ਸਵੈਯਾ ॥

ਰੁਦ੍ਰ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 676
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਮਾਨਭਰੇਸਰਸਾਨਧਰੇਮਠਸਾਨਚੜੇਅਸਿਸ੍ਰੋਣਤਿਸਾਏ॥
(ਪਾਰਸ ਨਾਥ ਦੇ ਨੇਤਰ) ਮਾਣ ਨਾਲ ਭਰੇ ਹੋਏ ਹਨ, ਜਾਂ ਸਾਣ ਤੇ ਚੜ੍ਹੇ ਹੋਏ ਤੀਰ ਹਨ ਜਾਂ ਮੱਠੀ ਸਾਣ ਉਤੇ ਚਾੜ੍ਹੀ ਹੋਈ ਤਲਵਾਰ ਹੈ ਜੋ ਲਹੂ ਦੀ ਪਿਆਸੀ ਹੈ।
He was glorious like the sword saturated with marrow
मान भरे सर सान धरे मठ सान चड़े असि स्रोणति साए ॥
LINE 03
ਲੇਤਹਰੇਜਿਹਡੀਠਪਰੇਨਹੀਫੇਰਿਫਿਰੇਗ੍ਰਿਹਜਾਨਨਪਾਏ॥
(ਉਸ ਦੇ ਪ੍ਰਾਣ) ਹਰ ਲੈਂਦੇ ਹਨ, ਜਿਸ ਦੀ (ਉਨ੍ਹਾਂ ਉਤੇ) ਨਜ਼ਰ ਪੈਂਦੀ ਹੈ, (ਉਹ) ਫਿਰ ਫਿਰਦੇ ਨਹੀਂ ਅਤੇ ਘਰ ਵਾਪਸ ਨਹੀਂ ਜਾ ਸਕਦੇ।
Whomsoever he saw, he could not go back to his home
लेत हरे जिह डीठ परे नही फेरि फिरे ग्रिह जान न पाए ॥
LINE 04
ਝੀਮਝਰੇਜਨਸੇਲਹਰੇਇਹਭਾਤਿਗਿਰੇਜਨੁਦੇਖਨਆਏ॥
ਜੋ ਲੋਕ ਪਾਰਸ ਨਾਥ ਨੂੰ ਵੇਖਣ ਆਏ ਹਨ, (ਉਹ) ਘੁੰਮੇਰੀ ਖਾ ਕੇ ਡਿਗ ਪਏ ਹਨ ਮਾਨੋ ਬਰਛੇ ਦੇ ਸਲ੍ਹੇ ਹੋਏ ਹੋਣ।
He, who came to see him he fell down swinging on the earth, whomsoever he saw, he was inflicted with the arrows of the god of love,
झीम झरे जन सेल हरे इह भाति गिरे जनु देखन आए ॥
LINE 05
ਜਾਸੁਹਿਰੇਸੋਊਮੈਨਘਿਰੇਗਿਰਭੂਮਿਪਰੇਨਉਠੰਤਉਠਾਏ੧੫॥॥
ਜਿਸ ਨੇ ਵੇਖਿਆ ਹੈ, ਉਹ ਕਾਮ ਦੀ (ਫਾਹੀ ਵਿਚ) ਫਸਿਆ ਧਰਤੀ ਉਤੇ ਡਿਗ ਪਿਆ ਹੈ ਅਤੇ ਉਠਾਇਆਂ ਉਠਦਾ ਨਹੀਂ ਹੈ ॥੧੫॥
He fell down there and writhed and could not get up to go.1.15.
