LINE 01
ਮਾਰੂਮਹਲਾ੫ਘਰੁ੩ਅਸਟਪਦੀਆ॥
ਰਾਗ ਮਾਰੂ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Maaroo, Fifth Mahalaa, Third House, Ashtapadees:
मारू महला ५ घरु ३ असटपदीआ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਲਖਚਉਰਾਸੀਹਭ੍ਰਮਤੇਭ੍ਰਮਤੇਦੁਲਭਜਨਮੁਅਬਪਾਇਓ੧॥॥
ਹੇ ਮੂਰਖ! ਚੌਰਾਸੀ ਲੱਖ ਜੂਨਾਂ ਵਿਚ ਭੌਂਦਿਆਂ ਭੌਦਿਆਂ ਹੁਣ ਤੈਨੂੰ ਕੀਮਤੀ ਮਨੁੱਖਾ ਜਨਮ ਮਿਲਿਆ ਹੈ ॥੧॥
Wandering and roaming through 8.4 million incarnations, you have now been given this human life, so difficult to obtain. ||1||
लख चउरासीह भ्रमते भ्रमते दुलभ जनमु अब पाइओ ॥१॥
LINE 04
ਰੇਮੂੜੇਤੂਹੋਛੈਰਸਿਲਪਟਾਇਓ॥
ਹੇ ਮੂਰਖ! ਤੂੰ ਨਾਸਵੰਤ (ਪਦਾਰਥਾਂ ਦੇ) ਸੁਆਦ ਵਿਚ ਫਸਿਆ ਰਹਿੰਦਾ ਹੈਂ।
You fool! You are attached and clinging to such trivial pleasures!
रे मूड़े तू होछै रसि लपटाइओ ॥
LINE 05
ਅੰਮ੍ਰਿਤੁਸੰਗਿਬਸਤੁਹੈਤੇਰੈਬਿਖਿਆਸਿਉਉਰਝਾਇਓ੧॥॥ਰਹਾਉ॥
ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤੇਰੇ ਅੰਦਰ ਵੱਸਦਾ ਹੈ (ਤੂੰ ਉਸ ਨੂੰ ਛੱਡ ਕੇ ਆਤਮਕ ਮੌਤ ਲਿਆਉਣ ਵਾਲੀ) ਮਾਇਆ ਦੇ ਨਾਲ ਚੰਬੜਿਆ ਹੋਇਆ ਹੈਂ ॥੧॥ ਰਹਾਉ ॥
The Ambrosial Nectar abides with you, but you are engrossed in sin and corruption. ||1||Pause||
अंम्रितु संगि बसतु है तेरै बिखिआ सिउ उरझाइओ ॥१॥ रहाउ ॥
LINE 06
ਰਤਨਜਵੇਹਰਬਨਜਨਿਆਇਓਕਾਲਰੁਲਾਦਿਚਲਾਇਓ੨॥॥
ਹੇ ਮੂਰਖ! ਤੂੰ ਆਇਆ ਸੈਂ ਰਤਨ ਤੇ ਜਵਾਹਰ ਖ਼ਰੀਦਣ ਲਈ, ਪਰ ਤੂੰ ਇੱਥੋਂ ਕੱਲਰ ਲੱਦ ਕੇ ਹੀ ਤੁਰ ਪਿਆ ਹੈਂ ॥੨॥
You have come to trade in gems and jewels, but you have loaded only barren soil. ||2||
रतन जवेहर बनजनि आइओ कालरु लादि चलाइओ ॥२॥
LINE 07
ਜਿਹਘਰਮਹਿਤੁਧੁਰਹਨਾਬਸਨਾਸੋਘਰੁਚੀਤਿਨਆਇਓ੩॥॥
ਹੇ ਮੂਰਖ! ਜਿਸ ਘਰ ਵਿਚ ਤੂੰ ਸਦਾ ਰਹਿਣਾ-ਵੱਸਣਾ ਹੈ, ਉਹ ਘਰ ਕਦੇ ਤੇਰੇ ਚਿੱਤ-ਚੇਤੇ ਹੀ ਨਹੀਂ ਆਇਆ ॥੩॥
That home within which you live - you have not kept that home in your thoughts. ||3||
जिह घर महि तुधु रहना बसना सो घरु चीति न आइओ ॥३॥
LINE 08
ਅਟਲਅਖੰਡਪ੍ਰਾਣਸੁਖਦਾਈਇਕਨਿਮਖਨਹੀਤੁਝੁਗਾਇਓ੪॥॥
