LINE 01
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG STANZA
भुजंग प्रयात छंद ॥
LINE 02
ਤਹਾਆਪਕੀਨੋਹੁਸੈਨੀਉਤਾਰੰ॥
ਤਦੋਂ ਹੁਸੈਨੀ ਖੁਦ (ਜੰਗ ਕਰਨ ਲਈ) ਨਿਤਰਿਆ।
तहा आप कीनो हुसैनी उतारं ॥
LINE 03
ਸਭੁਹਾਥਿਬਾਣੰਕਮਾਣੰਸੰਭਾਰੰ॥
(ਉਸ ਦੇ) ਸਾਰੇ (ਸਾਥੀਆਂ ਨੇ) ਹੱਥਾਂ ਵਿਚ ਤੀਰ ਅਤੇ ਕਮਾਨਾਂ ਸੰਭਾਲੀਆਂ ਹੋਈਆ ਸਨ।
Then Hussain himself entered the fray, all the warriors took up bows and arrows.
सभु हाथि बाणं कमाणं संभारं ॥
LINE 04
ਰੁਪੇਖਾਨਖੂਨੀਕਰੈਲਾਗਜੁਧੰ॥
ਖ਼ੂਨਖ਼ਾਰ ਪਠਾਣ ਯੁੱਧ ਕਰਨ ਲਈ ਡਟ ਗਏ।
रुपे खान खूनी करै लाग जुधं ॥
LINE 05
ਮੁਖੰਰਕਤਨੈਣੰਭਰੇਸੂਰਕ੍ਰੁਧੰ੪੫॥॥
ਕ੍ਰੋਧ ਕਰ ਕੇ (ਸਾਰਿਆਂ) ਸੂਰਮਿਆਂ ਦੇ ਮੂੰਹ ਅਤੇ ਅੱਖਾਂ ਲਾਲ ਹੋ ਗਈਆਂ ਸਨ ॥੪੫॥
The bloody Khans stood firmly and began to fight with faces and eyes red with ire.45.
मुखं रकत नैणं भरे सूर क्रुधं ॥४५॥
LINE 06
ਜਗਿਯੋਜੰਗਜਾਲਮਸੁਜੋਧੰਜੁਝਾਰੰ॥
ਕਠੋਰ ਅਤੇ ਭਿਆਨਕ ਯੋਧਿਆਂ (ਦੇ ਮਨ ਵਿਚ) ਜੰਗ (ਦੀ ਬਿਰਤੀ) ਜਾਗ ਪਈ।
जगियो जंग जालम सु जोधं जुझारं ॥
LINE 07
ਬਹੇਬਾਣਬਾਂਕੇਬਰਛੀਦੁਧਾਰੰ॥
ਸੁੰਦਰ ਤਿਖੇ ਤੀਰ, ਬਰਛੀਆਂ ਅਤੇ ਦੁਧਾਰੇ (ਖੰਡੇ) ਚਲਦੇ ਹਨ।
The terrible battle of valiant warriors began. The arrows, spears and double-edged swords were used by the heroes.
बहे बाण बांके बरछी दुधारं ॥
LINE 08
ਮਿਲੇਬੀਰਬੀਰੰਮਹਾਧੀਰਬੰਕੇ॥
ਵਡੇ ਵਡੇ ਸੂਰਮੇ ਧੀਰਜਵਾਨ ਬਾਂਕੇ ਸੂਰਮਿਆਂ ਨਾਲ ਗੁੱਥਮ-ਗੁੱਥਾ ਹੁੰਦੇ ਹਨ।
मिले बीर बीरं महा धीर बंके ॥
LINE 09
ਧਕਾਧਕਿਸੈਥੰਕ੍ਰਿਪਾਣੰਝਨੰਕੇ੪੬॥॥
(ਕਿਤੇ) ਸੈਹੱਥੀਆਂ ਨਾਲ ਧਕਮ-ਧਕੀ ਹੋ ਰਹੀ ਹੈ, (ਕਿਤੇ) ਤਲਵਾਰਾਂ ਦੀ ਛਣਕਾਰ ਹੋ ਰਹੀ ਹੈ ॥੪੬॥
The warriors met being pushed forward and the swords are jingling.46.
