LINE 01
ਗੂਜਰੀਮਹਲਾ੫ਪੰਚਪਦਾਘਰੁ੨॥
ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਪੰਜ-ਬੰਦਾਂ ਵਾਲੀ ਬਾਣੀ।
Goojaree, Fifth Mahalaa, Panch-Pada, Second House:
गूजरी महला ५ पंचपदा घरु २ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਪ੍ਰਥਮੇਗਰਭਮਾਤਾਕੈਵਾਸਾਊਹਾਛੋਡਿਧਰਨਿਮਹਿਆਇਆ॥
ਜੀਵ ਪਹਿਲਾਂ ਮਾਂ ਦੇ ਪੇਟ ਵਿਚ ਆ ਨਿਵਾਸ ਕਰਦਾ ਹੈ, (ਫਿਰ) ਉਹ ਥਾਂ ਛੱਡ ਕੇ ਧਰਤੀ ਤੇ ਆਉਂਦਾ ਹੈ।
First, he came to dwell in his mother's womb; leaving it, he came into the world.
प्रथमे गरभ माता कै वासा ऊहा छोडि धरनि महि आइआ ॥
LINE 04
ਚਿਤ੍ਰਸਾਲਸੁੰਦਰਬਾਗਮੰਦਰਸੰਗਿਨਕਛਹੂਜਾਇਆ੧॥॥
(ਇਥੇ) ਚਿਤ੍ਰੇ ਹੋਏ ਮਹਲ-ਮਾੜੀਆਂ ਤੇ ਸੋਹਣੇ ਬਾਗ਼ (ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ, ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ (ਅਖ਼ੀਰ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥
Splendid mansions, beautiful gardens and palaces - none of these shall go with him. ||1||
चित्र साल सुंदर बाग मंदर संगि न कछहू जाइआ ॥१॥
LINE 05
ਅਵਰਸਭਮਿਥਿਆਲੋਭਲਬੀ॥
ਹੋਰ ਸਾਰੇ ਲੋਭ ਲਾਲਚ ਝੂਠੇ ਹਨ।
All other greeds of the greedy are false.
अवर सभ मिथिआ लोभ लबी ॥
LINE 06
ਗੁਰਿਪੂਰੈਦੀਓਹਰਿਨਾਮਾਜੀਅਕਉਏਹਾਵਸਤੁਫਬੀ੧॥॥ਰਹਾਉ॥
(ਜੇ ਕਿਸੇ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ, ਤਾਂ ਇਹ ਨਾਮ ਹੀ (ਉਸ ਦੀ) ਜਿੰਦ ਵਾਸਤੇ ਸੁਖਾਵੀਂ ਚੀਜ਼ ਹੈ ॥੧॥ ਰਹਾਉ ॥
The Perfect Guru has given me the Name of the Lord, which my soul has come to treasure. ||1||Pause||
गुरि पूरै दीओ हरि नामा जीअ कउ एहा वसतु फबी ॥१॥ रहाउ ॥
LINE 07
ਇਸਟਮੀਤਬੰਧਪਸੁਤਭਾਈਸੰਗਿਬਨਿਤਾਰਚਿਹਸਿਆ॥
ਪਿਆਰੇ ਮਿੱਤਰ, ਰਿਸ਼ਤੇਦਾਰ, ਪੁੱਤਰ, ਭਰਾ, ਇਸਤ੍ਰੀ-ਇਹਨਾਂ ਨਾਲ ਗੂੜਾ ਪਿਆਰ ਪਾ ਕੇ ਜੀਵ ਹੱਸਦਾ-ਖੇਡਦਾ ਰਹਿੰਦਾ ਹੈ,
Surrounded by dear friends, relatives, children, siblings and spouse, he laughs playfully.
