ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1115
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਰੈਨਿਦਿਵਸਤਾਸੌਰਤਿਕਰੈ॥
ਰਾਤ ਦਲ ਉਸ ਨਾਲ ਰਤੀ-ਕ੍ਰੀੜਾ ਕਰਦੀ,
रैनि दिवस ता सौ रति करै ॥
LINE 03
ਮਾਤਪਿਤਾਤੈਚਿਤਮੈਡਰੈ॥
ਪਰ ਚਿਤ ਵਿਚ ਮਾਤਾ ਪਿਤਾ ਤੋਂ ਡਰਦੀ ਸੀ।
मात पिता तै चित मै डरै ॥
LINE 04
ਪਿਯਮੁਹਿਕਹਿਯੋਸੰਗਿਕਰਲੀਜੈ॥
(ਇਕ ਦਿਨ ਉਸ ਨੇ) ਪ੍ਰੀਤਮ ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ
पिय मुहि कहियो संगि कर लीजै ॥
LINE 05
ਅਵਰੈਦੇਸਪਯਾਨੋਕੀਜੈ੬॥॥
ਕਿਸੇ ਹੋਰ ਦੇਸ ਵਲ ਚਲੋ ॥੬॥
अवरै देस पयानो कीजै ॥६॥
LINE 06
ਦ੍ਵੈਬਾਜਨਆਰੂੜਿਤਹ੍ਵੈਹੈਂ॥
(ਅਸੀਂ) ਦੋ ਘੋੜਿਆਂ ਉਤੇ ਸਵਾਰ ਹੋਵਾਂਗੇ
द्वै बाजन आरूड़ित ह्वैहैं ॥
LINE 07
ਪਿਤੁਕੋਸਕਲਖਜਾਨਲੈਹੈਂ॥
ਅਤੇ ਪਿਤਾ ਦਾ ਸਾਰਾ ਖ਼ਜ਼ਾਨਾ ਲੈ ਜਾਵਾਂਗੇ।
पितु को सकल खजान लैहैं ॥
LINE 08
ਮਨਭਾਵਤਤੋਸੌਰਤਿਕਰਿਹੌ॥
ਤੇਰੇ ਨਾਲ ਮਨ ਭਾਉਂਦੀ ਰਤੀ-ਕ੍ਰੀੜਾ ਕਰਾਂਗੀ,
मन भावत तो सौ रति करि हौ ॥
LINE 09
ਸਕਲਦ੍ਰਪਕੰਦ੍ਰਪਕੇਹਰਿਹੌ੭॥॥
ਜਿਸ ਨਾਲ ਕਾਮ ਦੇਵ ਦਾ ਸਾਰਾ ਹੰਕਾਰ ਨਸ਼ਟ ਕਰ ਦਿਆਂਗੀ ॥੭॥
सकल द्रप कंद्रप के हरि हौ ॥७॥
LINE 10
ਭਲੀਭਲੀਤਬਤਾਹਿਬਖਾਨ੍ਯੋ॥
ਤਦ (ਯਾਰ ਨੇ ਪ੍ਰੇਮਿਕਾ ਦੀ ਗੱਲ ਸੁਣ ਕੇ) ਉਸ ਨੂੰ ਚੰਗੀ ਚੰਗੀ ਕਿਹਾ
भली भली तब ताहि बखान्यो ॥
LINE 11
ਤਾਕੋਬਚਨਸਤ੍ਯਕਰਿਮਾਨ੍ਯੋ॥
ਅਤੇ ਉਸ ਦੇ ਬੋਲਾਂ ਨੂੰ ਸਚ ਕਰ ਕੇ ਮੰਨ ਲਿਆ।
ता को बचन सत्य करि मान्यो ॥
LINE 12
ਪਿਤੁਕੋਲੇਤਖਜਾਨਾਭਈ॥
(ਉਸ ਨੇ) ਪਿਤਾ ਦਾ ਖ਼ਜ਼ਾਨਾ ਹਥਿਆ ਲਿਆ
