ਮਾਰੂ ਮਹਲਾ ੫ ॥

ਰਾਗੁ ਮਾਰੂ ਗੁਰੂ ਅਰਜਨ ਦੇਵ ਜੀ ਅੰਗ 1017
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾ
Maaroo, Fifth Mahalaa:
मारू महला ५ ॥
LINE 02
ਕਰਿਅਨੁਗ੍ਰਹੁਰਾਖਿਲੀਨੋਭਇਓਸਾਧੂਸੰਗੁ
ਦਇਆ ਕਰ ਕੇ ਜਿਸ ਮਨੁੱਖ ਦੀ ਰੱਖਿਆ ਪਰਮਾਤਮਾ ਕਰਦਾ ਹੈ, ਉਸ ਨੂੰ ਗੁਰੂ ਦਾ ਮਿਲਾਪ ਹੁੰਦਾ ਹੈ।
Granting His Grace, He has protected me; I have found the Saadh Sangat, the Company of the Holy.
करि अनुग्रहु राखि लीनो भइओ साधू संगु ॥
LINE 03
ਹਰਿਨਾਮਰਸੁਰਸਨਾਉਚਾਰੈਮਿਸਟਗੂੜਾਰੰਗੁ॥॥
ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ। ਉਹ ਆਪਣੀ ਜੀਭ ਨਾਲ ਪ੍ਰਭੂ ਦਾ ਨਾਮ ਜਪਦਾ ਹੈ, (ਉਸ ਦੇ ਮਨ ਉਤੇ ਪਰਮਾਤਮਾ ਦੇ ਪਿਆਰ ਦਾ) ਮਿੱਠਾ ਗੂੜ੍ਹਾ ਰੰਗ ਚੜ੍ਹਿਆ ਰਹਿੰਦਾ ਹੈ ॥੧॥
My tongue lovingly chants the Lord's Name; this love is so sweet and intense! ||1||
हरि नाम रसु रसना उचारै मिसट गूड़ा रंगु ॥१॥
LINE 04
ਮੇਰੇਮਾਨਕੋਅਸਥਾਨੁ
ਪਰਮਾਤਮਾ ਹੀ ਸਦਾ ਮੇਰੇ ਮਨ ਦਾ ਸਹਾਰਾ ਹੈ।
He is the place of rest for my mind,
मेरे मान को असथानु ॥
LINE 05
ਮੀਤਸਾਜਨਸਖਾਬੰਧਪੁਅੰਤਰਜਾਮੀਜਾਨੁ॥॥ਰਹਾਉ
ਸਭ ਦੇ ਦਿਲ ਦੀ ਜਾਣਨ ਵਾਲਾ ਸੁਜਾਨ ਪਰਮਾਤਮਾ ਮੇਰਾ ਮਿੱਤਰ ਹੈ, ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਸਾਥੀ ਹੈ, ਉਹੀ ਮੇਰਾ ਰਿਸ਼ਤੇਦਾਰ ਹੈ ॥੧॥ ਰਹਾਉ ॥
my friend, companion, associate and relative; He is the Inner-knower, the Searcher of hearts. ||1||Pause||
मीत साजन सखा बंधपु अंतरजामी जानु ॥१॥ रहाउ ॥
LINE 06
ਸੰਸਾਰਸਾਗਰੁਜਿਨਿਉਪਾਇਓਸਰਣਿਪ੍ਰਭਕੀਗਹੀ
(ਜਿਸ ਮਨੁੱਖ ਨੇ) ਉਸ ਪ੍ਰਭੂ ਦਾ ਆਸਰਾ ਲਿਆ ਹੈ ਜਿਸ ਨੇ ਇਹ ਸੰਸਾਰ-ਸਮੁੰਦਰ ਪੈਦਾ ਕੀਤਾ ਹੈ,
He created the world-ocean; I seek the Sanctuary of that God.
संसार सागरु जिनि उपाइओ सरणि प्रभ की गही ॥
LINE 07
ਗੁਰਪ੍ਰਸਾਦੀਪ੍ਰਭੁਅਰਾਧੇਜਮਕੰਕਰੁਕਿਛੁਕਹੀ॥॥
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਜਮਦੂਤ ਭੀ ਕੁਝ ਨਹੀਂ ਆਖਦਾ ॥੨॥
By Guru's Grace, I worship and adore God; the Messenger of Death can't say anything to me. ||2||
गुर प्रसादी प्रभु अराधे जमकंकरु किछु न कही ॥२॥
LINE 08
ਮੋਖਮੁਕਤਿਦੁਆਰਿਜਾਕੈਸੰਤਰਿਦਾਭੰਡਾਰੁ
ਜਿਸ ਪਰਮਾਤਮਾ ਦੇ ਦਰ ਤੇ ਮੁਕਤੀ ਟਿਕੀ ਰਹਿੰਦੀ ਹੈ, ਜਿਸ ਦਾ ਖ਼ਜ਼ਾਨਾ ਸੰਤ ਜਨਾਂ ਦਾ ਹਿਰਦਾ ਹੈ (ਜੋ ਸੰਤ ਜਨਾਂ ਦੇ ਹਿਰਦੇ ਵਿਚ ਸਦਾ ਵੱਸਦਾ ਹੈ),
Emancipation and liberation are at His Door; He is the treasure in the hearts of the Saints.
