lord God
जिन कउ आदि मिली वडिआई ॥
LINE 12
ਸਤਿਗੁਰੁਮਨਿਵਸਿਆਲਿਵਲਾਈ
ਉਹਨਾਂ ਦੇ ਮਨ ਵਿਚ ਗੁਰੂ ਵੱਸਿਆ ਰਹਿੰਦਾ ਹੈ।
are lovingly focused on the True Guru, who dwells within their minds.
सतिगुरु मनि वसिआ लिव लाई ॥
LINE 13
ਆਪਿਮਿਲਿਆਜਗਜੀਵਨੁਦਾਤਾਨਾਨਕਅੰਕਿਸਮਾਈਹੇ੧੬੧॥॥॥
ਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ। ਹੇ ਨਾਨਕ! ਉਹਨਾਂ ਨੂੰ ਜਗਤ ਦਾ ਸਹਾਰਾ ਦਾਤਾਰ ਆਪ ਆ ਮਿਲਦਾ ਹੈ, ਉਹ ਪ੍ਰਭੂ ਦੀ ਗੋਦ ਵਿਚ (ਪ੍ਰਭੂ-ਚਰਨਾਂ ਵਿਚ) ਸਮਾਏ ਰਹਿੰਦੇ ਹਨ ॥੧੬॥੧॥
The Giver of life to the world Himself meets them; O Nanak, they are absorbed in His Being. ||16||1||
आपि मिलिआ जगजीवनु दाता नानक अंकि समाई हे ॥१६॥१॥
LINE 14
ਮਾਰੂਮਹਲਾ
Maaroo, Fourth Mahalaa:
मारू महला ४ ॥
LINE 15
ਹਰਿਅਗਮਅਗੋਚਰੁਸਦਾਅਬਿਨਾਸੀ
ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਦਾ ਹੀ ਨਾਸ ਰਹਿਤ ਹੈ,
The Lord is inaccessible and unfathomable; He is eternal and imperishable.
हरि अगम अगोचरु सदा अबिनासी ॥
LINE 16
ਸਰਬੇਰਵਿਰਹਿਆਘਟਵਾਸੀ
ਸਭ ਜੀਵਾਂ ਵਿਚ ਵਿਆਪਕ ਹੈ, ਸਭ ਸਰੀਰਾਂ ਵਿਚ ਵੱਸਣ ਵਾਲਾ ਹੈ।
He dwells in the heart, and is all-pervading, permeating everywhere.
सरबे रवि रहिआ घट वासी ॥
LINE 17
ਤਿਸੁਬਿਨੁਅਵਰੁਕੋਈਦਾਤਾਹਰਿਤਿਸਹਿਸਰੇਵਹੁਪ੍ਰਾਣੀਹੇ॥॥
ਉਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਹੇ ਪ੍ਰਾਣੀ! ਉਸੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੧॥
There is no other Giver except Him; worship the Lord, O mortals. ||1||
तिसु बिनु अवरु न कोई दाता हरि तिसहि सरेवहु प्राणी हे ॥१॥
LINE 18
ਜਾਕਉਰਾਖੈਹਰਿਰਾਖਣਹਾਰਾ
ਬਚਾਣ ਦੀ ਸਮਰਥਾ ਵਾਲਾ ਪਰਮਾਤਮਾ ਜਿਸ (ਮਨੁੱਖ) ਦੀ ਰੱਖਿਆ ਕਰਦਾ ਹੈ,
No one can kill anyone
जा कउ राखै हरि राखणहारा ॥
LINE 19
ਤਾਕਉਕੋਇਸਾਕਸਿਮਾਰਾ
ਉਸ ਨੂੰ ਕੋਈ ਮਾਰ ਨਹੀਂ ਸਕਦਾ।
who is saved by the Savior Lord.
ता कउ कोइ न साकसि मारा ॥
LINE 20
ਸੋਐਸਾਹਰਿਸੇਵਹੁਸੰਤਹੁਜਾਕੀਊਤਮਬਾਣੀਹੇ॥॥
ਹੇ ਸੰਤ ਜਨੋ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ। ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਜੀਵਨ ਨੂੰ ਉੱਚਾ ਕਰ ਦੇਂਦੀ ਹੈ ॥੨॥
So serve such a Lord, O Saints, whose Bani is exalted and sublime. ||2||
सो ऐसा हरि सेवहु संतहु जा की ऊतम बाणी हे ॥२॥
LINE 21
ਜਾਜਾਪੈਕਿਛੁਕਿਥਾਊਨਾਹੀ
ਜਦੋਂ ਇਹ ਸਮਝ ਆ ਜਾਂਦੀ ਹੈ ਕਿ ਕਿਤੇ ਭੀ ਕੋਈ ਚੀਜ਼ (ਸਦਾ-ਥਿਰ) ਨਹੀਂ ਹੈ,
When it seems that a place is empty and void,
जा जापै किछु किथाऊ नाही ॥
LINE 22
ਤਾਕਰਤਾਭਰਪੂਰਿਸਮਾਹੀ
ਤਦੋਂ ਕਰਤਾਰ ਨੂੰ ਹੀ ਹਰ ਥਾਂ ਵਿਆਪਕ ਸਮਝੋ (ਜੋ ਸਦਾ ਕਾਇਮ ਰਹਿਣ ਵਾਲਾ ਹੈ)।
there, the Creator Lord is permeating and pervading.
