ੴ ਸਤਿਗੁਰ ਪ੍ਰਸਾਦਿ ॥

ਰਾਗੁ ਆਸਾ ਗੁਰੂ ਰਾਮਦਾਸ ਜੀ ਅੰਗ 368
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 02
ਮਹਲਾਰਾਗੁਆਸਾਘਰੁਕੇ
ਰਾਗ ਆਸਾ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Fourth Mahalaa, Raag Aasaa, 3 Of Sixth House :
महला ४ रागु आसा घरु ६ के ३ ॥
LINE 03
ਹਥਿਕਰਿਤੰਤੁਵਜਾਵੈਜੋਗੀਥੋਥਰਵਾਜੈਬੇਨ
ਜੋਗੀ (ਕਿੰਗੁਰੀ) ਹੱਥ ਵਿਚ ਫੜ ਕੇ ਤਾਰ ਵਜਾਂਦਾ ਹੈ, ਪਰ ਉਸ ਦੀ ਕਿੰਗੁਰੀ ਬੇਅਸਰ ਹੀ ਵੱਜਦੀ ਹੈ (ਕਿਉਂਕਿ ਮਨ ਹਰਿ-ਨਾਮ ਤੋਂ ਸੁੰਞਾ ਟਿਕਿਆ ਰਹਿੰਦਾ ਹੈ)।
You may pluck the strings with your hand, O Yogi, but your playing of the harp is in vain.
हथि करि तंतु वजावै जोगी थोथर वाजै बेन ॥
LINE 04
ਗੁਰਮਤਿਹਰਿਗੁਣਬੋਲਹੁਜੋਗੀਇਹੁਮਨੂਆਹਰਿਰੰਗਿਭੇਨ॥॥
ਹੇ ਜੋਗੀ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਰਿਹਾ ਕਰ (ਇਸ ਤਰ੍ਹਾਂ) ਇਹ (ਅਮੋੜ) ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜਿਆ ਰਹਿੰਦਾ ਹੈ ॥੧॥
Under Guru's Instruction, chant the Glorious Praises of the Lord, O Yogi, and this mind of yours shall be imbued with the Lord's Love. ||1||
गुरमति हरि गुण बोलहु जोगी इहु मनूआ हरि रंगि भेन ॥१॥
LINE 05
ਜੋਗੀਹਰਿਦੇਹੁਮਤੀਉਪਦੇਸੁ
ਹੇ ਜੋਗੀ! ਤੁਸੀ (ਆਪਣੇ ਮਨ ਨੂੰ) ਹਰਿ-ਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ।
O Yogi, give your intellect the Teachings of the Lord.
जोगी हरि देहु मती उपदेसु ॥
LINE 06
ਜੁਗੁਜੁਗੁਹਰਿਹਰਿਏਕੋਵਰਤੈਤਿਸੁਆਗੈਹਮਆਦੇਸੁ॥॥ਰਹਾਉ
ਉਹ ਪਰਮਾਤਮਾ ਹਰੇਕ ਜੁਗ ਵਿਚ ਆਪ ਹੀ ਆਪ ਸਭ ਕੁਝ ਕਰਦਾ ਰਹਿੰਦਾ ਹੈ। ਮੈਂ ਤਾਂ ਉਸ ਪਰਮਾਤਮਾ ਅੱਗੇ ਹੀ ਸਦਾ ਸਿਰ ਨਿਵਾਂਦਾ ਹਾਂ ॥੧॥ ਰਹਾਉ ॥
The Lord, the One Lord, is pervading throughout all the ages; I humbly bow down to Him. ||1||Pause||
जुगु जुगु हरि हरि एको वरतै तिसु आगै हम आदेसु ॥१॥ रहाउ ॥
LINE 07
ਗਾਵਹਿਰਾਗਭਾਤਿਬਹੁਬੋਲਹਿਇਹੁਮਨੂਆਖੇਲੈਖੇਲ
ਜੋਗੀ ਲੋਕ ਰਾਗ ਗਾਂਦੇ ਹਨ, ਹੋਰ ਭੀ ਕਈ ਕਿਸਮ ਦੇ ਬੋਲ ਬੋਲਦੇ ਹਨ, ਪਰ ਉਹਨਾਂ ਦਾ ਇਹ ਅਮੋੜ ਮਨ ਹੋਰ ਖੇਡਾਂ ਹੀ ਖੇਡਦਾ ਰਹਿੰਦਾ ਹੈ।
You sing in so many Ragas and harmonies, and you talk so much, but this mind of yours is only playing a game.
