LINE 01
ਅਥਭ੍ਰਿਤਤ੍ਰੋਦਸਮੋਗੁਰੂਕਥਨੰ॥
ਹੁਣ ਦਾਸ ਰੂਪ ਤੇਰ੍ਹਵੇਂ ਗੁਰੂ ਦਾ ਕਥਨ
Now begins the description of an Orderly as the Thirteenth Guru
अथ भ्रित त्रोदसमो गुरू कथनं ॥
LINE 02
ਤੋਮਰਛੰਦ॥
ਤੋਮਰ ਛੰਦ:
TOMAR STANZA
तोमर छंद ॥
LINE 03
ਤਬਦਤਦੇਵਮਹਾਨ॥
ਤਦ ਮਹਾਨ ਦੱਤ ਦੇਵ
तब दत देव महान ॥
LINE 04
ਦਸਚਾਰਚਾਰਨਿਧਾਨ॥
ਜੋ ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਹੈ,
Then the great Dutt, who was a treasure in eighteen sciences and
दस चार चार निधान ॥
LINE 05
ਅਤਿਭੁਤਉਤਮਗਾਤ॥
ਅਦਭੁਤ ਉੱਤਮ ਸ਼ਰੀਰ ਵਾਲਾ ਹੈ,
अतिभुत उतम गात ॥
LINE 06
ਹਰਿਨਾਮੁਲੇਤਪ੍ਰਭਾਤ੨੭੦॥॥
ਪ੍ਰਭਾਤ ਵੇਲੇ ਹਰਿ ਨਾਮ ਲੈਂਦਾ ਹੈ ॥੨੭੦॥
Had a fine physique, used to remember the Name of the Lord at day-dawn.270.
हरि नामु लेत प्रभात ॥२७०॥
LINE 07
ਅਕਲੰਕਉਜਲਅੰਗ॥
(ਉਸ ਦੇ) ਕਲੰਕ ਰਹਿਤ ਉਜਲੇ ਸ਼ਰੀਰ ਨੂੰ ਵੇਖ ਕੇ,
अकलंक उजल अंग ॥
LINE 08
ਲਖਿਲਾਜਗੰਗਤਰੰਗ॥
ਗੰਗਾ ਦੀਆਂ ਲਹਿਰਾਂ ਲਜਾ ਰਹੀਆਂ ਹਨ।
Seeing his bright and blemishless limbs, the waves of Ganges felt shy
लखि लाज गंग तरंग ॥
LINE 09
ਅਨਭੈਅਭੂਤਸਰੂਪ॥
ਭੈ ਤੋਂ ਰਹਿਤ, (ਪੰਜ) ਭੂਤਾਂ ਤੋਂ ਬਿਨਾ
अनभै अभूत सरूप ॥
LINE 10
ਲਖਿਜੋਤਿਲਾਜਤਭੂਪ੨੭੧॥॥
(ਦੱਤ ਦੀ) ਜੋਤਿ ਨੂੰ ਵੇਖ ਕੇ ਰਾਜੇ ਮਹਾਰਾਜੇ ਸ਼ਰਮਿੰਦੇ ਹੁੰਦੇ ਹਨ ॥੨੭੧॥
Looking at his marvelous figure, the kings became shyful.271.
लखि जोति लाजत भूप ॥२७१॥
LINE 11
ਅਵਲੋਕਿਸੁਭ੍ਰਿਤਏਕ॥
(ਉਸ ਨੇ) ਇਕ ਸੇਵਕ ਨੂੰ ਵੇਖਿਆ
अवलोकि सु भ्रित एक ॥
LINE 12
ਗੁਨਮਧਿਜਾਸੁਅਨੇਕ॥
ਜਿਸ ਵਿਚ ਅਨੇਕਾਂ ਗੁਣ ਸਨ।
He saw an orderly, who had many qualities, even at midnight, he was standing at the gate
गुन मधि जासु अनेक ॥
LINE 13
ਅਧਿਰਾਤਿਠਾਢਿਦੁਆਰਿ॥
ਅੱਧ ਰਾਤ ਵੇਲੇ ਦੁਆਰ ਉਤੇ ਖੜੋਤਾ ਸੀ,
अधि राति ठाढि दुआरि ॥
LINE 14
ਬਹੁਬਰਖਮੇਘਫੁਹਾਰ੨੭੨॥॥
(ਉਸ ਵੇਲੇ) ਬਦਲਾਂ ਵਿਚੋਂ ਮੀਂਹ ਵਰ੍ਹ ਰਿਹਾ ਸੀ ॥੨੭੨॥
In this way, during the rainfall, he stood firmly without caring for the rain.272.