ਹੇ ਮੂਰਖ! ਤੂੰ ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਕਦੇ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਅਬਿਨਾਸੀ ਹੈ, ਜੋ ਜਿੰਦ ਦੇਣ ਵਾਲਾ ਹੈ ਤੇ ਜੋ ਸਾਰੇ ਸੁਖ ਦੇਣ ਵਾਲਾ ਹੈ ॥੪॥
He is immovable, indestructible, the Giver of peace to the soul; and yet you do not sing His Praises, even for an instant. ||4||
अटल अखंड प्राण सुखदाई इक निमख नही तुझु गाइओ ॥४॥
LINE 09
ਜਹਾਜਾਣਾਸੋਥਾਨੁਵਿਸਾਰਿਓਇਕਨਿਮਖਨਹੀਮਨੁਲਾਇਓ੫॥॥
ਹੇ ਮੂਰਖ! ਜਿਸ ਥਾਂ ਆਖ਼ਰ ਜ਼ਰੂਰ ਜਾਣਾ ਹੈ ਉਸ ਵਲ ਤਾਂ ਤੂੰ ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ ਕਦੇ ਧਿਆਨ ਨਹੀਂ ਦਿੱਤਾ ॥੫॥
You have forgotten that place where you must go; you have not attached your mind to the Lord, even for an instant. ||5||
जहा जाणा सो थानु विसारिओ इक निमख नही मनु लाइओ ॥५॥
LINE 10
ਪੁਤ੍ਰਕਲਤ੍ਰਗ੍ਰਿਹਦੇਖਿਸਮਗ੍ਰੀਇਸਹੀਮਹਿਉਰਝਾਇਓ੬॥॥
ਹੇ ਮੂਰਖ! ਪੁੱਤਰ, ਇਸਤ੍ਰੀ ਤੇ ਘਰ ਦਾ ਸਾਮਾਨ ਵੇਖ ਕੇ ਇਸ ਦੇ ਮੋਹ ਵਿਚ ਹੀ ਤੂੰ ਫਸਿਆ ਪਿਆ ਹੈਂ ॥੬॥
Gazing upon your children, spouse, household and paraphernalia, you are entangled in them. ||6||
पुत्र कलत्र ग्रिह देखि समग्री इस ही महि उरझाइओ ॥६॥
LINE 11
ਜਿਤੁਕੋਲਾਇਓਤਿਤੁਹੀਲਾਗਾਤੈਸੇਕਰਮਕਮਾਇਓ੭॥॥
(ਪਰ ਜੀਵ ਦੇ ਭੀ ਕੀਹ ਵੱਸ!) ਜਿਸ (ਕੰਮ) ਵਿਚ ਕੋਈ ਜੀਵ (ਪਰਮਾਤਮਾ ਵੱਲੋਂ) ਲਾਇਆ ਜਾਂਦਾ ਹੈ ਉਸ ਵਿਚ ਉਹ ਲੱਗਾ ਰਹਿੰਦਾ ਹੈ, ਉਹੋ ਜਿਹੇ ਕੰਮ ਹੀ ਉਹ ਕਰਦਾ ਰਹਿੰਦਾ ਹੈ ॥੭॥
As God links the mortals, so are they linked, and so are the deeds they do. ||7||
जितु को लाइओ तितु ही लागा तैसे करम कमाइओ ॥७॥
LINE 12
ਜਉਭਇਓਕ੍ਰਿਪਾਲੁਤਾਸਾਧਸੰਗੁਪਾਇਆਜਨਨਾਨਕਬ੍ਰਹਮੁਧਿਆਇਓ੮੧॥॥॥
ਹੇ ਦਾਸ ਨਾਨਕ! ਜਦੋਂ ਪਰਮਾਤਮਾ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਦਾ ਸਾਥ ਪ੍ਰਾਪਤ ਹੁੰਦਾ ਹੈ, ਤੇ, ਉਹ ਪਰਮਾਤਮਾ ਵਿਚ ਸੁਰਤ ਜੋੜਦਾ ਹੈ ॥੮॥੧॥
When He becomes Merciful, then the Saadh Sangat, the Company of the Holy, is found; servant Nanak meditates on God. ||8||1||
जउ भइओ क्रिपालु ता साधसंगु पाइआ जन नानक ब्रहमु धिआइओ ॥८॥१॥
GURBANI.WORLD