जासु हिरे सोऊ मैन घिरे गिर भूमि परे न उठंत उठाए ॥१५॥
LINE 06
ਸੋਭਤਜਾਨੁਸੁਧਾਸਰਸੁੰਦਰਕਾਮਕੇਮਾਨਹੁਕੂਪਸੁਧਾਰੇ॥
ਸੁੰਦਰ (ਨੇਤਰ) ਅੰਮ੍ਰਿਤ ਦੇ ਸਰੋਵਰ ਵਾਂਗ ਸ਼ੋਭਾ ਪਾ ਰਹੇ ਹਨ ਜਾਂ ਮਾਨੋ ਕਾਮ ਦੇ ਖੂਹ ਬਣੇ ਹੋਏ ਹੋਣ।
It seemed that the store of lust had been opened and Parasnath looked splendid like the moon
सोभत जानु सुधासर सुंदर काम के मानहु कूप सु धारे ॥
LINE 07
ਲਾਜਿਕੇਜਾਨਜਹਾਜਬਿਰਾਜਤਹੇਰਤਹੀਹਰਲੇਤਹਕਾਰੇ॥
(ਜਾਂ) ਲਾਜ ਦੇ ਜਹਾਜ਼ ਬਿਰਾਜਮਾਨ ਹਨ, (ਜਾਂ) ਵੇਖਣ ਵਾਲਿਆਂ ਦੇ ਪ੍ਰਾਣ ਲਲਕਾਰਾ ਮਾਰ ਕੇ ਹਰ ਲੈਂਦੇ ਹਨ।
Even if there were ships stored with shyness and he allured everyone only on seeing
लाजि के जान जहाज बिराजत हेरत ही हर लेत हकारे ॥
LINE 08
ਹਉਚਹੁਕੁੰਟਭ੍ਰਮ੍ਯੋਖਗਜ੍ਯੋਂਇਨਕੇਸਮਰੂਪਨਨੈਕੁਨਿਹਾਰੇ॥
ਮੈਂ ਚੌਹਾਂ ਪਾਸੇ ਪੰਛੀ ਵਾਂਗ ਘੁੰਮਿਆ ਹਾਂ, (ਪਰ) ਇਨ੍ਹਾਂ ਦੇ ਸਮਾਨ ਰੂਪ ਵਾਲਾ ਕੋਈ ਨਹੀਂ ਵੇਖਿਆ।
In all the four directions, the persons like wandering birds were saying this that they had seen none so beautiful like him
हउ चहु कुंट भ्रम्यो खग ज्यों इन के सम रूप न नैकु निहारे ॥
LINE 09
ਪਾਰਥਬਾਨਕਿਜੁਬਨਖਾਨਕਿਕਾਲਕ੍ਰਿਪਾਨਕਿਕਾਮਕਟਾਰੇ੧੬॥॥
(ਉਸ ਦੇ ਨੇਤਰ) ਅਰਜਨ ('ਪਾਰਥ') ਦੇ ਬਾਣ ਹਨ, ਜਾਂ ਜੋਬਨ ਦੀ ਖਾਣ ਹਨ, ਜਾਂ ਕਾਲ ਦੀ ਕ੍ਰਿਪਾਨ ਹਨ ਜਾਂ ਕਾਮ ਦੀਆਂ ਕਟਾਰਾਂ ਹਨ ॥੧੬॥
He is a killer like Arjuna’s arrow, he is a mine of youth he controls all like the sward of youth KAL and is the dagger of lust.2
पारथ बान कि जुबन खान कि काल क्रिपान कि काम कटारे ॥१६॥
LINE 10
ਤੰਤ੍ਰਭਰੇਕਿਧੌਜੰਤ੍ਰਜਰੇਅਰਮੰਤ੍ਰਹਰੇਚਖਚੀਨਤਯਾਤੇ॥
(ਉਸ ਦੇ) ਨੇਤਰ ('ਚਖ') ਇਸ ਤਰ੍ਹਾਂ ਜਾਣੇ ਜਾਂਦੇ ਹਨ ਕਿ ਉਹ ਤੰਤ੍ਰ ਨਾਲ ਭਰੇ ਹੋਏ ਹਨ, ਜਾਂ ਜੰਤ੍ਰ ਦੇ ਜੜ੍ਹੇ ਹੋਏ ਹਨ, ਜਾਂ ਮੰਤ੍ਰ ਨਾਲ ਚੁਰਾਏ ਹੋਏ ਹਨ।
On seeing him, the impact of tantra, mantra and yantra ends
तंत्र भरे किधौ जंत्र जरे अर मंत्र हरे चख चीनत या ते ॥
LINE 11
ਜੋਬਨਜੋਤਿਜਗੇਅਤਿਸੁੰਦਰਰੰਗਰੰਗੇਮਦਸੇਮਦੂਆਤੇ॥
ਜਾਂ ਤਾਂ ਜੋਬਨ ਦੀ ਅਤਿ ਸੁੰਦਰ ਜੋਤਿ ਜਗ ਰਹੀ ਹੈ ਜਾਂ ਪ੍ਰੇਮ ਦੀ ਸ਼ਰਾਬ ਦੇ ਰੰਗ ਵਿਚ ਰੰਗੇ ਹੋਏ ਸ਼ਰਾਬੀ ਹਨ,
