LINE 01
ਹੁਸੈਨੀਜੁਧਕਥਨੰ॥
ਹੁਸੈਨੀ ਜੁਧ ਦੇ ਹਾਲ ਦਾ ਕਥਨ
The Description of the Battle with HUSSAINI:
हुसैनी जुध कथनं ॥
LINE 02
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
LINE 03
ਗਯੋਖਾਨਜਾਦਾਪਿਤਾਪਾਸਭਜੰ॥
ਖ਼ਾਨਜ਼ਾਦਾ ਭਜ ਕੇ ਪਿਤਾ ਕੋਲ ਗਿਆ।
गयो खानजादा पिता पास भजं ॥
LINE 04
ਸਕੈਜ੍ਵਾਬੁਦੈਨਹਨੇਸੂਰਲਜੰ॥
ਸੂਰਮਿਆਂ ਦੇ ਮਾਰੇ ਜਾਣ ਦੀ ਸ਼ਰਮਿੰਦਗੀ ਕਰਕੇ (ਪਿਉ ਨੂੰ ਕੋਈ) ਉੱਤਰ ਨਾ ਦੇ ਸਕਿਆ।
The Khanzada fled to his father and being ashmed of his conduct, he could not speak.
सकै ज्वाबु दै न हने सूर लजं ॥
LINE 05
ਤਹਾਠੋਕਿਬਾਹਾਹੁਸੈਨੀਗਰਜਿਯੰ॥
(ਤਦੋਂ) ਉਥੇ ਬਾਂਹਵਾਂ ਨੂੰ ਠੋਕਦਾ ਹੋਇਆ ਹੁਸੈਨੀ ਗਜਿਆ
तहा ठोकि बाहा हुसैनी गरजियं ॥
LINE 06
ਸੂਰਲੈਕੈਸਿਲਾਸਾਜਸਜਿਯੰ੧॥॥
ਅਤੇ ਸਾਰਿਆਂ ਸੂਰਮਿਆਂ ਨੂੰ ਨਾਲ ਲੈ ਕੇ ਸ਼ਸਤ੍ਰ ਅਤੇ ਕਵਚ ਸਜਾ ਲਏ ॥੧॥
Then Hussian thundered striking his arms and prepared for attack with all his brave warriors.1.
सूर लै कै सिला साज सजियं ॥१॥
LINE 07
ਕਰਿਯੋਜੋਰਿਸੈਨੰਹੁਸੈਨੀਪਯਾਨੰ॥
ਸੈਨਾ ਨੂੰ ਇਕੱਠਾ (ਜੋਰ) ਕਰ ਕੇ ਹੁਸੈਨੀ ਨੇ ਪ੍ਰਸਥਾਨ ਕੀਤਾ।
करियो जोरि सैनं हुसैनी पयानं ॥
LINE 08
ਪ੍ਰਥਮਕੂਟਿਕੈਲੂਟਲੀਨੇਅਵਾਨੰ॥
ਪਹਿਲਾਂ ਪਹਾੜ ਦੇ (ਨਿਵਾਸੀਆਂ ਦੇ) ਘਰਾਂ ਨੂੰ ਲੁਟ ਲਿਆ।
Hussain assembled all his forces and advanced. At first he plundered the houses of the hill-people.
प्रथम कूटि कै लूट लीने अवानं ॥
LINE 09
ਪੁਨਰਿਡਢਵਾਲੰਕੀਯੋਜੀਤਿਜੇਰੰ॥
ਫਿਰ ਡਢਵਾਲ (ਦੇ ਰਾਜੇ) ਨੂੰ ਜਿਤ ਕੇ ਅਧੀਨ ਕੀਤਾ
पुनरि डढवालं कीयो जीति जेरं ॥
LINE 10
ਕਰੇਬੰਦਿਕੈਰਾਜਪੁਤ੍ਰਾਨਚੇਰੰ੨॥॥
ਅਤੇ ਕਈਆਂ ਰਾਜਪੂਤਾਂ ਨੂੰ ਬੰਦੀ ਅਤੇ ਗੁਲਾਮ ਬਣਾ ਲਿਆ ॥੨॥
Then he conquered the Raja of Dadhwal and brought him under submission. The sons of the Raja were made slaves.2.
करे बंदि कै राज पुत्रान चेरं ॥२॥
LINE 11
ਪੁਨਰਿਦੂਨਕੋਲੂਟਲੀਨੋਸੁਧਾਰੰ॥
ਫਿਰ ਘਾਟੀ (ਦੂਨ) ਨੂੰ ਚੰਗੀ ਤਰ੍ਹਾਂ ਲੁਟ ਲਿਆ।
पुनरि दून को लूट लीनो सुधारं ॥
LINE 12
ਕੋਈਸਾਮੁਹੇਹ੍ਵੈਸਕਿਯੋਨਗਵਾਰੰ॥
ਕੋਈ ਵੀ ਮੂਰਖ (ਪਹਾੜੀ ਰਾਜਾ) ਉਸ ਦਾ ਸਾਹਮਣਾ ਨਾ ਕਰ ਸਕਿਆ।
Then he plundered the Doon thoroughly, none could face the barbarian.
कोई सामुहे ह्वै सकियो न गवारं ॥
LINE 13
ਲੀਯੋਛੀਨਅੰਨੰਦਲੰਬਾਟਿਦੀਯੰ॥
(ਉਸ ਨੇ ਲੋਕਾਂ ਤੋਂ) ਅੰਨ ਖੋਹ ਲਿਆ ਅਤੇ (ਆਪਣੀ) ਸੈਨਾ ਵਿਚ ਵੰਡ ਦਿੱਤਾ।
लीयो छीन अंनं दलं बाटि दीयं ॥
LINE 14
ਮਹਾਮੂੜਿਯੰਕੁਤਸਤੰਕਾਜਕੀਯੰ੩॥॥
(ਉਸ) ਮਹਾ ਮੂਰਖ (ਹੁਸੈਨੀ) ਨੇ (ਇਹ) ਘਿਨੌਣਾ ਕੰਮ ਕੀਤਾ ॥੩॥
He took away forcibly the foodgrains and distributed them (amongst the soldiers), the big fool thus committed a very bad act.3.
महा मूड़ियं कुतसतं काज कीयं ॥३॥
GURBANI.WORLD