ਪਉੜੀ ੨੦

ਵਾਰ ੨੬ ਭਾਈ ਗੁਰਦਾਸ ਜੀ ਅੰਗ 26
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੦
पउड़ी २०
LINE 02
ਸਤਿਗੁਰੁਪਾਰਸਿਪਰਸਿਐਕੰਚਨੁਕਰੈਮਨੂਰਮਲੀਣਾ।
ਸਤਿਗੁਰ (ਨਾਨਕ) ਪਾਰਸ ਹਨ, ਆਪਣੇ ਸਪਰਸ਼ ਨਾਲ ਮਲੀਨ ਮਨੂਰ (ਰੂਪੀ ਮਨ ਨੂੰ) ਕੰਚਨ (ਵਤ ਸ਼ੁੱਧ ਤੇ ਬਹੁਮੁੱਲਾ) ਕਰ ਦਿੰਦੇ ਹਨ।
The true Guru is such a philosopher's stone by whose touch dross transforms into gold.
सतिगुरु पारसि परसिऐ कंचनु करै मनूर मलीणा ।
LINE 03
ਸਤਿਗੁਰੁਬਾਵਨੁਚੰਦਨੋਵਾਸੁਸੁਵਾਸੁਕਰੈਲਾਖੀਣਾ।
ਸਤਿਗੁਰ ਬਾਵਨ ਚੰਦਨ ਰੂਪ ਹਨ, ਆਪਣੀ ਸ੍ਰੇਸ਼ਟ ਵਾਸ਼ਨਾ ਨਾਲ (ਬ੍ਰਿੱਛ ਨੂੰ) ਅਮੋਲਕ ਕਰ ਦਿੰਦੇ ਹਨ।, (ਅਥਵਾ ਬਾਂਸ ਨੂੰ ਬੀ ਅਮੋਲਕ ਵਾਸ਼ਨਾ ਦਿੰਦੇ ਹਨ।
The true Guru is that sandalwood which makes every thing fragrant and million times more precious .
सतिगुरु बावनु चंदनो वासु सुवासु करै लाखीणा ।
LINE 04
ਸਤਿਗੁਰੁਪੂਰਾਪਾਰਿਜਾਤੁਸਿੰਮਲੁਸਫਲੁਕਰੈਸੰਗਿਲੀਣਾ।
ਸਤਿਗੁਰ ਪੂਰਨ ਕਲਪ ਬ੍ਰਿਛ ਹਨ, ਸਿੰਮਲ ਦੇ ਬੂਟੇ ਨੂੰ (ਆਪਣੀ ਸੰਗਤ ਵਿਖੇ) ਲੀਨ ਕਰ ਕੇ ਸ੍ਰੇਸ਼ਟ ਫਲਾਂ ਵਾਲਾ ਕਰਦੇ ਹਨ।
The true Guru is that wish fulfilling tree which makes the cotton silk tree full of fruit.
सतिगुरु पूरा पारिजातु सिंमलु सफलु करै संगि लीणा ।
LINE 05
ਮਾਨਸਰੋਵਰੁਸਤਿਗੁਰੂਕਾਗਹੁਹੰਸੁਜਲਹੁਦੁਧੁਪੀਣਾ।
ਸਤਿਗੁਰ ਮਾਨ ਸਰੋਵਰ ਹੋਕੇ ਕਾਵਾਂ ਨੂੰ ਹੰਸ ਕਰਦੇ ਹਨ, (ਪਾਪੀਆਂ ਨੂੰ ਪ੍ਰੇਮ ਕਰਦੇ ਹਨ ਅਤੇ) ਜਲ (ਪੀਣੇ) ਨੂੰ ਦੁਧ ਪੀਣਾ ਕਰਦੇ ਹਨ, (ਅਰਥਾਤ ਜਿਹੜਾ ਤੱਤ ਮਿੱਥ੍ਯਾ ਦਾ ਵਿਵੇਚਨ ਕਰ ਕੇ ਦੁਧ ਰੂਪ ਸਾਰ ਵਸਤੂ ਨੂੰ ਗ੍ਰਹਣ ਕਰ ਲਵੇ)।
The true Guru is that Manasarovar, the sacred lake in Hindu mythology, which transforms crows into swans, who drink milk cut of mixtrue of water and milk.
मान सरोवरु सतिगुरू कागहु हंसु जलहु दुधु पीणा ।
LINE 06
ਗੁਰਤੀਰਥੁਦਰੀਆਉਹੈਪਸੂਪਰੇਤਕਰੈਪਰਬੀਣਾ।
ਗੁਰ ਦਰੀਆਉ ਤੀਰਥ ਹਨ, ਪਸ਼ੂਆਂ ਪ੍ਰੇਤਾਂ ਨੂੰ ਚਤੁਰ ਕਰਦੇ ਹਨ। (ਭਾਵ, ਦਰਯਾ ਵਾਂਙ ਤੁਰਕੇ ਤੇ ਧੋ ਕੇ ਨਿਸਤਾਰਾ ਕਰਦੇ ਹਨ)।
The Guru is that holy river which makes the animals and the ghosts knowledgeable and skilful.
गुर तीरथु दरीआउ है पसू परेत करै परबीणा ।
LINE 07
ਸਤਿਗੁਰਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ।
ਸਤਿਗੁਰੂ ਬੰਦੀ ਛੋੜ (ਜਨਮ ਮਰਣ ਦੀ ਫਾਹੀ ਕੱਟ ਦਿੰਦੇ) ਹਨ, ਉਦਾਸਾਂ ਨੂੰ ਜੀਵਨ ਮੁਕਤ ਕਰਦੇ ਹਨ।
The true Guru is giver of freedom from bondages and makes the detached ones librated in life.
सतिगुर बंदीछोड़ु है जीवण मुकति करै ओडीणा ।
LINE 08
ਗੁਰਮੁਖਿਮਨਅਪਤੀਜੁਪਤੀਣਾ੨੦।।
ਗੁਰਮੁਖਾਂ (ਵਿਖੇ ਜੋ ਮਿਲਦਾ ਹੈ ਉਸਦਾ) ਅਪਤੀਜ ਮਨ (ਜੋ ਕਿਧਰੇ ਪਤੀਜਦਾ ਨਹੀਂ ਸੀ) ਪਤੀਜਦਾ ਹੈ, (ਸ਼ਾਂਤਿ ਨੂੰ ਪ੍ਰਾਪਤ ਹੋ ਜਾਂਦਾ ਹੈ)।
The wavering mind of the Guru-oriented individual becomes steadfast and full of confidence.
गुरमुखि मन अपतीजु पतीणा ।२०।
GURBANI.WORLD