LINE 01
ਗੋਪੀਬਾਚ॥
ਗੋਪੀਆਂ ਕਹਿੰਦੀਆਂ ਹਨ:
Speech of the Gopi:
गोपी बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਬੋਲਤਹੈਮੁਖਤੇਸਭਗਵਾਰਿਨਪੁੰਨਿਕਰਿਓਇਨਹੂੰਅਤਿਮਾਈ॥
ਸਾਰੀਆਂ ਗੋਪੀਆਂ ਮੁਖ ਵਿਚੋਂ ਕਹਿੰਦੀਆਂ ਹਨ, ਹੇ ਮਾਤਾ! ਇਸ (ਬੰਸਰੀ ਨੇ) ਕੋਈ ਵੱਡਾ ਪੁੰਨ ਕੀਤਾ ਹੈ,
“O mother! This flute has performed many austerities, abstinences and baths at pilgrim-stations
बोलत है मुख ते सभ गवारिन पुंनि करिओ इन हूं अति माई ॥
LINE 04
ਜਗ੍ਯਕਰਿਯੋਕਿਕਰਿਯੋਤਪਤੀਰਥਗੰਧ੍ਰਬਤੇਇਨਕੈਸਿਛਪਾਈ॥
ਜਾਂ ਯੱਗ ਕੀਤਾ ਹੈ, ਜਾਂ ਤਪ ਕੀਤਾ ਹੈ ਜਾਂ ਤੀਰਥ (ਇਸ਼ਨਾਨ) ਕੀਤਾ ਹੈ ਜਾਂ ਇਸ ਨੇ (ਕਿਸੇ) ਗੰਧਰਬ ਤੋਂ ਸਿਖਿਆ ਪਾਈ ਹੈ।
It has received instructions from Gandharvas
जग्य करियो कि करियो तप तीरथ गंध्रब ते इन कै सिछ पाई ॥
LINE 05
ਕੈਕਿਪੜੀਸਿਤਬਾਨਹੁਤੇਕਿਕਿਧੋਚਤੁਰਾਨਨਿਆਪਬਨਾਈ॥
ਜਾਂ (ਇਹ) ਕਾਮਦੇਵ ('ਸਿਤਬਾਨਹੁ') ਪਾਸੋਂ ਪੜ੍ਹੀ ਹੈ ਜਾਂ ਬ੍ਰਹਮਾ ਨੇ ਆਪ ਬਣਾਇਆ ਹੈ।
“It has been instructed by the god of love and Brahma has made it himself
कै कि पड़ी सितबानहु ते कि किधो चतुराननि आप बनाई ॥
LINE 06
ਸ੍ਯਾਮਕਹੈਉਪਮਾਤਿਹਕੀਇਹਤੇਹਰਿਓਠਨਸਾਥਲਗਾਈ੨੩੪॥॥
ਸ਼ਿਆਮ ਕਵੀ ਉਸ ਦੀ ਉਪਮਾ ਕਰਦਿਆਂ ਕਹਿੰਦੇ ਹਨ ਕਿ ਇਸੇ ਕਰ ਕੇ ਉਸ ਨੂੰ ਕ੍ਰਿਸ਼ਨ ਨੇ ਆਪਣੇ ਹੋਠਾਂ ਨਾਲ ਲਗਾਇਆ ਹੈ ॥੨੩੪॥
This is the reason that Krishna has touchéd it with his lips.”234.
