LINE 01
ਬਿਹਾਗੜਾਮਹਲਾ੫॥
Bihaagraa, Fifth Mahalaa:
बिहागड़ा महला ५ ॥
LINE 02
ਹਰਿਚਰਣਸਰੋਵਰਤਹਕਰਹੁਨਿਵਾਸੁਮਨਾ॥
ਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ।
The Lord's Feet are the Pools of Ambrosial Nectar; your dwelling is there, O my mind.
हरि चरण सरोवर तह करहु निवासु मना ॥
LINE 03
ਕਰਿਮਜਨੁਹਰਿਸਰੇਸਭਿਕਿਲਬਿਖਨਾਸੁਮਨਾ॥
ਹੇ ਮਨ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ।
Take your cleansing bath in the Ambrosial Pool of the Lord, and all of your sins shall be wiped away, O my soul.
करि मजनु हरि सरे सभि किलबिख नासु मना ॥
LINE 04
ਕਰਿਸਦਾਮਜਨੁਗੋਬਿੰਦਸਜਨੁਦੁਖਅੰਧੇਰਾਨਾਸੇ॥
ਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ! ਇੰਜ ਮਿੱਤਰ ਪ੍ਰਭੂ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਤੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ।
Take your cleansing ever in the Lord God, O friends, and the pain of darkness shall be dispelled.
करि सदा मजनु गोबिंद सजनु दुख अंधेरा नासे ॥
LINE 05
ਜਨਮਮਰਣੁਨਹੋਇਤਿਸਕਉਕਟੈਜਮਕੇਫਾਸੇ॥
ਇੰਜ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ।
Birth and death shall not touch you, and the noose of Death shall be cut away.
जनम मरणु न होइ तिस कउ कटै जम के फासे ॥
LINE 06
ਮਿਲੁਸਾਧਸੰਗੇਨਾਮਰੰਗੇਤਹਾਪੂਰਨਆਸੋ॥
ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆਂ ਤੇਰੀ ਹਰੇਕ ਆਸ ਪੂਰੀ ਹੋਵੇਗੀ।
So join the Saadh Sangat, the Company of the Holy, and be imbued with the Naam, the Name of the Lord; there, your hopes shall be fulfilled.
मिलु साधसंगे नाम रंगे तहा पूरन आसो ॥
LINE 07
ਬਿਨਵੰਤਿਨਾਨਕਧਾਰਿਕਿਰਪਾਹਰਿਚਰਣਕਮਲਨਿਵਾਸੋ੧॥॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਹਰੀ! ਕਿਰਪਾ ਕਰ! ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ ॥੧॥
Prays Nanak, shower Your Mercy upon me, O Lord, that I might dwell at Your Lotus Feet. ||1||
बिनवंति नानक धारि किरपा हरि चरण कमल निवासो ॥१॥
LINE 08
ਤਹਅਨਦਬਿਨੋਦਸਦਾਅਨਹਦਝੁਣਕਾਰੋਰਾਮ॥
ਸਾਧ ਸੰਗਤ ਵਿਚ ਸਦਾ ਆਤਮਕ ਆਨੰਦ ਤੇ ਖ਼ੁਸ਼ੀਆਂ ਦੀ (ਮਾਨੋ) ਇਕ-ਰਸ ਰੌ ਚਲੀ ਰਹਿੰਦੀ ਹੈ।
There is bliss and ecstasy there always, and the unstruck celestial melody resounds there.
तह अनद बिनोद सदा अनहद झुणकारो राम ॥
LINE 09
ਮਿਲਿਗਾਵਹਿਸੰਤਜਨਾਪ੍ਰਭਕਾਜੈਕਾਰੋਰਾਮ॥
ਸਾਧ ਸੰਗਤ ਵਿਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
Meeting together, the Saints sing God's Praises, and celebrate His Victory.
मिलि गावहि संत जना प्रभ का जैकारो राम ॥
LINE 10
ਮਿਲਿਸੰਤਗਾਵਹਿਖਸਮਭਾਵਹਿਹਰਿਪ੍ਰੇਮਰਸਰੰਗਿਭਿੰਨੀਆ॥
ਸੰਤ ਜਨ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਖ਼ਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਸੁਰਤਿ ਪਰਮਾਤਮਾ ਦੇ ਪ੍ਰੇਮ-ਰਸ ਦੇ ਰੰਗ ਵਿਚ ਭਿੱਜੀ ਰਹਿੰਦੀ ਹੈ।
Meeting together, the Saints sing the Praises of the Lord Master; they are pleasing to the Lord, and saturated with the sublime essence of His love and affection.