ता करता भरपूरि समाही ॥
LINE 23
ਸੂਕੇਤੇਫੁਨਿਹਰਿਆਕੀਤੋਨੁਹਰਿਧਿਆਵਹੁਚੋਜਵਿਡਾਣੀਹੇ॥॥
ਉਹ ਕਰਤਾਰ ਸੁੱਕੇ ਤੋਂ ਹਰਾ ਕਰਨ ਵਾਲਾ ਹੈ। ਉਸ ਹਰੀ ਦਾ ਸਿਮਰਨ ਕਰਦੇ ਰਹੋ, ਉਹ ਅਸਚਰਜ ਕੌਤਕ ਕਰਨ ਵਾਲਾ ਹੈ ॥੩॥
He causes the dried-up branch to blossom forth in greenery again; so meditate on the Lord - wondrous are His ways! ||3||
सूके ते फुनि हरिआ कीतोनु हरि धिआवहु चोज विडाणी हे ॥३॥
LINE 24
ਜੋਜੀਆਕੀਵੇਦਨਜਾਣੈ
ਹੇ ਭਾਈ! ਜੋ ਸਭ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈ,
The One who knows the anguish of all beings
जो जीआ की वेदन जाणै ॥
LINE 25
ਤਿਸੁਸਾਹਿਬਕੈਹਉਕੁਰਬਾਣੈ
ਮੈਂ ਤਾਂ ਉਸ ਮਾਲਕ ਤੋਂ ਸਦਾ ਸਦਕੇ ਜਾਂਦਾ ਹਾਂ।
unto that Lord and Master, I am a sacrifice.
तिसु साहिब कै हउ कुरबाणै ॥
LINE 26
ਤਿਸੁਆਗੈਜਨਕਰਿਬੇਨੰਤੀਜੋਸਰਬਸੁਖਾਕਾਦਾਣੀਹੇ॥॥
ਹੇ ਭਾਈ! ਉਸ ਪਰਮਾਤਮਾ ਦੀ ਹਜ਼ੂਰੀ ਵਿਚ ਅਰਦਾਸ ਕਰਿਆ ਕਰ, ਜਿਹੜਾ ਸਾਰੇ ਸੁਖਾਂ ਦਾ ਦੇਣ ਵਾਲਾ ਹੈ ॥੪॥
Offer your prayers to the One who is the Giver of all peace and joy. ||4||
तिसु आगै जन करि बेनंती जो सरब सुखा का दाणी हे ॥४॥
LINE 27
ਜੋਜੀਐਕੀਸਾਰਜਾਣੈ
ਜਿਹੜਾ ਮਨੁੱਖ (ਕਿਸੇ ਹੋਰ ਦੀ) ਜਿੰਦ ਦਾ ਦੁੱਖ-ਦਰਦ ਨਹੀਂ ਸਮਝ ਸਕਦਾ,
But one who does not know the state of the soul
जो जीऐ की सार न जाणै ॥
LINE 28
ਤਿਸੁਸਿਉਕਿਛੁਕਹੀਐਅਜਾਣੈ
ਉਸ ਮੂਰਖ ਨਾਲ (ਆਪਣੇ ਦੁੱਖ-ਦਰਦ ਦੀ) ਕੋਈ ਗੱਲ ਨਹੀਂ ਕਰਨੀ ਚਾਹੀਦੀ।
do not say anything to such an ignorant person.
तिसु सिउ किछु न कहीऐ अजाणै ॥
LINE 29
ਮੂਰਖਸਿਉਨਹਲੂਝੁਪਰਾਣੀਹਰਿਜਪੀਐਪਦੁਨਿਰਬਾਣੀਹੇ॥॥
ਹੇ ਪ੍ਰਾਣੀ! ਉਸ ਮੂਰਖ ਨਾਲ ਕੋਈ ਝੇੜਾ ਨਾਹ ਕਰ। ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਹੀ ਵਾਸਨਾ-ਰਹਿਤ ਆਤਮਕ ਦਰਜਾ ਦੇਣ ਵਾਲਾ ਹੈ ॥੫॥
Do not argue with fools, O mortals. Meditate on the Lord, in the state of Nirvaanaa. ||5||
मूरख सिउ नह लूझु पराणी हरि जपीऐ पदु निरबाणी हे ॥५॥
LINE 30
ਨਾਕਰਿਚਿੰਤਚਿੰਤਾਹੈਕਰਤੇ
(ਰੋਜ਼ੀ ਦੀ ਖ਼ਾਤਰ) ਚਿੰਤਾ-ਫ਼ਿਕਰ ਨਾਹ ਕਰ, ਇਹ ਫ਼ਿਕਰ ਕਰਤਾਰ ਨੂੰ ਹੈ।
Don't worry - let the Creator take care of it.