इसट मीत बंधप सुत भाई संगि बनिता रचि हसिआ ॥
LINE 08
ਜਬਅੰਤੀਅਉਸਰੁਆਇਬਨਿਓਹੈਉਨੑਪੇਖਤਹੀਕਾਲਿਗ੍ਰਸਿਆ੨॥॥
ਪਰ ਜਿਸ ਵੇਲੇ ਅੰਤਲਾ ਸਮਾ ਆ ਪੁੱਜਦਾ ਹੈ, ਉਹਨਾਂ ਸਭਨਾਂ ਦੇ ਵੇਂਹਦਿਆਂ ਵੇਂਹਦਿਆਂ ਮੌਤ ਨੇ ਆ ਫੜਨਾ ਹੁੰਦਾ ਹੈ ॥੨॥
But when the very last moment arrives, Death seizes him, while they merely look on. ||2||
जब अंती अउसरु आइ बनिओ है उन पेखत ही कालि ग्रसिआ ॥२॥
LINE 09
ਕਰਿਕਰਿਅਨਰਥਬਿਹਾਝੀਸੰਪੈਸੁਇਨਾਰੂਪਾਦਾਮਾ॥
(ਸਾਰੀ ਉਮਰ) ਧੱਕੇ ਜ਼ੁਲਮ ਕਰ ਕਰ ਕੇ ਮਨੁੱਖ ਦੌਲਤ ਸੋਨਾ ਚਾਂਦੀ ਰੁਪਏ ਇਕੱਠੇ ਕਰਦਾ ਰਹਿੰਦਾ ਹੈ।
By continual oppression and exploitation, he accumulates wealth, gold, silver and money,
करि करि अनरथ बिहाझी संपै सुइना रूपा दामा ॥
LINE 10
ਭਾੜੀਕਉਓਹੁਭਾੜਾਮਿਲਿਆਹੋਰੁਸਗਲਭਇਓਬਿਰਾਨਾ੩॥॥
(ਜਿਵੇਂ ਕਿਸੇ) ਮਜ਼ਦੂਰ ਨੂੰ ਮਜ਼ਦੂਰੀ (ਮਿਲ ਜਾਂਦੀ ਹੈ ਤਿਵੇਂ, ਦੌਲਤ ਇਕੱਠੀ ਕਰਨ ਵਾਲੇ ਨੂੰ) ਉਹ (ਹਰ ਰੋਜ਼ ਦਾ ਖਾਣ-ਪੀਣ) ਮਜ਼ਦੂਰੀ ਮਿਲਦੀ ਰਹੀ, ਬਾਕੀ ਸਾਰਾ ਧਨ (ਮਰਨ ਵੇਲੇ) ਬਿਗਾਨਾ ਹੋ ਜਾਂਦਾ ਹੈ ॥੩॥
but the load-bearer gets only paltry wages, while the rest of the money passes on to others. ||3||
भाड़ी कउ ओहु भाड़ा मिलिआ होरु सगल भइओ बिराना ॥३॥
LINE 11
ਹੈਵਰਗੈਵਰਰਥਸੰਬਾਹੇਗਹੁਕਰਿਕੀਨੇਮੇਰੇ॥
ਮਨੁੱਖ ਸੋਹਣੇ ਘੋੜੇ ਵਧੀਆ ਹਾਥੀ ਰਥ (ਆਦਿਕ) ਇਕੱਠੇ ਕਰਦਾ ਰਹਿੰਦਾ ਹੈ, ਪੂਰੇ ਧਿਆਨ ਨਾਲ ਇਹਨਾਂ ਨੂੰ ਆਪਣੀ ਮਲਕੀਅਤ ਬਣਾਂਦਾ ਰਹਿੰਦਾ ਹੈ,
He grabs and collects horses, elephants and chariots, and claims them as his own.
हैवर गैवर रथ संबाहे गहु करि कीने मेरे ॥
LINE 12
ਜਬਤੇਹੋਈਲਾਂਮੀਧਾਈਚਲਹਿਨਾਹੀਇਕਪੈਰੇ੪॥॥
ਪਰ ਜਦੋਂ ਲੰਮਾ ਕੂਚ ਹੁੰਦਾ ਹੈ (ਇਹ ਘੋੜੇ ਆਦਿਕ) ਇਕ ਪੈਰ ਭੀ (ਮਨੁੱਖ ਦੇ ਨਾਲ) ਨਹੀਂ ਤੁਰਦੇ ॥੪॥
But when he sets out on the long journey, they will not go even one step with him. ||4||
जब ते होई लांमी धाई चलहि नाही इक पैरे ॥४॥
LINE 13
ਨਾਮੁਧਨੁਨਾਮੁਸੁਖਰਾਜਾਨਾਮੁਕੁਟੰਬਸਹਾਈ॥
ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਅਸਲ ਧਨ ਹੈ, ਨਾਮ ਹੀ ਸੁਖਦਾਤਾ ਹੈ, ਨਾਮ ਹੀ ਪਰਵਾਰ ਹੈ, ਨਾਮ ਹੀ ਸਾਥੀ ਹੈ।
The Naam, the Name of the Lord, is my wealth; the Naam is my princely pleasure; the Naam is my family and helper.
नामु धनु नामु सुख राजा नामु कुटंब सहाई ॥
LINE 14
ਨਾਮੁਸੰਪਤਿਗੁਰਿਨਾਨਕਕਉਦੀਈਓਹਮਰੈਨਆਵੈਜਾਈ੫੧੮॥॥॥॥
ਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਹਰਿ-ਨਾਮ-ਦੌਲਤ ਹੀ ਦਿੱਤੀ ਹੈ। ਇਹ ਦੌਲਤ ਕਦੇ ਮੁੱਕਦੀ ਨਹੀਂ, ਕਦੇ ਗੁਆਚਦੀ ਨਹੀਂ ॥੫॥੧॥੮॥
The Guru has given Nanak the wealth of the Naam; it neither perishes, nor comes or goes. ||5||1||8||
नामु संपति गुरि नानक कउ दीई ओह मरै न आवै जाई ॥५॥१॥८॥
GURBANI.WORLD