ਚੇਰੀ ਬਾਚ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1210
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੇਰੀਬਾਚ॥
ਦਾਸੀ ਨੇ ਕਿਹਾ:
चेरी बाच ॥
LINE 02
ਮਿਲ੍ਯੋਬੈਦਮੁਹਿਏਕਨ੍ਰਿਪਾਰਾ॥
ਹੇ ਰਾਜਨ! ਮੈਨੂੰ ਇਕ ਵੈਦ ਮਿਲਿਆ ਹੈ।
मिल्यो बैद मुहि एक न्रिपारा ॥
LINE 03
ਕ੍ਰਿਯਾਦਈਤਿਨਮੋਹਿਸੁਧਾਰਾ॥
ਉਸ ਨੇ ਮੈਨੂੰ ਚੰਗੀ ਤਰ੍ਹਾਂ ਨਾਲ (ਦਵਾਈ ਦੀ ਇਕ) ਵਿਧੀ ਦਸੀ ਹੈ।
क्रिया दई तिन मोहि सुधारा ॥
LINE 04
ਮੈਇਹਕਰੀਚਕਿਤਸਾਤਾਤੇ॥
ਇਸ ਲਈ ਮੈਂ ਉਹ ਚਿਕਿਤਸਾ-ਕ੍ਰਿਆ ਕੀਤੀ ਹੈ।
मै इह करी चकितसा ता ते ॥
LINE 05
ਲੀਜੈਸਕਲਬ੍ਰਿਥਾਸੁਨਿਯਾਤੇ੭॥॥
ਇਸ ਬਾਰੇ (ਮੇਰੇ ਕੋਲੋਂ) ਪੂਰੀ ਵਿਥਿਆ ਸੁਣ ਲਵੋ ॥੭॥
लीजै सकल ब्रिथा सुनि या ते ॥७॥
LINE 06
ਖਈਰੋਗਇਹਕਹਿਯੋਰਾਜਮਹਿ॥
ਉਸ (ਵੈਦ) ਨੇ ਮੈਨੂੰ ਦਸਿਆ ਕਿ ਰਾਜੇ ਨੂੰ ਤਪੇਦਿਕ ਹੈ।
खई रोग इह कहियो राज महि ॥
LINE 07
ਤਾਤੇਮਾਰਿਦਾਸਤੂਇਹਕਹਿ॥
ਇਸ ਲਈ ਤੂੰ ਇਸ ਦਾਸ ਨੂੰ ਮਾਰ ਦੇ।
ता ते मारि दास तू इह कहि ॥
LINE 08
ਕਰਿਮਿਮਿਯਾਈਨ੍ਰਿਪਹਿਖਵਾਵੈ॥
(ਉਸ ਦੇ ਮਗ਼ਜ਼ ਦੀ) ਚਰਬੀ ਕਢ ਕੇ ਰਾਜੇ ਨੂੰ ਖੁਆਓ।
करि मिमियाई न्रिपहि खवावै ॥
LINE 09
ਤਬਤਿਹਦੋਖਦੂਰਹ੍ਵੈਜਾਵੈ੮॥॥
ਤਦ ਉਸ ਦਾ ਦੁਖ ਦੂਰ ਹੋ ਜਾਏਗਾ ॥੮॥
तब तिह दोख दूर ह्वै जावै ॥८॥
LINE 10
ਤਿਹਨਿਮਿਤਯਾਕੋਮੈਘਾਯੋ॥
ਇਸ ਲਈ ਮੈਂ ਇਸ ਨੂੰ ਮਾਰਿਆ ਹੈ
तिह निमित या को मै घायो ॥
LINE 11
ਮਿਮਿਯਾਈਕੋਬਿਵਤਬਨਾਯੋ॥
ਅਤੇ ਚਰਬੀ (ਕਢਣ ਦੀ) ਵਿਉਂਤ ਬਣਾਈ ਹੈ।
मिमियाई को बिवत बनायो ॥
LINE 12
ਜੌਤੁਮਭਛਨਕਰਹੁਤੇਕੀਜੈ॥
ਜੇ ਤੁਸੀਂ (ਇਸ ਚਰਬੀ ਨੂੰ) ਖਾਣਾ ਹੋਵੇ ਤਾਂ ਮੈਂ ਕਢਾਂ?