ना करि चिंत चिंता है करते ॥
LINE 31
ਹਰਿਦੇਵੈਜਲਿਥਲਿਜੰਤਾਸਭਤੈ
ਉਹ ਕਰਤਾਰ ਜਲ ਵਿਚ ਧਰਤੀ ਵਿਚ (ਵੱਸਣ ਵਾਲੇ) ਸਭ ਜੀਵਾਂ ਨੂੰ (ਰਿਜ਼ਕ) ਦੇਂਦਾ ਹੈ।
The Lord gives to all creatures in the water and on the land.
हरि देवै जलि थलि जंता सभतै ॥
LINE 32
ਅਚਿੰਤਦਾਨੁਦੇਇਪ੍ਰਭੁਮੇਰਾਵਿਚਿਪਾਥਰਕੀਟਪਖਾਣੀਹੇ॥॥
ਮੇਰਾ ਪ੍ਰਭੂ ਉਹ ਉਹ ਦਾਤ ਦੇਂਦਾ ਹੈ ਜਿਸ ਦਾ ਸਾਨੂੰ ਚਿੱਤ-ਚੇਤਾ ਭੀ ਨਹੀਂ ਹੁੰਦਾ। ਪੱਥਰਾਂ ਵਿਚ ਵੱਸਣ ਵਾਲੇ ਕੀੜਿਆਂ ਨੂੰ ਭੀ (ਰਿਜ਼ਕ) ਦੇਂਦਾ ਹੈ ॥੬॥
My God bestows His blessings without being asked, even to worms in soil and stones. ||6||
अचिंत दानु देइ प्रभु मेरा विचि पाथर कीट पखाणी हे ॥६॥
LINE 33
ਨਾਕਰਿਆਸਮੀਤਸੁਤਭਾਈ
ਮਿੱਤਰ ਦੀ, ਪੁੱਤਰ ਦੀ, ਭਰਾ ਦੀ-ਕਿਸੇ ਦੀ ਭੀ ਆਸ ਨਾਹ ਕਰ।
Do not place your hopes in friends, children and siblings.
ना करि आस मीत सुत भाई ॥
LINE 34
ਨਾਕਰਿਆਸਕਿਸੈਸਾਹਬਿਉਹਾਰਕੀਪਰਾਈ
ਕਿਸੇ ਸ਼ਾਹ ਦੀ, ਕਿਸੇ ਵਿਹਾਰ ਦੀ-ਕੋਈ ਭੀ ਪਰਾਈ ਆਸ ਨਾਹ ਕਰ।
Do not place your hopes in kings or the business of others.
ना करि आस किसै साह बिउहार की पराई ॥
LINE 35
ਬਿਨੁਹਰਿਨਾਵੈਕੋਬੇਲੀਨਾਹੀਹਰਿਜਪੀਐਸਾਰੰਗਪਾਣੀਹੇ॥॥
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਮਦਦਗਾਰ ਨਹੀਂ। ਉਸ ਪਰਮਾਤਮਾ ਦਾ ਹੀ ਨਾਮ ਜਪਣਾ ਚਾਹੀਦਾ ਹੈ ॥੭॥
Without the Lord's Name, no one will be your helper; so meditate on the Lord, the Lord of the world. ||7||
बिनु हरि नावै को बेली नाही हरि जपीऐ सारंगपाणी हे ॥७॥
LINE 36
ਅਨਦਿਨੁਨਾਮੁਜਪਹੁਬਨਵਾਰੀ
ਹਰ ਵੇਲੇ ਪਰਮਾਤਮਾ ਦਾ ਹੀ ਨਾਮ ਜਪਦੇ ਰਹੋ।
Night and day, chant the Naam.
अनदिनु नामु जपहु बनवारी ॥
LINE 37
ਸਭਆਸਾਮਨਸਾਪੂਰੈਥਾਰੀ
ਉਹੀ ਤੇਰੀ ਹਰੇਕ ਆਸ ਪੂਰੀ ਕਰਦਾ ਹੈ, ਤੇਰਾ ਹਰੇਕ ਫੁਰਨਾ ਪੂਰਾ ਕਰਦਾ ਹੈ।
All your hopes and desires shall be fulfilled.