धका धकि सैथं क्रिपाणं झनंके ॥४६॥
LINE 10
ਭਏਢੋਲਢੰਕਾਰਨਦੰਨਫੀਰੰ॥
(ਕਿਤੇ) ਢੋਲਾਂ ਦੀ ਢਮਕਾਰ ਅਤੇ ਤੂਤੀਆਂ ਦੀ ਆਵਾਜ਼ ਪੈਦਾ ਹੋ ਰਹੀ ਹੈ।
भए ढोल ढंकार नदं नफीरं ॥
LINE 11
ਉਠੇਬਾਹੁਆਘਾਤਗਜੈਸੁਬੀਰੰ॥
(ਕਿਤੇ) ਬਾਂਹਵਾਂ ਦੀ ਸੱਟ (ਨਾਲ ਧੁਨ) ਉਠਦੀ ਹੈ ਅਤੇ (ਕਿਤੇ) ਸੂਰਬੀਰ ਗਜਦੇ ਹਨ।
The drums and the fifes are resounding, the arms rise to strike blows and the brave fighters are roaring.
उठे बाहु आघात गजै सुबीरं ॥
LINE 12
ਨਵੰਨਦਨੀਸਾਨਬਜੇਅਪਾਰੰ॥
ਧੌਂਸਿਆਂ ਦੇ ਵਜਣ ਤੋਂ ਕਈ ਪ੍ਰਕਾਰ ਦੀਆਂ ਨਵੇਕਲੀਆਂ ਆਵਾਜ਼ਾਂ ਨਿਕਲਦੀਆਂ ਹਨ।
नवं नद नीसान बजे अपारं ॥
LINE 13
ਰੁਲੇਤਛਮੁਛੰਉਠੀਸਸਤ੍ਰਝਾਰੰ੪੭॥॥
ਵਢੇ ਟੁਕੇ (ਸੂਰਵੀਰ) ਰੁਲ ਰਹੇ ਹਨ ਅਤੇ ਸ਼ਸਤ੍ਰਾਂ (ਦੇ ਵਜਣ ਨਾਲ) ਚਿੰਗਾਰੀਆਂ ਉਠਦੀਆਂ ਹਨ ॥੪੭॥
The new trumpets resound in great numbers. The chopped heroes are rolling in dust and the sparks arise with the collision of weapons.47.
रुले तछ मुछं उठी ससत्र झारं ॥४७॥
LINE 14
ਟਕਾਟੁਕਟੋਪੰਢਕਾਢੁਕਢਾਲੰ॥
(ਲੋਹੇ ਦੇ) ਟੋਪਾਂ ਦੀ ਟਕ-ਟਕ ਅਤੇ ਢਾਲਾਂ ਦੀ ਢਕ-ਢਕ (ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ)।
टका टुक टोपं ढका ढुक ढालं ॥
LINE 15
ਮਹਾਬੀਰਬਾਨੈਤਬਕੈਬਿਕ੍ਰਾਲੰ॥
ਮਹਾਵੀਰ ਅਤੇ ਬਾਂਕੇ ਤੀਰ-ਅੰਦਾਜ਼ ਭਿਆਨਕ (ਰੂਪ ਧਾਰ ਰਹੇ ਹਨ)।
The helmets and shield have been broken into bits and the great heroes shooting arrows look terrible and not elegant.
महा बीर बानैत बकै बिक्रालं ॥
LINE 16
ਨਚੇਬੀਰਬੈਤਾਲਯੰਭੂਤਪ੍ਰੇਤੰ॥
ਬੀਰ-ਬੈਤਾਲ, ਭੂਤ ਅਤੇ ਪ੍ਰੇਤ ਨਚ ਰਹੇ ਹਨ।
नचे बीर बैतालयं भूत प्रेतं ॥
LINE 17
ਨਚੀਡਾਕਿਣੀਜੋਗਨੀਉਰਧਹੇਤੰ੪੮॥॥
ਆਕਾਸ਼-ਵਾਸੀ ਡਾਕਣੀਆਂ, ਜੋਗਣਾਂ ਨਚ ਰਹੀਆਂ ਹਨ ॥੪੮॥
The heroic sprits, ghosts, fiends and goblins are dancing. The vampires, female demons and Shiva also are dancing.48.
