ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1045
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਜੋਤੂਜਿਯਤੇਤਾਹਿਨਮਰਿਹੈ॥
ਜੇ ਤੁਸੀਂ ਉਸ ਨੂੰ ਜਾਨੋ ਨਹੀਂ ਮਾਰੋਗੇ
जो तू जिय ते ताहि न मरि है ॥
LINE 03
ਤੌਤੇਰੋਸੋਊਬਧਕਰਿਹੈ॥
ਤਾਂ ਉਹ ਤੁਹਾਨੂੰ ਮਾਰ ਦੇਵੇਗਾ।
तौ तेरो सोऊ बध करि है ॥
LINE 04
ਕੈਰਾਜਾਜਿਯਤੇਤਿਹਮਾਰੋ॥
ਹੇ ਰਾਜਨ! ਜਾਂ ਤਾਂ ਉਸ ਨੂੰ ਜਾਨ ਤੋਂ ਮਾਰ ਦਿਓ,
कै राजा जिय ते तिह मारो ॥
LINE 05
ਨਾਤਰਅਬਹੀਦੇਸਨਿਕਾਰੋ੩੨॥॥
ਨਹੀਂ ਤਾਂ ਹੁਣੇ ਦੇਸ-ਨਿਕਾਲਾ ਦੇ ਦਿਓ ॥੩੨॥
नातर अब ही देस निकारो ॥३२॥
LINE 06
ਜਬਇਹਭਾਤਿਰਾਵਸੁਨਿਪਾਈ॥
ਜਦ ਰਾਜੇ ਨੇ ਇਸ ਤਰ੍ਹਾਂ (ਦੀ ਗੱਲ) ਸੁਣੀ
जब इह भाति राव सुनि पाई ॥
LINE 07
ਚਿਤਕੇਬਿਖੈਸਤਿਠਹਰਾਈ॥
ਤਾਂ ਚਿਤ ਵਿਚ ਸਚ ਕਰ ਕੇ ਮਨ ਲਈ।
चित के बिखै सति ठहराई ॥
LINE 08
ਜੌਤ੍ਰਿਯਲ੍ਯਾਵਨਕਾਜਸਿਧਾਵਤ॥
(ਸੋਚਣ ਲਗਾ ਕਿ) ਜੇ ਉਹ ਇਸਤਰੀ ਨੂੰ ਲੈਣ ਲਈ ਗਿਆ ਹੁੰਦਾ
जौ त्रिय ल्यावन काज सिधावत ॥
LINE 09
ਮੇਰੇਕਹੇਬਿਨਾਨਹਿਜਾਵਤ੩੩॥॥
ਤਾਂ ਮੇਰੇ ਕਹੇ ਬਿਨਾ ਨਾ ਜਾਂਦਾ ॥੩੩॥
मेरे कहे बिना नहि जावत ॥३३॥
LINE 10
ਪੁਤ੍ਰਬਧੂਮੁਹਿਸਾਚੁਉਚਾਰੋ॥
ਮੈਨੂੰ ਨੂੰਹ ਨੇ ਸਚ ਦਸਿਆ ਹੈ।
पुत्र बधू मुहि साचु उचारो ॥
LINE 11
ਲਿਯੋਚਹਤਸੁਤਰਾਜਹਮਾਰੋ॥
ਮੇਰਾ ਪੁੱਤਰ ਮੇਰਾ ਰਾਜ ਲੈਣਾ ਚਾਹੁੰਦਾ ਹੈ।
लियो चहत सुत राज हमारो ॥
LINE 12
ਯਾਕੌਕਹੌਂਨਮੁਖਦਿਖਰਾਵੈ॥
(ਉਸ ਨੇ ਹੁਕਮ ਦੇ ਦਿੱਤਾ ਕਿ) ਉਸ ਨੂੰ ਕਹੋ ਕਿ ਮੈਨੂੰ ਮੂੰਹ ਨਾ ਵਿਖਾਵੇ
या कौ कहौं न मुख दिखरावै ॥
LINE 13
ਦ੍ਵਾਦਸਬਰਖਬਨਹਿਬਸਿਆਵੈ੩੪॥॥
ਅਤੇ ਬਾਰ੍ਹਾਂ ਸਾਲ ਬਨ ਵਿਚ ਕਟ ਕੇ ਆਵੇ ॥੩੪॥
द्वादस बरख बनहि बसि आवै ॥३४॥
GURBANI.WORLD