ਗੁਰਸਿਖੁ ਸਿਖੁ ਗੁਰ ਸੋਇ ਅਲਖੁ ਲਖਾਇਆ ।

ਵਾਰ ੩ ਭਾਈ ਗੁਰਦਾਸ ਜੀ ਅੰਗ 3
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਸਿਖੁਸਿਖੁਗੁਰਸੋਇਅਲਖੁਲਖਾਇਆ।
ਗੁਰੂ ਨੇ ਸਿੱਖ ਹੋਕੇ ਤੇ ਸਿੱਖ ਨੇ ਗੁਰੂ ਹੋਕੇ ਉਸ ਅਲਖ (ਪਰਮੇਸਰ) ਨੂੰ ਲਖਾ ਦਿੱਤਾ ਹੈ;
Being one with each other the Guru and the Sikh have made the Lord perceptible (in the form of Guru).
गुरसिखु सिखु गुर सोइ अलखु लखाइआ ।
LINE 02
ਗੁਰਦੀਖਿਆਲੈਸਿਖਿਸਿਖੁਸਦਾਇਆ।
(ਕਿੱਕੁਰ? ਉੱਤਰ) ਗੁਰੂ (ਨਾਨਕ) ਦੀ ਸਿੱਖ੍ਯਾ ਲੈਕੇ ਸਿੱਖ (ਅੰਗਦ ਪਹਿਲੇ) ਸਿੱਖ ਸਦਾਇਆ।
Getting initiated by the Guru the disciple has become a Sikh.
गुर दीखिआ लै सिखि सिखु सदाइआ ।
LINE 03
ਗੁਰਸਿਖਇਕੋਹੋਇਜੋਗੁਰਭਾਇਆ।
(ਜਦ ਦੀਖ੍ਯਾ ਦੀ ਕਮਾਈ ਹੋ ਗਈ ਅਰ) ਸਿੱਖ ਗੁਰੂ ਨੂੰ ਭਾ ਗਿਆ (ਤਦ) ਗੁਰੂ ਨਾਲ ਇਕ (ਰੂਪ) ਹੋ ਗਿਆ।
It was the Lord’s desire that the Guru and the disciple would become one.
गुर सिख इको होइ जो गुर भाइआ ।
LINE 04
ਹੀਰਾਕਣੀਪਰੋਇਹੀਰੁਬਿਧਾਇਆ।
(ਮਾਨੋ) ਹੀਰੇ ਦੀ ਕਣੀ ਨੇ ਹੀਰੇ ਨੂੰ ਵਿੰਨ੍ਹਕੇ ਪੁਰੋ ਦਿੱਤਾ ਹੈ।
It seems as if the diamond cutting the diamond has brought the other one in one string;
हीरा कणी परोइ हीरु बिधाइआ ।
LINE 05
ਜਲਤਰੰਗੁਅਵਲੋਇਸਲਿਲਸਮਾਇਆ।
(ਜਿਵੇਂ) ਜਲ ਦੇ ਤਰੰਗਾਂ (=ਲਹਿਰਾਂ) ਨੂੰ ਦੇਖੋ, ਜਲ ਵਿੱਚ ਹੀ ਸਮਾਂ ਜਾਂਦੀਆਂ ਹਨ।
Or the wave of water has merged in water, or the light of one lamp has come to reside in another lamp.
जल तरंगु अवलोइ सलिल समाइआ ।
LINE 06
ਜੋਤੀਜੋਤਿਸਮੋਇਦੀਪੁਦੀਪਾਇਆ।
(ਜਿੱਕੁਰ) ਦੀਵੇ ਤੋਂ ਦੀਵਾ ਜਗਕੇ ਜੋਤ ਵਿਚ ਜੋਤ ਸਮਾ ਜਾਂਦੀ ਹੈ।
The wondrous deed (of the Lord) seems to have been transformed into a parable.
जोती जोति समोइ दीपु दीपाइआ ।
LINE 07
ਅਚਰਜਅਚਰਜੁਢੋਇਚਲਤੁਬਣਾਇਆ।
ਅਸਚਰਜ (ਤੋਂ) ਅਸਚਰਜ ਕਾਰਨਾਂ (ਨਾਲ) ਚਰਿੱਤ੍ਰ ਰਚ ਦਿੱਤਾ।
It is as if the sacred ghee has been produced after churning the curd.
अचरज अचरजु ढोइ चलतु बणाइआ ।
LINE 08
ਦੁਧਹੁਦਹੀਵਿਲੋਇਘਿਉਕਢਾਇਆ।
ਜਿੱਕੁਰ ਦੁੱਧ ਤੋਂ ਦਹੀਂ (ਤੇ ਦਹੀਂ ਰਿੜਕ ਕੇ) ਘਿਉ ਕੱਢ ਲਿਆ।
The One Light has scattered in all the three worlds.
दुधहु दही विलोइ घिउ कढाइआ ।
LINE 09
ਇਕੁਚਾਨਣੁਤ੍ਰਿਹੁਲੋਇਪ੍ਰਗਟੀਆਇਆ੧੧।।
(੯) ਇਕੋ ਚਾਨਣਾ (ਵਾਹਿਗੁਰੂ ਦੇ ਗ੍ਯਾਨ ਦਾ) ਤਿੰਨਾਂ ਲੋਕਾਂ ਵਿੱਚ (ਐਉਂ) ਪ੍ਰਗਟ ਹੋ ਗਿਆ।
It is as if the sacred ghee has been produced after churning the curd. The
इकु चानणु त्रिहु लोइ प्रगटीआइआ ।११।
GURBANI.WORLD