ਪਉੜੀ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਆਪੀਨੑੈਆਪੁਸਾਜਿਆਪੁਪਛਾਣਿਆ॥
(ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਿਆ ਹੈ,
He Himself created Himself; He Himself understands Himself.
आपीनै आपु साजि आपु पछाणिआ ॥
LINE 03
ਅੰਬਰੁਧਰਤਿਵਿਛੋੜਿਚੰਦੋਆਤਾਣਿਆ॥
ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ;
Separating the sky and the earth, He has spread out His canopy.
अंबरु धरति विछोड़ि चंदोआ ताणिआ ॥
LINE 04
ਵਿਣੁਥੰਮੑਾਗਗਨੁਰਹਾਇਸਬਦੁਨੀਸਾਣਿਆ॥
(ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈਂ;
Without any pillars, He supports the sky, through the insignia of His Shabad.
विणु थंमा गगनु रहाइ सबदु नीसाणिआ ॥
LINE 05
ਸੂਰਜੁਚੰਦੁਉਪਾਇਜੋਤਿਸਮਾਣਿਆ॥
ਸੂਰਜ ਅਤੇ ਚੰਦ੍ਰਮਾ ਬਣਾ ਕੇ (ਉਨ੍ਹਾਂ ਵਿਚ ਆਪਣੀ) ਜੋਤਿ ਟਿਕਾਈ ਹੈ;
Creating the sun and the moon, He infused His Light into them.
सूरजु चंदु उपाइ जोति समाणिआ ॥
LINE 06
ਕੀਏਰਾਤਿਦਿਨੰਤੁਚੋਜਵਿਡਾਣਿਆ॥
(ਜੀਵਾਂ ਦੇ ਵਿਹਾਰ-ਕਾਰ ਲਈ) ਰਾਤ ਤੇ ਦਿਨ (-ਰੂਪ) ਅਚਰਜ ਤਮਾਸ਼ੇ ਬਣਾ ਦਿੱਤੇ ਹਨ।
He created the night and the day; Wondrous are His miraculous plays.
कीए राति दिनंतु चोज विडाणिआ ॥
LINE 07
ਤੀਰਥਧਰਮਵੀਚਾਰਨਾਵਣਪੁਰਬਾਣਿਆ॥
ਪੁਰਬਾਂ ਸਮੇ ਤੀਰਥਾਂ ਉਤੇ ਨ੍ਹਾਉਣ ਆਦਿਕ ਧਰਮਾਂ ਦੇ ਖ਼ਿਆਲ (ਭੀ ਪ੍ਰਭੂ ਨੇ ਆਪ ਹੀ ਜੀਵਾਂ ਦੇ ਅੰਦਰ ਪੈਦਾ ਕੀਤੇ ਹਨ)।
He created the sacred shrines of pilgrimage, where people contemplate righteousness and Dharma, and take cleansing baths on special occasions.
तीरथ धरम वीचार नावण पुरबाणिआ ॥
LINE 08
ਤੁਧੁਸਰਿਅਵਰੁਨਕੋਇਕਿਆਖਿਵਖਾਣਿਆ॥
(ਹੇ ਪ੍ਰਭੂ!) (ਤੇਰੀ ਇਸ ਅਸਰਜ ਖੇਡ ਦਾ) ਕੀਹ ਬਿਆਨ ਕਰੀਏ? ਤੇਰੇ ਵਰਗਾ ਹੋਰ ਕੋਈ ਨਹੀਂ ਹੈ;
There is no other equal to You; how can we speak and describe You?
तुधु सरि अवरु न कोइ कि आखि वखाणिआ ॥
LINE 09
ਸਚੈਤਖਤਿਨਿਵਾਸੁਹੋਰਆਵਣਜਾਣਿਆ੧॥॥
ਤੂੰ ਤਾਂ ਸਦਾ ਕਾਇਮ ਰਹਿਣ ਵਾਲੇ ਤਖ਼ਤ ਉਤੇ ਬੈਠਾ ਹੈਂ ਤੇ ਹੋਰ (ਸ੍ਰਿਸ਼ਟੀ) ਜੰਮਦੀ ਹੈ (ਪੈਦਾ ਹੁੰਦੀ ਹੈ ਤੇ ਨਾਸ ਹੁੰਦੀ ਹੈ) ॥੧॥
You are seated on the throne of Truth; all others come and go in reincarnation. ||1||
सचै तखति निवासु होर आवण जाणिआ ॥१॥
GURBANI.WORLD