ਜੈਸੇ ਅਨਚਰ ਨਰਪਤ ਕੀ ਪਛਾਨੈਂ ਭਾਖਾ ਬੋਲਤ ਬਚਨ ਖਿਨ ਬੂਝ ਬਿਨ ਦੇਖ ਹੀ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 570
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਅਨਚਰਨਰਪਤਕੀਪਛਾਨੈਂਭਾਖਾਬੋਲਤਬਚਨਖਿਨਬੂਝਬਿਨਦੇਖਹੀ।
ਜਿਵੇਂ ਰਾਜੇ ਦੇ ਨੌਕਰ ਆਪਣੇ ਰਾਜੇ ਦੀ ਬੋਲੀ ਸਿਆਣਦੇ ਹਨ, ਬਿਨਾਂ ਦੇਖੇ ਹੀ ਹਨੇਰੇ ਵਿਚ ਜਾਂ ਦੂਰ ਤੋਂ ਰਾਜੇ ਦੇ ਬਚਨ ਬੋਲਿਆਂ ਝਟ ਪਛਾਣ ਲੈਂਦੇ ਹਨ।
Just as an attendant on king waits behind him and recognises his sound and utterances without even seeing the king.
जैसे अनचर नरपत की पछानैं भाखा बोलत बचन खिन बूझ बिन देख ही ।
LINE 02
ਜੈਸੇਜੌਹਰੀਪਰਖਜਾਨਤਹੈਰਤਨਕੀਦੇਖਤਹੀਕਹੈਖਰੌਖੋਟੋਰੂਪਰੇਖਹੀ।
ਜਿਵੇਂ ਜੌਹਰੀ ਜੋ ਰਤਨਾਂ ਦੀ ਪਰਖ ਜਾਣਦਾ ਹੈ ਵੇਖਦਿਆਂ ਹੀ ਦੱਸ ਦਿੰਦਾ ਹੈ ਕਿ ਇਹ ਖੋਟਾ ਹੈ ਜਾਂ ਖਰਾ ਹੈ ਇਸ ਵਿਚ ਕੋਈ ਰੇਖਾ ਲੀਕ ਤਾਂ ਨਹੀਂ ਹੈ।
Just as a gemologist knows the art of evaluating the precious stones and is able to declare whether a stone is fake or genuine by a look on its form.
जैसे जौहरी परख जानत है रतन की देखत ही कहै खरौ खोटो रूप रेख ही ।
LINE 03
ਜੈਸੇਖੀਰਨੀਰਕੋਨਿਬੇਰੋਕਰਿਜਾਨੈਹੰਸਰਾਖੀਐਮਿਲਾਇਭਿੰਨਭਿੰਨਕੈਸਰੇਖਹੀ।
ਜਿਵੇਂ ਹੰਸ ਦੁੱਧ ਤੇ ਪਾਣੀ ਦਾ ਨਿਰਣਾ ਕਰਨਾ ਜਾਣਦਾ ਹੈ, ਜੇ ਦੋਵੇਂ ਮਿਲਾ ਕੇ ਉਸ ਅੱਗੇ ਰੱਖ ਦੇਈਏ ਤਾਂ ਸਿਆਣ ਕੇ ਅੱਡ ਅੱਡ ਕਰ ਦਿੰਦਾ ਹੈ।
Just as a swan knows how to separate milk and water and is able to do in no time.
जैसे खीर नीर को निबेरो करि जानै हंस राखीऐ मिलाइ भिंन भिंन कै सरेख ही ।
LINE 04
ਤੈਸੇਗੁਰਸਬਦਸੁਨਤਪਹਿਚਾਨੈਸਿਖਆਨਬਾਨੀਕ੍ਰਿਤਮੀਨਗਨਤਹੈਲੇਖਹੀ੫੭੦।।
ਤਿਵੇਂ ਸਿਖ ਗੁਰੂਸ਼ਬਦ ਨੂੰ ਸੁਣਦੇ ਸਾਰ ਹੀ ਪਛਾਣ ਲੈਂਦਾ ਹੈ ਕਿ ਇਹ ਗੁਰਬਾਣੀ ਹੈ ਤੇ ਹੋਰ ਕਿਸੇ ਦੀ ਰਚੀ ਬਾਣੀ ਨੂੰ ਲਖ ਲੈਂਦਾ ਹੈ ਕਿ ਇਹ ਬਨਾਵਟੀ ਹੈ ਤੇ ਉਸ ਨੂੰ ਕਿਸੇ ਗਿਣਤੀ ਵਿਚ ਨਹੀਂ ਲਿਆਉਂਦਾ ॥੫੭੦॥
Similarly, a true Sikh of the True Guru recognises which composition is fake and which one is genuine, created by the True Guru as soon as he hears it. He discards what is not genuine in no time and keeps it in no account. (570)
तैसे गुर सबद सुनत पहिचानै सिख आन बानी क्रितमी न गनत है लेख ही ।५७०।
GURBANI.WORLD