ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 464
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਕਿਉਰੇਗੁਮਾਨਕਰੈਘਨਸ੍ਯਾਮਅਬੈਰਨਤੇਪੁਨਿਤੋਹਿਭਜੈਹੋ॥
ਹੇ ਘਨ ਸ਼ਿਆਮ! (ਤੂੰ) ਕਿਉਂ ਗੁਮਾਨ ਕਰਦਾ ਹੈਂ। ਹੁਣੇ ਹੀ (ਮੈਂ) ਤੈਨੂੰ ਰਣ-ਭੂਮੀ ਤੋਂ ਫਿਰ ਭਜਾਉਂਦਾ ਹਾਂ।
“O Krishna! why are you egoistic? I shall cause you to run away from the battlefield just jow
किउ रे गुमान करै घन स्याम अबै रन ते पुनि तोहि भजैहो ॥
LINE 03
ਕਾਹੇਕੌਆਨਿਅਰਿਯੋਸੁਨਰੇਸਿਰਕੇਸਨਿਤੇਬਹੁਰੋਗਹਿਲੈਹੋ॥
ਓਏ! ਸੁਣ, (ਤੂੰ) ਕਿਸ ਲਈ (ਮੇਰੇ ਨਾਲ) ਆ ਕੇ ਅੜਿਆ ਹੈਂ। (ਮੈਂ) ਫਿਰ (ਤੈਨੂੰ) ਕੇਸਾਂ ਤੋਂ ਪਕੜ ਲਵਾਂਗਾ।
Why are you resisting me? I shall again catch you by your hair
काहे कौ आनि अरियो सुन रे सिर केसनि ते बहुरो गहि लैहो ॥
LINE 04
ਐਰੇਅਹੀਰਅਧੀਰਡਰੇਨਹਿਤੋਕਹਿਜੀਵਤਜਾਨਨਦੈਹੋ॥
ਓਏ ਗਵਾਲੇ! (ਤੂੰ) ਅਧੀਰ ਹੋ ਕੇ ਵੀ ਡਰਦਾ ਨਹੀਂ। (ਹੁਣ ਮੈਂ) ਤੈਨੂੰ ਜੀਉਂਦੇ ਜਾਣ ਨਹੀਂ ਦੇਵਾਂਗਾ।
“O Gujjar! are you not feeling afraid? I shall not let you go alive and
ऐ रे अहीर अधीर डरे नहि तो कहि जीवत जान न दैहो ॥
LINE 05
ਇੰਦ੍ਰਬਿਰੰਚਕੁਬੇਰਜਲਾਧਿਪਕੋਸਸਿਕੋਸਿਵਕੋਹਤਕੈਹੋ੧੬੬੬॥॥
ਇੰਦਰ, ਬ੍ਰਹਮਾ, ਕੁਬੇਰ, ਵਰੁਨ, ਚੰਦ੍ਰਮਾ ਅਤੇ ਸ਼ਿਵ ਨੂੰ ਵੀ ਮਾਰ ਦੇਵਾਂਗਾ ॥੧੬੬੬॥
Kill all including Indra, Brahma, Kuber, Varuna, Chandra, Shiva etc.”1666.
इंद्र बिरंच कुबेर जलाधिप को ससि को सिव को हत कै हो ॥१६६६॥
LINE 06
ਤਉਹੀਲਉਬੀਰਮਹੋਤਕਟਸਿੰਘਹੁਤੋਰਨਮੈਮਨਿਕੋਪਭਰਿਓ॥
ਉਦੋਂ ਤਕ ਮਹੋਤ ਕਟ ਸਿੰਘ (ਨਾਂ ਦਾ) ਸ਼ੂਰਵੀਰ ਯੁੱਧ-ਭੂਮੀ ਵਿਚ ਸੀ (ਜਿਸ ਦਾ) ਮਨ ਕ੍ਰੋਧ ਨਾਲ ਭਰਿਆ ਹੋਇਆ ਸੀ,
At that time, the mighty warrior Kata Singh, getting enraged in his mind and
तउ ही लउ बीर महोत कट सिंघ हुतो रन मै मनि कोप भरिओ ॥
LINE 07
ਕਰਮੈਕਰਵਾਰਿਲੈਧਾਇਚਲਿਓਕਬਿਸ੍ਯਾਮਕਹੈਨਹੀਨੈਕੁਡਰਿਓ॥
ਕਵੀ ਸ਼ਿਆਮ ਕਹਿੰਦੇ ਹਨ, (ਉਹ) ਹੱਥ ਵਿਚ ਤਲਵਾਰ ਲੈ ਕੇ ਅਗੇ ਵਧਿਆ ਹੈ ਅਤੇ ਕਿਸੇ ਪਾਸੋਂ ਰਤਾ ਜਿੰਨਾ ਵੀ ਡਰਿਆ ਨਹੀਂ ਹੈ।
Fearlessly taking his sword in his hand, fell upon the king, both of them waged a dreadful war,
कर मै करवारि लै धाइ चलिओ कबि स्याम कहै नही नैकु डरिओ ॥