स्याम कहै उपमा तिह की इह ते हरि ओठन साथ लगाई ॥२३४॥
LINE 07
ਸੁਤਨੰਦਬਜਾਵਤਹੈਮੁਰਲੀਉਪਮਾਤਿਹਕੀਕਬਿਸ੍ਯਾਮਗਨੋ॥
ਨੰਦ ਦਾ ਪੁੱਤਰ (ਕ੍ਰਿਸ਼ਨ) ਮੁਰਲੀ ਵਜਾਉਂਦਾ ਹੈ, ਉਸ ਦੀ ਉਪਮਾ ਸ਼ਿਆਮ (ਕਵੀ) ਵਿਚਾਰਦੇ ਹਨ।
सुत नंद बजावत है मुरली उपमा तिह की कबि स्याम गनो ॥
LINE 08
ਤਿਹਕੀਧੁਨਿਕੋਸੁਨਿਮੋਹਰਹੇਮੁਨਿਰੀਝਤਹੈਸੁਜਨੋਰੁਕਨੋ॥
ਉਸ ਦੀ ਆਵਾਜ਼ ਸੁਣ ਕੇ ਜਣਾ ਖਣਾ ਮੋਹਿਤ ਹੋ ਜਾਂਦਾ ਹੈ ਅਤੇ ਰੀਝ ਪੈਂਦਾ ਹੈ।
Krishna, the son of Nand, is playing on his flute and the poet Shyam says that hearing the sound of the flute, the sages and the beings of the forest are getting pleased
तिह की धुनि को सुनि मोह रहे मुनि रीझत है सु जनो रु कनो ॥
LINE 09
ਤਨਕਾਮਭਰੀਗੁਪੀਆਸਭਹੀਮੁਖਤੇਇਹਭਾਤਨਜਵਾਬਭਨੋ॥
ਸਾਰੀਆਂ ਗੋਪੀਆਂ ਦਾ ਤਨ ਕਾਮ ਨਾਲ ਭਰ ਗਿਆ ਹੈ ਅਤੇ ਇਸ ਤਰ੍ਹਾਂ ਨਾਲ ਮੂੰਹ ਤੋਂ ਜਵਾਬ ਕਹਿੰਦੀਆਂ ਹਨ,
तन काम भरी गुपीआ सभ ही मुख ते इह भातन जवाब भनो ॥
LINE 10
ਮੁਖਕਾਨ੍ਰਹਗੁਲਾਬਕੋਫੂਲਭਯੋਇਹਨਾਲਿਗੁਲਾਬਚੁਆਤਮਨੋ੨੩੫॥॥
ਕ੍ਰਿਸ਼ਨ ਦਾ ਮੂੰਹ ਗੁਲਾਬ ਦਾ ਫੁਲ ਹੈ ਅਤੇ ਬੰਸਰੀ ਰੂਪੀ ਨਾਲ ਤੋਂ ਅਰਕ (ਗੁਲਾਬ) ਚੋਂਦਾ ਹੈ ॥੨੩੫॥
The bodies of the gopis have been filled with lust and they are saying that the mouth of Krishna is like a rose and the voice of the flute seems like the essence of the rose dripping down.235.
मुख कान्रह गुलाब को फूल भयो इह नालि गुलाब चुआत मनो ॥२३५॥
LINE 11
ਮੋਹਿਰਹੇਸੁਨਿਕੈਧੁਨਿਕੌਮ੍ਰਿਗਮੋਹਿਪਸਾਰਗੇਖਗਪੈਪਖਾ॥
ਬੰਸਰੀ ਦੀ ਧੁਨ ਸੁਣ ਕੇ ਮ੍ਰਿਗ ਮੋਹਿਤ ਹੋ ਰਹੇ ਹਨ ਅਤੇ ਪੰਛੀ ਵੀ ਮੋਹਿਤ ਹੋ ਕੇ ਖੰਭ ਖਿਲਾਰ ਰਹੇ ਹਨ।
मोहि रहे सुनि कै धुनि कौ म्रिग मोहि पसार गे खग पै पखा ॥
LINE 12
ਨੀਰਬਹਿਓਜਮੁਨਾਉਲਟੋਪਿਖਿਕੈਤਿਹਕੋਨਰਖੋਲਰੇਚਖਾ॥
ਜਮਨਾ ਦਾ ਪਾਣੀ (ਵੀ ਮੋਹਿਤ ਹੋ ਕੇ) ਉਲਟਾ ਵਗ ਰਿਹਾ ਹੈ, ਉਸ ਨੂੰ ਵੇਖ ਕੇ ਵਿਅਕਤੀ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ।
Hearing the voice of the flute, the fish, dear and bird all are infatuated, “O people! Open your eyes and see that the water of Yamuna is flowing in the opposite direction