गावहि राग भाति बहु बोलहि इहु मनूआ खेलै खेल ॥
LINE 08
ਜੋਵਹਿਕੂਪਸਿੰਚਨਕਉਬਸੁਧਾਉਠਿਬੈਲਗਏਚਰਿਬੇਲ॥॥
(ਕਿੰਗੁਰੀ ਆਦਿਕ ਦਾ ਮਨ ਤੇ ਅਸਰ ਨਹੀਂ ਪੈਂਦਾ, ਉਹਨਾਂ ਦੀ ਹਾਲਤ ਇਉਂ ਹੀ ਹੁੰਦੀ ਹੈ, ਜਿਵੇਂ ਕਿਸਾਨ) ਪੈਲੀ ਸਿੰਜਣ ਵਾਸਤੇ ਖੂਹ ਜੋਂਦੇ ਹਨ, ਪਰ ਉਹਨਾਂ ਦੇ (ਆਪਣੇ) ਬੈਲ (ਹੀ) ਉੱਠ ਕੇ ਵੇਲਾਂ ਆਦਿਕ ਖਾ ਜਾਂਦੇ ਹਨ ॥੨॥
You work the well and irrigate the fields, but the oxen have already left to graze in the jungle. ||2||
जोवहि कूप सिंचन कउ बसुधा उठि बैल गए चरि बेल ॥२॥
LINE 09
ਕਾਇਆਨਗਰਮਹਿਕਰਮਹਰਿਬੋਵਹੁਹਰਿਜਾਮੈਹਰਿਆਖੇਤੁ
(ਹੇ ਜੋਗੀ!) ਇਸ ਸਰੀਰ-ਨਗਰ ਵਿਚ ਹਰਿ-ਨਾਮ ਸਿਮਰਨ ਦੇ ਕਰਮ ਬੀਜੋ; (ਜੇਹੜਾ ਮਨੁੱਖ ਆਪਣੇ ਹਿਰਦੇ-ਖੇਤ ਵਿਚ ਹਰਿ-ਨਾਮ ਬੀਜ ਬੀਜਦਾ ਹੈ, ਉਸ ਦੇ ਅੰਦਰ) ਹਰਿ-ਨਾਮ ਦਾ ਸੋਹਣਾ ਹਰਾ ਖੇਤ ਉੱਗ ਪੈਂਦਾ ਹੈ।
In the field of the body, plant the Lord's Name, and the Lord will sprout there, like a lush green field.
काइआ नगर महि करम हरि बोवहु हरि जामै हरिआ खेतु ॥
LINE 10
ਮਨੂਆਅਸਥਿਰੁਬੈਲੁਮਨੁਜੋਵਹੁਹਰਿਸਿੰਚਹੁਗੁਰਮਤਿਜੇਤੁ॥॥
(ਹੇ ਜੋਗੀ! ਸਿਮਰਨ ਦੀ ਬਰਕਤਿ ਨਾਲ) ਇਸ ਮਨ ਨੂੰ ਡੋਲਣ ਤੋਂ ਰੋਕੋ, ਇਸ ਟਿਕੇ ਹੋਏ ਮਨ-ਬੈਲ ਨੂੰ ਜੋਵੋ, ਜਿਸ ਨਾਲ ਗੁਰੂ ਦੀ ਮਤਿ ਦੀ ਰਾਹੀਂ (ਆਪਣੇ ਅੰਦਰ) ਹਰਿ-ਨਾਮ ਜਲ ਸਿੰਜੋ ॥੩॥
O mortal, hook up your unstable mind like an ox, and irrigate your fields with the Lord's Name, through the Guru's Teachings. ||3||
मनूआ असथिरु बैलु मनु जोवहु हरि सिंचहु गुरमति जेतु ॥३॥
LINE 11
ਜੋਗੀਜੰਗਮਸ੍ਰਿਸਟਿਸਭਤੁਮਰੀਜੋਦੇਹੁਮਤੀਤਿਤੁਚੇਲ
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋਗੀ, ਜੰਗਮ ਆਦਿਕ ਇਹ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਆਪ ਜੇਹੜੀ ਮਤਿ ਇਸ ਸ੍ਰਿਸ਼ਟੀ ਨੂੰ ਦੇਂਦਾ ਹੈਂ ਉਧਰ ਹੀ ਇਹ ਤੁਰਦੀ ਹੈ।
The Yogis, the wandering Jangams, and all the world is Yours, O Lord. According to the wisdom which You give them, so do they follow their ways.
जोगी जंगम स्रिसटि सभ तुमरी जो देहु मती तितु चेल ॥
LINE 12
ਜਨਨਾਨਕਕੇਪ੍ਰਭਅੰਤਰਜਾਮੀਹਰਿਲਾਵਹੁਮਨੂਆਪੇਲ੪੯੬੧॥॥॥॥
ਦਾਸ ਨਾਨਕ ਦੇ ਹੇ ਅੰਤਰਜਾਮੀ ਪ੍ਰਭੂ! ਸਾਡੇ ਮਨ ਨੂੰ ਪ੍ਰੇਰ ਕੇ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ॥੪॥੯॥੬੧॥
O Lord God of servant Nanak, O Inner-knower, Searcher of hearts, please link my mind to You. ||4||9||61||
जन नानक के प्रभ अंतरजामी हरि लावहु मनूआ पेल ॥४॥९॥६१॥
GURBANI.WORLD