LINE 01
ਆਸਾਮਹਲਾ੫ਦੁਪਦੇ॥
Aasaa, Fifth Mahalaa, Du-Padas:
आसा महला ५ दुपदे ॥
LINE 02
ਭਈਪਰਾਪਤਿਮਾਨੁਖਦੇਹੁਰੀਆ॥
ਹੇ ਭਾਈ! ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ,
You have been blessed with this human body.
भई परापति मानुख देहुरीआ ॥
LINE 03
ਗੋਬਿੰਦਮਿਲਣਕੀਇਹਤੇਰੀਬਰੀਆ॥
ਇਹੀ ਹੈ ਸਮਾ ਪਰਮਾਤਮਾ ਨੂੰ ਮਿਲਣ ਦਾ।
This is your chance to meet the Lord of the Universe.
गोबिंद मिलण की इह तेरी बरीआ ॥
LINE 04
ਅਵਰਿਕਾਜਤੇਰੈਕਿਤੈਨਕਾਮ॥
ਤੇਰੇ ਹੋਰ ਹੋਰ ਕੰਮ (ਪਰਮਾਤਮਾ ਨੂੰ ਮਿਲਣ ਦੇ ਰਸਤੇ ਵਿਚ) ਤੇਰੇ ਕਿਸੇ ਕੰਮ ਨਹੀਂ ਆਉਣਗੇ।
Other efforts are of no use to you.
अवरि काज तेरै कितै न काम ॥
LINE 05
ਮਿਲੁਸਾਧਸੰਗਤਿਭਜੁਕੇਵਲਨਾਮ੧॥॥
(ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਬੈਠਿਆ ਕਰ (ਤੇ ਉਥੇ) ਸਿਰਫ਼ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ॥੧॥
Joining the Saadh Sangat, the Company of the Holy, vibrate and meditate on the Naam, the Name of the Lord. ||1||
मिलु साधसंगति भजु केवल नाम ॥१॥
LINE 06
ਸਰੰਜਾਮਿਲਾਗੁਭਵਜਲਤਰਨਕੈ॥
(ਹੇ ਭਾਈ!) ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤਿ ਆਤਮਕ ਜੀਵਨ ਲੈ ਕੇ) ਪਾਰ ਲੰਘਣ ਦੇ ਆਹਰ ਵਿਚ (ਭੀ) ਲੱਗ।
Make the effort, and cross over the terrifying world ocean.
सरंजामि लागु भवजल तरन कै ॥
LINE 07
ਜਨਮੁਬ੍ਰਿਥਾਜਾਤਰੰਗਿਮਾਇਆਕੈ੧॥॥ਰਹਾਉ॥
ਮਾਇਆ ਦੇ ਮੋਹ ਵਿਚ (ਫਸ ਕੇ) ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੧॥ ਰਹਾਉ ॥
This human life is passing away in vain, in the love of Maya. ||1||Pause||
जनमु ब्रिथा जात रंगि माइआ कै ॥१॥ रहाउ ॥
LINE 08
ਜਪੁਤਪੁਸੰਜਮੁਧਰਮੁਨਕਮਾਇਆ॥
ਹੇ ਪ੍ਰਭੂ ਪਾਤਸ਼ਾਹ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ; ਮੈਂ ਇਹੋ ਜਿਹਾ ਕੋਈ ਹੋਰ ਧਰਮ ਭੀ ਨਹੀਂ ਕੀਤਾ (ਮੈਨੂੰ ਕਿਸੇ ਜਪ ਤਪ ਸੰਜਮ ਆਦਿਕ ਦਾ ਸਹਾਰਾ-ਮਾਣ ਨਹੀਂ ਹੈ)।
I have not practiced meditation, penance, self-restraint or righteous living;
जपु तपु संजमु धरमु न कमाइआ ॥
LINE 09
ਸੇਵਾਸਾਧਨਜਾਨਿਆਹਰਿਰਾਇਆ॥
ਹੇ ਪ੍ਰਭੂ-ਪਾਤਸ਼ਾਹ! ਮੈਂ ਤਾਂ ਤੇਰੇ ਸੰਤ ਜਨਾਂ ਦੀ ਸੇਵਾ ਕਰਨ ਦੀ ਜਾਚ ਭੀ ਨਾਹ ਸਿੱਖੀ।
I have not served the Holy Saints, and I do not know the Lord, my King.
सेवा साध न जानिआ हरि राइआ ॥
LINE 10
ਕਹੁਨਾਨਕਹਮਨੀਚਕਰੰਮਾ॥
ਨਾਨਕ ਆਖਦਾ ਹੈ- ਮੈਂ ਬੜਾ ਮੰਦ-ਕਰਮੀ ਹਾਂ,
Says Nanak, my actions are vile and despicable;
कहु नानक हम नीच करंमा ॥
LINE 11
ਸਰਣਿਪਰੇਕੀਰਾਖਹੁਸਰਮਾ੨੨੯॥॥॥
(ਪਰ ਮੈਂ ਤੇਰੀ ਸਰਨ ਆ ਪਿਆ ਹਾਂ) ਸਰਨ ਪਏ ਦੀ ਮੇਰੀ ਲਾਜ ਰੱਖੀਂ ॥੨॥੨੯॥
O Lord, I seek Your Sanctuary - please, preserve my honor. ||2||29||
सरणि परे की राखहु सरमा ॥२॥२९॥
GURBANI.WORLD