LINE 01
ਪਉੜੀ॥
Pauree:
पउड़ी ॥
LINE 02
ਤਖਤਿਰਾਜਾਸੋਬਹੈਜਿਤਖਤੈਲਾਇਕਹੋਈ॥
ਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ 'ਤ੍ਰਿਸ਼ਨਾ ਭੁਖ' ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ)।
That king sits upon the throne, who is worthy of that throne.
तखति राजा सो बहै जि तखतै लाइक होई ॥
LINE 03
ਜਿਨੀਸਚੁਪਛਾਣਿਆਸਚੁਰਾਜੇਸੇਈ॥
ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ।
Those who realize the True Lord, they alone are the true kings.
जिनी सचु पछाणिआ सचु राजे सेई ॥
LINE 04
ਏਹਿਭੂਪਤਿਰਾਜੇਨਆਖੀਅਹਿਦੂਜੈਭਾਇਦੁਖੁਹੋਈ॥
ਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ (ਇਕ ਤਾਂ) ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ,
These mere earthly rulers are not called kings; in the love of duality, they suffer.
एहि भूपति राजे न आखीअहि दूजै भाइ दुखु होई ॥
LINE 05
ਕੀਤਾਕਿਆਸਾਲਾਹੀਐਜਿਸੁਜਾਦੇਬਿਲਮਨਹੋਈ॥
(ਦੂਜੇ) ਉਸ ਨੂੰ ਕੀਹ ਵਡਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।
Why should someone praise someone else who is also created? They depart in no time at all.
कीता किआ सालाहीऐ जिसु जादे बिलम न होई ॥
LINE 06
ਨਿਹਚਲੁਸਚਾਏਕੁਹੈਗੁਰਮੁਖਿਬੂਝੈਸੁਨਿਹਚਲੁਹੋਈ੬॥॥
ਅਟੱਲ ਰਾਜ ਵਾਲਾ ਇਕ ਪ੍ਰਭੂ ਹੀ ਹੈ। ਜੋ ਗੁਰੂ ਦੇ ਸਨਮੁਖ ਹੋ ਕੇ ਇਹ ਗੱਲ ਸਮਝ ਲੈਂਦਾ ਹੈ, ਉਹ ਭੀ ("ਤ੍ਰਿਸ਼ਨਾ ਭੁਖ" ਵਲੋਂ) ਅਡੋਲ ਹੋ ਜਾਂਦਾ ਹੈ ॥੬॥
The One True Lord is eternal and imperishable. One who, as Gurmukh, understands becomes eternal as well. ||6||
निहचलु सचा एकु है गुरमुखि बूझै सु निहचलु होई ॥६॥
GURBANI.WORLD