ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 449
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਤਬਅਰਿਲਖਿਕੈਸਰਸੋਮਾਰਿਓ॥
ਰਾਜੇ ਵਲ ਜਿਸ ਨੇ ਵੀ ਮਾੜੀ ਦ੍ਰਿਸ਼ਟੀ ਨਾਲ ਵੇਖਿਆ,
तब अरि लखि कै सर सो मारिओ ॥
LINE 03
ਜਿਹਕੁਦ੍ਰਿਸਟਿਨ੍ਰਿਪਓਰਿਨਿਹਾਰਿਓ॥
ਤਦ ਹੀ (ਰਾਜੇ ਨੇ ਉਸ ਨੂੰ) ਵੈਰੀ ਸਮਝ ਕੇ ਤੀਰਾਂ ਨਾਲ ਮਾਰ ਦਿੱਤਾ।
Then the king killed the enemy with his arrow
जिह कुद्रिसटि न्रिप ओरि निहारिओ ॥
LINE 04
ਪੁਨਿਗਨੇਸਕੋਨ੍ਰਿਪਲਲਕਾਰਿਓ॥
ਫਿਰ ਰਾਜੇ ਨੇ ਗਣੇਸ਼ ਨੂੰ ਲਲਕਾਰਿਆ,
पुनि गनेस को न्रिप ललकारिओ ॥
LINE 05
ਤ੍ਰਸਤਭਯੋਤਜਿਜੁਧਪਧਾਰਿਓ੧੫੨੭॥॥
(ਉਹ) ਡਰ ਕੇ ਯੁੱਧ-ਖੇਤਰ ਵਿਚੋਂ ਭਜ ਗਿਆ ॥੧੫੨੭॥
The army of the ganas looked towards him with malice, the king challenged Ganesh again, who being frightened ran away from the field.1527.
त्रसत भयो तजि जुध पधारिओ ॥१५२७॥
LINE 06
ਜਬਸਿਵਜੂਕਛੁਸੰਗਿਆਪਾਈ॥
ਜਦੋਂ ਸ਼ਿਵ ਨੂੰ ਕੁਝ ਸੁਰਤ ਪਰਤੀ
जब सिव जू कछु संगिआ पाई ॥
LINE 07
ਭਾਜਿਗਯੋਤਜਦਈਲਰਾਈ॥
(ਤਾਂ ਉਹ) ਲੜਾਈ ਛਡ ਕੇ ਭਜ ਗਿਆ।
The Shiva became somewhat conscious and he fled away from the war-arena
भाजि गयो तज दई लराई ॥
LINE 08
ਅਉਰਸਗਲਛਡਕੈਗਨਭਾਗੇ॥
ਹੋਰ ਸਾਰੇ ਗਣ ਵੀ ਡਰ ਕੇ ਭਜ ਗਏ।
अउर सगल छड कै गन भागे ॥
LINE 09
ਐਸੋਕੋਭਟਆਵੈਆਗੇ੧੫੨੮॥॥
ਅਜਿਹਾ ਕੌਣ ਸੂਰਮਾ ਹੈ, (ਜੋ ਰਾਜੇ ਦੇ) ਅਗੇ ਆਵੇ ॥੧੫੨੮॥
Other ganas, ran away in fear, there seemed to be no warrior, who could confront the king.1528.
ऐसो को भट आवै आगे ॥१५२८॥
LINE 10
ਜਬਹਿਕ੍ਰਿਸਨਸਿਵਭਜਤਨਿਹਾਰਿਓ॥
ਜਦੋਂ ਸ੍ਰੀ ਕ੍ਰਿਸ਼ਨ ਨੇ ਸ਼ਿਵ ਨੂੰ ਭਜਦਿਆਂ ਵੇਖਿਆ
जबहि क्रिसन सिव भजत निहारिओ ॥
LINE 11
ਇਹੈਆਪਨੇਹ੍ਰਿਦੇਬਿਚਾਰਿਓ॥
(ਤਾਂ) ਆਪਣੇ ਹਿਰਦੇ ਵਿਚ ਇਸ ਤਰ੍ਹਾਂ ਵਿਚਾਰ ਕੀਤਾ,
When Krishna saw Shiva running away, then he reflected in his mind that he would then fight with the enemy himself
इहै आपने ह्रिदे बिचारिओ ॥
LINE 12
ਅਬਹਉਆਪਨਇਹਸੰਗਲਰੋ॥
ਹੁਣ ਮੈਂ ਆਪ ਹੀ ਇਸ ਨਾਲ ਯੁੱਧ ਕਰਾਂ;
अब हउ आपन इह संग लरो ॥
LINE 13
ਕੈਅਰਿਮਾਰੋਕੈਲਰਿਮਰੋ੧੫੨੯॥॥
ਜਾਂ (ਤਾਂ) ਵੈਰੀ ਨੂੰ ਮਾਰ ਸੁਟਾਂ ਜਾਂ (ਆਪ) ਲੜ ਮਰਾਂ ॥੧੫੨੯॥
Either he would kill the enemy of die himself.1529.
कै अरि मारो कै लरि मरो ॥१५२९॥
LINE 14
ਤਬਤਿਹਸਉਹੇਹਰਿਜੂਗਯੋ॥
ਤਦ ਸ੍ਰੀ ਕ੍ਰਿਸ਼ਨ ਉਸ (ਰਾਜੇ) ਦੇ ਸਾਹਮਣੇ ਗਏ।
तब तिह सउहे हरि जू गयो ॥
LINE 15
ਰਾਮਭਨੈਅਤਿਜੁਧਮਚਯੋ॥
(ਕਵੀ) ਰਾਮ ਕਹਿੰਦੇ ਹਨ, (ਦੋਹਾਂ ਨੇ) ਖੂਬ ਯੁੱਧ ਮਚਾਇਆ।
Then Krishna went before the king and waged a dreadful war
राम भनै अति जुध मचयो ॥
LINE 16
ਤਬਤਿਨੈਤਕਿਤਿਹਬਾਨਲਗਾਯੋ॥
ਤਦ ਰਾਜੇ ਨੇ ਤਕ ਕੇ ਸ੍ਰੀ ਕ੍ਰਿਸ਼ਨ ਨੂੰ ਬਾਣ ਮਾਰਿਆ
तब तिनै तकि तिह बान लगायो ॥
LINE 17
ਸ੍ਯੰਦਨਤੇਹਰਿਭੂਮਿਗਿਰਾਯੋ੧੫੩੦॥॥
ਅਤੇ ਸ੍ਰੀ ਕ੍ਰਿਸ਼ਨ ਨੂੰ ਰਥ ਉਤੋਂ ਧਰਤੀ ਤੇ ਸੁਟ ਦਿੱਤਾ ॥੧੫੩੦॥
Making him the target, the king shot an arrow and dismounted Krishna from his chariot.1530.
स्यंदन ते हरि भूमि गिरायो ॥१५३०॥
GURBANI.WORLD