ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 378
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਤੁਝਬਿਨੁਅਵਰੁਨਾਹੀਮੈਦੂਜਾਤੂੰਮੇਰੇਮਨਮਾਹੀ
ਹੇ ਮੇਰੀ ਜਿੰਦੇ! ਤੂੰ ਕਿਉਂ ਡਰਦੀ ਹੈਂ? (ਹਰ ਵੇਲੇ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ, ਤੂੰ ਸਦਾ ਮੇਰੇ ਮਨ ਵਿਚ ਵੱਸਦਾ ਰਹੁ।
Without You, there is no other for me; You alone are in my mind.
तुझ बिनु अवरु नाही मै दूजा तूं मेरे मन माही ॥
LINE 03
ਤੂੰਸਾਜਨੁਸੰਗੀਪ੍ਰਭੁਮੇਰਾਕਾਹੇਜੀਅਡਰਾਹੀ॥॥
ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਸਾਥੀ ਹੈਂ ਤੂੰ ਹੀ ਮੇਰਾ ਮਾਲਕ ਹੈਂ ॥੧॥
You are my Friend and Companion, God; why should my soul be afraid? ||1||
तूं साजनु संगी प्रभु मेरा काहे जीअ डराही ॥१॥
LINE 04
ਤੁਮਰੀਓਟਤੁਮਾਰੀਆਸਾ
ਹੇ ਗੋਪਾਲ! ਮੈਨੂੰ ਤੇਰਾ ਹੀ ਸਹਾਰਾ ਹੈ, ਮੈਨੂੰ ਤੇਰੀ ਸਹਾਇਤਾ ਦੀ ਆਸ ਰਹਿੰਦੀ ਹੈ।
You are my support, You are my hope.
तुमरी ओट तुमारी आसा ॥
LINE 05
ਬੈਠਤਊਠਤਸੋਵਤਜਾਗਤਵਿਸਰੁਨਾਹੀਤੂੰਸਾਸਗਿਰਾਸਾ॥॥ਰਹਾਉ
(ਹੇ ਪ੍ਰਭੂ! ਮੇਹਰ ਕਰ) ਬੈਠਦਿਆਂ, ਉਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਨਾਲ, ਹਰੇਕ ਗਿਰਾਹੀ ਦੇ ਨਾਲ ਮੈਨੂੰ ਤੂੰ ਕਦੇ ਭੀ ਨਾਹ ਭੁੱਲ ॥੧॥ ਰਹਾਉ ॥
While sitting down or standing up, while sleeping or waking, with every breath and morsel of food, I never forget You. ||1||Pause||
बैठत ऊठत सोवत जागत विसरु नाही तूं सास गिरासा ॥१॥ रहाउ ॥
LINE 06
ਰਾਖੁਰਾਖੁਸਰਣਿਪ੍ਰਭਅਪਨੀਅਗਨਿਸਾਗਰਵਿਕਰਾਲਾ
ਹੇ ਪ੍ਰਭੂ! ਇਹ ਅੱਗ ਦਾ ਸਮੁੰਦਰ (ਸੰਸਾਰ ਬੜਾ) ਡਰਾਉਣਾ ਹੈ (ਇਸ ਤੋਂ ਬਚਨ ਲਈ) ਮੈਨੂੰ ਆਪਣੀ ਸਰਨ ਵਿਚ ਸਦਾ ਟਿਕਾਈ ਰੱਖ।
Protect me, please protect me, O God; I have come to Your Sanctuary; the ocean of fire is so horrible.
राखु राखु सरणि प्रभ अपनी अगनि सागर विकराला ॥
LINE 07
ਨਾਨਕਕੇਸੁਖਦਾਤੇਸਤਿਗੁਰਹਮਤੁਮਰੇਬਾਲਗੁਪਾਲਾ੨੩੦॥॥॥
ਹੇ ਗੁਪਾਲ! ਹੇ ਸਤਿਗੁਰ! ਹੇ ਨਾਨਕ ਦੇ ਸੁਖ-ਦਾਤੇ ਪ੍ਰਭੂ! ਮੈਂ ਤੇਰਾ (ਅੰਞਾਣ) ਬੱਚਾ ਹਾਂ ॥੨॥੩੦॥
The True Guru is the Giver of peace to Nanak; I am Your child, O Lord of the World. ||2||30||
नानक के सुखदाते सतिगुर हम तुमरे बाल गुपाला ॥२॥३०॥
GURBANI.WORLD