नची डाकिणी जोगनी उरध हेतं ॥४८॥
LINE 18
ਛੁਟੀਜੋਗਤਾਰੀਮਹਾਰੁਦ੍ਰਜਾਗੇ॥
(ਭਿਆਨਕ ਯੁੱਧ ਕਾਰਨ) ਮਹਾ ਰੁਦਰ (ਸ਼ਿਵ) ਦੀ ਯੋਗ-ਸਮਾਧੀ ਭੰਗ ਹੋ ਜਾਣ ਨਾਲ (ਉਹ) ਜਾਗ ਪਿਆ ਹੈ;
छुटी जोगतारी महा रुद्र जागे ॥
LINE 19
ਡਗਿਯੋਧਿਆਨਬ੍ਰਹਮੰਸਭੈਸਿਧਭਾਗੇ॥
ਬ੍ਰਹਮਾ ਦਾ ਧਿਆਨ ਉਚਕ ਗਿਆ ਹੈ, ਅਤੇ ਸਾਰੇ ਸਿੱਧ (ਆਪਣਿਆਂ ਠਿਕਾਣਿਆਂ ਤੋਂ) ਭਜ ਗਏ ਹਨ।
The Supreme Rudra hath awakened on coming out of the Yogic contemplation. The meditation of Brahma hath been interrupted and all the Siddhas (adepts) in great fear have run away from their abodes.
डगियो धिआन ब्रहमं सभै सिध भागे ॥
LINE 20
ਹਸੇਕਿੰਨਰੰਜਛਬਿਦਿਆਧਰੇਯੰ॥
ਕਿੰਨਰ, ਯਕਸ਼, ਵਿਦਿਆਧਰ (ਆਦਿ ਦੇਵਤੇ) ਹਸ ਰਹੇ ਹਨ
हसे किंनरं जछ बिदिआधरेयं ॥
LINE 21
ਨਚੀਅਛਰਾਪਛਰਾਚਾਰਣੇਯੰ੪੯॥॥
ਅਤੇ ਮਾਤ ਲੋਕ ਦੀਆਂ ਸੁੰਦਰ ਯੁਵਤੀਆਂ, ਅਪੱਛਰਾਵਾਂ ਅਤੇ ਚਾਰਣਾਂ ਦੀਆਂ ਇਸਤਰੀਆਂ ਨਚ ਰਹੀਆਂ ਹਨ ॥੪੯॥
The Kinnaers, Yakshas and Vidyadhars are laughing and the wives of bards are dancing.49.
नची अछरा पछरा चारणेयं ॥४९॥
LINE 22
ਪਰਿਯੋਘੋਰਜੁਧੰਸੁਸੈਨਾਪਰਾਨੀ॥
ਘੋਰ ਯੁੱਧ ਹੋਣ ਕਾਰਨ ਸੈਨਾ ਭਜਣ ਲਗੀ।
परियो घोर जुधं सु सैना परानी ॥
LINE 23
ਤਹਾਖਾਂਹੁਸੈਨੀਮੰਡਿਓਬੀਰਬਾਨੀ॥
ਉਥੇ (ਉਦੋਂ) ਹੁਸੈਨੀ ਖ਼ਾਨ ਨੇ (ਯੁੱਧ) ਮੰਡਿਆ ਅਤੇ ਸੂਰਮਿਆਂ ਵਾਲੇ ਬੋਲ (ਉਚਾਰੇ-ਭਾਵ ਗਜਿਆ)।
The fight was most terrible and the army fled away. The great hero Hussain stood firmly in the fled away. The great hero Hussain stood firmly in the field.
तहा खां हुसैनी मंडिओ बीर बानी ॥
LINE 24
ਉਤੈਬੀਰਧਾਏਸੁਬੀਰੰਜਸ੍ਵਾਰੰ॥
ਉਧਰ ਬਹਾਦੁਰ ਜਸਵਾਰੀਆਂ ਨੇ ਧਾਵਾ ਬੋਲ ਦਿੱਤਾ।
उतै बीर धाए सु बीरं जस्वारं ॥
LINE 25
ਸਬੈਬਿਉਤਡਾਰੇਬਗਾਸੇਅਸ੍ਵਾਰੰ੫੦॥॥
(ਉਨ੍ਹਾਂ ਨੇ) ਸਾਰਿਆਂ ਸਵਾਰਾਂ ਨੂੰ ਕਪੜਿਆਂ ਵਾਂਗ ਵਿਉਂਤ ਦਿੱਤਾ (ਅਰਥਾਤ ਕਤਰ ਦਿੱਤਾ।)॥੫੦॥
The heroes of Jaswal ran towards him. The horsemen were cut in the manner the cloth is cut (by the tailor).50.