पितु को लेत खजाना भई ॥
LINE 13
ਚਾਦਾਛੋਰਿਦਛਿਨਹਿਗਈ੮॥॥
ਅਤੇ ਚਾਂਦਾ ਨਗਰ ਨੂੰ ਛਡ ਕੇ ਦੱਖਣ ਵਲ ਚਲੀ ਗਈ ॥੮॥
चादा छोरि दछिनहि गई ॥८॥
LINE 14
ਲੇਖਤਇਹੈਭਵਨਮੈਭਈ॥
ਘਰ ਵਿਚ ਇਹ ਲਿਖ ਕੇ ਛਡ ਗਈ
लेखत इहै भवन मै भई ॥
LINE 15
ਹੌਤੀਰਥਨ੍ਰਹੈਬੇਕੋਗਈ॥
ਕਿ ਮੈਂ ਤੀਰਥ ਇਸ਼ਨਾਨ ਕਰਨ ਚਲੀ ਹਾਂ।
हौ तीरथ न्रहैबे को गई ॥
LINE 16
ਮਿਲਿਹੋਂਤੁਮੈਜਿਯਤਜੌਆਈ॥
ਜੇ ਜੀਉਂਦੀ ਪਰਤੀ ਤਾਂ ਤੁਹਾਨੂੰ ਆ ਮਿਲਾਂਗੀ।
मिलिहों तुमै जियत जौ आई ॥
LINE 17
ਜੌਮਰਿਗਈਤਰਾਮਸਹਾਈ੯॥॥
ਜੇ ਮਰ ਗਈ ਤਾਂ ਰਾਮ ਬਹੁੜੀ ਕਰਨਗੇ ॥੯॥
जौ मरि गई त राम सहाई ॥९॥
LINE 18
ਗ੍ਰਿਹਕੋਸਕਲਦਰਬੁਸੰਗਲੈਕੈ॥
ਘਰ ਦੀ ਸਾਰੀ ਦੌਲਤ ਨਾਲ ਲੈ ਕੇ
ग्रिह को सकल दरबु संग लै कै ॥
LINE 19
ਉਧਰਿਚਲੀਤਾਸੌਹਿਤਕੈਕੈ॥
ਉਸ ਨਾਲ ਪ੍ਰੇਮ ਕਰ ਕੇ ਉਧਲ ਕੇ ਚਲੀ ਗਈ।
उधरि चली ता सौ हित कै कै ॥
LINE 20
ਲਪਟਿਲਪਟਿਤਾਸੌਰਤਿਕਰੈ॥
ਲਿਪਟ ਲਿਪਟ ਕੇ ਉਸ ਨਾਲ ਰਤੀ-ਕ੍ਰੀੜਾ ਕਰਦੀ
लपटि लपटि ता सौ रति करै ॥
LINE 21
ਦ੍ਰਪਕੰਦ੍ਰਪਕੋਸਭਹੀਹਰੈ੧੦॥॥
ਅਤੇ ਕਾਮ ਦੇਵ ਦਾ ਸਾਰਾ ਹੰਕਾਰ ਦੂਰ ਕਰ ਦਿੰਦੀ ॥੧੦॥
द्रप कंद्रप को सभ ही हरै ॥१०॥
LINE 22
ਬੀਤਤਬਰਖਬਹੁਤਜਬਭਏ॥
ਜਦ ਬਹੁਤ ਸਾਲ ਲੰਘ ਗਏ
बीतत बरख बहुत जब भए ॥
LINE 23
ਸਭਹੀਖਾਇਖਜਾਨੋਗਏ॥
ਅਤੇ ਸਾਰਾ ਖ਼ਜ਼ਾਨਾ ਖਾ ਲਿਆ।
सभ ही खाइ खजानो गए ॥
LINE 24
ਭੂਖੀਮਰਨਤਰੁਨਿਜਬਲਾਗੀ॥
ਜਦ ਇਸਤਰੀ ਭੁਖੀ ਮਰਨ ਲਗੀ,
भूखी मरन तरुनि जब लागी ॥
LINE 25
ਤਬਹੀਛੋਰਿਪ੍ਰੀਤਮਹਿਭਾਗੀ੧੧॥॥
ਤਦ ਪ੍ਰੀਤਮ ਨੂੰ ਛਡ ਕੇ ਭਜ ਪਈ ॥੧੧॥
तब ही छोरि प्रीतमहि भागी ॥११॥
GURBANI.WORLD