मिलि संत गावहि खसम भावहि हरि प्रेम रस रंगि भिंनीआ ॥
LINE 11
ਹਰਿਲਾਭੁਪਾਇਆਆਪੁਮਿਟਾਇਆਮਿਲੇਚਿਰੀਵਿਛੁੰਨਿਆ॥
ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ, (ਆਪਣੇ ਅੰਦਰੋਂ) ਆਪਾ-ਭਾਵ ਮਿਟਾ ਲੈਂਦੇ ਹਨ, ਚਿਰਾਂ ਤੋਂ ਵਿਛੁੜੇ ਹੋਏ (ਪਰਮਾਤਮਾ) ਨੂੰ ਮਿਲ ਪੈਂਦੇ ਹਨ।
They obtain the profit of the Lord, eliminate their self-conceit, and meet Him, from whom they were separated for so long.
हरि लाभु पाइआ आपु मिटाइआ मिले चिरी विछुंनिआ ॥
LINE 12
ਗਹਿਭੁਜਾਲੀਨੇਦਇਆਕੀਨੑੇਪ੍ਰਭਏਕਅਗਮਅਪਾਰੋ॥
ਅਪਹੁੰਚ ਤੇ ਬੇਅੰਤ ਪਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ, (ਉਹਨਾਂ ਦੀ) ਬਾਂਹ ਫੜ ਕੇ (ਉਹਨਾਂ ਨੂੰ) ਆਪਣੇ ਬਣਾ ਲੈਂਦਾ ਹੈ।
Taking them by the arm, He makes them His own; God, the One, inaccessible and infinite, bestows His kindness.
गहि भुजा लीने दइआ कीने प्रभ एक अगम अपारो ॥
LINE 13
ਬਿਨਵੰਤਿਨਾਨਕਸਦਾਨਿਰਮਲਸਚੁਸਬਦੁਰੁਣਝੁਣਕਾਰੋ੨॥॥
ਨਾਨਕ ਬੇਨਤੀ ਕਰਦਾ ਹੈ ਕਿ ਉਹ ਸੰਤ ਜਨ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌ ਚਲਾਈ ਰੱਖਦੀ ਹੈ ॥੨॥
Prays Nanak, forever immaculate are those who sing the Praises of the True Word of the Shabad. ||2||
बिनवंति नानक सदा निरमल सचु सबदु रुण झुणकारो ॥२॥
LINE 14
ਸੁਣਿਵਡਭਾਗੀਆਹਰਿਅੰਮ੍ਰਿਤਬਾਣੀਰਾਮ॥
ਹੇ ਭਾਗਾਂ ਵਾਲੇ! ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਸਦਾ ਸੁਣਿਆ ਕਰ।
Listen, O most fortunate ones, to the Ambrosial Bani of the Word of the Lord.
सुणि वडभागीआ हरि अंम्रित बाणी राम ॥
LINE 15
ਜਿਨਕਉਕਰਮਿਲਿਖੀਤਿਸੁਰਿਦੈਸਮਾਣੀਰਾਮ॥
ਇਹ ਬਾਣੀ ਉਸ ਉਸ (ਵਡ-ਭਾਗੀ) ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ।
He alone, whose karma is so pre-ordained, has it enter into his heart.
जिन कउ करमि लिखी तिसु रिदै समाणी राम ॥
LINE 16
ਅਕਥਕਹਾਣੀਤਿਨੀਜਾਣੀਜਿਸੁਆਪਿਪ੍ਰਭੁਕਿਰਪਾਕਰੇ॥
ਜਿਸ ਜਿਸ ਮਨੁੱਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦੇ ਹਨ।
He alone knows the Unspoken Speech, unto whom God has shown His Mercy.
अकथ कहाणी तिनी जाणी जिसु आपि प्रभु किरपा करे ॥
LINE 17
ਅਮਰੁਥੀਆਫਿਰਿਨਮੂਆਕਲਿਕਲੇਸਾਦੁਖਹਰੇ॥
(ਸਿਫ਼ਤ-ਸਾਲਾਹ ਨਾਲ) ਮਨੁੱਖ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਤੇ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ ਤੇ ਇੰਜ ਸਾਰੇ ਦੁੱਖ ਕਲੇਸ਼ ਝਗੜੇ ਦੂਰ ਕਰ ਲੈਂਦਾ ਹੈ।
He becomes immortal, and shall not die again; his troubles, disputes and pains are dispelled.
अमरु थीआ फिरि न मूआ कलि कलेसा दुख हरे ॥
LINE 18
ਹਰਿਸਰਣਿਪਾਈਤਜਿਨਜਾਈਪ੍ਰਭਪ੍ਰੀਤਿਮਨਿਤਨਿਭਾਣੀ॥
ਇੰਜ ਮਨੁੱਖ ਪਰਮਾਤਮਾ ਦੀ ਸਰਨ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਛੱਡ ਕੇ ਨਹੀਂ ਜਾਂਦਾ ਤੇ ਉਸ ਮਨੁੱਖ ਦੇ ਮਨ ਵਿਚ, ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਪਿਆਰੀ ਲੱਗਣ ਲੱਗ ਪੈਂਦੀ ਹੈ।
He finds the Sanctuary of the Lord; he does not forsake the Lord, and does not leave. God's Love is pleasing to his mind and body.
