ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1215
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਬਿਸਨਚੰਦਇਕਨ੍ਰਿਪਤਫਿਰੰਗਾ॥
ਬਿਸਨ ਚੰਦ ਇਕ ਫਿਰੰਗੀ (ਦੇਸ਼) ਦਾ ਰਾਜਾ ਸੀ।
बिसन चंद इक न्रिपत फिरंगा ॥
LINE 03
ਜਾਕੇਦਿਪਤਅਧਿਕਛਬਿਅੰਗਾ॥
ਉਸ ਦੇ ਸ਼ਰੀਰ ਉਤੇ ਸੁੰਦਰਤਾ ਬਹੁਤ ਚਮਕਦੀ ਸੀ।
जा के दिपत अधिक छबि अंगा ॥
LINE 04
ਸ੍ਰੀਜੁਗਰਾਜਮੰਜਰੀਰਾਨੀ॥
ਜੁਗਰਾਜ ਮੰਜਰੀ ਉਸ ਦੀ ਰਾਣੀ ਸੀ
स्री जुगराज मंजरी रानी ॥
LINE 05
ਸੁੰਦਰਿਭਵਨਚਤੁਰਦਸਜਾਨੀ੧॥॥
ਜੋ ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥
सुंदरि भवन चतुरदस जानी ॥१॥
LINE 06
ਸੁਕ੍ਰਿਤਨਾਥਜੋਗੀਇਕਤਹਾ॥
ਉਥੇ ਇਕ ਸੁਕ੍ਰਿਤ ਨਾਥ ਜੋਗੀ (ਰਹਿੰਦਾ) ਸੀ
सुक्रित नाथ जोगी इक तहा ॥
LINE 07
ਸ੍ਰੀਜੁਗਰਾਜਮਤੀਤ੍ਰਿਯਜਹਾ॥
ਜਿਥੇ ਜੁਗਰਾਜ ਮਤੀ ਇਸਤਰੀ (ਰਹਿੰਦੀ) ਸੀ।
स्री जुगराज मती त्रिय जहा ॥
LINE 08
ਜੋਗੀਦ੍ਰਿਸਟਿਜਬੈਤਿਹਆਯੋ॥
ਰਾਣੀ ਨੇ ਜਦ ਜੋਗੀ ਨੂੰ ਵੇਖਿਆ,
जोगी द्रिसटि जबै तिह आयो ॥
LINE 09
ਸਦਨਚੰਚਲੈਬੋਲਿਪਠਾਯੋ੨॥॥
ਤਾਂ ਚੰਚਲਾ ਨੇ ਉਸ ਨੂੰ ਘਰ ਬੁਲਾ ਲਿਆ ॥੨॥
सदन चंचलै बोलि पठायो ॥२॥
GURBANI.WORLD