ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ ॥

ਰਾਗੁ ਗਉੜੀ ਭਗਤ ਕਬੀਰ ਜੀ ਅੰਗ 330
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਗਉੜੀਗੁਆਰੇਰੀਅਸਟਪਦੀਕਬੀਰਜੀਕੀ
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਭਗਾ ਕਬੀਰ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।
Raag Gauree Gwaarayree, Ashtapadees Of Kabeer Jee:
रागु गउड़ी गुआरेरी असटपदी कबीर जी की ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸੁਖੁਮਾਂਗਤਦੁਖੁਆਗੈਆਵੈ
ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ,
People beg for pleasure, but pain comes instead.
सुखु मांगत दुखु आगै आवै ॥
LINE 04
ਸੋਸੁਖੁਹਮਹੁਮਾਂਗਿਆਭਾਵੈ॥॥
ਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ ॥੧॥
I would rather not beg for that pleasure. ||1||
सो सुखु हमहु न मांगिआ भावै ॥१॥
LINE 05
ਬਿਖਿਆਅਜਹੁਸੁਰਤਿਸੁਖਆਸਾ
ਅਜੇ ਭੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ ਤੇ (ਇਸ ਮਾਇਆ ਤੋਂ ਹੀ) ਸੁਖਾਂ ਦੀ ਆਸ ਲਾਈ ਬੈਠੇ ਹਾਂ;
People are involved in corruption, but still, they hope for pleasure.
बिखिआ अजहु सुरति सुख आसा ॥
LINE 06
ਕੈਸੇਹੋਈਹੈਰਾਜਾਰਾਮਨਿਵਾਸਾ॥॥ਰਹਾਉ
ਤਾਂ ਫਿਰ ਜੋਤਿ-ਰੂਪ ਨਿਰੰਕਾਰ ਦਾ ਨਿਵਾਸ (ਇਸ ਸੁਰਤਿ ਵਿਚ) ਕਿਵੇਂ ਹੋ ਸਕੇ? ॥੧॥ ਰਹਾਉ ॥
How will they find their home in the Sovereign Lord King? ||1||Pause||
कैसे होई है राजा राम निवासा ॥१॥ रहाउ ॥
LINE 07
ਇਸੁਸੁਖਤੇਸਿਵਬ੍ਰਹਮਡਰਾਨਾ
ਇਸ (ਮਾਇਆ-) ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ (ਵਰਗੇ ਦੇਵਤਿਆਂ) ਨੇ ਭੀ ਕੰਨਾਂ ਨੂੰ ਹੱਥ ਲਾਏ;
Even Shiva and Brahma are afraid of this pleasure,
इसु सुख ते सिव ब्रहम डराना ॥
LINE 08
ਸੋਸੁਖੁਹਮਹੁਸਾਚੁਕਰਿਜਾਨਾ॥॥
(ਪਰ (ਸੰਸਾਰੀ ਜੀਵਾਂ ਨੇ) ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ ॥੨॥
but I have judged that pleasure to be true. ||2||
सो सुखु हमहु साचु करि जाना ॥२॥
LINE 09
ਸਨਕਾਦਿਕਨਾਰਦਮੁਨਿਸੇਖਾ
ਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ-
Even sages like Sanak and Naarad, and the thousand-headed serpent,
सनकादिक नारद मुनि सेखा ॥
LINE 10
ਤਿਨਭੀਤਨਮਹਿਮਨੁਨਹੀਪੇਖਾ॥॥
ਇਹਨਾਂ ਨੇ ਭੀ (ਇਸ ਮਾਇਆ-ਸੁਖ ਵਲ ਸੁਰਤ ਲੱਗੀ ਰਹਿਣ ਦੇ ਕਾਰਨ) ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਹ ਵੇਖਿਆ (ਭਾਵ, ਇਹਨਾਂ ਦਾ ਮਨ ਭੀ ਅੰਤਰ-ਆਤਮੇ ਟਿਕਿਆ ਨਾਹ ਰਹਿ ਸਕਿਆ) ॥੩॥
did not see the mind within the body. ||3||
तिन भी तन महि मनु नही पेखा ॥३॥
LINE 11
ਇਸੁਮਨਕਉਕੋਈਖੋਜਹੁਭਾਈ
ਹੇ ਭਾਈ! ਕੋਈ ਧਿਰ ਇਸ ਮਨ ਦੀ ਭੀ ਖੋਜ ਕਰੋ,
Anyone can search for this mind, O Siblings of Destiny.
