LINE 01
ਧਨਾਸਰੀਮਹਲਾ੧ਘਰੁ੧ਚਉਪਦੇ॥
ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Dhanaasaree, First Mahalaa, First House, Chau-Padas:
धनासरी महला १ घरु १ चउपदे ॥
LINE 02
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
LINE 03
ਜੀਉਡਰਤੁਹੈਆਪਣਾਕੈਸਿਉਕਰੀਪੁਕਾਰ॥
(ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ।
My soul is afraid; to whom should I complain?
जीउ डरतु है आपणा कै सिउ करी पुकार ॥
LINE 04
ਦੂਖਵਿਸਾਰਣੁਸੇਵਿਆਸਦਾਸਦਾਦਾਤਾਰੁ੧॥॥
(ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥
I serve Him, who makes me forget my pains; He is the Giver, forever and ever. ||1||
दूख विसारणु सेविआ सदा सदा दातारु ॥१॥
LINE 05
ਸਾਹਿਬੁਮੇਰਾਨੀਤਨਵਾਸਦਾਸਦਾਦਾਤਾਰੁ੧॥॥ਰਹਾਉ॥
(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ ॥੧॥ ਰਹਾਉ ॥
My Lord and Master is forever new; He is the Giver, forever and ever. ||1||Pause||
साहिबु मेरा नीत नवा सदा सदा दातारु ॥१॥ रहाउ ॥
LINE 06
ਅਨਦਿਨੁਸਾਹਿਬੁਸੇਵੀਐਅੰਤਿਛਡਾਏਸੋਇ॥
ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ।
Night and day, I serve my Lord and Master; He shall save me in the end.
अनदिनु साहिबु सेवीऐ अंति छडाए सोइ ॥
LINE 07
ਸੁਣਿਸੁਣਿਮੇਰੀਕਾਮਣੀਪਾਰਿਉਤਾਰਾਹੋਇ੨॥॥
ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ ॥੨॥
Hearing and listening, O my dear sister, I have crossed over. ||2||
सुणि सुणि मेरी कामणी पारि उतारा होइ ॥२॥
LINE 08
ਦਇਆਲਤੇਰੈਨਾਮਿਤਰਾ॥
ਹੇ ਦਿਆਲ ਪ੍ਰਭੂ! (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।
O Merciful Lord, Your Name carries me across.
दइआल तेरै नामि तरा ॥
LINE 09
ਸਦਕੁਰਬਾਣੈਜਾਉ੧॥॥ਰਹਾਉ॥
ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ॥੧॥ ਰਹਾਉ ॥
I am forever a sacrifice to You. ||1||Pause||
सद कुरबाणै जाउ ॥१॥ रहाउ ॥
LINE 10
ਸਰਬੰਸਾਚਾਏਕੁਹੈਦੂਜਾਨਾਹੀਕੋਇ॥
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ।
In all the world, there is only the One True Lord; there is no other at all.
सरबं साचा एकु है दूजा नाही कोइ ॥
LINE 11
ਤਾਕੀਸੇਵਾਸੋਕਰੇਜਾਕਉਨਦਰਿਕਰੇ੩॥॥
ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ ॥੩॥
He alone serves the Lord, upon whom the Lord casts His Glance of Grace. ||3||
ता की सेवा सो करे जा कउ नदरि करे ॥३॥
LINE 12
ਤੁਧੁਬਾਝੁਪਿਆਰੇਕੇਵਰਹਾ॥
ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ।
Without You, O Beloved, how could I even live?
तुधु बाझु पिआरे केव रहा ॥
LINE 13
ਸਾਵਡਿਆਈਦੇਹਿਜਿਤੁਨਾਮਿਤੇਰੇਲਾਗਿਰਹਾਂ॥
ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ।
Bless me with such greatness, that I may remain attached to Your Name.
सा वडिआई देहि जितु नामि तेरे लागि रहां ॥
LINE 14
ਦੂਜਾਨਾਹੀਕੋਇਜਿਸੁਆਗੈਪਿਆਰੇਜਾਇਕਹਾ੧॥॥ਰਹਾਉ॥
ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ॥੧॥ ਰਹਾਉ ॥
There is no other, O Beloved, to whom I can go and speak. ||1||Pause||
दूजा नाही कोइ जिसु आगै पिआरे जाइ कहा ॥१॥ रहाउ ॥
LINE 15
ਸੇਵੀਸਾਹਿਬੁਆਪਣਾਅਵਰੁਨਜਾਚੰਉਕੋਇ॥
(ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ।
I serve my Lord and Master; I ask for no other.
सेवी साहिबु आपणा अवरु न जाचंउ कोइ ॥
LINE 16
ਨਾਨਕੁਤਾਕਾਦਾਸੁਹੈਬਿੰਦਬਿੰਦਚੁਖਚੁਖਹੋਇ੪॥॥
ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ ॥੪॥
Nanak is His slave; moment by moment, bit by bit, he is a sacrifice to Him. ||4||
नानकु ता का दासु है बिंद बिंद चुख चुख होइ ॥४॥
LINE 17
ਸਾਹਿਬਤੇਰੇਨਾਮਵਿਟਹੁਬਿੰਦਬਿੰਦਚੁਖਚੁਖਹੋਇ੧॥॥ਰਹਾਉ੪੧॥॥॥
ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥੪॥੧॥
O Lord Master, I am a sacrifice to Your Name, moment by moment, bit by bit. ||1||Pause||4||1||
साहिब तेरे नाम विटहु बिंद बिंद चुख चुख होइ ॥१॥ रहाउ ॥४॥१॥
GURBANI.WORLD