LINE 01
ਆਸਾਮਹਲਾ੪॥
Aasaa, Fourth Mahalaa:
आसा महला ४ ॥
LINE 02
ਕਬਕੋਭਾਲੈਘੁੰਘਰੂਤਾਲਾਕਬਕੋਬਜਾਵੈਰਬਾਬੁ॥
ਕਿਉਂ ਕੋਈ ਤਾਲ ਦੇਣ ਵਾਸਤੇ ਘੁੰਘਰੂ ਲੱਭਦਾ ਫਿਰੇ? (ਭਾਵ, ਮੈਨੂੰ ਘੁੰਘਰੂਆਂ ਦੀ ਲੋੜ ਨਹੀਂ), ਕਿਉਂ ਕੋਈ ਰਬਾਬ (ਆਦਿਕ ਸਾਜ) ਵਜਾਂਦਾ ਫਿਰੇ?
How long must one search for ankle bells and cymbals, and how long must one play the guitar?
कब को भालै घुंघरू ताला कब को बजावै रबाबु ॥
LINE 03
ਆਵਤਜਾਤਬਾਰਖਿਨੁਲਾਗੈਹਉਤਬਲਗੁਸਮਾਰਉਨਾਮੁ੧॥॥
(ਇਹ ਘੁੰਘਰੂ ਰਬਾਬ ਆਦਿਕ ਲਿਆਉਣ ਵਾਸਤੇ) ਆਉਂਦਿਆਂ ਜਾਂਦਿਆਂ ਕੁਝ ਨ ਕੁਝ ਸਮਾ ਲੱਗਦਾ ਹੈ। ਪਰ ਮੈਂ ਤਾਂ ਉਤਨਾ ਸਮਾ ਭੀ ਪਰਮਾਤਮਾ ਦਾ ਨਾਮ ਹੀ ਯਾਦ ਕਰਾਂਗਾ ॥੧॥
In the brief instant between coming and going, I meditate on the Naam, the Name of the Lord. ||1||
आवत जात बार खिनु लागै हउ तब लगु समारउ नामु ॥१॥
LINE 04
ਮੇਰੈਮਨਿਐਸੀਭਗਤਿਬਨਿਆਈ॥
(ਹੇ ਭਾਈ!) ਮੇਰੇ ਮਨ ਵਿਚ ਪਰਮਾਤਮਾ ਦੀ ਭਗਤੀ ਇਹੋ ਜਿਹੀ ਬਣੀ ਪਈ ਹੈ,
Such is the devotional love which has been produced in my mind.
मेरै मनि ऐसी भगति बनि आई ॥
LINE 05
ਹਉਹਰਿਬਿਨੁਖਿਨੁਪਲੁਰਹਿਨਸਕਉਜੈਸੇਜਲਬਿਨੁਮੀਨੁਮਰਿਜਾਈ੧॥॥ਰਹਾਉ॥
ਕਿ ਮੈਂ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਪਲ ਭੀ ਰਹਿ ਨਹੀਂ ਸਕਦਾ (ਮੈਨੂੰ ਯਾਦ ਤੋਂ ਬਿਨਾ ਆਤਮਕ ਮੌਤ ਜਾਪਣ ਲੱਗ ਪੈਂਦੀ ਹੈ) ਜਿਵੇਂ ਪਾਣੀ ਤੋਂ ਵਿਛੁੜ ਕੇ ਮੱਛੀ ਮਰ ਜਾਂਦੀ ਹੈ ॥੧॥ ਰਹਾਉ ॥
Without the Lord, I cannot live even for an instant, like the fish which dies without water. ||1||Pause||
हउ हरि बिनु खिनु पलु रहि न सकउ जैसे जल बिनु मीनु मरि जाई ॥१॥ रहाउ ॥
LINE 06
ਕਬਕੋਊਮੇਲੈਪੰਚਸਤਗਾਇਣਕਬਕੋਰਾਗਧੁਨਿਉਠਾਵੈ॥
(ਹੇ ਭਾਈ!) ਗਾਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਤੇ ਸੱਤ ਸੁਰਾਂ ਮਿਲਾਂਦਾ ਫਿਰੇ? ਕਿਉਂ ਕੋਈ ਰਾਗ ਦੀ ਸੁਰ ਚੁੱਕਦਾ ਫਿਰੇ?
How long must one tune the five strings, and assemble the seven singers, and how long will they raise their voices in song?