नीर बहिओ जमुना उलटो पिखि कै तिह को नर खोल रे चखा ॥
LINE 13
ਸ੍ਯਾਮਕਹੈਤਿਨਕੋਸੁਨਿਕੈਬਛੁਰਾਮੁਖਸੋਕਛੁਨਚੁਗੈਕਖਾ॥
ਸ਼ਿਆਮ ਕਵੀ ਕਹਿੰਦੇ ਹਨ ਉਸ ਨੂੰ ਸੁਣ ਕੇ ਵੱਛੇ ਵੀ ਮੋਹਿਤ ਹੋ ਰਹੇ ਹਨ, ਮੂੰਹ ਨਾਲ ਘਾਹ ਖਾਣਾ ਵੀ ਭੁਲ ਗਏ ਹਨ।
The poet says that hearing the flute, the calves have stopped eating grass
स्याम कहै तिन को सुनि कै बछुरा मुख सो कछु न चुगै कखा ॥
LINE 14
ਛੋਡਿਚਲੀਪਤਨੀਅਪਨੇਪਤਿਤਾਰਕਹ੍ਵੈਜਿਮਡਾਰਤਲਖਾ੨੩੬॥॥
ਇਸਤਰੀਆਂ ਆਪਣੇ ਪਤੀਆਂ ਨੂੰ ਛਡ ਕੇ (ਕ੍ਰਿਸ਼ਨ ਵਲ ਤੁਰ ਪਈਆਂ ਹਨ) ਜਿਵੇਂ ਤਿਆਗੀ ਹੋਣ ਤੇ ਕੋਈ ਵਿਅਕਤੀ ਲੱਖਾਂ ਰੁਪਏ ਸੁਟ ਦਿੰਦਾ ਹੈ ॥੨੩੬॥
The wife has left her husband like a Sannyasi leaving his home and wealth.236.
छोडि चली पतनी अपने पति तारक ह्वै जिम डारत लखा ॥२३६॥
LINE 15
ਕੋਕਿਲਕੀਰਕੁਰੰਗਨਕੇਹਰਿਮੈਨਰਹਿਯੋਹ੍ਵੈਕੈਮਤਵਾਰੋ॥
ਕੋਇਲ, ਤੋਤਾ, ਹਿਰਨ, ਸ਼ੇਰ ਅਤੇ ਕਾਮਦੇਵ (ਕ੍ਰਿਸ਼ਨ ਦੇ ਸਰੂਪ ਨੂੰ ਵੇਖ ਕੇ) ਮਤਵਾਲੇ ਹੋ ਗਏ ਹਨ।
The nightingales, parrots and deer etc., all have been absorbed in the anguish of lust
कोकिल कीर कुरंगन केहरि मैन रहियो ह्वै कै मतवारो ॥
LINE 16
ਰੀਝਰਹੇਸਭਹੀਪੁਰਕੇਜਨਆਨਨਪੈਇਹਤੈਸਸਿਹਾਰੋ॥
ਸਾਰੇ ਸ਼ਹਿਰ ਵਾਸੀ ਪ੍ਰਸੰਨ ਹੋ ਰਹੇ ਹਨ ਅਤੇ ਇਸ ਦੇ ਮੁਖੜੇ (ਦੀ ਸੁੰਦਰਤਾ ਅਗੇ) ਚੰਦ੍ਰਮਾ ਵੀ ਹੀਣਾ ਹੋ ਗਿਆ ਹੈ।
All the people of the city are getting pleased and saying that the moon seems bedimmed before the face of Krishna
रीझ रहे सभ ही पुर के जन आनन पै इह तै ससि हारो ॥
LINE 17
ਅਉਇਹਕੀਮੁਰਲੀਜੁਬਜੈਤਿਹਊਪਰਿਰਾਗਸਭੈਫੁਨਿਵਾਰੋ॥
ਇਸ ਦੀ ਜਦੋਂ ਮੁਰਲੀ ਵਜਦੀ ਹੈ ਤਦ ਉਸ ਉਤੇ ਸਾਰੇ ਰਾਗ ਵਾਰਨੇ ਹੁੰਦੇ ਹਨ।
All the musical modes are sacrificing themselves before the tune of the flute
अउ इह की मुरली जु बजै तिह ऊपरि राग सभै फुनि वारो ॥
LINE 18
ਨਾਰਦਜਾਤਥਕੈਇਹਤੈਬੰਸੁਰੀਜੁਬਜਾਵਤਕਾਨਰਕਾਰੋ੨੩੭॥॥
ਕਾਲਾ ਕਾਨ੍ਹ (ਇਸ ਤਰ੍ਹਾਂ ਦੀ) ਮੁਰਲੀ ਵਜਾਉਂਦਾ ਹੈ ਕਿ ਜਾਂਦਾ ਹੋਇਆ ਨਾਰਦ ਵੀ ਮਾਤ ਪੈ ਜਾਂਦਾ ਹੈ ॥੨੩੭॥
The sage Narad, stopping the playing of his lyre, has been listening to the flute of the black Krishna and has got tired.237.