हरि सरणि पाई तजि न जाई प्रभ प्रीति मनि तनि भाणी ॥
LINE 19
ਬਿਨਵੰਤਿਨਾਨਕਸਦਾਗਾਈਐਪਵਿਤ੍ਰਅੰਮ੍ਰਿਤਬਾਣੀ੩॥॥
ਨਾਨਕ ਬੇਨਤੀ ਕਰਦਾ ਹੈ ਕਿ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਸਦਾ ਗਾਣੀ ਚਾਹੀਦੀ ਹੈ ॥੩॥
Prays Nanak, sing forever the Sacred Ambrosial Bani of His Word. ||3||
बिनवंति नानक सदा गाईऐ पवित्र अंम्रित बाणी ॥३॥
LINE 20
ਮਨਤਨਗਲਤੁਭਏਕਿਛੁਕਹਣੁਨਜਾਈਰਾਮ॥
ਇੰਜ ਮਨ ਤੇ ਹਿਰਦਾ (ਪਰਮਾਤਮਾ ਦੀ ਯਾਦ ਵਿਚ) ਮਸਤ ਹੋ ਜਾਂਦਾ ਹੈ ਜਿਸ ਨੂੰ ਬਿਆਨ ਕਰਨਾ ਔਖਾ ਹੈ।
My mind and body are intoxicated - this state cannot be described.
मन तन गलतु भए किछु कहणु न जाई राम ॥
LINE 21
ਜਿਸਤੇਉਪਜਿਅੜਾਤਿਨਿਲੀਆਸਮਾਈਰਾਮ॥
ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ ਉਸੇ ਵਿਚ ਜਾਂਦਾ ਹੈ।
We originated from Him, and into Him we shall merge once again.
जिस ते उपजिअड़ा तिनि लीआ समाई राम ॥
LINE 22
ਮਿਲਿਬ੍ਰਹਮਜੋਤੀਓਤਿਪੋਤੀਉਦਕੁਉਦਕਿਸਮਾਇਆ॥
ਤਾਣੇ ਪੇਟੇ ਵਾਂਗ ਪਰਮਾਤਮਾ ਦੀ ਜੋਤਿ ਵਿਚ ਇੰਜ ਮਿਲ ਜਾਂਦਾ ਹੈ ਜਿਵਾਂ ਪਾਣੀ ਵਿਚ ਪਾਣੀ ਮਿਲ ਜਾਂਦਾ ਹੈ।
I merge into God's Light, through and through, like water merging into water.
मिलि ब्रहम जोती ओति पोती उदकु उदकि समाइआ ॥
LINE 23
ਜਲਿਥਲਿਮਹੀਅਲਿਏਕੁਰਵਿਆਨਹਦੂਜਾਦ੍ਰਿਸਟਾਇਆ॥
(ਫਿਰ ਮਨੁੱਖ ਨੂੰ) ਇਕ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਮੌਜੂਦ ਦਿੱਸਦਾ ਹੈ ਤੇ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ।
The One Lord permeates the water, the land and the sky - I do not see any other.
जलि थलि महीअलि एकु रविआ नह दूजा द्रिसटाइआ ॥
LINE 24
ਬਣਿਤ੍ਰਿਣਿਤ੍ਰਿਭਵਣਿਪੂਰਿਪੂਰਨਕੀਮਤਿਕਹਣੁਨਜਾਈ॥
(ਫਿਰ ਮਨੁੱਖ ਨੂੰ) ਪਰਮਾਤਮਾ ਜੰਗਲ ਵਿਚ, ਘਾਹ (ਦੇ ਹਰੇਕ ਤੀਲੇ) ਵਿਚ, ਸਾਰੇ ਸੰਸਾਰ ਵਿਚ ਵਿਆਪਕ ਜਾਪਦਾ ਹੈ ਤੇ ਐਸੇ (ਮਨੁੱਖ ਦੀ ਆਤਮਕ ਅਵਸਥਾ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
He is totally permeating the woods, meadows and the three worlds. I cannot express His worth.
बणि त्रिणि त्रिभवणि पूरि पूरन कीमति कहणु न जाई ॥
LINE 25
ਬਿਨਵੰਤਿਨਾਨਕਆਪਿਜਾਣੈਜਿਨਿਏਹਬਣਤਬਣਾਈ੪੨੫॥॥॥॥
ਨਾਨਕ ਬੇਨਤੀ ਕਰਦਾ ਹੈ ਕਿ ਜਿਸ ਪਰਮਾਤਮਾ ਨੇ (ਉਸ ਮਨੁੱਖ ਦੀ ਆਤਮਕ ਅਵਸਥਾ ਦੀ) ਇਹ ਖੇਡ ਬਣਾ ਦਿੱਤੀ ਉਹ ਆਪ ਹੀ ਉਸ ਨੂੰ ਸਮਝਦਾ ਹੈ ॥੪॥੨॥੫॥
Prays Nanak, He alone knows - He who created this creation. ||4||2||5||
बिनवंति नानक आपि जाणै जिनि एह बणत बणाई ॥४॥२॥५॥
GURBANI.WORLD