बहु बरख मेघ फुहार ॥२७२॥
LINE 15
ਅਧਿਰਾਤਿਦਤਨਿਹਾਰਿ॥
ਅੱਧੀ ਰਾਤ ਵੇਲੇ ਦੱਤ ਨੇ ਵੇਖਿਆ
अधि राति दत निहारि ॥
LINE 16
ਗੁਣਵੰਤਬਿਕ੍ਰਮਅਪਾਰ॥
ਕਿ ਅਪਾਰ ਗੁਣਵਾਨ ਅਤੇ ਬਲਵਾਨ (ਸੇਵਕ ਖੜੋਤਾ ਹੈ)
गुणवंत बिक्रम अपार ॥
LINE 17
ਜਲਮੁਸਲਧਾਰਪਰੰਤ॥
ਅਤੇ ਮੂਸਲਾਧਾਰ ਬਾਰਸ਼ ਪੈ ਰਹੀ ਹੈ।
जल मुसलधार परंत ॥
LINE 18
ਨਿਜਨੈਨਦੇਖਿਮਹੰਤ੨੭੩॥॥
ਦੱਤ ('ਮਹੰਤ') ਨੇ ਆਪਣੀਆਂ ਅੱਖਾਂ ਨਾਲ ਵੇਖ ਲਿਆ ॥੨੭੩॥
Dutt saw that Vikram-like individual full of qualities at midnight and he also saw that it was greatly pleased in his mind.273.
निज नैन देखि महंत ॥२७३॥
LINE 19
ਇਕਚਿਤਠਾਢਸੁਐਸ॥
ਉਹ ਇਸ ਤਰ੍ਹਾਂ ਇਕ-ਚਿਤ ਹੋ ਕੇ ਖੜੋਤਾ ਸੀ
इक चित ठाढ सु ऐस ॥
LINE 20
ਸੋਵਰਨਮੂਰਤਿਜੈਸ॥
ਜਿਵੇਂ ਕੋਈ ਸੋਨੇ ਦੀ ਮੂਰਤੀ ਹੋਵੇ।
He seemed standing like a golden statue single-mindedly
सोवरन मूरति जैस ॥
LINE 21
ਦ੍ਰਿੜਦੇਖਿਤਾਕੀਮਤਿ॥
ਉਸ ਦੀ ਦ੍ਰਿੜ੍ਹ ਮਤ ਵੇਖ ਕੇ,
द्रिड़ देखि ता की मति ॥
LINE 22
ਅਤਿਮਨਹਿਰੀਝੇਦਤ੨੭੪॥॥
ਦੱਤ ਮਨ ਵਿਚ ਬਹੁਤ ਪ੍ਰਸੰਨ ਹੋਇਆ ॥੨੭੪॥
Seeing his concerntration, Dutt was greatly pleased in his mind. 274.
अति मनहि रीझे दत ॥२७४॥
LINE 23
ਨਹੀਸੀਤਮਾਨਤਘਾਮ॥
ਠੰਡ ਅਤੇ ਧੁਪ ਨੂੰ ਨਹੀਂ ਮੰਨਦਾ ਹੈ
नही सीत मानत घाम ॥
LINE 24
ਨਹੀਚਿਤਲ੍ਯਾਵਤਛਾਮ॥
ਅਤੇ ਨਾ ਹੀ ਛਾਂ ਵਿਚ (ਖੜੋਣ ਦਾ) ਮਨ ਵਿਚ ਧਿਆਨ ਲਿਆਂਦਾ ਹੈ।
नही चित ल्यावत छाम ॥
LINE 25
ਨਹੀਨੈਕੁਮੋਰਤਅੰਗ॥
(ਕਰਤੱਵ ਤੋਂ) ਬਿਲਕੁਲ ਅੰਗ ਨਹੀਂ ਮੋੜਦਾ।
नही नैकु मोरत अंग ॥
LINE 26
ਇਕਪਾਇਠਾਢਅਭੰਗ੨੭੫॥॥
(ਉਹ) ਅਭੰਗ (ਸਰੂਪ ਵਾਲਾ) ਇਕ ਪੈਰ ਉਤੇ ਖੜੋਤਾ ਹੈ ॥੨੭੫॥
He thought that this man was not caring for cold or hot weather and there is no desire of some shade in his mind he was standing on one foot without even slightly turning his limbs.275.