नारद जात थकै इह तै बंसुरी जु बजावत कानर कारो ॥२३७॥
LINE 19
ਲੋਚਨਹੈਮ੍ਰਿਗਕੇਕਟਿਕੇਹਰਿਨਾਕਕਿਧੋਸੁਕਸੋਤਿਹਕੋਹੈ॥
ਉਸ ਦੀਆਂ ਹਿਰਨ ਵਰਗੀਆਂ ਅੱਖਾਂ, ਸ਼ੇਰ ਵਰਗਾ ਲਕ ਅਤੇ ਤੋਤੇ ਦੇ ਸਮਾਨ ਨਕ ਹੈ।
लोचन है म्रिग के कटि केहरि नाक किधो सुक सो तिह को है ॥
LINE 20
ਗ੍ਰੀਵਕਪੋਤਸੀਹੈਤਿਹਕੀਅਧਰਾਪੀਆਸੇਹਰਿਮੂਰਤਿਜੋਹੈ॥
ਜੋ ਕ੍ਰਿਸ਼ਨ ਦੀ ਮੂਰਤ ਹੈ, ਉਸ ਦੀ ਗਰਦਨ ਕਬੂਤਰ ਵਰਗੀ ਤੇ ਹੋਠ ਅੰਮ੍ਰਿਤ ਸਮਾਨ ਹਨ।
His (Krishna’s) eyes are like those of the doe, the waist is like that of the lion, the nose is like that of the parrot, the neck like that of the pigeon and lips (adhar) are like ambrosia
ग्रीव कपोत सी है तिह की अधरा पीआ से हरि मूरति जो है ॥
LINE 21
ਕੋਕਿਲਅਉਪਿਕਸੇਬਚਨਾਮ੍ਰਿਤਸ੍ਯਾਮਕਹੈਕਬਿਸੁੰਦਰਸੋਹੈ॥
ਕੋਇਲ ਅਤੇ ਹਰੀਅਲ ਵਰਗੇ ਮਿੱਠੇ ਬਚਨ ਹਨ। ਸ਼ਿਆਮ ਕਵੀ ਕਹਿੰਦੇ ਹਨ, (ਇਸ ਤਰ੍ਹਾਂ ਕਾਨ੍ਹ) ਸੁੰਦਰ ਢੰਗ ਨਾਲ ਸ਼ੋਭਦਾ ਹੈ।
His speech is sweet like the nightingale and the peacock
कोकिल अउ पिक से बचनाम्रित स्याम कहै कबि सुंदर सोहै ॥
LINE 22
ਪੈਇਹਤੇਲਜਕੈਅਬਬੋਲਤਮੂਰਤਿਲੈਨਕਰੈਖਗਰੋਹੈ੨੩੮॥॥
ਹੁਣ ਇਹ ਸਾਰੇ ਲੱਜਾਵਾਨ ਹੋ ਕੇ ਬੋਲਦੇ ਹਨ, (ਅਤੇ ਇਹ) ਪੰਛੀ (ਇਸ ਕਰ ਕੇ) ਰੋਹ ਕਰ ਰਹੇ ਹਨ, (ਕਿ ਕ੍ਰਿਸ਼ਨ ਨੇ ਸਾਡੇ ਅੰਗ ਚੁਰਾ ਲਏ ਹਨ, ਕਿਤੇ ਸਾਡੀ) ਸ਼ਕਲ ਨੂੰ ਵੀ ਨਾ ਚੁਰਾ ਲਵੇ ॥੨੩੮॥
These sweetly-speaking beings are now feeling shy of the sound of the flute and are getting jealous in their mids.238.
