ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਗਹਿਚੁੰਬਨਲਾਗੀਕਰਨਨ੍ਰਿਪਤਨਿਕਸਯਾਆਇ॥
(ਜਦੋਂ ਉਸ ਨੂੰ) ਪਕੜ ਕੇ ਚੁੰਮਣ ਲਗੀ ਤਾਂ (ਉਧਰੋਂ) ਰਾਜਾ ਆ ਗਿਆ।
When, holding him, she was kissing him, the Raja walked in.
गहि चुंबन लागी करन न्रिपत निकसया आइ ॥
LINE 03
ਤਬਤ੍ਰਿਯਕਿਯਾਚਰਿਤ੍ਰਇਕਅਧਿਕਹ੍ਰਿਦੈਸਕੁਚਾਇ੫॥॥
ਤਾਂ ਉਸ ਇਸਤਰੀ ਨੇ ਹਿਰਦੇ ਵਿਚ ਬਹੁਤ ਸ਼ਰਮਿੰਦੀ ਹੋ ਕੇ ਇਕ ਚਰਿਤ੍ਰ ਕੀਤਾ ॥੫॥
Being ashamed, then, the lady staged a trickery.(5)
तब त्रिय किया चरित्र इक अधिक ह्रिदै सकुचाइ ॥५॥
LINE 04
ਯਾਦਿਜਬਰਤੇਮੈਭ੍ਰਮੀਸੁਨੁਰਾਜਾਮਮਸੂਰ॥
ਹੇ ਮੇਰੇ ਸੂਰਮੇ ਰਾਜੇ! ਸੁਣੋ, ਇਸ ਬ੍ਰਾਹਮਣ ਤੇ ਮੈਨੂੰ ਕੁਝ ਸ਼ਕ ਹੋ ਗਿਆ ਹੈ
‘I had felt some doubt in the intention of this Brahmin,
या दिजबर ते मै भ्रमी सुनु राजा मम सूर ॥
LINE 05
ਜਿਨਿਇਨਚੋਰਿਭਖ੍ਰਯੋਕਛੂਸੁੰਘਨਹੁਤੀਕਪੂਰ੬॥॥
ਕਿ ਇਸ ਨੇ ਕੁਝ ਚੋਰੀ ਖਾਧਾ ਹੈ, (ਇਸ ਲਈ ਮੈਂ ਇਸ ਦੇ ਮੂੰਹ ਤੋਂ) ਕਪੂਰ ਨੂੰ ਸੁੰਘ ਰਹੀ ਹਾਂ ॥੬॥
‘I was trying to detect the smell of camphor in his mouth.’(6)
जिनि इन चोरि भख्रयो कछू सुंघन हुती कपूर ॥६॥
LINE 06
ਸੂਰਨਾਮਸੁਨਿਮੂਰਿਮਤਿਅਤਿਹਰਖਤਭਯੋਜੀਯ॥
ਸੂਰਮਾ ਨਾਮ ਸੁਣ ਕੇ ਉਹ ਮੂਰਖ ਰਾਜਾ ਮਨ ਵਿਚ ਬਹੁਤ ਪ੍ਰਸੰਨ ਹੋਇਆ
Hearing this the foolish Raja was satisfied,
सूर नाम सुनि मूरि मति अति हरखत भयो जीय ॥
LINE 07
ਸੀਂਘਤਹੁਤੀਕਪੂਰਕਹਧੰਨ੍ਯਧੰਨ੍ਯਇਹਤ੍ਰੀਯ੭॥॥
ਅਤੇ ਮੁਸ਼ਕ ਕਪੂਰ ਨੂੰ ਸੁੰਘਣ ਵਾਲੀ ਇਸਤਰੀ ਨੂੰ ਧੰਨ ਧੰਨ ਕਹਿਣ ਲਗਾ ॥੭॥
And started to shower the praises on the lady smelling camphor.(7)(1)
सींघत हुती कपूर कह धंन्य धंन्य इह त्रीय ॥७॥
LINE 08
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੋਮੰਤ੍ਰੀਭੂਪਸੰਬਾਦੇਸਤਾਈਸਵੋਚਰਿਤ੍ਰਸਮਾਪਤਮਸਤੁਸੁਭਮਸਤੁ੨੭੫੪੦ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸਤਾਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭॥੫੪੦॥ ਚਲਦਾ॥
Twenty-seventh Parable of Auspicious Chritars Conversation of the Raja and the Minister, Completed with Benediction. (27)(540)
इति स्री चरित्र पख्याने त्रिया चरित्रो मंत्री भूप संबादे सताईसवो चरित्र समापतम सतु सुभम सतु ॥२७॥५४०॥अफजूं॥
GURBANI.WORLD