इक पाइ ठाढ अभंग ॥२७५॥
LINE 27
ਢਿਗਦਤਤਾਕੇਜਾਇ॥
ਉਸ ਦੇ ਕੋਲ ਜਾ ਕੇ ਦੱਤ ਨੇ
ढिग दत ता के जाइ ॥
LINE 28
ਅਵਿਲੋਕਿਤਾਸੁਬਨਾਏ॥
ਉਸ ਨੂੰ ਚੰਗੀ ਤਰ੍ਹਾਂ ਵੇਖਿਆ ਹੈ।
Dutt went near him and looked down upon him, learning. a bit
अविलोकि तासु बनाए ॥
LINE 29
ਅਧਿਰਾਤ੍ਰਿਨਿਰਜਨਤ੍ਰਾਸ॥
(ਉਹ) ਨਿਰਜਨ ਅਤੇ ਡਰਾਉਣੀ ਅੱਧੀ ਰਾਤ ਨੂੰ
अधि रात्रि निरजन त्रास ॥
LINE 30
ਅਸਿਲੀਨਠਾਢਉਦਾਸ੨੭੬॥॥
ਤਲਵਾਰ ਲੈ ਕੇ ਨਿਰਲਿਪਤ ਖੜਾ ਹੈ ॥੨੭੬॥
He was standing detachedly in that desolate atmosphere at midnighgt.276.
असि लीन ठाढ उदास ॥२७६॥
LINE 31
ਬਰਖੰਤਮੇਘਮਹਾਨ॥
ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ।
बरखंत मेघ महान ॥
LINE 32
ਭਾਜੰਤਭੂਮਿਨਿਧਾਨ॥
ਭੂਮੀ ਅਤੇ ਖ਼ਜ਼ਾਨੇ ਵਾਲੇ ਵੀ ਭਿਜ ਰਹੇ ਹਨ (ਅਰਥਾਂਤਰ-ਭਜ ਰਹੇ ਹਨ)।
It was raining and the water was spreading on the earth
भाजंत भूमि निधान ॥
LINE 33
ਜਗਿਜੀਵਸਰਬਸੁਭਾਸ॥
(ਇੰਜ) ਆਭਾਸ ਹੁੰਦਾ ਹੈ ਕਿ ਜਗਤ ਦੇ ਸਾਰੇ ਜੀਵ
जगि जीव सरब सु भास ॥
LINE 34
ਉਠਿਭਾਜਤ੍ਰਾਸਉਦਾਸ੨੭੭॥॥
(ਬਾਰਸ਼ ਵਿਚ ਭਿਜਣ ਤੋਂ) ਡਰਦੇ ਹੋਏ ਉਠ ਕੇ ਭਜ ਗਏ ਹਨ ॥੨੭੭॥
All the beings of the world ran away in fear.277.
उठि भाज त्रास उदास ॥२७७॥
LINE 35
ਇਹਠਾਢਭੂਪਤਿਪਉਰ॥
(ਪਰ) ਇਹ (ਸੇਵਕ) ਰਾਜੇ ਦੇ ਦੁਆਰ ਉਤੇ ਖੜੋਤਾ ਹੈ
इह ठाढ भूपति पउर ॥
LINE 36
ਮਨਜਾਪਜਾਪਤਗਉਰ॥
ਅਤੇ ਮਨ ਵਿਚ ਗ਼ੌਰ (ਧਿਆਨ) ਨਾਲ ਜਾਪ ਜਪਦਾ ਹੈ।
This orderly was standing at the gate of the king like this and was repeating the name of the goddess Gauri-Parvati in his mind
मन जाप जापत गउर ॥
LINE 37
ਨਹੀਨੈਕੁਮੋਰਤਅੰਗ॥
(ਉਹ ਕਰਤੱਵ ਪਾਲਣ ਤੋਂ) ਜ਼ਰਾ ਵੀ ਅੰਗ ਨਹੀਂ ਮੋੜਦਾ।
नही नैकु मोरत अंग ॥
LINE 38
ਇਕਪਾਵਠਾਢਅਭੰਗ੨੭੮॥॥
(ਉਹ) ਅਭੰਗ (ਸਰੂਪ ਵਾਲਾ) ਇਕ ਪੈਰ ਉਤੇ ਖੜੋਤਾ ਹੈ ॥੨੭੮॥
He was standing on one foot, without even slightly turning his limbs.278.
