ਜਦਹੁਆਪੇਥਾਟੁਕੀਆਬਹਿਕਰਤੈਤਦਹੁਪੁਛਿਨਸੇਵਕੁਬੀਆ॥
ਜਦੋਂ ਪ੍ਰਭੂ ਨੇ ਆਪ ਹੀ ਬਹਿ ਕੇ ਰਚਨਾ ਰਚੀ ਤਦੋਂ ਉਸ ਨੇ ਕਿਸੇ ਦੂਸਰੇ ਸੇਵਕ ਪਾਸੋਂ ਸਲਾਹ ਨਹੀਂ ਲਈ ਸੀ,
When the Creator, sitting all by Himself, created the Universe, he did not consult with any of His servants;
जदहु आपे थाटु कीआ बहि करतै तदहु पुछि न सेवकु बीआ ॥
ਤਦਹੁਕਿਆਕੋਲੇਵੈਕਿਆਕੋਦੇਵੈਜਾਂਅਵਰੁਨਦੂਜਾਕੀਆ॥
ਜਦੋਂ ਹੋਰ ਦੂਸਰਾ ਕੋਈ ਪੈਦਾ ਹੀ ਨਹੀਂ ਸੀ ਕੀਤਾ, ਤਾਂ ਕਿਸੇ ਨੇ ਕਿਸੇ ਪਾਸੋਂ ਲੈਣਾ ਕੀਹ ਸੀ ਤੇ ਦੇਣਾ ਕੀਹ ਸੀ?
so what can anyone take, and what can anyone give, when He did not create any other like Himself?
तदहु किआ को लेवै किआ को देवै जां अवरु न दूजा कीआ ॥
ਫਿਰਿਆਪੇਜਗਤੁਉਪਾਇਆਕਰਤੈਦਾਨੁਸਭਨਾਕਉਦੀਆ॥
ਫਿਰ ਹਰੀ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਤੇ ਸਭ ਜੀਵਾਂ ਨੂੰ ਰੋਜ਼ੀ ਦਿੱਤੀ।
Then, after fashioning the world, the Creator blessed all with His blessings.
फिरि आपे जगतु उपाइआ करतै दानु सभना कउ दीआ ॥
ਆਪੇਸੇਵਬਣਾਈਅਨੁਗੁਰਮੁਖਿਆਪੇਅੰਮ੍ਰਿਤੁਪੀਆ॥
ਗੁਰੂ ਦੀ ਰਾਹੀਂ ਸਿਮਰਨ ਦੀ ਜੁਗਤਿ ਪ੍ਰਭੂ ਨੇ ਆਪ ਹੀ ਬਣਾਈ ਤੇ ਆਪ ਹੀ ਉਸ ਨੇ (ਨਾਮ-ਰੂਪ) ਅੰਮ੍ਰਿਤ ਪੀਤਾ।
He Himself instructs us in His service, and as Gurmukh, we drink in His Ambrosial Nectar.
आपे सेव बणाईअनु गुरमुखि आपे अंम्रितु पीआ ॥
ਆਪਿਨਿਰੰਕਾਰਆਕਾਰੁਹੈਆਪੇਆਪੇਕਰੈਸੁਥੀਆ॥੭॥
ਪ੍ਰਭੂ ਆਪ ਹੀ ਆਕਾਰ ਤੋਂ ਰਹਿਤ ਹੈ ਤੇ ਆਪ ਹੀ ਆਕਾਰ ਵਾਲਾ ਹੈ, ਜੋ ਉਹ ਆਪ ਕਰਦਾ ਹੈ ਸੋਈ ਹੁੰਦਾ ਹੈ ॥੭॥
He Himself is formless, and He Himself is formed; whatever He Himself does, comes to pass. ||7||
आपि निरंकार आकारु है आपे आपे करै सु थीआ ॥७॥
GURBANI.WORLD