पै इह ते लज कै अब बोलत मूरति लैन करै खग रोहै ॥२३८॥
LINE 23
ਫੂਲਗੁਲਾਬਨਲੇਤਹੈਤਾਬਸਹਾਬਕੋਆਬਹ੍ਵੈਦੇਖਿਖਿਸਾਨੋ॥
(ਉਸ ਨੂੰ ਸਹਿਣ ਦੀ) ਗੁਲਾਬ ਦੇ ਫੁਲ ਵਿਚ ਤਾਬ ਨਹੀਂ ਅਤੇ ਸ਼ਹਾਬ (ਅਰਥਾਤ ਸ੍ਰੇਸ਼ਠ ਲਾਲ) ਦੀ ਆਬ ਵੀ ਵੇਖ ਕਰ ਕੇ ਸ਼ਰਮਿੰਦੀ ਹੁੰਦੀ ਹੈ।
The rose insipid before his beauty and the red and elegant colour is feeling embarrassed before his comeliness
फूल गुलाब न लेत है ताब सहाब को आब ह्वै देखि खिसानो ॥
LINE 24
ਪੈਕਮਲਾਦਲਨਰਗਸਕੋਗੁਲਲਜਤਹ੍ਵੈਫੁਨਿਦੇਖਤਤਾਨੋ॥
ਕਮਲ ਦੇ ਪੱਤੇ ਅਤੇ ਨਰਗਸ ਦੇ ਫੁਲ ਵੀ ਉਸ ਨੂੰ ਵੇਖਦਿਆਂ ਹੀ ਲਜਿਤ ਹੁੰਦੇ ਹਨ।
The lotus and narcissus are feeling shy before his charm
पै कमला दल नरगस को गुल लजत ह्वै फुनि देखत तानो ॥
LINE 25
ਸ੍ਯਾਮਕਿਧੋਅਪੁਨੇਮਨਮੈਬਰਤਾਗਨਿਕੈਕਬਿਤਾਇਹਠਾਨੋ॥
ਅਥਵਾ ਸ਼ਿਆਮ (ਕਵੀ) ਆਪਣੇ ਮਨ ਵਿਚ ਸ੍ਰੇਸ਼ਠਤਾ ਜਾਣ ਕੇ ਇਹ ਕਵਿਤਾ ਕਰ ਰਿਹਾ ਹੈ।
स्याम किधो अपुने मन मै बरता गनि कै कबिता इह ठानो ॥
LINE 26
ਦੇਖਨਕੋਇਨਕੇਸਮਪੂਰਬਪਛਮਡੋਲੈਲਹੈਨਹਿਆਨੋ੨੩੯॥॥
ਇਸ ਦੇ ਸਮਾਨ ਦੇਖਣ ਲਈ ਪੂਰਬ ਤੋਂ ਪੱਛਮ ਤਕ ਫਿਰਦਾ ਰਿਹਾ ਹੈ ਪਰ ਕੋਈ ਹੋਰ ਨਹੀਂ ਮਿਲਿਆ ॥੨੩੯॥
The poet Shyam appears indecisive in his mind about his beauty and says that he has not been able to find a winsome person like Krishna though he has roamed from east to west in order to see one like him.239.
देखन को इन के सम पूरब पछम डोलै लहै नहि आनो ॥२३९॥
LINE 27
ਮੰਘਰਮੈਸਭਹੀਗੁਪੀਆਮਿਲਿਪੂਜਤਚੰਡਿਪਤੇਹਰਿਕਾਜੈ॥
ਮਘਰ ਦੇ ਮਹੀਨੇ ਵਿਚ ਸਰੀਆਂ ਗੋਪੀਆਂ ਕ੍ਰਿਸ਼ਨ ਨੂੰ ਪਤੀ ਵਜੋਂ ਗ੍ਰਹਿਣ ਕਰਨ ਲਈ ਦੁਰਗਾ ਨੂੰ ਪੂਜਦੀਆਂ ਹਨ।
In the month of Maghar all the gopis worship Durga wishing for Krishna as their husband
मंघर मै सभ ही गुपीआ मिलि पूजत चंडि पते हरि काजै ॥
LINE 28
ਪ੍ਰਾਤਸਮੇਜਮੁਨਾਮਧਿਨ੍ਰਹਾਵਤਦੇਖਿਤਿਨੈਜਲਜੰਮੁਖਲਾਜੈ॥
ਪ੍ਰਭਾਤ ਵੇਲੇ ਜਮਨਾ ਵਿਚ ਨਹਾਉਂਦੀਆਂ ਹਨ ਜਿਨ੍ਹਾਂ ਦੇ ਮੂੰਹ ਨੂੰ ਵੇਖ ਕੇ ਕਮਲ ('ਜਲਜੰ') ਫੁਲ ਸ਼ਰਮਸਾਰ ਹੁੰਦਾ ਹੈ।
Early in the morning, they take bath in Yamuna and seeing them, the lotus flowers feel shy