मोख मुकति दुआरि जा कै संत रिदा भंडारु ॥
LINE 09
ਜੀਅਜੁਗਤਿਸੁਜਾਣੁਸੁਆਮੀਸਦਾਰਾਖਣਹਾਰੁ॥॥
ਉਹੀ ਮਾਲਕ-ਪ੍ਰਭੂ ਸਦਾ ਰੱਖਿਆ ਕਰਨ ਦੀ ਸਮਰਥਾ ਵਾਲਾ ਹੈ। ਉਹ ਸੁਜਾਨ ਪ੍ਰਭੂ ਹੀ ਆਤਮਕ ਜੀਵਨ ਜੀਊਣ ਦੀ ਜਾਚ ਸਿਖਾਂਦਾ ਹੈ ॥੩॥
The all-knowing Lord and Master shows us the true way of life; He is our Savior and Protector forever. ||3||
जीअ जुगति सुजाणु सुआमी सदा राखणहारु ॥३॥
LINE 10
ਦੂਖਦਰਦਕਲੇਸਬਿਨਸਹਿਜਿਸੁਬਸੈਮਨਮਾਹਿ
ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ਉਸ ਦੇ ਸਾਰੇ ਦੁੱਖ ਦਰਦ ਤੇ ਕਲੇਸ਼ ਮਿਟ ਜਾਂਦੇ ਹਨ।
Pain, suffering and troubles are eradicated, when the Lord abides in the mind.
दूख दरद कलेस बिनसहि जिसु बसै मन माहि ॥
LINE 11
ਮਿਰਤੁਨਰਕੁਅਸਥਾਨਬਿਖੜੇਬਿਖੁਪੋਹੈਤਾਹਿ॥॥
ਆਤਮਕ ਮੌਤ, ਨਰਕ, ਹੋਰ ਔਖੇ ਥਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ-ਇਹਨਾਂ ਵਿਚੋਂ ਕੋਈ ਭੀ ਉਸ ਉਤੇ ਆਪਣਾ ਅਸਰ ਨਹੀਂ ਪਾ ਸਕਦਾ ॥੪॥
Death, hell and the most horrible dwelling of sin and corruption cannot even touch such a person. ||4||
मिरतु नरकु असथान बिखड़े बिखु न पोहै ताहि ॥४॥
LINE 12
ਰਿਧਿਸਿਧਿਨਵਨਿਧਿਜਾਕੈਅੰਮ੍ਰਿਤਾਪਰਵਾਹ
ਜਿਸ ਪਰਮਾਤਮਾ ਦੇ ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਹਨ, ਤੇ ਸਾਰੇ ਹੀ ਖ਼ਜ਼ਾਨੇ ਹਨ, ਜਿਸ ਦੇ ਘਰ ਵਿਚ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਚਸ਼ਮੇ ਚੱਲ ਰਹੇ ਹਨ,
Wealth, miraculous spiritual powers and the nine treasures come from the Lord, as do the streams of Ambrosial Nectar.
रिधि सिधि नव निधि जा कै अंम्रिता परवाह ॥
LINE 13
ਆਦਿਅੰਤੇਮਧਿਪੂਰਨਊਚਅਗਮਅਗਾਹ॥॥
ਉਹੀ ਪਰਮਾਤਮਾ ਜਗਤ ਦੇ ਸ਼ੁਰੂ ਵਿਚ, ਅੰਤ ਵਿਚ, ਵਿਚਕਾਰਲੇ ਸਮੇ ਵਿਚ ਹਰ ਵੇਲੇ ਮੌਜੂਦ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਤੇ ਅਥਾਹ ਹੈ ॥੫॥
In the beginning, in the middle, and in the end, He is perfect, lofty, unapproachable and unfathomable. ||5||
आदि अंते मधि पूरन ऊच अगम अगाह ॥५॥
LINE 14
ਸਿਧਸਾਧਿਕਦੇਵਮੁਨਿਜਨਬੇਦਕਰਹਿਉਚਾਰੁ
ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਦੇਵਤੇ, ਮੋਨ-ਧਾਰੀ ਸਾਧੂ, (ਉਹ ਪੰਡਿਤ ਜੋ) ਵੇਦਾਂ ਦਾ ਪਾਠ ਕਰਦੇ ਰਹਿੰਦੇ ਹਨ-
The Siddhas, seekers, angelic beings, silent sages, and the Vedas speak of Him.