His eyes, glistening with the light of youth appear to be extremely pretty and intoxicated
जोबन जोति जगे अति सुंदर रंग रंगे मद से मदूआ ते ॥
LINE 12
ਰੰਗਸਹਾਬਫੂਲਗੁਲਾਬਸੇਸੀਖੇਹੈਜੋਰਿਕਰੋਰਕਘਾਤੇ॥
ਜਾਂ ਕਸੁੰਭੇ ('ਸਹਾਬ') ਦੇ ਰੰਗ ਵਾਲੇ ਹਨ, ਜਾਂ ਗੁਲਾਬ ਦੇ ਫੁਲ ਵਰਗੇ ਹਨ, ਜਾਂ ਕਰੋੜਾਂ ਦਾਉ-ਪੇਚ ਸਿਖੇ ਹੋਏ ਹਨ।
His eyes can kill crores of people like the roses and
रंग सहाब फूल गुलाब से सीखे है जोरि करोरक घाते ॥
LINE 13
ਮਾਧੁਰੀਮੂਰਤਿਸੁੰਦਰਸੂਰਤਿਹੇਰਤਿਹੀਹਰਲੇਤਹੀਯਾਤੇ੧੭॥॥
ਬੜੀ ਪਿਆਰ ਭਰੀ ਮੂਰਤ ਹੈ ਅਤੇ ਸੁੰਦਰ ਸੂਰਤ ਹੈ, (ਜੋ) ਵੇਖਦਿਆਂ ਹੀ ਹਿਰਦੇ ਨੂੰ ਚੁਰਾ ਲੈਂਦੀ ਹੈ ॥੧੭॥
Seeing his comely figure, the mind gets fascinated on seeing him.3.17.
माधुरी मूरति सुंदर सूरति हेरति ही हर लेत हीया ते ॥१७॥
LINE 14
ਪਾਨਚਬਾਇਸੀਗਾਰਬਨਾਇਸੁਗੰਧਲਗਾਇਸਭਾਜਬਆਵੈ॥
(ਪਾਰਸ ਨਾਥ) ਜਦੋਂ ਪਾਨ ਨੂੰ ਚਬਾ ਕੇ, ਸ਼ਿੰਗਾਰ ਨੂੰ ਬਣਾ ਕੇ ਅਤੇ ਸੁਗੰਧੀ ਲਗਾ ਕੇ ਸਭਾ ਵਿਚ ਆਉਂਦਾ ਹੈ
पान चबाइ सीगार बनाइ सुगंध लगाइ सभा जब आवै ॥
LINE 15
ਕਿੰਨਰਜਛਭੁਜੰਗਚਰਾਚਰਦੇਵਅਦੇਵਦੋਊਬਿਸਮਾਵੈ॥
(ਤਦ) ਕਿੰਨਰ, ਯਕਸ਼, ਨਾਗ, ਜੜ-ਚੇਤਨ, ਦੇਵਤੇ ਅਤੇ ਦੈਂਤ ਦੋਵੇਂ ਹੀ ਹੈਰਾਨ ਹੋ ਜਾਂਦੇ ਹਨ।
When he went to the court on chewing the betel and fragrancing the body then all the Kinnars, Yakshas, Nagas, animate and inanimate beings, gods and demons were wonder-struck
किंनर जछ भुजंग चराचर देव अदेव दोऊ बिसमावै ॥
LINE 16
ਮੋਹਿਤਜੇਮਹਿਲੋਗਨਮਾਨਨਿਮੋਹਤਤਉਨਮਹਾਸੁਖਪਾਵੈ॥
ਧਰਤੀ ਉਤੇ ਜਿਨ੍ਹਾਂ ਅਭਿਮਾਨੀ ਲੋਕਾਂ ਨੂੰ ਇਹ ਮੋਹਿਤ ਕਰ ਰਹੇ ਹਨ, ਉਹ ਮੋਹਿਤ ਹੋ ਕੇ ਬਹੁਤ ਸੁਖ ਪ੍ਰਾਪਤ ਕਰ ਰਹੇ ਹਨ।
The human males and females were pleased on getting fascinated by him
मोहित जे महि लोगन माननि मोहत तउन महा सुख पावै ॥
LINE 17
ਵਾਰਹਿਹੀਰਅਮੋਲਕਚੀਰਤ੍ਰੀਯਾਬਿਨਧੀਰਸਬੈਬਲਜਾਵੈ੧੮॥॥
ਅਮੋਲਕ ਹੀਰੇ ਅਤੇ ਬਸਤ੍ਰ ਇਸ ਉਪਰੋਂ ਵਾਰਦੇ ਹਨ, ਅਤੇ ਸਾਰੀਆਂ ਇਸਤਰੀਆਂ ਧੀਰਜ ਤੋਂ ਬਿਨਾ (ਇਸ ਤੋਂ) ਕੁਰਬਾਨ ਜਾਂਦੀਆਂ ਹਨ ॥੧੮॥
They sacrificed their presious garments, diamonds and jewels on him impatiently.4.18.