LINE 08
ਅਸਿਜੁਧਦੁਹੂੰਨ੍ਰਿਪਕੀਨਬਡੋਨਕੋਊਰਨਤੇਪਗਏਕਟਰਿਓ॥
ਦੋਹਾਂ ਰਾਜਿਆਂ ਨੇ ਤਲਵਾਰ ਦਾ ਖ਼ੂਬ ਯੁੱਧ ਕੀਤਾ ਹੈ, ਕੋਈ ਵੀ ਰਣ-ਭੂਮੀ ਤੋਂ ਇਕ ਕਦਮ ਵੀ ਨਹੀਂ ਟਲਿਆ ਹੈ।
None of them retraced even one step
असि जुध दुहूं न्रिप कीन बडो न कोऊ रन ते पग एक टरिओ ॥
LINE 09
ਖੜਗੇਸਕ੍ਰਿਪਾਨਕੀਤਾਨਿਦਈਬਿਨੁਪ੍ਰਾਨਕਰਿਓਗਿਰਭੂਮਿਪਰਿਓ੧੬੬੭॥॥
(ਆਖੀਰ ਵਿਚ) ਖੜਗ ਸਿੰਘ ਨੇ ਸ਼ਿਦਤ ਨਾਲ ਤਲਵਾਰ ਦਾ ਵਾਰ ਕੀਤਾ ਹੈ ਅਤੇ (ਮਹੋਤ ਕਟ ਸਿੰਘ ਨੂੰ) ਪ੍ਰਾਣਾਂ ਤੋਂ ਰਹਿਤ ਕਰ ਕੇ ਧਰਤੀ ਉਤੇ ਡਿਗਾ ਦਿੱਤਾ ਹੈ ॥੧੬੬੭॥
Ultimately Kharag Singh struck a blow with his sword and making him lifeless caused him to fall on the earth.1667.
खड़गेस क्रिपान की तानि दई बिनु प्रान करिओ गिर भूमि परिओ ॥१६६७॥
LINE 10
ਦੇਖਿਦਸਾਤਿਹਸਿੰਘਬਚਿਤ੍ਰਸੁਠਾਢੋਹੁਤੋਰਿਸਕੈਵਹਧਾਯੋ॥
ਉਸ ਦੀ ਹਾਲਤ ਨੂੰ ਵੇਖ ਕੇ, ਕੋਲ ਖੜੋਤੇ ਬਚਿਤ੍ਰ ਸਿੰਘ ਨੇ ਕ੍ਰੋਧਵਾਨ ਹੋ ਕੇ ਧਾਵਾ ਕਰ ਦਿੱਤਾ ਹੈ।
देखि दसा तिह सिंघ बचित्र सु ठाढो हुतो रिस कै वह धायो ॥
LINE 11
ਸ੍ਯਾਮਭਨੈਧਨੁਬਾਨਨਲੈਤਿਹਭੂਪਤਿਸਿਉਅਤਿਜੁਧਮਚਾਯੋ॥
ਸ਼ਿਆਮ (ਕਵੀ) ਕਹਿੰਦੇ ਹਨ, ਉਸ ਨੇ ਧਨੁਸ਼ ਬਾਣ ਲੈ ਕੇ ਰਾਜੇ ਨਾਲ ਬਹੁਤ ਯੁੱਧ ਮਚਾਇਆ ਹੈ।
Seeing him in this plight, Vichitra Singh who was standing there, came forward and waged a dreadful war with the king with his bow and arrows
स्याम भनै धनु बानन लै तिह भूपति सिउ अति जुध मचायो ॥
LINE 12
ਸ੍ਰੀਖੜਗੇਸਬਲੀਧਨਤਾਨਿਮਹਾਬਰਬਾਨਪ੍ਰਕੋਪਚਲਾਯੋ॥
ਬਲਵਾਨ ਖੜਗ ਸਿੰਘ ਨੇ ਧਨੁਸ਼ ਤਣ ਕੇ ਅਤੇ ਬਹੁਤ ਕ੍ਰੋਧਿਤ ਹੋ ਕੇ ਇਕ ਪ੍ਰਚੰਡ ਤੀਰ ਚਲਾ ਦਿੱਤਾ ਹੈ।
स्री खड़गेस बली धन तानि महा बर बान प्रकोप चलायो ॥
LINE 13
ਲਾਗਿਗਯੋਤਿਹਕੇਉਰਮੈਸਰਘੂਮਿਗਿਰਿਓਧਰਿਇਉਅਰਿਘਾਯੋ੧੬੬੮॥॥
(ਉਹ ਬਾਣ) ਉਸ ਦੇ ਸੀਨੇ ਵਿਚ ਲਗਿਆ ਹੈ ਅਤੇ ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪਿਆ ਹੈ। ਇਸ ਤਰ੍ਹਾਂ (ਖੜਗ ਸਿੰਘ ਨੇ) ਵੈਰੀ ਨੂੰ ਮਾਰ ਦਿੱਤਾ ਹੈ ॥੧੬੬੮॥
The mighty warrior Kharag Singh, pulled his bow in anger and discharged his arrow in such a way that it hit his heart and his head was chopped and fell down.1668.
लागि गयो तिह के उर मै सर घूमि गिरिओ धरि इउ अरि घायो ॥१६६८॥
GURBANI.WORLD