सबै बिउत डारे बगा से अस्वारं ॥५०॥
LINE 26
ਤਹਾਖਾਂਹੁਸੈਨੀਰਹਿਯੋਏਕਠਾਢੰ॥
ਉਥੇ ਇਕ ਹੁਸੈਨੀ ਖ਼ਾਨ ਹੀ ਡਟਿਆ ਖੜਾ ਰਿਹਾ,
तहा खां हुसैनी रहियो एक ठाढं ॥
LINE 27
ਮਨੋਜੁਧਖੰਭੰਰਣਭੂਮਗਾਡੰ॥
ਮਾਨੋ ਰਣ-ਭੂਮੀ ਵਿਚ ਯੁੱਧ ਦਾ ਖੰਭਾ ਗਡਿਆ ਹੋਵੇ।
There Hussain stood quite alone like the pole of a flagg fixed in the ground.
मनो जुध खंभं रणभूम गाडं ॥
LINE 28
ਜਿਸੈਕੋਪਕੈਕੈਹਠੀਬਾਣਿਮਾਰਿਯੋ॥
(ਉਹ) ਹਠੀਲਾ ਯੋਧਾ ਕ੍ਰੋਧਵਾਨ ਹੋ ਕੇ ਜਿਸ ਨੂੰ ਤੀਰ ਮਾਰਦਾ ਹੈ,
जिसै कोप कै कै हठी बाणि मारियो ॥
LINE 29
ਤਿਸੈਛੇਦਕੈਪੈਲਪਾਰੇਪਧਾਰਿਯੋ੫੧॥॥
ਉਸ ਨੂੰ ਛੋਹ ਕੇ ਤੀਰ ਪਰਲੇ ਪਾਸੇ ਨਿਕਲ ਜਾਂਦਾ ਹੈ ॥੫੧॥
Wherever that tenacious warrior shot his arrow, it pierced though the body and went out. 51.
तिसै छेद कै पैल पारे पधारियो ॥५१॥
LINE 30
ਸਹੇਬਾਣਸੂਰੰਸਭੈਆਣਢੂਕੈ॥
(ਉਸ) ਸੂਰਮੇ ਨੇ (ਆਪਣੇ ਉਤੇ ਸਾਰੇ) ਬਾਣ ਸਹਾਰੇ। (ਫਿਰ) ਸਾਰੇ (ਉਸ ਦੇ) ਨੇੜੇ ਆ ਪਹੁੰਚੇ
सहे बाण सूरं सभै आण ढूकै ॥
LINE 31
ਚਹੂੰਓਰਤੈਮਾਰਹੀਮਾਰਕੂਕੈ॥
ਅਤੇ ਚੌਹਾਂ ਪਾਸਿਆਂ ਤੋਂ ਮਾਰੋ-ਮਾਰੋ ਬੋਲਣ ਲਗੇ।
The warriors who were struck by arrows came together against him. From all the four sides, they shouted “kill, kill”.
चहूं ओर तै मार ही मार कूकै ॥
LINE 32
ਭਲੀਭਾਂਤਿਸੋਅਸਤ੍ਰਅਉਸਸਤ੍ਰਝਾਰੇ॥
(ਹੁਸੈਨੀ ਨੇ) ਚੰਗੀ ਤਰ੍ਹਾਂ ਅਸਤ੍ਰ ਅਤੇ ਸ਼ਸਤ੍ਰ ਚਲਾਏ,
भली भांति सो असत्र अउ ससत्र झारे ॥
LINE 33
ਗਿਰੇਭਿਸਤਕੋਖਾਂਹੁਸੈਨੀਸਿਧਾਰੇ੫੨॥॥
(ਪਰ ਅੰਤ ਵਿਚ) ਹੁਸੈਨੀ ਖ਼ਾਨ ਡਿਗਿਆ ਅਤੇ ਬਹਿਸ਼ਤ ਨੂੰ ਚਲਿਆ ਗਿਆ ॥੫੨॥
They carried and struck their weapons very ably. At last Hussain fell down and left for heaven.52.
गिरे भिसत को खां हुसैनी सिधारे ॥५२॥
GURBANI.WORLD