वारहि हीर अमोलक चीर त्रीया बिन धीर सबै बल जावै ॥१८॥
LINE 18
ਰੂਪਅਪਾਰਪੜੇਦਸਚਾਰਮਨੋਅਸੁਰਾਰਿਚਤੁਰਚਕਜਾਨ੍ਯੋ॥
(ਪਾਰਸ ਨਾਥ ਦਾ) ਅਪਾਰ ਰੂਪ ਹੈ, ਚੌਦਾਂ ਵਿਦਿਆ ਪੜ੍ਹਿਆ ਹੋਇਆ ਹੈ, ਮਾਨੋ ਅਸੁਰਾਂ ਦਾ ਵੈਰੀ (ਭਾਵ ਦੇਵਤਾ) ਹੈ,
Indra also marveled at Parasnath, the most beautiful person and expert in all the fourteen science
रूप अपार पड़े दस चार मनो असुरारि चतुर चक जान्यो ॥
LINE 19
ਆਹਵਜੁਕਤਿਜਿਤੀਕਹੁਤੀਜਗਸਰਬਨਮੈਸਬਹੀਅਨੁਮਾਨ੍ਰਯੋ॥
(ਇਸ ਤਰ੍ਹਾਂ ਦਾ) ਚੌਹਾਂ ਚਕਾਂ ਵਿਚ ਜਾਣਿਆ ਜਾਂਦਾ ਹੈ। ਜਗਤ ਵਿਚ ਜਿਤਨੀਆਂ ਵੀ ਯੁੱਧ ਦੀਆਂ ਜੁਗਤਾਂ ਹਨ, ਉਨ੍ਹਾਂ ਸਭ ਦਾ (ਉਸ ਨੇ) ਅਨੁਮਾਨ ਕਰ ਲਿਆ ਹੈ।
He knew all the arts of warfare,
आहव जुकति जितीक हुती जग सरबन मै सब ही अनुमान्रयो ॥
LINE 20
ਦੇਸਿਬਿਦੇਸਨਜੀਤਜੁਧਾਬਰਕ੍ਰਿਤਚੰਦੋਵਦਸੋਦਿਸਤਾਨ੍ਰਯੋ॥
ਦੇਸਾਂ ਵਿਦੇਸਾਂ ਨੂੰ ਜਿਤ ਕੇ ਸ੍ਰੇਸ਼ਠ ਯੋਧੇ ('ਜੁਧਾਂਬਰ') ਨੇ ਆਪਣੀ ਕੀਰਤੀ ਦਾ ਚੰਦੋਆ ਦਸ ਦਿਸ਼ਾਵਾਂ ਵਿਚ ਤਣ ਦਿੱਤਾ ਹੈ।
And after conquering all the countries far and near, he flag of victory waved in all the ten directions
देसि बिदेसन जीत जुधाबर क्रित चंदोव दसो दिस तान्रयो ॥
LINE 21
ਦੇਵਨਇੰਦ੍ਰਗੋਪੀਨਗੋਬਿੰਦਨਿਸਾਕਰਿਚੰਦਸਮਾਨਪਛਾਨ੍ਯੋ੧੯॥॥
ਦੇਵਤਿਆਂ ਨੇ ਇੰਦਰ ਸਮਾਨ, ਗੋਪੀਆਂ ਨੇ ਕ੍ਰਿਸ਼ਨ ਵਰਗਾ ਅਤੇ ਰਾਤ ਨੇ ਚੰਦ੍ਰਮਾ ਜਿਹਾ (ਪਾਰਸ ਨਾਥ ਨੂੰ) ਪਛਾਣਿਆ ਹੈ ॥੧੯॥
The gods comprehended him as Indra, the gopis as Krishna and the night as the moon.5.19.
