LINE 01
ਗੂਜਰੀਮਹਲਾ੫॥
Goojaree, Fifth Mahalaa:
गूजरी महला ५ ॥
LINE 02
ਜਿਸੁਮਾਨੁਖਪਹਿਕਰਉਬੇਨਤੀਸੋਅਪਨੈਦੁਖਿਭਰਿਆ॥
ਮੈਂ ਜਿਸ ਭੀ ਮਨੁੱਖ ਕੋਲ (ਆਪਣੇ ਦੁੱਖ ਦੀ) ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ (ਉਹ ਮੇਰਾ ਦੁੱਖ ਕੀਹ ਨਿਵਿਰਤ ਕਰੇ?)।
Whoever I approach to ask for help, I find him full of his own troubles.
जिसु मानुख पहि करउ बेनती सो अपनै दुखि भरिआ ॥
LINE 03
ਪਾਰਬ੍ਰਹਮੁਜਿਨਿਰਿਦੈਅਰਾਧਿਆਤਿਨਿਭਉਸਾਗਰੁਤਰਿਆ੧॥॥
ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ (-ਭਰਿਆ ਸੰਸਾਰ-) ਸਮੁੰਦਰ ਪਾਰ ਕੀਤਾ ਹੈ ॥੧॥
One who worships in his heart the Supreme Lord God, crosses over the terrifying world-ocean. ||1||
पारब्रहमु जिनि रिदै अराधिआ तिनि भउ सागरु तरिआ ॥१॥
LINE 04
ਗੁਰਹਰਿਬਿਨੁਕੋਨਬ੍ਰਿਥਾਦੁਖੁਕਾਟੈ॥
ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ (ਕਿਸੇ ਦਾ) ਦੁੱਖ ਪੀੜ ਕੱਟ ਨਹੀਂ ਸਕਦਾ।
No one, except the Guru-Lord, can dispel our pain and sorrow.
गुर हरि बिनु को न ब्रिथा दुखु काटै ॥
LINE 05
ਪ੍ਰਭੁਤਜਿਅਵਰਸੇਵਕੁਜੇਹੋਈਹੈਤਿਤੁਮਾਨੁਮਹਤੁਜਸੁਘਾਟੈ੧॥॥ਰਹਾਉ॥
ਪਰਮਾਤਮਾ (ਦਾ ਆਦਰਾ) ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ ॥੧॥ ਰਹਾਉ ॥
Forsaking God, and serving another, one's honor, dignity and reputation are decreased. ||1||Pause||
प्रभु तजि अवर सेवकु जे होई है तितु मानु महतु जसु घाटै ॥१॥ रहाउ ॥
LINE 06
ਮਾਇਆਕੇਸਨਬੰਧਸੈਨਸਾਕਕਿਤਹੀਕਾਮਿਨਆਇਆ॥
ਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸਜਣ ਰਿਸ਼ਤੇਦਾਰ (ਦੁੱਖਾਂ ਦੀ ਨਿਵਿਰਤੀ ਵਾਸਤੇ) ਕਿਸੇ ਭੀ ਕੰਮ ਨਹੀਂ ਆ ਸਕਦੇ।
Relatives, relations and family bound through Maya are of no avail.
माइआ के सनबंध सैन साक कित ही कामि न आइआ ॥
LINE 07
ਹਰਿਕਾਦਾਸੁਨੀਚਕੁਲੁਊਚਾਤਿਸੁਸੰਗਿਮਨਬਾਂਛਤਫਲਪਾਇਆ੨॥॥
ਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਦਾ ਭੀ ਹੋਵੇ, ਉਸ ਨੂੰ ਸ੍ਰੇਸ਼ਟ (ਜਾਣੋ), ਉਸ ਦੀ ਸੰਗਤਿ ਵਿਚ ਰਿਹਾਂ ਮਨ-ਇੱਛਤ ਫਲ ਹਾਸਲ ਕਰ ਲਈਦੇ ਹਨ ॥੨॥
The Lord's servant, although of lowly birth, is exalted. Associating with him, one obtains the fruits of his mind's desires. ||2||
हरि का दासु नीच कुलु ऊचा तिसु संगि मन बांछत फल पाइआ ॥२॥
LINE 08
ਲਾਖਕੋਟਿਬਿਖਿਆਕੇਬਿੰਜਨਤਾਮਹਿਤ੍ਰਿਸਨਨਬੂਝੀ॥
ਜੇ ਮਾਇਆ ਦੇ ਲੱਖਾਂ ਕ੍ਰੋੜਾਂ ਸੁਆਦਲੇ ਖਾਣੇ ਹੋਣ, ਉਹਨਾਂ ਵਿਚ ਲੱਗਿਆਂ (ਖਾਣ ਦੀ) ਤ੍ਰਿਸ਼ਨਾ ਨਹੀਂ ਮੁੱਕਦੀ।
Through corruption, one may obtain thousands and millions of enjoyments, but even so, his desires are not satisfied through them.
लाख कोटि बिखिआ के बिंजन ता महि त्रिसन न बूझी ॥
LINE 09
ਸਿਮਰਤਨਾਮੁਕੋਟਿਉਜੀਆਰਾਬਸਤੁਅਗੋਚਰਸੂਝੀ੩॥॥
ਪਰਮਾਤਮਾ ਦਾ ਨਾਮ ਸਿਮਰਦਿਆਂ (ਅੰਦਰ, ਮਾਨੋ) ਕ੍ਰੋੜਾਂ (ਸੂਰਜਾਂ ਦਾ) ਚਾਨਣ ਹੋ ਜਾਂਦਾ ਹੈ, ਤੇ ਅੰਦਰ ਉਹ ਕੀਮਤੀ ਨਾਮ-ਪਦਾਰਥ ਦਿੱਸ ਪੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੩॥
Remembering the Naam, the Name of the Lord, millions of lights appear, and the incomprehensible is understood. ||3||
सिमरत नामु कोटि उजीआरा बसतु अगोचर सूझी ॥३॥
LINE 10
ਫਿਰਤਫਿਰਤਤੁਮੑਰੈਦੁਆਰਿਆਇਆਭੈਭੰਜਨਹਰਿਰਾਇਆ॥
ਹੇ ਪ੍ਰਭੂ ਪਾਤਿਸ਼ਾਹ! ਹੇ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਹਰੀ! ਜੇਹੜਾ ਮਨੁੱਖ ਭਟਕਦਾ ਭਟਕਦਾ (ਆਖ਼ਰ) ਤੇਰੇ ਦਰ ਤੇ ਆ ਪਹੁੰਚਦਾ ਹੈ,
Wandering and roaming around, I have come to Your Door, Destroyer of fear, O Lord King.
फिरत फिरत तुमरै दुआरि आइआ भै भंजन हरि राइआ ॥
LINE 11
ਸਾਧਕੇਚਰਨਧੂਰਿਜਨੁਬਾਛੈਸੁਖੁਨਾਨਕਇਹੁਪਾਇਆ੪੬੭॥॥॥॥
ਹੇ ਨਾਨਕ! (ਆਖ-) ਉਹ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ, (ਤੇ ਤੇਰੇ ਦਰ ਤੋਂ) ਇਹ ਸੁਖ ਪ੍ਰਾਪਤ ਕਰਦਾ ਹੈ ॥੪॥੬॥੭॥
Servant Nanak yearns for the dust of the feet of the Holy; in it, he finds peace. ||4||6||7||
साध के चरन धूरि जनु बाछै सुखु नानक इहु पाइआ ॥४॥६॥७॥
GURBANI.WORLD