कब कोऊ मेलै पंच सत गाइण कब को राग धुनि उठावै ॥
LINE 07
ਮੇਲਤਚੁਨਤਖਿਨੁਪਲੁਚਸਾਲਾਗੈਤਬਲਗੁਮੇਰਾਮਨੁਰਾਮਗੁਨਗਾਵੈ੨॥॥
ਇਹ ਤਾਰਾਂ ਸੁਰਾਂ ਮਿਲਾਂਦਿਆਂ ਤੇ ਸੁਰ ਚੁੱਕਦਿਆਂ ਕੁਝ ਨ ਕੁਝ ਸਮਾ ਜ਼ਰੂਰ ਲੱਗਦਾ ਹੈ। ਮੇਰਾ ਮਨ ਤਾਂ ਉਤਨਾ ਸਮਾ ਭੀ ਪਰਮਾਤਮਾ ਦੇ ਗੁਣ ਗਾਂਦਾ ਰਹੇਗਾ ॥੨॥
In the time it takes to select and assemble these musicians, a moment elapses, and my mind sings the Glorious Praises of the Lord. ||2||
मेलत चुनत खिनु पलु चसा लागै तब लगु मेरा मनु राम गुन गावै ॥२॥
LINE 08
ਕਬਕੋਨਾਚੈਪਾਵਪਸਾਰੈਕਬਕੋਹਾਥਪਸਾਰੈ॥
(ਹੇ ਭਾਈ!) ਕਿਉਂ ਕੋਈ ਨੱਚਦਾ ਫਿਰੇ? (ਨੱਚਣ ਵਾਸਤੇ) ਕਿਉਂ ਕੋਈ ਪੈਰ ਖਿਲਾਰੇ? ਕਿਉਂ ਕੋਈ ਹੱਥ ਖਿਲਾਰੇ? ਇਹਨਾਂ ਹੱਥਾਂ ਪੈਰਾਂ ਨੂੰ ਖਿਲਾਰਦਿਆਂ ਭੀ ਥੋੜਾ-ਬਹੁਤ ਸਮਾ ਲੱਗਦਾ ਹੀ ਹੈ।
How long must one dance and stretch out one's feet, and how long must one reach out with one's hands?
कब को नाचै पाव पसारै कब को हाथ पसारै ॥
LINE 09
ਹਾਥਪਾਵਪਸਾਰਤਬਿਲਮੁਤਿਲੁਲਾਗੈਤਬਲਗੁਮੇਰਾਮਨੁਰਾਮਸਮੑਾਰੈ੩॥॥
ਮੇਰਾ ਮਨ ਤਾਂ ਉਤਨਾ ਸਮਾਂ ਭੀ ਪਰਮਾਤਮਾ ਨੂੰ ਹਿਰਦੇ ਵਿਚ ਵਸਾਂਦਾ ਰਹੇਗਾ ॥੩॥
Stretching out one's hands and feet, there is a moment's delay; and then, my mind meditates on the Lord. ||3||
हाथ पाव पसारत बिलमु तिलु लागै तब लगु मेरा मनु राम समारै ॥३॥
LINE 10
ਕਬਕੋਊਲੋਗਨਕਉਪਤੀਆਵੈਲੋਕਿਪਤੀਣੈਨਾਪਤਿਹੋਇ॥
(ਹੇ ਭਾਈ! ਆਪਣੇ ਆਪ ਨੂੰ ਭਗਤ ਜ਼ਾਹਰ ਕਰਨ ਵਾਸਤੇ) ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਂਦਾ ਫਿਰੇ? ਜੇ ਲੋਕਾਂ ਦੀ ਤਸੱਲੀ ਹੋ ਭੀ ਜਾਵੇ ਤਾਂ ਭੀ (ਪ੍ਰਭੂ-ਦਰ ਤੇ) ਇੱਜ਼ਤ ਨਹੀਂ ਮਿਲੇਗੀ।
How long must one satisfy the people, in order to obtain honor?
कब कोऊ लोगन कउ पतीआवै लोकि पतीणै ना पति होइ ॥
LINE 11
ਜਨਨਾਨਕਹਰਿਹਿਰਦੈਸਦਧਿਆਵਹੁਤਾਜੈਜੈਕਰੇਸਭੁਕੋਇ੪੧੦੬੨॥॥॥॥
ਹੇ ਦਾਸ ਨਾਨਕ! (ਆਖ-ਹੇ ਭਾਈ!) ਸਦਾ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਸਿਮਰਦੇ ਰਹੋ, ਇਸ ਤਰ੍ਹਾਂ ਹਰੇਕ ਜੀਵ ਆਦਰ-ਸਤਕਾਰ ਕਰਦਾ ਹੈ ॥੪॥੧੦॥੬੨॥
O servant Nanak, meditate forever in your heart on the Lord, and then everyone will congratulate you. ||4||10||62||
जन नानक हरि हिरदै सद धिआवहु ता जै जै करे सभु कोइ ॥४॥१०॥६२॥
GURBANI.WORLD