ਸਵੈਯਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਬੀਰਨਕੀਮਨਿਸ੍ਰੀਗਨਰਾਇਮਹਾਬਰਬੀਰਫਿਰਿਓਗਨਛਉਨਾ॥
ਵੀਰਾਂ ਦਾ ਸ਼ਿਰੋਮਣੀ ਵੀਰ ਮਨ ਰਾਇ ਗਣ, ਮਹਾਬੀਰ ਗਣ ਅਤੇ ਛੌਣਾ ਗਣ (ਯੁੱਧ-ਭੂਮੀ ਵਿਚ) ਪਰਤ ਆਏ ਹਨ।
From the warriors came back Ganraj, Mahavir and Ganchhabi
बीरन की मनि स्री गनराइ महा बरबीर फिरिओ गन छउना ॥
LINE 03
ਲੋਹਤਨੈਨਚਲਿਓਸਿਸਹੋਤਕੀਓਗਹਿਜਾਜਮਰਾਜਖਿਲਉਨਾ॥
ਤਪੇ ਹੋਏ ਲੋਹੇ ਵਰਗੀਆਂ ਲਾਲ ਅੱਖਾਂ ਵਾਲੇ (ਛੌਣਾ ਗਣ) ਨੇ ਬਾਲਕ ਹੁੰਦੇ ਹੋਇਆਂ ਵੀ ਯਮਰਾਜ ਨੂੰ ਖਿਡੌਣਾ ਸਮਝ ਕੇ ਫੜ ਲਿਆ ਸੀ।
They returned with red eyes because they were so powerful that they had made Yama only a toy
लोहत नैन चलिओ सिस होत कीओ गहि जा जमराज खिलउना ॥
LINE 04
ਆਵਤਭੂਪਬਿਲੋਕਕੈਸਤ੍ਰਨਆਪਕੀਯੋਮਨਰੰਚਕਭਉਨਾ॥
ਵੈਰੀਆਂ ਨੂੰ ਸਾਹਮਣੇ ਆਉਂਦਾ ਵੇਖ ਕੇ (ਰਾਜੇ ਨੇ) ਆਪਣੇ ਮਨ ਵਿਚ ਰਤਾ ਜਿੰਨਾ ਵੀ ਡਰ ਨਾ ਮੰਨਿਆ।
The king seeing the enemies coming did not become fearful even slightly
आवत भूप बिलोक कै सत्रन आप कीयो मन रंचक भउ ना ॥
LINE 05
ਮਾਰਿਲਏਛਿਨਮੈਗਨਕੋਗਨਜੁਧਕੀਓਕਿਕੀਓਕਛੁਟਉਨਾ੧੫੨੬॥॥
ਸਾਰਿਆਂ ਗਣਾਂ ਨੂੰ (ਰਾਜੇ ਨੇ ਯੁੱਧ-ਭੂਮੀ ਵਿਚ) ਮਾਰ ਸੁਟਿਆ, (ਪਤਾ ਨਹੀਂ ਲਗਦਾ, ਰਾਜੇ ਨੇ) ਯੁੱਧ ਕੀਤਾ ਹੈ ਜਾਂ ਕੋਈ ਟੂਣਾ ਕੀਤਾ ਹੈ ॥੧੫੨੬॥
While killing the ganas in the battlefield he felt these ganas were not actually fighting and instead they were casting spells.1526.
मारि लए छिन मै गन को गन जुध कीओ कि कीओ कछु टउना ॥१५२६॥
GURBANI.WORLD