प्रात समे जमुना मधि न्रहावत देखि तिनै जलजं मुख लाजै ॥
LINE 29
ਗਾਵਤਗੀਤਬਿਲਾਵਲਮੈਜੁਰਿਬਾਹਨਿਸ੍ਯਾਮਕਥਾਇਹਸਾਜੈ॥
ਉਹ ਬਿਲਾਵਲ (ਰਾਗ) ਵਿਚ ਗੀਤ ਗਾਉਂਦੀਆਂ ਹਨ ਅਤੇ ਬਾਂਹਵਾਂ ਵਿਚ ਬਾਂਹਵਾਂ ਪਾ ਕੇ ਸ਼ਿਆਮ ਦੇ ਗੀਤ ਗਾਉਂਦੀਆਂ ਹਨ।
Catching the arms of one another, they sing the songs in Bilawal Raga and relate the story of Krishna
गावत गीत बिलावल मै जुरि बाहनि स्याम कथा इह साजै ॥
LINE 30
ਅੰਗਿਅਨੰਗਬਢਿਓਤਿਨਕੇਪਿਖਕੈਜਿਹਲਾਜਕੋਭਾਜਨਭਾਜੈ੨੪੦॥॥
ਉਨ੍ਹਾਂ ਦੇ ਸ਼ਰੀਰ ਵਿਚ ਕਾਮ ਵੱਧ ਗਿਆ ਹੈ, (ਇਸ ਲਈ ਉਨ੍ਹਾਂ ਦੇ ਹਾਵ-ਭਾਵ) ਵੇਖ ਕੇ ਲੱਜਾ ਦੇ ਭਾਂਡੇ ਵੀ ਭਜ ਜਾਂਦੇ ਹਨ ॥੨੪੦॥
The god of love is increasing its hold on their limbs and seeing all of them even modesty is feeling shy.240.
अंगि अनंग बढिओ तिन के पिख कै जिह लाज को भाजन भाजै ॥२४०॥
LINE 31
ਗਾਵਤਗੀਤਬਿਲਾਵਲਮੈਸਭਹੀਮਿਲਿਗੋਪਿਨਉਜਲਕਾਰੀ॥
ਗੋਰੀਆਂ ਅਤੇ ਕਾਲੀਆਂ ਸਾਰੀਆਂ ਗੋਪੀਆਂ ਮਿਲ ਕੇ ਬਿਲਾਵਲ (ਰਾਗ ਵਿਚ) ਗੀਤ ਗਾਉਂਦੀਆਂ ਹਨ।
गावत गीत बिलावल मै सभ ही मिलि गोपिन उजल कारी ॥
LINE 32
ਕਾਨਰਕੋਭਰਤਾਕਰਬੇਕਹੁਬਾਛਤਹੈਪਤਲੀਅਰੁਭਾਰੀ॥
ਪਤਲੀਆਂ ਤੇ ਮੋਟੀਆਂ (ਸਾਰੀਆਂ) ਹੀ ਕ੍ਰਿਸ਼ਨ ਨੂੰ ਭਰਤਾ ਬਣਾਉਣ ਦੀ ਇੱਛਾ ਕਰਦੀਆਂ ਹਨ।
All the black and white gopis are singing songs and all the slim and heavy gopis are wishing for Krishna as their husband
कानर को भरता करबे कहु बाछत है पतली अरु भारी ॥
LINE 33
ਸ੍ਯਾਮਕਰੈਤਿਨਕੇਮੁਖਕੌਪਿਖਿਜੋਤਿਕਲਾਸਸਿਕੀਫੁਨਿਹਾਰੀ॥
ਸ਼ਿਆਮ ਕਵੀ ਕਹਿੰਦੇ ਹਨ, ਉਨ੍ਹਾਂ ਦੇ ਮੂੰਹ ਨੂੰ ਵੇਖ ਕੇ ਚੰਦ੍ਰਮਾ ਦੀ ਕਲਾ ਹਾਰ ਗਈ ਹੈ।
स्याम करै तिन के मुख कौ पिखि जोति कला ससि की फुनि हारी ॥
LINE 34
ਨ੍ਰਹਾਵਤਹੈਜਮੁਨਾਜਲਮੈਜਨੁਫੂਲਰਹੀਗ੍ਰਿਹਮੈਫੁਲਵਾਰੀ੨੪੧॥॥
ਜਮੁਨਾ ਦੇ ਜਲ ਵਿਚ (ਇੰਜ) ਨਹਾ ਰਹੀਆਂ ਹਨ, ਮਾਨੋ ਘਰ ਵਿਚ ਹੀ ਫੁਲਵਾੜੀ ਖਿੜੀ ਹੋਈ ਹੋਵੇ ॥੨੪੧॥
Seeing their faces, the supernatural powers of the moon seem to have lost their brightness and taking their bath in Yamuna, they appear like a splendid garden in the house.241.
