ਸੁਦਰਸਨ ਨਾਮ ਬ੍ਰਹਮਣੁ ਭੁਜੰਗ ਜੋਨ ਤੇ ਉਧਾਰ ਕਰਨ ਕਥਨੰ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 370
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੁਦਰਸਨਨਾਮਬ੍ਰਹਮਣੁਭੁਜੰਗਜੋਨਤੇਉਧਾਰਕਰਨਕਥਨੰ॥
ਸੁਦਰਸ਼ਨ ਨਾਂ ਦੇ ਬ੍ਰਾਹਮਣ ਦਾ ਸਰਪ ਜੂਨ ਤੋਂ ਉਧਾਰ ਕਰਨ ਦਾ ਕਥਨ:
Salvation of a Brahmin named Sudarshan from snake-birth
सुदरसन नाम ब्रहमणु भुजंग जोन ते उधार करन कथनं ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਦਿਨਪੂਜਾਕੋਆਇਲਗਿਯੋਤਿਹਕੋਜੋਊਗ੍ਵਾਰਨੀਯਾਅਤਿਕੈਹਿਤਸੇਵੀ॥
ਉਸ ਦੀ ਪੂਜਾ ਦਾ ਦਿਨ ਆ ਗਿਆ ਜਿਸ ਨੂੰ ਹਿਤ ਕਰ ਕੇ ਗੋਪੀਆਂ ਬਹੁਤ ਸੇਵਦੀਆਂ ਹਨ।
The goddess whom the gopis had worshipped, her day of worship arrived
दिन पूजा को आइ लगियो तिह को जोऊ ग्वारनीया अति कै हित सेवी ॥
LINE 04
ਜਾਰਿਪਸੁੰਭਨਿਸੁੰਭਮਰਿਯੋਕਬਿਸ੍ਯਾਮਕਹੈਜਗਮਾਤਅਭੇਵੀ॥
ਕਵੀ ਸ਼ਿਆਮ ਕਹਿੰਦੇ ਹਨ, ਜਿਸ ਨੇ ਸੁੰਭ ਅਤੇ ਨਿਸੁੰਭ ਵੈਰੀ ਮਾਰੇ ਹਨ, (ਉਹ) ਭੇਦ-ਰਹਿਤ ਜਗਤ ਮਾਤਾ ਹੈ।
She was the same goddess who had killed the demons named Sumbh and Nisumbh and who is known is the world as the undistinguishable mother
जा रिप सुंभ निसुंभ मरियो कबि स्याम कहै जग मात अभेवी ॥
LINE 05
ਨਾਸਭਏਜਗਮੈਜਨਸੋਜਿਨਹੂਮਨਮੈਕੁਪਕੈਨਹਿਸੇਵੀ॥
ਉਹ ਲੋਕ ਜਗਤ ਵਿਚ ਨਸ਼ਟ ਹੋ ਗਏ ਹਨ, ਜਿਨ੍ਹਾਂ ਨੇ ਮਨ ਵਿਚ ਕ੍ਰੋਧ ਕਰ ਕੇ ਉਸ ਦੀ ਸੇਵਾ ਨਹੀਂ ਕੀਤੀ।
Those people who have not remembered her, they were destroyed in the world
नास भए जग मै जन सो जिनहू मन मै कुप कै नहि सेवी ॥
LINE 06
ਤਾਹੀਕੇਹੇਤਚਲੇਤਜਿਕੈਪੁਰਿਗ੍ਵਾਰਿਨਗੋਪਸੁਪੂਜਨਦੇਵੀ੭੫੭॥॥
ਉਸੇ ਦੇਵੀ ਦੀ ਪੂਜਾ ਲਈ ਸਾਰੇ ਗਵਾਲੇ ਅਤੇ ਗਵਾਲਣਾਂ ਨਗਰ ਨੂੰ ਛਡ ਕੇ ਤੁਰ ਪਏ ਹਨ ॥੭੫੭॥
The gopis and gopas are all going out of the city in order to worship her.757.
ताही के हेत चले तजि कै पुरि ग्वारिन गोप सु पूजन देवी ॥७५७॥
LINE 07
ਆਠਭੁਜਾਜਿਹਕੀਜਗਿਮਾਲੁਮਸੁੰਭਸੰਘਾਰਨਿਨਾਮਜਿਸੀਕੋ॥
ਜਿਸ ਦੀਆਂ ਅੱਠ ਭੁਜਾਵਾਂ ਜਗਤ ਨੂੰ ਪਤਾ ਹਨ ਅਤੇ ਜਿਸ ਦਾ ਨਾਂ 'ਸੁੰਭ ਸੰਘਾਰਨਿ' ਹੈ।
आठ भुजा जिह की जगि मालुम सुंभ संघारनि नाम जिसी को ॥
LINE 08
ਸਾਧਨਦੋਖਨਕੀਹਰਤਾਕਬਿਸ੍ਯਾਮਨਮਾਨਤਤ੍ਰਾਸਕਿਸੀਕੋ॥
ਕਵੀ ਸ਼ਿਆਮ (ਕਹਿੰਦੇ ਹਨ) (ਜੋ) ਸਾਧਾਂ ਦੇ ਦੁਖਾਂ ਨੂੰ ਦੂਰ ਕਰਨ ਵਾਲੀ ਹੈ ਅਤੇ ਕਿਸੇ ਦਾ ਡਰ ਨਹੀਂ ਮੰਨਦੀ ਹੈ।
She, who has eight arms and is the killer of Sumbh, who is the remover of the sufferings of saints and is fearless,
साधन दोखन की हरता कबि स्याम न मानत त्रास किसी को ॥
LINE 09
ਸਾਤਅਕਾਸਪਤਾਲਨਸਾਤਨਫੈਲਰਹਿਓਜਸਨਾਮੁਇਸੀਕੋ॥
ਸੱਤਾਂ ਆਕਾਸ਼ਾਂ ਅਤੇ ਸੱਤਾਂ ਪਾਤਾਲਾਂ ਵਿਚ ਉਸੇ ਦੇ ਨਾਮ ਦਾ ਯਸ਼ ਪਸਰ ਰਿਹਾ ਹੈ।
Whose fame is spread in all the seven heavens and the nether-world
सात अकास पतालन सातन फैल रहिओ जस नामु इसी को ॥
LINE 10
ਤਾਹੀਕੋਪੂਜਨਦ੍ਯੋਸਲਗਿਓਸਭਗੋਪਚਲੇਹਿਤਮਾਨਿਤਿਸੀਕੋ੭੫੮॥॥
ਉਸੇ ਦੀ ਪੂਜਾ ਦਾ ਦਿਨ ਆ ਗਿਆ ਹੈ ਅਤੇ ਸਾਰੇ ਗਵਾਲੇ ਉਸ ਦਾ ਹਿਤ ਮੰਨ ਕੇ ਚਲੇ ਹਨ ॥੭੫੮॥
All the gopas are going today in order to worship her.758.
ताही को पूजन द्योस लगिओ सभ गोप चले हित मानि तिसी को ॥७५८॥
GURBANI.WORLD