LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਬਹੁਤਬਰਖਇਹਭਾਂਤਿਬਿਤਾਏ॥
ਬਹੁਤ ਵਰ੍ਹੇ ਇਸ ਤਰ੍ਹਾਂ (ਸੁਖ ਨਾਲ) ਬਤੀਤ ਕੀਤੇ।
बहुत बरख इह भांति बिताए ॥
LINE 03
ਚੁਨਿਚੁਨਿਚੋਰਸਬੈਗਹਿਘਾਏ॥
(ਅਤੇ ਇਲਾਕੇ ਵਿਚੋਂ) ਲਭ ਲਭ ਕੇ ਸਾਰੇ ਚੋਰ ਪਕੜ ਕੇ ਮਾਰ ਦਿੱਤੇ।
Many years elapsed in this way, all the wicked persons (thieves) were spotted, caught and killed.
चुनि चुनि चोर सबै गहि घाए ॥
LINE 04
ਕੇਤਕਿਭਾਜਿਸਹਿਰਤੇਗਏ॥
ਕਈ ਆਨੰਦਪੁਰ ਨਗਰ ਤੋਂ ਭਜ ਗਏ।
केतकि भाजि सहिर ते गए ॥
LINE 05
ਭੂਖਿਮਰਤਫਿਰਿਆਵਤਭਏ੧॥॥
ਕਈ ਭੁਖੇ ਮਰਦਿਆਂ ਪਰਤ ਆਏ ॥੧॥
Some of them fled away from the city, but came back on account of saarevation.1.
भूखि मरत फिरि आवत भए ॥१॥
LINE 06
ਤਬਲੌਖਾਨਦਿਲਾਵਰਆਏ॥
ਤਦ (ਲਾਹੌਰ ਦੇ ਸੂਬੇਦਾਰ) ਦਲਾਵਰ ਖ਼ਾਨ ਪਾਸ (ਅਲਫ਼ ਖ਼ਾਨ) ਆਇਆ।
तब लौ खान दिलावर आए ॥
LINE 07
ਪੂਤਆਪਨਹਮਓਰਿਪਠਾਏ॥
(ਉਸ ਨੇ ਸਾਰਾ ਬ੍ਰਿੱਤਾਂਤ ਸੁਣ ਕੇ) ਆਪਣੇ ਪੁੱਤਰ ਨੂੰ ਸਾਡੇ ਕੋਲ ਭੇਜਿਆ।
Then Dilwar Khan (Governor of Lahore) sent his son aginst me.
पूत आपन हम ओरि पठाए ॥
LINE 08
ਦ੍ਵੈਕਘਰੀਬੀਤੀਨਿਸਿਜਬੈ॥
ਜਦੋਂ ਦੋ ਕੁ ਘੜੀਆਂ ਰਾਤ ਬੀਤ ਗਈ
द्वैक घरी बीती निसि जबै ॥
LINE 09
ਚੜਤਕਰੀਖਾਨਨਮਿਲਿਤਬੈ੨॥॥
ਤਾਂ ਪਠਾਣਾਂ ਨੇ ਮਿਲ ਕੇ (ਸਾਡੇ ਉਤੇ) ਚੜ੍ਹਾਈ ਕਰ ਦਿੱਤੀ ॥੨॥
A few hours after nightfall, the Khans assembled and advanced for attack.2
चड़त करी खानन मिलि तबै ॥२॥
LINE 10
ਜਬਦਲਪਾਰਨਦੀਕੇਆਯੋ॥
ਜਦੋਂ ਵੈਰੀ-ਦਲ ਨਦੀ ਤੋਂ ਪਾਰ ਆ ਗਿਆ
जब दल पार नदी के आयो ॥
LINE 11
ਆਨਿਆਲਮੈਹਮੈਜਗਾਯੋ॥
ਤਾਂ ਡਿਉਡੀ ਦੇ ਸਰਦਾਰ ਆਲਮ (ਸ਼ਾਹ ਸਿੰਘ) ਨੇ ਸਾਨੂੰ ਜਗਾਇਆ।
When their forces crossed the river, Alam (Singh) came and woke me up.
आनि आलमै हमै जगायो ॥
LINE 12
ਸੋਰੁਪਰਾਸਭਹੀਨਰਜਾਗੇ॥
ਸ਼ੋਰ ਪੈਣ ਤੇ ਸਭ ਸੈਨਿਕ ਜਾਗ ਗਏ
सोरु परा सभ ही नर जागे ॥
LINE 13
ਗਹਿਗਹਿਸਸਤ੍ਰਬੀਰਰਿਸਪਾਗੇ੩॥॥
ਅਤੇ ਵੀਰਰਸ ਨਾਲ ਮਤੇ ਹੋਏ ਸ਼ਸਤ੍ਰ ਫੜ ਫੜ ਕੇ (ਅਗੇ ਵਧੇ) ॥੩॥
There was a great consternation and all the people got up. They took up their arms with valour and zeal.3.
गहि गहि ससत्र बीर रिस पागे ॥३॥
LINE 14
ਛੂਟਨਲਗੀਤੁਫੰਗੈਤਬਹੀ॥
ਤਦੋਂ ਬੰਦੂਕਾਂ ਚਲਣ ਲਗੀਆਂ
छूटन लगी तुफंगै तबही ॥
LINE 15
ਗਹਿਗਹਿਸਸਤ੍ਰਰਿਸਾਨੇਸਬਹੀ॥
ਅਤੇ ਸ਼ਸਤ੍ਰ ਫੜ ਫੜ ਕੇ ਸਾਰੇ (ਸੈਨਿਕ) ਕ੍ਰੋਧਵਾਨ ਹੋਣ ਲਗੇ।
The discharge of the volleys of shots from guns began immediately. Everyone was in a rage, holding the arms in hand.
गहि गहि ससत्र रिसाने सबही ॥
LINE 16
ਕ੍ਰੂਰਭਾਂਤਿਤਿਨਕਰੀਪੁਕਾਰਾ॥
ਉਨ੍ਹਾਂ (ਪਠਾਣਾਂ) ਨੇ ਭਿਆਨਕ ਰੌਲਾ ਪਾ ਦਿੱਤਾ।
क्रूर भांति तिन करी पुकारा ॥
LINE 17
ਸੋਰੁਸੁਨਾਸਰਤਾਕੈਪਾਰਾ੪॥॥
ਨਦੀ ਦੇ ਪਰਲੇ ਪਾਸਿਓਂ (ਅਸੀਂ) ਸ਼ੋਰ ਸੁਣਿਆ ॥੪॥
They raised various dreadful shouts. The noise was heard on the other side of the river.4.
सोरु सुना सरता कै पारा ॥४॥
GURBANI.WORLD