ਸਵੈਯਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1047
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
सवैया ॥
LINE 02
ਕਾਨਿਕਰੌਨਹਿਸਾਹਿਜਹਾਨਕੀਧਾਮਜਿਤੋਧਨਹੈਸੁਲੁਟਾਊਾਂ॥
(ਤੂੰ) ਸ਼ਾਹਜਹਾਨ ਦੀ ਬਿਲਕੁਲ ਪਰਵਾਹ ਨਾ ਕਰੀਂ, (ਮੇਰੇ ਪਾਸ) ਜਿਤਨਾ ਧਨ ਹੈ, ਲੁਟਾ ਦਿਆਂਗੀ।
कानि करौ नहि साहिजहान की धाम जितो धन है सु लुटाऊां ॥
LINE 03
ਅੰਬਰਫਾਰਿਦਿਗੰਬਰਹ੍ਵੈਕਰਿਚੰਦਨੁਤਾਰਿਬਿਭੂਤਿਚੜਾਊਾਂ॥
ਬਸਤ੍ਰ ਫਾੜ ਕੇ ਅਤੇ ਨਿਰਬਸਤ੍ਰ ਹੋ ਕੇ ਚੰਦਨ (ਦੇ ਲੇਪ ਨੂੰ) ਉਤਾਰ ਕੇ ਬਿਭੂਤ ਮਲ ਲਵਾਂਗੀ।
अंबर फारि दिगंबर ह्वै करि चंदनुतारि बिभूति चड़ाऊां ॥
LINE 04
ਕਾਸੌਕਹੌਨਹਿਤੂਹਮਰੋਕੋਊਜੀਕੀਬ੍ਰਿਥਾਕਹਿਤਾਹਿਸੁਨਾਊਾਂ॥
ਕਿਸ ਨਾਲ ਗੱਲ ਕਰਾਂ, ਤੇਰੇ ਬਿਨਾ ਮੇਰਾ ਕੋਈ ਨਹੀਂ ਹੈ ਜਿਸ ਨੂੰ ਮਨ ਦੀ ਪੀੜ ਸੁਣਾ ਸਕਾਂ।
का सौ कहौ नहि तू हमरो कोऊ जी की ब्रिथा कहि ताहि सुनाऊां ॥
LINE 05
ਪੰਖਦਏਬਿਧਿਤੂਲਖਿਮੋਕਹਪ੍ਰੀਤਮਕੌਉਡਿਕੈਮਿਲਿਆਊਾਂ੪॥॥
ਜੇ ਰੱਬ ਨੇ ਮੈਨੂੰ ਖੰਭ ਲਗਾਏ ਹੁੰਦੇ, ਤਾਂ ਤੇਰੇ ਵੇਖਦਿਆਂ ਪ੍ਰੀਤਮ ਨੂੰ ਉਡ ਕੇ ਮਿਲ ਆਉਂਦੀ ॥੪॥
पंख दए बिधि तू लखि मो कह प्रीतम कौ उडि कै मिलि आऊां ॥४॥
LINE 06
ਪ੍ਰੀਤਿਕਰੀਤਿਹਸੌਕਿਹਕਾਜਸੁਮੀਤਕੇਕਾਜਜੁਮੀਤਨਆਵੈ॥
ਉਸ ਨਾਲ ਕੀਤੀ ਪ੍ਰੀਤ ਕਿਸ ਕੰਮ ਦੀ, ਜੇ ਮਿਤਰ ਦੇ ਕੰਮ ਮਿਤਰ ਨਾ ਆਵੇ।
प्रीति करी तिह सौ किह काज सु मीत के काज जु मीत न आवै ॥
LINE 07
ਪੀਰਕਹੈਅਪਨੇਚਿਤਮੈਉਹਿਪੀਰਕੌਪੀਰਕੇਨੀਰਬੁਝਾਵੈ॥
ਆਪਣੇ ਚਿਤ ਦੀ ਪੀੜ ਉਸ ਨਾਲ ਸਾਂਝੀ ਕਰੇ, ਉਸ ਪੀੜ ਨੂੰ (ਮਿਤਰ ਆਪਣੀ) ਪੀੜ ਸਮਝ ਕੇ (ਅੱਖਾਂ ਦੇ) ਜਲ ਨਾਲ ਬੁਝਾ ਦੇਵੇ।
पीर कहै अपने चित मै उहि पीर कौ पीर के नीर बुझावै ॥
LINE 08
ਹੌਅਟਕੀਮਨਭਾਵਨਸੌਮੁਹਿਕੈਸਿਯੈਬਾਤਕੋਊਕਹਿਜਾਵੈ॥
ਮੈਂ ਤਾਂ ਆਪਣੇ ਮਨ ਭਾਉਂਦੇ ਪ੍ਰੀਤਮ ਨਾਲ ਅਟਕ ਗਈ ਹਾਂ, ਮੈਨੂੰ ਕੋਈ ਭਾਵੇਂ ਕੁਝ ਗੱਲ ਕਹਿ ਜਾਵੇ।
हौ अटकी मन भावन सौ मुहि कैसियै बात कोऊ कहि जावै ॥
LINE 09
ਹੌਹੋਊਦਾਸਨਦਾਸਿਸਖੀਮੁਹਿਜੋਕੋਊਪ੍ਰੀਤਮਆਨਿਮਿਲਾਵੈ੫॥॥
ਹੇ ਸਖੀ! ਮੈਂ ਉਸ ਦੇ ਦਾਸਾਂ ਦੀ ਦਾਸੀ ਹੋਵਾਂਗੀ ਜੋ ਕੋਈ ਮੈਨੂੰ ਪ੍ਰੀਤਮ ਆਣ ਕੇ ਮਿਲਾ ਦੇਵੇ ॥੫॥
