ਪਉੜੀ ੮

ਵਾਰ ੨੩ ਭਾਈ ਗੁਰਦਾਸ ਜੀ ਅੰਗ 23
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੮
पउड़ी ८
LINE 02
ਰੰਗਮਹਲਰੰਗਰੰਗਵਿਚਿਦਸਰਥੁਕਉਸਲਿਆਰਲੀਆਲੇ।
ਦਸਰਥ ਦੇ ਰਣਵਾਸ ਵਿਖੇ (ਜਿੱਥੇ) ਵਡੇ ਰਾਗ ਰੰਗ (ਹੁੰਦੇ ਸਨ) ਕੌਸ਼ੱਲਿਆ ਪਟਰਾਣੀ ਗਰਭਵਤੀ ਹੋਈ।
In their pleasure palace, Daisarath and Kaus'alya were absorbed in their joys.
रंग महल रंग रंग विचि दसरथु कउसलिआ रलीआले ।
LINE 03
ਮਤਾਮਤਾਇਨਿਆਪਵਿਚਿਚਾਇਚਈਲੇਖਰੇਸੁਖਾਲੇ।
ਆਪੋ ਵਿਚ ਸਲਾਹਾਂ ਕਰਨ, ਚਾਉ ਵਿਚ ਭਰੇ ਹੋਏ, ਖਰੇ ਸੁਖੀ ਹੋਏ ਹੋਏ।
In their exultations they were planning as to what should be the name of their son yet to be born.
मता मताइनि आप विचि चाइ चईले खरे सुखाले ।
LINE 04
ਘਰਿਅਸਾੜੈਪੁਤੁਹੋਇਨਾਉਕਿਧਰੀਐਬਾਲਕਬਾਲੇ।
(ਹੇ ਪਿਆਰੀ) ਇਸਤ੍ਰੀ! ਜੇ ਸਾਡੇ ਘਰ ਪੁੱਤਰ ਹੋਵੇ ਤਾਂ ਅਸੀਂ ਉਸ ਬਾਲਕ ਦਾ ਕੀ ਨਾਉਂ ਧਰੀਏ?
They thought that the name should be Ram Chandr because just reciting the name of Ram
घरि असाड़ै पुतु होइ नाउ कि धरीऐ बालक बाले ।
LINE 05
ਰਾਮਚੰਦੁਨਾਉਲੈਂਦਿਆਂਤਿੰਨਿਹਤਿਆਤੇਹੋਇਨਿਰਾਲੇ।
(ਇਸਤ੍ਰੀ ਨੇ ਕਿਹਾ, ਐਸਾ ਨਾਮ ਧਰੋ ਜੋ ਪਰਮੇਸ਼ੁਰ ਦਾ ਨਾਮ ਹੋਵੇ, ਤਾਂ ਕਿ ਅਜਾਮਲ ਵਾਂਗੂੰ ਸਾਡੇ ਪਾਪ ਵੀ ਧੋਤੇ ਜਾਣ, ਤਾਂਤੇ) ਰਾਮਚੰਦ੍ਰ ਨਾਉਂ (ਰੱਖਿਆ, ਜਿਸਦੇ) ਲੀਤਿਆਂ ਤਿੰਨ ਹੱਤਿਆ ਤੋਂ ਨਿਰਮਲ ਹੋਏ।
They would get rid of three killings (embroy and its parents murder).
रामचंदु नाउ लैंदिआं तिंनि हतिआ ते होइ निराले ।
LINE 06
ਰਾਮਰਾਜਪਰਵਾਣਜਗਿਸਤਸੰਤੋਖਧਰਮਰਖਵਾਲੇ।
ਰਾਮ ਦਾ ਰਾਜ ਜੱਗਪ੍ਰਵਾਣ ਹੋਇਆ, (ਕਿਉਂਕਿ ਰਾਮ ਜੀ) ਸਤ ਸੰਤੋਖ ਧਰਮ ਦੇ ਰਖਵਾਲੇ (ਹੋਕੇ ਰਾਜ ਕਰਦੇ ਸੇ)।
The Ram Rai (kingdom of Ram) in which truth, contentement and dharma were protected,
राम राज परवाण जगि सत संतोख धरम रखवाले ।
LINE 07
ਮਾਇਆਵਿਚਿਉਦਾਸਹੋਇਸੁਣੈਪੁਰਾਣੁਬਸਿਸਟੁਬਹਾਲੇ।
ਆਪ ਮਾਯਾ ਵਿਚ ਉਦਾਸ ਹੋਕੇ (ਨਿੰਮ੍ਰਤਾ ਧਾਰੀ ਸੇ ਕਿ) ਵਸ਼ਿਸ਼ਟ ਗੁਰੂ (ਪਾਸ) ਬਹਾਲ ਕੇ (ਕਥਾ ਵਾਰਤਾ) ਪੁਰਾਤਣ (ਕਰਦਾ ਸੀ ਤਾਂ ਨਿੰਮ੍ਰਤਾ ਨਾਲ) ਸੁਣਦੇ ਸੇ।
Was acknowledged throughout the world. Rim remained detached from maya and sitting near Vasisth listened to the tales of th
माइआ विचि उदास होइ सुणै पुराणु बसिसटु बहाले ।
LINE 08
ਰਾਮਾਇਣੁਵਰਤਾਇਆਸਿਲਾਤਰੀਪਗਛੁਹਿਤਤਕਾਲੇ।
(ਜਗਤ ਵਿਚ ਇਹ ਪ੍ਰਚਾਰ ਕੀਤਾ ਕਿ) ਪਰਮੇਸ਼ੁਰ (ਸਭ ਦਾ) ਆਸਰਾ ਹੈ, (ਇਸ ਭਗਤੀ ਕਰ ਕੇ ਇਨ੍ਹਾਂ ਦੇ) ਪੈਰਾਂ ਨਾਲ ਲੱਗਕੇ ਸਿਲਾ ਓਸੇ ਵੇਲੇ ਤਰ ਗਈ।
Through the Rtimayatt people came to know that the stone (Ahalya) was restored to life by the touch of the feet of Rim.
रामाइणु वरताइआ सिला तरी पग छुहि ततकाले ।
LINE 09
ਸਾਧਸੰਗਤਿਪਗਧੂੜਿਨਿਹਾਲੇ੮।।
(ਰਾਮ ਚੰਦ੍ਰ ਜੀ) ਸਾਧ ਸੰਗਤ ਦੇ ਪੈਰਾਂ ਦੀ ਧੂੜ ਨੂੰ ਯਾਚਦੇ ਸਨ। (ਜੈਸਾ:- ਬਨ ਵਿਚ ਜਾਕੇ ਤਪੀਆਂ ਦੇ ਚਰਨ ਧੋਂਦੇ ਰਹੇ)।
That Ram also fell happy to attain the dust of the congregations of the sadhus (and went to forest to wash the feet of anch
साधसंगति पग धूड़ि निहाले ।८।
GURBANI.WORLD