ਧਨਾਸਰੀ ਮਹਲਾ ੧ ॥

ਰਾਗੁ ਧਨਾਸਰੀ ਗੁਰੂ ਨਾਨਕ ਦੇਵ ਜੀ ਅੰਗ 660
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨਾਸਰੀਮਹਲਾ
Dhanaasaree, First Mahalaa:
धनासरी महला १ ॥
LINE 02
ਹਮਆਦਮੀਹਾਂਇਕਦਮੀਮੁਹਲਤਿਮੁਹਤੁਜਾਣਾ
(ਹੇ ਭਾਈ!) ਅਸੀਂ ਆਦਮੀ ਇਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ? ਸਾਨੂੰ ਆਪਣੀ ਜ਼ਿੰਦਗੀ ਦੀ) ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ।
We are human beings of the briefest moment; we do not know the appointed time of our departure.
हम आदमी हां इक दमी मुहलति मुहतु न जाणा ॥
LINE 03
ਨਾਨਕੁਬਿਨਵੈਤਿਸੈਸਰੇਵਹੁਜਾਕੇਜੀਅਪਰਾਣਾ॥॥
(ਇਸ ਵਾਸਤੇ) ਨਾਨਕ ਬੇਨਤੀ ਕਰਦਾ ਹੈ- ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ ॥੧॥
Prays Nanak, serve the One, to whom our soul and breath of life belong. ||1||
नानकु बिनवै तिसै सरेवहु जा के जीअ पराणा ॥१॥
LINE 04
ਅੰਧੇਜੀਵਨਾਵੀਚਾਰਿਦੇਖਿਕੇਤੇਕੇਦਿਨਾ॥॥ਰਹਾਉ
ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ ॥੧॥ ਰਹਾਉ ॥
You are blind - see and consider, how many days your life shall last. ||1||Pause||
अंधे जीवना वीचारि देखि केते के दिना ॥१॥ रहाउ ॥
LINE 05
ਸਾਸੁਮਾਸੁਸਭੁਜੀਉਤੁਮਾਰਾਤੂਮੈਖਰਾਪਿਆਰਾ
ਹੇ ਪ੍ਰਭੂ! (ਜਿਵੇਂ) ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਤਿਵੇਂ) ਆਪਣਾ ਪਿਆਰ ਭੀ ਤੂੰ ਆਪ ਹੀ ਦੇਹ।
My breath, my flesh and my soul are all Yours, Lord; You are so very dear to me.
सासु मासु सभु जीउ तुमारा तू मै खरा पिआरा ॥
LINE 06
ਨਾਨਕੁਸਾਇਰੁਏਵਕਹਤੁਹੈਸਚੇਪਰਵਦਗਾਰਾ॥॥
ਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ! ਤੇਰਾ ਢਾਢੀ ਨਾਨਕ (ਤੇਰੇ ਦਰ ਤੇ) ਇਹ ਹੀ ਬੇਨਤੀ ਕਰਦਾ ਹੈ ॥੨॥
Nanak, the poet, says this, O True Lord Cherisher. ||2||
नानकु साइरु एव कहतु है सचे परवदगारा ॥२॥
LINE 07
ਜੇਤੂਕਿਸੈਦੇਹੀਮੇਰੇਸਾਹਿਬਾਕਿਆਕੋਕਢੈਗਹਣਾ
ਹੇ ਮੇਰੇ ਮਾਲਿਕ! ਜੇ ਤੂੰ ਆਪਣੇ ਪਿਆਰ ਦੀ ਦਾਤਿ ਆਪ ਹੀ ਕਿਸੇ ਜੀਵ ਨੂੰ ਨਾਹ ਦੇਵੇਂ, ਤਾਂ ਜੀਵ ਪਾਸ ਕੋਈ ਐਸ਼ੀ ਸ਼ੈ ਨਹੀਂ ਜੋ ਵੱਟੇ ਵਿਚ ਦੇ ਕੇ ਤੇਰਾ ਪਿਆਰ ਵਿਹਾਝ ਲਏ।
If you gave nothing, O my Lord and Master, what could anyone pledge to You?