न्रहावत है जमुना जल मै जनु फूल रही ग्रिह मै फुलवारी ॥२४१॥
LINE 35
ਨ੍ਰਹਾਵਤਹੈਗੁਪੀਆਜਲਮੈਤਿਨਕੇਮਨਮੈਫੁਨਿਹਉਲਨਕੋ॥
(ਜਮੁਨਾ ਦੇ) ਜਲ ਵਿਚ ਗੋਪੀਆਂ ਨਹਾਉਂਦੀਆਂ ਹਨ, ਪਰ ਉਨ੍ਹਾਂ ਦੇ ਮਨ ਵਿਚ ਕੋਈ ਖੌਫ਼ ਨਹੀਂ ਹੈ।
All the gopis are bathing fearlessly
न्रहावत है गुपीआ जल मै तिन के मन मै फुनि हउल न को ॥
LINE 36
ਗੁਨਗਾਵਤਤਾਲਬਜਾਵਤਹੈਤਿਹਜਾਇਕਿਧੌਇਕਠਉਲਨਕੋ॥
(ਕ੍ਰਿਸ਼ਨ ਦੇ) ਗੁਣ ਗਾਉਂਦੀਆਂ ਹਨ ਤੇ ਤਾੜੀਆਂ ਮਾਰਦੀਆਂ ਹਨ ਅਤੇ ਉਥੇ ਜਾ ਕੇ ਇਕੱਠੀਆਂ ਹੋ ਜਾਂਦੀਆਂ ਹਨ।
They are singing songs of Krishna and playing the tunes and they are all gathered in a group
गुन गावत ताल बजावत है तिह जाइ किधौ इक ठउलन को ॥
LINE 37
ਮੁਖਿਤੇਉਚਰੈਇਹਭਾਤਿਸਭੈਇਤਨੋਸੁਖਨਹਰਿਧਉਲਨਕੋ॥
ਸਾਰੀਆਂ ਮੂੰਹੋਂ ਇਸ ਤਰ੍ਹਾਂ ਉਚਾਰਦੀਆਂ ਹਨ (ਕਿ) ਇੰਦਰ ਦੇ (ਮਹੱਲਾਂ) ਵਿਚ ਵੀ ਇੰਨਾ ਸੁਖ ਨਹੀਂ ਹੈ।
They are all saying that such comfort is even not in the palaces of Indra
मुखि ते उचरै इह भाति सभै इतनो सुख न हरि धउलन को ॥
LINE 38
ਕਬਿਸ੍ਯਾਮਬਿਰਾਜਤਹੈਅਤਿਸਹੀਇਕਬਨਿਓਸਰਸੁੰਦਰਕਉਲਨਕੋ੨੪੨॥॥
ਸ਼ਿਆਮ ਕਵੀ (ਕਹਿੰਦੇ ਹਨ, ਉਹ ਜਮਨਾ ਵਿਚ) ਸੁੰਦਰਤਾ ਸਹਿਤ ਬਿਰਾਜਦੀਆਂ ਹਨ, (ਇਉਂ ਪ੍ਰਤੀਤ ਹੁੰਦਾ ਹੈ) ਮਾਨੋ ਇਹ ਕੌਲ ਫੁਲਾਂ ਦਾ ਤਲਾ ਹੋਵੇ ॥੨੪੨॥
The poet says that they all look splendid like a tank full of lotus flowers.242.
कबि स्याम बिराजत है अति सही इक बनिओ सर सुंदर कउलन को ॥२४२॥
GURBANI.WORLD