इक पाव ठाढ अभंग ॥२७८॥
LINE 39
ਅਸਿਲੀਨਪਾਨਿਕਰਾਲ॥
ਹੱਥ ਵਿਚ ਭਿਆਨਕ ਤਲਵਾਰ ਲਈ ਹੋਈ ਹੈ।
असि लीन पानि कराल ॥
LINE 40
ਚਮਕੰਤਉਜਲਜ੍ਵਾਲ॥
(ਉਹ ਤਲਵਾਰ) ਅਗਨੀ ਵਾਂਗ ਉਜਲੇ ਰੂਪ ਨਾਲ ਚਮਕ ਰਹੀ ਸੀ,
A dreadful sword was shining in his hand like a flame of fire and
चमकंत उजल ज्वाल ॥
LINE 41
ਜਨਕਾਹੂਕੋਨਹੀਮਿਤ੍ਰ॥
ਮਾਨੋ ਉਹ ਕਿਸੇ ਦਾ ਵੀ ਮਿਤਰ ਨਾ ਹੋਵੇ।
जन काहू को नही मित्र ॥
LINE 42
ਇਹਭਾਤਿਪਰਮਪਵਿਤ੍ਰ੨੭੯॥॥
ਇਸ ਤਰ੍ਹਾਂ (ਉਹ) ਪਰਮ ਪਵਿਤ੍ਰ ਹੈ ॥੨੭੯॥
He was standing solemnly without seeming to have friendliness for anyone.279.
इह भाति परम पवित्र ॥२७९॥
LINE 43
ਨਹੀਨੈਕੁਉਚਾਵਤਪਾਉ॥
(ਉਹ) ਜ਼ਰਾ ਜਿੰਨਾ ਵੀ ਪੈਰ ਨਹੀਂ ਚੁਕਦਾ।
नही नैकु उचावत पाउ ॥
LINE 44
ਬਹੁਭਾਤਿਸਾਧਤਦਾਉ॥
ਬਹੁਤ ਢੰਗਾਂ ਨਾਲ ਕਰਤੱਵ ਨਿਭਾ ਰਿਹਾ ਹੈ।
He was not even raising his foot slightly and he was in the posture of playing trick in many ways
बहु भाति साधत दाउ ॥
LINE 45
ਅਨਆਸਭੂਪਤਿਭਗਤ॥
ਬਿਨਾ ਕਿਸੇ ਆਸ ਦੇ ਰਾਜੇ ਦਾ ਭਗਤ ਸੀ।
अनआस भूपति भगत ॥
LINE 46
ਪ੍ਰਭਏਕਹੀਰਸਪਗਤ੨੮੦॥॥
ਉਹ ਸੁਆਮੀ ('ਪ੍ਰਭ') ਦੇ ਪ੍ਰੇਮ ਵਿਚ ਹੀ ਮਗਨ ਹੈ ॥੨੮੦॥
He was a devotee of the king dyed unswervingly in the love of the Lord.280.