जे तू किसै न देही मेरे साहिबा किआ को कढै गहणा ॥
LINE 08
ਨਾਨਕੁਬਿਨਵੈਸੋਕਿਛੁਪਾਈਐਪੁਰਬਿਲਿਖੇਕਾਲਹਣਾ॥॥
ਨਾਨਕ ਬੇਨਤੀ ਕਰਦਾ ਹੈ ਕਿ ਜੀਵ ਨੂੰ ਤਾਂ ਉਹੀ ਕੁਝ ਮਿਲ ਸਕਦਾ ਹੈ ਜੋ ਉਸ ਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ-ਰੂਪ ਲੇਖ (ਉਸ ਦੇ ਮੱਥੇ ਤੇ ਲਿਖਿਆ ਹੋਇਆ) ਹੈ (ਆਪਣੇ ਨਾਮ ਤੇ ਪਿਆਰ ਦੀ ਦਾਤਿ ਤਾਂ ਤੂੰ ਆਪ ਹੀ ਦੇਣੀ ਹੈ) ॥੩॥
Nanak prays, we receive that which we are pre-destined to receive. ||3||
नानकु बिनवै सो किछु पाईऐ पुरबि लिखे का लहणा ॥३॥
LINE 09
ਨਾਮੁਖਸਮਕਾਚਿਤਿਕੀਆਕਪਟੀਕਪਟੁਕਮਾਣਾ
(ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ) ਛਲੀ ਮਨੁੱਖ ਤਾਂ ਛਲ ਹੀ ਕਮਾਂਦਾ ਰਹਿੰਦਾ ਹੈ, ਤੇ ਖਸਮ-ਪ੍ਰਭੂ ਦਾ ਨਾਮ ਆਪਣੇ ਮਨ ਵਿਚ ਨਹੀਂ ਵਸਾਂਦਾ।
The deceitful person does not remember the Lord's Name; he practices only deceit.
नामु खसम का चिति न कीआ कपटी कपटु कमाणा ॥
LINE 10
ਜਮਦੁਆਰਿਜਾਪਕੜਿਚਲਾਇਆਤਾਚਲਦਾਪਛੁਤਾਣਾ॥॥
(ਸਾਰੀ ਉਮਰ ਇਉਂ ਹੀ ਲੰਘਾ ਕੇ ਅਖ਼ੀਰ ਵੇਲੇ) ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ (ਇਥੋਂ) ਤੁਰਨ ਵੇਲੇ ਹੱਥ ਮਲਦਾ ਹੈ ॥੪॥
When he is marched in chains to Death's door, then, he regrets his actions. ||4||
जम दुआरि जा पकड़ि चलाइआ ता चलदा पछुताणा ॥४॥
LINE 11
ਜਬਲਗੁਦੁਨੀਆਰਹੀਐਨਾਨਕਕਿਛੁਸੁਣੀਐਕਿਛੁਕਹੀਐ
ਹੇ ਨਾਨਕ! ਜਦ ਤਕ ਦੁਨੀਆ ਵਿਚ ਜੀਊਣਾ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ-ਕਰਨੀ ਚਾਹੀਦੀ ਹੈ (ਇਹੀ ਹੈ ਮਨੁੱਖਾ ਜਨਮ ਦਾ ਲਾਭ, ਤੇ ਇਥੇ ਸਦਾ ਨਹੀਂ ਬੈਠ ਰਹਿਣਾ)।
As long as we are in this world, O Nanak, we should listen, and speak of the Lord.
जब लगु दुनीआ रहीऐ नानक किछु सुणीऐ किछु कहीऐ ॥
LINE 12
ਭਾਲਿਰਹੇਹਮਰਹਣੁਪਾਇਆਜੀਵਤਿਆਮਰਿਰਹੀਐ੫੨॥॥॥
ਅਸੀਂ ਢੂੰਡ ਚੁਕੇ ਹਾਂ, ਕਿਸੇ ਨੂੰ ਸਦਾ ਦਾ ਟਿਕਾਣਾ ਇਥੇ ਨਹੀਂ ਮਿਲਿਆ, ਇਸ ਵਾਸਤੇ ਜਿਤਨਾ ਚਿਰ ਜੀਵਨ-ਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸਨਾਂ ਵਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ ॥੫॥੨॥
I have searched, but I have found no way to remain here; so, remain dead while yet alive. ||5||2||
भालि रहे हम रहणु न पाइआ जीवतिआ मरि रहीऐ ॥५॥२॥
GURBANI.WORLD