सभ आसा मनसा पूरै थारी ॥
LINE 38
ਜਨਨਾਨਕਨਾਮੁਜਪਹੁਭਵਖੰਡਨੁਸੁਖਿਸਹਜੇਰੈਣਿਵਿਹਾਣੀਹੇ॥॥
ਹੇ ਦਾਸ ਨਾਨਕ! ਸਦਾ ਹਰਿ-ਨਾਮ ਜਪਦੇ ਰਹੋ। ਹਰਿ-ਨਾਮ ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ ਹੈ। (ਜਿਹੜਾ ਮਨੁੱਖ ਜਪਦਾ ਹੈ ਉਸ ਦੀ) ਉਮਰ-ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਦੀ ਹੈ ॥੮॥
O servant Nanak, chant the Naam, the Name of the Destroyer of fear, and your life-night shall pass in intuitive peace and poise. ||8||
जन नानक नामु जपहु भव खंडनु सुखि सहजे रैणि विहाणी हे ॥८॥
LINE 39
ਜਿਨਿਹਰਿਸੇਵਿਆਤਿਨਿਸੁਖੁਪਾਇਆ
ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਕੀਤੀ ਉਸ ਨੇ ਸੁਖ ਪ੍ਰਾਪਤ ਕੀਤਾ।
Those who serve the Lord find peace.
जिनि हरि सेविआ तिनि सुखु पाइआ ॥
LINE 40
ਸਹਜੇਹੀਹਰਿਨਾਮਿਸਮਾਇਆ
ਉਹ ਬਿਨਾ ਕਿਸੇ (ਤਪ ਆਦਿਕ) ਜਤਨ ਦੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।
They are intuitively absorbed in the Lord's Name.
सहजे ही हरि नामि समाइआ ॥
LINE 41
ਜੋਸਰਣਿਪਰੈਤਿਸਕੀਪਤਿਰਾਖੈਜਾਇਪੂਛਹੁਵੇਦਪੁਰਾਣੀਹੇ॥॥
ਬੇਸ਼ੱਕ ਵੇਦਾਂ ਪੁਰਾਣਾਂ (ਦੇ ਪੜ੍ਹਨ ਵਾਲਿਆਂ) ਪਾਸੋਂ ਜਾ ਕੇ ਪੁੱਛ ਲਵੋ। ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ, ਪਰਮਾਤਮਾ ਉਸ ਦੀ ਲਾਜ ਰੱਖਦਾ ਹੈ ॥੯॥
The Lord preserves the honor of those who seek His Sanctuary; go and consult the Vedas and the Puraanas. ||9||
जो सरणि परै तिस की पति राखै जाइ पूछहु वेद पुराणी हे ॥९॥
LINE 42
ਜਿਸੁਹਰਿਸੇਵਾਲਾਏਸੋਈਜਨੁਲਾਗੈ
ਪਰ, ਉਹੀ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਲੱਗਦਾ ਹੈ, ਜਿਸ ਨੂੰ ਪਰਮਾਤਮਾ ਆਪ ਲਾਂਦਾ ਹੈ।
That humble being is attached to the Lord's service, whom the Lord so attaches.
जिसु हरि सेवा लाए सोई जनु लागै ॥
LINE 43
ਗੁਰਕੈਸਬਦਿਭਰਮਭਉਭਾਗੈ
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਮਨੁੱਖ ਦੀ ਭਟਕਣਾ ਉਸ ਦਾ ਡਰ ਦੂਰ ਹੋ ਜਾਂਦਾ ਹੈ।
Through the Word of the Guru's Shabad, doubt and fear are dispelled.
गुर कै सबदि भरम भउ भागै ॥
LINE 44
ਵਿਚੇਗ੍ਰਿਹਸਦਾਰਹੈਉਦਾਸੀਜਿਉਕਮਲੁਰਹੈਵਿਚਿਪਾਣੀਹੇ੧੦॥॥
ਜਿਵੇਂ ਕੌਲ ਫੁੱਲ ਪਾਣੀ ਵਿਚ (ਪਾਣੀ ਤੋਂ) ਨਿਰਲੇਪ ਰਹਿੰਦਾ ਹੈ, ਤਿਵੇਂ ਉਹ ਮਨੁੱਖ ਗ੍ਰਿਹਸਤ ਦੇ ਵਿਚ ਹੀ (ਮਾਇਆ ਤੋਂ) ਸਦਾ ਉਪਰਾਮ ਰਹਿੰਦਾ ਹੈ ॥੧੦॥
In his own home, he remains unattached, like the lotus flower in the water. ||10||
विचे ग्रिह सदा रहै उदासी जिउ कमलु रहै विचि पाणी हे ॥१०॥