जौ तुम भछन करहु ते कीजै ॥
LINE 13
ਨਾਤਰਛਾਡਿਆਜੁਹੀਦੀਜੈ੯॥॥
ਨਹੀਂ ਤਾਂ ਹੁਣੇ ਹੀ (ਇਸ ਨੂੰ) ਛਡ ਦਿਆਂ ॥੯॥
नातर छाडि आजु ही दीजै ॥९॥
LINE 14
ਜਬਇਹਭਾਤਿਨ੍ਰਿਪਤਿਸੁਨਿਪਾਯੋ॥
ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ
जब इह भाति न्रिपति सुनि पायो ॥
LINE 15
ਤਾਹਿਬੈਦਨੀਕਰਿਠਹਰਾਯੋ॥
ਤਾਂ ਉਸ ਨੂੰ ਵੈਦਣੀ ਵਜੋਂ ਮੰਨ ਲਿਆ।
ताहि बैदनी करि ठहरायो ॥
LINE 16
ਮਨਮਹਿਕਹਿਯੋਭਲੀਬਿਧਿਕੀਨੀ॥
ਮਨ ਵਿਚ ਕਹਿਣ ਲਗਾ ਕਿ ਵਿਧਾਤਾ ਨੇ ਚੰਗਾ ਕੀਤਾ ਹੈ
मन महि कहियो भली बिधि कीनी ॥
LINE 17
ਘਰਮਹਿਨਾਰਿਰੋਗਿਹਾਦੀਨੀ੧੦॥॥
ਕਿ ਘਰ ਵਿਚ ਹੀ ਰੋਗ ਖ਼ਤਮ ਕਰਨ ਵਾਲੀ ਇਸਤਰੀ ਦੇ ਦਿੱਤੀ ਹੈ ॥੧੦॥
घर महि नारि रोगिहा दीनी ॥१०॥
LINE 18
ਧੰਨਿਧੰਨਿਕਹਿਤਾਹਿਬਖਾਨਾ॥
(ਰਾਜੇ ਨੇ) ਉਸ ਨੂੰ ਧੰਨ ਧੰਨ ਕਿਹਾ (ਅਤੇ ਦਸਿਆ ਕਿ)
धंनि धंनि कहि ताहि बखाना ॥
LINE 19
ਤੇਰੋਗੁਨਹਮਆਜੁਪਛਾਨਾ॥
ਤੇਰਾ ਗੁਣ ਮੈਂ ਅਜ ਪਛਾਣਿਆ ਹੈ।
तेरो गुन हम आजु पछाना ॥
LINE 20
ਪਛਮਦਿਸਿਹਮਸੁਨੀਬਨੈਯਤ॥
ਪੱਛਮ ਦਿਸ਼ਾ (ਦੇ ਦੇਸ਼ਾਂ) ਵਿਚ (ਇਸ ਪ੍ਰਕਾਰ ਦੀ ਦਵਾਈ) ਬਣਦੀ ਸੁਣੀ ਹੈ,
पछम दिसि हम सुनी बनैयत ॥
LINE 21
ਹਮਰੇਦੇਸਨਢੂੰਡੀਪੈਯਤ੧੧॥॥
ਪਰ ਸਾਡੇ ਦੇਸ ਵਿਚ ਕਿਤੇ ਢੂੰਢਿਆਂ ਨਹੀਂ ਮਿਲਦੀ ਹੈ ॥੧੧॥
हमरे देस न ढूंडी पैयत ॥११॥
LINE 22
ਤੁਹਿਜਾਨਤਮੁਹਿਕਹਤਬਤਾਈ॥
ਤੂੰ ਜਾਣਦੀ ਹੈਂ ਅਤੇ ਮੈਨੂੰ ਦਸ ਰਹੀ ਹੈਂ
तुहि जानत मुहि कहत बताई ॥
LINE 23
ਮਿਮਿਆਈਇਹਦੇਸਬਨਾਈ॥
ਕਿ ਇਸ ਦੇਸ ਵਿਚ ਵੀ ਚਰਬੀ (ਦੀ ਦਵਾਈ) ਬਣਦੀ ਹੈ।
मिमिआई इह देस बनाई ॥
LINE 24
ਕਹਾਭਯੋਇਕਦਾਸਸੰਘਾਰਾ॥
ਕੀ ਹੋਇਆ ਜੇ ਇਕ ਦਾਸ ਮਾਰ ਦਿੱਤਾ।
कहा भयो इक दास संघारा ॥
LINE 25
ਹਮਰੋਰੋਗਬਡੋਤੈਟਾਰਾ੧੨॥॥
ਤੂੰ ਤਾਂ ਮੇਰਾ ਵੱਡਾ ਰੋਗ ਖ਼ਤਮ ਕਰ ਦਿੱਤਾ ਹੈ ॥੧੨॥
हमरो रोग बडो तै टारा ॥१२॥
LINE 26
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਹਤਰਚਰਿਤ੍ਰਸਮਾਪਤਮਸਤੁਸੁਭਮਸਤੁ੨੭੪੫੩੦੨ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੪॥੫੩੦੨॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ चौहतर चरित्र समापतम सतु सुभम सतु ॥२७४॥५३०२॥अफजूं॥
GURBANI.WORLD