प्रभ एक ही रस पगत ॥२८०॥
LINE 47
ਜਲਪਰਤਮੂਸਲਧਾਰ॥
ਮੂਸਲਾਧਾਰ ਬਾਰਸ਼ ਹੋ ਰਹੀ ਹੈ,
जल परत मूसलधार ॥
LINE 48
ਗ੍ਰਿਹਲੇਨਓਟਿਦੁਆਰ॥
(ਪਰ ਫਿਰ ਵੀ ਉਹ) ਘਰ ਦੇ ਦਰਵਾਜ਼ੇ ਦੀ ਓਟ ਨਹੀਂ ਲੈਂਦਾ।
ग्रिह ले न ओटि दुआर ॥
LINE 49
ਪਸੁਪਛਸਰਬਿਦਿਸਾਨ॥
ਸਾਰੀਆਂ ਦਿਸ਼ਾਵਾਂ ਦੇ ਪਸ਼ੂ ਅਤੇ ਪੰਛੀ
पसु पछ सरबि दिसान ॥
LINE 50
ਸਭਦੇਸਦੇਸਸਿਧਾਨ੨੮੧॥॥
ਆਪਣੇ ਆਪਣੇ ਦੇਸਾਂ (ਭਾਵ ਠਿਕਾਣਿਆਂ) ਨੂੰ ਚਲੇ ਗਏ ਹਨ ॥੨੮੧॥
Because of heavy rain, all the animals and birds were going from various directions to their homes in order to take shelter.281.
सभ देस देस सिधान ॥२८१॥
LINE 51
ਇਹਠਾਢਹੈਇਕਆਸ॥
ਇਹ ਇਕ ਆਸ ਉਤੇ ਖੜੋਤਾ ਹੈ।
इह ठाढ है इक आस ॥
LINE 52
ਇਕਪਾਨਜਾਨਉਦਾਸ॥
ਇਕ ਪੈਰ (ਉਤੇ) ਵਿਰਕਤ (ਭਾਵ ਨਾਲ ਖੜੋਤਾ ਹੈ)।
इक पान जान उदास ॥
LINE 53
ਅਸਿਲੀਨਪਾਨਿਪ੍ਰਚੰਡ॥
(ਉਸ ਨੇ) ਹੱਥ ਵਿਚ ਤਲਵਾਰ ਲਈ ਹੋਈ ਹੈ
असि लीन पानि प्रचंड ॥
LINE 54
ਅਤਿਤੇਜਵੰਤਅਖੰਡ੨੮੨॥॥
(ਜੋ) ਬਹੁਤ ਸ਼ਕਤੀਸ਼ਾਲੀ ਅਤੇ ਨਾ ਟੁਟਣ ਵਾਲੀ ਹੈ ॥੨੮੨॥
He was standing detachedly on one foot and taking his sword in one of his hands, he was looking extremely lustrous.282.
अति तेजवंत अखंड ॥२८२॥
LINE 55
ਮਨਿਆਨਿਕੋਨਹੀਭਾਵ॥
ਮਨ ਵਿਚ ਕਿਸੇ ਹੋਰ ਦਾ ਭਾਵ ਨਹੀਂ ਹੈ,
मनि आनि को नही भाव ॥
LINE 56
ਇਕਦੇਵਕੋਚਿਤਚਾਵ॥
ਬਸ ਇਕ ਦੇਵ (ਸੁਆਮੀ) ਦਾ ਹੀ ਚਿਤ ਵਿਚ ਚਾਉ ਹੈ।
इक देव को चित चाव ॥
LINE 57
ਇਕਪਾਵਐਸੇਠਾਢ॥
ਇਕ ਪੈਰ ਉਤੇ ਇਸ ਤਰ੍ਹਾਂ ਖੜੋਤਾ ਹੈ,
इक पाव ऐसे ठाढ ॥
LINE 58
ਰਨਖੰਭਜਾਨੁਕਗਾਡ੨੮੩॥॥
ਮਾਨੋ ਰਣ-ਭੂਮੀ ਵਿਚ ਖੰਭਾ ਗਡਿਆ ਹੋਵੇ ॥੨੮੩॥
There was no other idea in his mind except his master and he was standing on one foot like a column standing in the battlefield.283.
