ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1115
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਬਹੁਰਿਸਹਿਰਚਾਦਾਮੈਪਹੁਚੀਆਇਕੈ॥
ਫਿਰ ਚਾਂਦਾ ਨਗਰ ਵਿਚ ਆ ਪਹੁੰਚੀ
बहुरि सहिर चादा मै पहुची आइ कै ॥
LINE 03
ਮਾਤਪਿਤਾਕੇਪਗਨਰਹੀਲਪਟਾਇਕੈ॥
ਅਤੇ ਮਾਤਾ ਪਿਤਾ ਦੇ ਚਰਨਾਂ ਨਾਲ ਲਿਪਟ ਗਈ।
मात पिता के पगन रही लपटाइ कै ॥
LINE 04
ਮੈਜੁਤੀਰਥਨਧਰਮਕਰਿਯੋਸੋਲੀਜਿਯੈ॥
(ਕਹਿਣ ਲਗੀ) ਮੈਂ ਜੋ ਤੀਰਥਾਂ ਉਤੇ ਧਰਮ ਕਰਮ ਕੀਤਾ ਹੈ, ਉਸ ਨੂੰ (ਤੁਸੀਂ) ਲਵੋ।
मै जु तीरथन धरम करियो सो लीजियै ॥
LINE 05
ਹੋਅਰਧਪੁੰਨ੍ਯਦੈਮੋਹਿਅਸੀਸਾਦੀਜਿਯੈ੧੨॥॥
ਅਤੇ (ਉਸ ਦਾ) ਅੱਧਾ ਪੁੰਨ ਮੈਨੂੰ ਦੇ ਕੇ ਅਸੀਸ ਦਿਉ ॥੧੨॥
हो अरध पुंन्य दै मोहि असीसा दीजियै ॥१२॥
LINE 06
ਸੁਨਿਸੁਨਿਐਸੇਬਚਨਰੀਝਿਰਾਜਾਰਹਿਯੋ॥
ਇਸ ਤਰ੍ਹਾਂ ਦੇ ਬੋਲ ਸੁਣ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ
सुनि सुनि ऐसे बचन रीझि राजा रहियो ॥
LINE 07
ਧੰਨ੍ਯਧੰਨ੍ਯਦੁਹਿਤਾਕੋਨਾਰਿਸਹਿਤਕਹਿਯੋ॥
ਅਤੇ (ਆਪਣੀ) ਇਸਤਰੀ ਸਹਿਤ ਪੁੱਤਰੀ ਨੂੰ ਧੰਨ ਧੰਨ ਕਿਹਾ।
धंन्य धंन्य दुहिता को नारि सहित कहियो ॥
LINE 08
ਤੀਰਥਸਕਲਅਨ੍ਰਹਾਇਮਿਲੀਮੁਹਿਆਇਕੈ॥
(ਇਹ) ਸਾਰਿਆਂ ਤੀਰਥਾਂ ਦਾ ਇਸ਼ਨਾਨ ਕਰ ਕੇ ਮੈਨੂੰ ਆ ਕੇ ਮਿਲੀ ਹੈ
तीरथ सकल अन्रहाइ मिली मुहि आइ कै ॥
LINE 09
ਹੋਜਨਮਜਨਮਕੇਪਾਪਨਦਯੋਮਿਟਾਇਕੈ੧੩॥॥
(ਅਤੇ ਮੇਰੇ) ਜਨਮ ਜਨਮ ਦੇ ਪਾਪ ਮਿਟਾ ਦਿੱਤੇ ਹਨ ॥੧੩॥
हो जनम जनम के पापन दयो मिटाइ कै ॥१३॥
GURBANI.WORLD