देवन इंद्र गोपीन गोबिंद निसा करि चंद समान पछान्यो ॥१९॥
LINE 22
ਚਉਧਿਤਚਾਰਦਿਸਾਭਈਚਕ੍ਰਤਭੂਮਿਅਕਾਸਦੁਹੂੰਪਹਿਚਾਨਾ॥
ਚੌਹਾਂ ਦਿਸ਼ਾਵਾਂ ਰੂਪ ਅੱਖਾਂ (ਵੇਖ ਕੇ) ਚੁੰਧਿਆ ਗਈਆਂ ਹਨ ਅਤੇ ਹੈਰਾਨ ਹੋ ਰਹੀਆਂ ਹਨ ਅਤੇ (ਉਹ) ਭੂਮੀ ਤੇ ਆਕਾਸ਼ ਵਿਚ ਪਛਾਣਿਆ ਗਿਆ ਹੈ।
Illumined like the full moon, Parasnath caused all the four directions wonder about him
चउधित चार दिसा भई चक्रत भूमि अकास दुहूं पहिचाना ॥
LINE 23
ਜੁਧਸਮਾਨਲਖ੍ਯੋਜਗਜੋਧਨਬੋਧਨਬੋਧਮਹਾਅਨੁਮਾਨਾ॥
ਯੋਧਿਆਂ ਨੇ (ਉਸ ਨੂੰ) ਜਗਤ ਵਿਚ ਯੋਧਿਆਂ ਵਰਗਾ ਜਾਣਿਆ ਹੈ ਅਤੇ ਗਿਆਨਵਾਨ ਨੇ ਮਹਾਨ ਗਿਆਨੀ ਕਰ ਕੇ ਅਨੁਮਾਨ ਕੀਤਾ ਹੈ।
He became famous everywhere on the earth and in the sky the warriors recognized him as a warrior and the learned as learned
जुध समान लख्यो जग जोधन बोधन बोध महा अनुमाना ॥
LINE 24
ਸੂਰਸਮਾਨਲਖਾਦਿਨਕੈਤਿਹਚੰਦਸਰੂਪਨਿਸਾਪਹਿਚਾਨਾ॥
ਦਿਨ ਨੇ ਸੂਰਜ ਦੇ ਸਮਾਨ ਵੇਖਿਆ ਹੈ ਅਤੇ ਰਾਤ ਨੇ ਚੰਦ੍ਰਮਾ ਸਮਾਨ ਪਛਾਣਿਆ ਹੈ।
The day considered him as the sun and the night as the moon
सूर समान लखा दिन कै तिह चंद सरूप निसा पहिचाना ॥
LINE 25
ਰਾਨਨਿਰਾਵਿਸਵਾਨਿਨਸਾਵਭਵਾਨਿਨਭਾਵਭਲੋਮਨਿਮਾਨਾ੨੦॥॥
ਰਾਣੀਆਂ ਨੇ ਰਾਜਾ ਕਰ ਕੇ ਅਤੇ ਸਵਾਣੀਆਂ ਨੇ ਸੁਆਮੀ ਕਰ ਕੇ ਅਤੇ ਭਾਮਨੀਆਂ (ਇਸਤਰੀਆਂ) ਨੇ ਪ੍ਰੀਤਮ ('ਭਾਵ') ਕਰ ਕੇ ਆਪਣੇ ਮਨ ਵਿਚ ਚੰਗੀ ਤਰ੍ਹਾਂ ਮੰਨਿਆ ਹੈ ॥੨੦॥
The queens considered him as the king, other women as the husband and the goddess as love.6.20.
राननि रावि सवानिन साव भवानिन भाव भलो मनि माना ॥२०॥
GURBANI.WORLD