ਪਉੜੀ ੯
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੯
पउड़ी ९
LINE 02
ਕਿਸਨਲੈਆਅਵਤਾਰੁਜਗਿਮਹਮਾਦਸਮਸਕੰਧੁਵਖਾਣੈ।
ਕ੍ਰਿਸ਼ਨ ਨੇ ਜਗਤ ਵਿਖੇ (ਵਾਸਦੇਵ ਦੇਵਕੀ ਦੇ ਘਰ) ਅਵਤਾਰ ਲੀਤਾ (ਭਾਗਵਤ ਦੇ) ਦਸਮੇਂ ਪੁਰਬ ਵਿਖੇ (ਇਹ ਕਥਾ ਤੇ) ਮਹਿਮਾਂ ਲਿਖੀ ਹੈ।
The tenth chapter of the Bhagavat defines the glory of incarnation of Krsna in the world.
किसन लैआ अवतारु जगि महमा दसम सकंधु वखाणै ।
LINE 03
ਲੀਲਾਚਲਤਅਚਰਜਕਰਿਜੋਗੁਭੋਗੁਰਸਰਲੀਆਮਾਣੈ।
ਅਚਰਜ ਕੌਤਕ ਦੇ ਚਲਿਤ ਕਰ ਕੇ ਜੋਗ, ਭੋਗ ਤੇ ਅਨੰਦ ਖੁਸ਼ੀਆ ਮਾਣੀਆਂ।
He performed many wonderful acts of bhog (merriment) and yoga (renunciation).
लीला चलत अचरज करि जोगु भोगु रस रलीआ माणै ।
LINE 04
ਮਹਾਭਾਰਥੁਕਰਵਾਇਓਨੁਕੈਰੋਪਾਡੋਕਰਿਹੈਰਾਣੈ।
ਕੈਰਵਾਂ ਅਰ ਪਾਂਡਵਾ ਦਾ ਵੱਡਾ ਭਾਰੀ ਸੰਗ੍ਰਾਮ ਕਰਾਕੇ ਉਹਨਾਂ ਨੂੰ ਹੈਰਾਨ ਕਰ ਦਿੱਤਾ।
Making Kauravs (sons of Dhrttrastr) and Pandays to fight against each other he further made them wonder struck.
महाभारथु करवाइओनु कैरो पाडो करि हैराणै ।
LINE 05
ਇੰਦ੍ਰਾਦਿਕਬ੍ਰਹਮਾਦਿਕਾਮਹਿਮਾਮਿਤਿਮਿਰਜਾਦਨਜਾਣੈ।
(ਕ੍ਰਿਸ਼ਨ ਉਪਾਸ਼ਕਾਂ ਦਾ ਭਰੋਸਾ ਹੈ ਕਿ) ਇੰਦ੍ਰ ਆਦਿ, ਬ੍ਰਹਮਾ ਆਦਿ ਮਹਿੰਮਾ ਦੀ ਮਿਤੀ ਤੇ ਮਿਰਜਾਦਾ ਨਹੀਂ ਜਾਣਦੇ, (ਪਰ ਭਾਈ ਸਾਹਿਬ ਜੀ ਦੱਸਦੇ ਹਨ ਕਿ ਇੱਡੇ ਵੱਡੇ ਕਹਿਲਾਉਣ ਵਾਲੇ ਕ੍ਰਿਸ਼ਨ ਜੀ ਨੇ ਬੀ)
Indr and Brahma et al. donot know the limits of his grandeur.
इंद्रादिक ब्रहमादिका महिमा मिति मिरजाद न जाणै ।
LINE 06
ਮਿਲੀਆਟਹਲਾਵੰਡਿਕੈਜਗਿਰਾਜਸੂਰਾਜੇਰਾਣੈ।
ਜਦ (ਯੁਧਿਸ਼ਟਰ ਦੇ) ਰਾਜਸੂ ਨਾਮੇ ਯੱਗ ਵਿਖੇ ਰਾਜਿਆਂ ਤੇ ਰਾਣਿਆਂ ਨੂੰ ਟਹਿਲਾ ਮਿਲਣ ਲੱਗੀਆਂ (ਤਦ)
When Raisfiy was arranged by Yudhisthar, all were alloted their duties.
मिलीआ टहला वंडि कै जगि राजसू राजे राणै ।
LINE 07
ਮੰਗਲਈਹਰਿਟਹਲਏਹਪੈਰਧੋਇਚਰਣੋਦਕੁਮਾਣੈ।
ਇਹ ਟਹਿਲ ਮੰਗ ਲਈ ਕਿ ਮੈਂ ਚਰਨ ਧੋਵਾਂਗਾ ਅਰ ਚਰਣੋਦਕ ਦੀ ਮੌਜ ਲਵਾਂਗਾ।
Krsna himself tookover the duty of washing of the feet of all so that through this service
मंग लई हरि टहल एह पैर धोइ चरणोदकु माणै ।
LINE 08
ਸਾਧਸੰਗਤਿਗੁਰਸਬਦੁਸਿਞਾਣੈ੯।।
(ਤਾਂ ਜੋ ਇਸ ਨਿੰਮ੍ਰਤਾ ਦੇ ਪ੍ਰਤਾਪ ਕਰਕੇ) ਸਾਧ ਸੰਗਤ ਅਰ ਗੁਰੂ ਦੇ ਸ਼ਬਦ ਨੂੰ ਪਛਾਣ ਲਵੇ।
He could realise the importance of the service of the holy congregation and the Word of the Guru.
साधसंगति गुर सबदु सिञाणै ।९।
GURBANI.WORLD