सिध साधिक देव मुनि जन बेद करहि उचारु ॥
LINE 15
ਸਿਮਰਿਸੁਆਮੀਸੁਖਸਹਜਿਭੁੰਚਹਿਨਹੀਅੰਤੁਪਾਰਾਵਾਰੁ॥॥
(ਕੋਈ ਭੀ ਹੋਣ) ਮਾਲਕ-ਪ੍ਰਭੂ (ਦਾ ਨਾਮ) ਸਿਮਰ ਕੇ (ਹੀ) ਆਤਮਕ ਅਡੋਲਤਾ ਵਿਚ ਆਨੰਦ ਮਾਣ ਸਕਦੇ ਹਨ, (ਐਸਾ ਆਨੰਦ ਜਿਸ ਦਾ) ਅੰਤ ਨਹੀਂ (ਜੋ ਕਦੇ ਮੁੱਕਦਾ ਨਹੀਂ) ਜਿਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੬॥
Meditating in remembrance on the Lord and Master, celestial peace is enjoyed; He has no end or limitation. ||6||
सिमरि सुआमी सुख सहजि भुंचहि नही अंतु पारावारु ॥६॥
LINE 16
ਅਨਿਕਪ੍ਰਾਛਤਮਿਟਹਿਖਿਨਮਹਿਰਿਦੈਜਪਿਭਗਵਾਨ
ਹਿਰਦੇ ਵਿਚ ਭਗਵਾਨ (ਦਾ ਨਾਮ) ਜਪ ਕੇ ਇਕ ਛਿਨ ਵਿਚ ਹੀ ਅਨੇਕਾਂ ਪਾਪ ਮਿਟ ਜਾਂਦੇ ਹਨ।
Countless sins are erased in an instant, meditating on the Benevolent Lord within the heart.
अनिक प्राछत मिटहि खिन महि रिदै जपि भगवान ॥
LINE 17
ਪਾਵਨਾਤੇਮਹਾਪਾਵਨਕੋਟਿਦਾਨਇਸਨਾਨ॥॥
ਭਗਵਾਨ (ਦਾ ਨਾਮ ਹੀ) ਸਭ ਤੋਂ ਵਧੀਕ ਪਵਿੱਤਰ ਹੈ, ਨਾਮ-ਸਿਮਰਨ ਹੀ ਕ੍ਰੋੜਾਂ ਦਾਨ ਹਨ ਤੇ ਕ੍ਰੋੜਾਂ ਤੀਰਥ-ਇਸ਼ਨਾਨ ਹਨ ॥੭॥
Such a person becomes the purest of the pure, and is blessed with the merits of millions of donations to charity and cleansing baths. ||7||
पावना ते महा पावन कोटि दान इसनान ॥७॥
LINE 18
ਬਲਬੁਧਿਸੁਧਿਪਰਾਣਸਰਬਸੁਸੰਤਨਾਕੀਰਾਸਿ
ਪਰਮਾਤਮਾ ਦਾ ਨਾਮ ਹੀ ਸੰਤ ਜਨਾਂ ਦਾ ਸਰਮਾਇਆ ਹੈ, ਬਲ ਹੈ, ਬੁੱਧੀ ਹੈ, ਸੂਝ-ਬੂਝ ਹੈ, ਜਿੰਦ ਹੈ, ਇਹੀ ਉਹਨਾਂ ਦਾ ਸਭ ਕੁਝ ਹੈ।
God is power, intellect, understanding, the breath of life, wealth, and everything for the Saints.
बल बुधि सुधि पराण सरबसु संतना की रासि ॥
LINE 19
ਬਿਸਰੁਨਾਹੀਨਿਮਖਮਨਤੇਨਾਨਕਕੀਅਰਦਾਸਿ੮੨॥॥॥
ਨਾਨਕ ਦੀ ਭੀ ਇਹੀ ਬੇਨਤੀ ਹੈ-ਹੇ ਪ੍ਰਭੂ! ਮੇਰੇ ਮਨ ਤੋਂ ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲ ॥੮॥੨॥
May I never forget Him from my mind, even for an instant - this is Nanak's prayer. ||8||2||
बिसरु नाही निमख मन ते नानक की अरदासि ॥८॥२॥
GURBANI.WORLD