रन खंभ जानुक गाड ॥२८३॥
LINE 59
ਜਿਹਭੂਮਿਧਾਰਸਪਾਵ॥
ਜਿਸ ਭੂਮੀ ਉਤੇ (ਉਸ ਨੇ) ਪੈਰ ਧਰਿਆ ਹੋਇਆ ਹੈ,
जिह भूमि धारस पाव ॥
LINE 60
ਨਹੀਨੈਕੁਫੇਰਿਉਚਾਵ॥
(ਉਸ ਥਾਂ ਤੋਂ) ਫਿਰ ਜ਼ਰਾ ਜਿੰਨਾ ਵੀ ਚੁਕਿਆ ਨਹੀਂ ਹੈ।
Wherever he placed his foot, he firmly fixed it there
नही नैकु फेरि उचाव ॥
LINE 61
ਨਹੀਠਾਮਭੀਜਸਤਉਨ॥
ਉਹ ਸਥਾਨ ਭਿਜ ਨਹੀਂ ਰਿਹਾ ਸੀ।
नही ठाम भीजस तउन ॥
LINE 62
ਅਵਲੋਕਭਇਓਮੁਨਿਮਉਨ੨੮੪॥॥
(ਉਸ ਨੂੰ) ਵੇਖ ਕੇ ਮੁਨੀ (ਦੱਤ) ਚੁਪ ਹੋ ਗਿਆ ॥੨੮੪॥
At his place, he was not getting wet and seeing him the sage Dutt kept silent.284.
अवलोक भइओ मुनि मउन ॥२८४॥
LINE 63
ਅਵਲੋਕਿਤਾਸੁਮੁਨੇਸ॥
ਸ਼ਿਰੋਮਣੀ ਮੁਨੀ ਨੇ ਉਸ ਨੂੰ ਵੇਖਿਆ
अवलोकि तासु मुनेस ॥
LINE 64
ਅਕਲੰਕਭਾਗਵਿਭੇਸ॥
ਜੋ ਨਿਸ਼-ਕਲੰਕ ਭਗਵੇ ਭੇਸ ਵਾਲਾ ਹੈ।
The sage saw him and he seemed to him like a part of a blemishless moon
अकलंक भागवि भेस ॥
LINE 65
ਗੁਰੁਜਾਨਿਪਰੀਆਪਾਇ॥
(ਉਸ ਸੇਵਕ ਨੂੰ) ਗੁਰੂ ਜਾਣ ਕੇ ਉਸ ਦੇ ਪੈਰੀਂ ਪੈ ਗਿਆ
गुरु जानि परीआ पाइ ॥
LINE 66
ਤਜਿਲਾਜਸਾਜਸਚਾਇ੨੮੫॥॥
ਅਤੇ ਚਾਉ ਨਾਲ ਲਾਜ ਅਤੇ ਸਾਜ ਸਭ ਨੂੰ ਛਡ ਦਿੱਤਾ ॥੨੮੫॥
The sage abandoning his shyness and accepting him as his Guru, fell at his feet.285.
तजि लाज साज सचाइ ॥२८५॥
LINE 67
ਤਿਹਜਾਨਕੈਗੁਰਦੇਵ॥
ਉਸ ਨੂੰ ਗੁਰੂਦੇਵ ਜਾਣ ਕੇ ਕਲੰਕ ਰਹਿਤ
तिह जान कै गुरदेव ॥
LINE 68
ਅਕਲੰਕਦਤਅਭੇਵ॥
ਅਤੇ ਅਭੇਵ ਦੱਤ ਦਾ
अकलंक दत अभेव ॥
LINE 69
ਚਿਤਤਾਸਕੇਰਸਭੀਨ॥
ਚਿੱਤ ਉਸ ਦੇ ਰਸ ਵਿਚ ਭਿਜ ਗਿਆ
चित तास के रस भीन ॥
LINE 70
ਗੁਰੁਤ੍ਰਉਦਸਮੋਤਿਹਕੀਨ੨੮੬॥॥
ਅਤੇ ਉਸ ਨੂੰ ਤੇਰ੍ਹਵਾਂ ਗੁਰੂ ਧਾਰਨ ਕੀਤਾ ॥੨੮੬॥
The blemishless Dutt, accepting him as his Guru, absorbed his mind in his love and in this way adopted him as the Thirteenth Guru.286.
गुरु त्रउदसमो तिह कीन ॥२८६॥
LINE 71
ਇਤਿਤ੍ਰਉਦਸਮੋਗੁਰੂਭ੍ਰਿਤਸਮਾਪਤੰ੧੩॥॥
ਇਥੇ ਤੇਰ੍ਹਵਾਂ ਗੁਰੂ 'ਸੇਵਕ' ਦਾ ਪ੍ਰਸੰਗ ਸਮਾਪਤ ॥੧੩॥
End of the description of the Thirteenth Guru.
इति त्रउदसमो गुरू भ्रित समापतं ॥१३॥
GURBANI.WORLD