इसु मन कउ कोई खोजहु भाई ॥
LINE 12
ਤਨਛੂਟੇਮਨੁਕਹਾਸਮਾਈ॥॥
ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ ॥੪॥
When it escapes from the body, where does the mind go? ||4||
तन छूटे मनु कहा समाई ॥४॥
LINE 13
ਗੁਰਪਰਸਾਦੀਜੈਦੇਉਨਾਮਾਂ
ਸਤਿਗੁਰੂ ਦੀ ਕਿਰਪਾ ਨਾਲ, ਇਹਨਾਂ ਜੈਦੇਵ ਤੇ ਨਾਮਦੇਵ ਜੀ (ਵਰਗੇ ਭਗਤਾਂ) ਨੇ ਹੀ-
By Guru's Grace, Jai Dayv and Naam Dayv
गुर परसादी जैदेउ नामां ॥
LINE 14
ਭਗਤਿਕੈਪ੍ਰੇਮਿਇਨਹੀਹੈਜਾਨਾਂ॥॥
ਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ (ਕਿ "ਤਨ ਛੂਟੇ ਮਨੁ ਕਹਾ ਸਮਾਈ") ॥੫॥
came to know this, through loving devotional worship of the Lord. ||5||
भगति कै प्रेमि इन ही है जानां ॥५॥
LINE 15
ਇਸੁਮਨਕਉਨਹੀਆਵਨਜਾਨਾ
ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ,
This mind does not come or go.
इसु मन कउ नही आवन जाना ॥
LINE 16
ਜਿਸਕਾਭਰਮੁਗਇਆਤਿਨਿਸਾਚੁਪਛਾਨਾ॥॥
ਜਿਸ ਮਨੁੱਖ ਦੀ (ਸੁਖਾਂ ਵਾਸਤੇ) ਭਟਕਣਾ ਦੂਰ ਹੋ ਗਈ ਹੈ, ਜਿਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ॥੬॥
One whose doubt is dispelled, knows the Truth. ||6||
जिस का भरमु गइआ तिनि साचु पछाना ॥६॥
LINE 17
ਇਸੁਮਨਕਉਰੂਪੁਰੇਖਿਆਕਾਈ
(ਅਸਲ ਵਿਚ) ਇਸ ਜੀਵ ਦਾ (ਪ੍ਰਭੂ ਤੋਂ ਵੱਖਰਾ) ਕੋਈ ਰੂਪ ਜਾਂ ਚਿਹਨ ਨਹੀਂ ਹੈ।
This mind has no form or outline.
इसु मन कउ रूपु न रेखिआ काई ॥
LINE 18
ਹੁਕਮੇਹੋਇਆਹੁਕਮੁਬੂਝਿਸਮਾਈ॥॥
ਪ੍ਰਭੂ ਦੇ ਹੁਕਮ ਵਿਚ ਹੀ ਇਹ (ਵੱਖਰੇ ਸਰੂਪ ਵਾਲਾ) ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿਚ ਲੀਨ ਹੋ ਜਾਂਦਾ ਹੈ ॥੭॥
By God's Command it was created; understanding God's Command, it will be absorbed into Him again. ||7||
हुकमे होइआ हुकमु बूझि समाई ॥७॥
LINE 19
ਇਸਮਨਕਾਕੋਈਜਾਨੈਭੇਉ
ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ,
Does anyone know the secret of this mind?
इस मन का कोई जानै भेउ ॥
LINE 20
ਇਹਮਨਿਲੀਣਭਏਸੁਖਦੇਉ॥॥
ਉਹ ਇਸ ਮਨ ਦੀ ਰਾਹੀਂ ਹੀ (ਅੰਤਰ-ਆਤਮੇ) ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੮॥
This mind shall merge into the Lord, the Giver of peace and pleasure. ||8||
इह मनि लीण भए सुखदेउ ॥८॥
LINE 21
ਜੀਉਏਕੁਅਰੁਸਗਲਸਰੀਰਾ
ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ,
There is One Soul, and it pervades all bodies.
जीउ एकु अरु सगल सरीरा ॥
LINE 22
ਇਸੁਮਨਕਉਰਵਿਰਹੇਕਬੀਰਾ੯੧੩੬॥॥॥॥
ਕਬੀਰ ਉਸ (ਸਰਬ-ਵਿਆਪਕ) ਮਨ (ਭਾਵ, ਪਰਮਾਤਮਾ) ਦਾ ਸਿਮਰਨ ਕਰ ਰਿਹਾ ਹੈ ॥੯॥੧॥੩੬॥
Kabeer dwells upon this Mind. ||9||1||36||
इसु मन कउ रवि रहे कबीरा ॥९॥१॥३६॥
GURBANI.WORLD