हौ होऊ दासन दासि सखी मुहि जो कोऊ प्रीतम आनि मिलावै ॥५॥
LINE 10
ਜੋਸਖੀਕਾਜਕਰੈਹਮਰੋਤਿਹਭੂਖਨਕੀਕਛੁਭੂਖਨਹ੍ਵੈਹੈ॥
ਹੇ ਸਖੀ! ਜੇ ਤੂੰ ਮੇਰਾ ਕੰਮ ਕਰ ਦੇਵੇਂ ਤਾਂ ਤੈਨੂੰ ਗਹਿਣਿਆਂ ਦੀ ਭੁਖ ਨਹੀਂ ਰਹੇਗੀ।
जो सखी काज करै हमरो तिह भूखन की कछु भूख न ह्वै है ॥
LINE 11
ਬਸਤ੍ਰਅਪਾਰਭਰੇਘਰਬਾਰਸੁਏਕਹਿਬਾਰਹਜਾਰਨਲੈਹੈ॥
ਘਰ ਵਿਚ ਅਪਾਰ ਬਸਤ੍ਰ ਭਰੇ ਹੋਏ ਹਨ, (ਭਾਵੇਂ) ਇਕੋ ਵਾਰ ਹਜ਼ਾਰਾਂ ਲੈ ਲਈਂ।
बसत्र अपार भरे घर बार सु एकहि बार हजारन लै है ॥
LINE 12
ਮੋਰੀਦਸਾਅਵਲੋਕਿਕੈਸੁੰਦਰਿਜਾਨਤਹੀਹਿਯੋਮੈਪਛੁਤੈਹੈ॥
ਹੇ ਸੁੰਦਰੀ! ਮੇਰੀ ਹਾਲਤ ਵੇਖ ਕੇ ਉਹ ਹਿਰਦੇ ਵਿਚ ਪਛਤਾਵੇਗਾ।
मोरी दसा अवलोकि कै सुंदरि जानत ही हियो मै पछुतै है ॥
LINE 13
ਕੀਜੈਉਪਾਇਦੀਜੈਬਿਖੁਆਇਕਿਮੀਤਮਿਲਾਇਕਿਮੋਹੂਨਪੈਹੈ੬॥॥
ਕੋਈ ਉਪਾ ਕਰ ਕੇ ਮੈਨੂੰ ਮਿਤਰ ਮਿਲਾ ਦੇ, ਜਾਂ ਆ ਕੇ ਵਿਸ਼ ਦੇ ਦੇ, (ਪ੍ਰੀਤਮ ਤੋਂ ਬਿਨਾ ਮੈਨੂੰ) ਨਹੀਂ ਪਾ ਸਕੇਂਗੀ (ਅਰਥਾਤ ਮਰ ਜਾਵਾਂਗੀ) ॥੬॥
कीजै उपाइ दीजै बिखु आइ कि मीत मिलाइ कि मोहू न पै है ॥६॥
LINE 14
ਐਸੇਉਦੈਪੁਰੀਕੇਮੁਖਤੇਬਚਜੋਬਨਕੁਅਰਿਜਬੈਸੁਨਿਪਾਯੋ॥
ਇਸ ਤਰ੍ਹਾਂ ਦੇ ਬਚਨ ਉਦੈ ਪੁਰੀ ਬੇਗਮ ਦੇ ਮੂੰਹ ਤੋਂ ਜਦੋਂ ਜੋਬਨ ਕੁਅਰਿ ਨੇ ਸੁਣੇ
ऐसे उदै पुरी के मुख ते बच जोबन कुअरि जबै सुनि पायो ॥
LINE 15
ਤਾਹਿਪਛਾਨਭਲੀਬਿਧਿਸੌਮਨਬੀਚਬਿਚਾਰਇਹੈਠਹਰਾਯੋ॥
ਤਾਂ ਸਾਰੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਕੇ ਮਨ ਵਿਚ ਇਹ ਵਿਚਾਰ ਕੀਤਾ।
ताहि पछान भली बिधि सौ मन बीच बिचार इहै ठहरायो ॥
LINE 16
ਦੇਗਮੈਡਾਰਿਚਲੀਤਿਤਕੋਬਗਵਾਨਨਭਾਖਿਪਕ੍ਵਾਨਲਖਾਯੋ॥
ਉਸ ਨੂੰ ਦੇਗ ਵਿਚ ਪਾ ਕੇ ਉਸ ਪਾਸੇ ਵਲ ਚਲ ਪਈ ਅਤੇ ਮਾਲੀਆਂ ਨੂੰ (ਉਸ ਵਿਚ) ਪਕਵਾਨ ਪਿਆ ਹੋਇਆ ਦਸਿਆ।
देग मै डारि चली तित को बगवानन भाखि पक्वान लखायो ॥
LINE 17
ਸਾਇਤਏਕਬਿਹਾਨੀਨਬਾਗਮੈਆਨਿਪਿਆਰੀਕੌਮੀਤਮਿਲਾਯੋ੭॥॥
ਇਕ ਘੜੀ ('ਸਾਇਤ') ਵੀ ਨਾ ਬੀਤੀ ਕਿ ਪਿਆਰੀ ਨੂੰ ਬਾਗ਼ ਵਿਚ ਯਾਰ ਮਿਲਾ ਦਿੱਤਾ ॥੭॥
साइत एक बिहानी न बाग मै आनि पिआरी कौ मीत मिलायो ॥७॥
GURBANI.WORLD