ਅਥ ਮੈਨਪ੍ਰਭਾ ਕ੍ਰਿਸਨ ਜੀ ਪਾਸ ਫਿਰ ਆਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 367
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਮੈਨਪ੍ਰਭਾਕ੍ਰਿਸਨਜੀਪਾਸਫਿਰਆਈ॥
ਹੁਣ ਮੈਨ ਪ੍ਰਭਾ ਕ੍ਰਿਸ਼ਨ ਕੋਲ ਪਰਤ ਆਈ
Now begins the description of the return of Mainprabha to Krishna
अथ मैनप्रभा क्रिसन जी पास फिर आई ॥
LINE 02
ਦੂਤੀਬਾਚਕਾਨ੍ਰਹਜੂਸੋ॥
ਦੂਤੀ ਨੇ ਕ੍ਰਿਸ਼ਨ ਨੂੰ ਕਿਹਾ:
Speech of the messenger addressed to Krishna:
दूती बाच कान्रह जू सो ॥
LINE 03
ਸਵੈਯਾ॥
ਸਵੈਯਾ:
SWAYYA
सवैया ॥
LINE 04
ਯੌਜਬਤਾਹਿਸੁਨੀਬਤੀਯਾਉਠਕੈਸੋਊਨੰਦਲਲਾਪਹਿਆਈ॥
ਜਦ ਇਸ ਤਰ੍ਹਾਂ ਦੀਆਂ ਗੱਲਾਂ (ਰਾਧਾ ਕੋਲੋਂ) ਸੁਣੀਆਂ, (ਤਾਂ) ਉਹ ਉਠ ਕੇ ਕ੍ਰਿਸ਼ਨ ਕੋਲ ਆ ਗਈ।
यौ जब ताहि सुनी बतीया उठ कै सोऊ नंद लला पहि आई ॥
LINE 05
ਆਇਕੈਐਸੇਕਹਿਯੋਹਰਿਪੈਹਰਿਜੂਨਹਿਮਾਨਤਮੂੜਮਨਾਈ॥
ਆ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ, ਹੇ ਕ੍ਰਿਸ਼ਨ ਜੀ! ਉਹ ਮੂਰਖ ਮਨਾਇਆਂ ਨਹੀਂ ਮੰਨਦੀ।
When Mainprabha heard all this talk, she got up and came to the son of Nand and said, “O Krishna! that fool was greatly persuaded, but still persists in not coming
आइ कै ऐसे कहियो हरि पै हरि जू नहि मानत मूड़ मनाई ॥
LINE 06
ਕੈਤਜਿਵਾਹਿਰਚੌਇਨਸੋਨਹੀਆਪਹੂੰਜਾਇਕੈਲਿਆਉਮਨਾਈ॥
ਜਾਂ ਤਾਂ ਉਸ ਦਾ (ਧਿਆਨ) ਛਡ ਕੇ ਇਨ੍ਹਾਂ (ਗੋਪੀਆਂ) ਵਿਚ ਮਗਨ ਹੋ ਜਾਓ, ਜਾਂ (ਫਿਰ) ਆਪ ਜਾ ਕੇ ਮਨਾ ਲਿਆਓ।
“Now leave her and roam with these gopis, or you may go yourself and bring her after persuation
कै तजि वाहि रचौ इन सो नही आप हूं जाइ कै लिआउ मनाई ॥
LINE 07
ਯੌਸੁਨਿਬਾਤਚਲਿਯੋਤਹਕੋਕਬਿਸ੍ਯਾਮਕਹੈਹਰਿਆਪਹੀਧਾਈ੭੨੮॥॥
ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਉਸ ਨੂੰ (ਮਨਾਉਣ ਲਈ) ਆਪ ਹੀ ਭਜ ਤੁਰਿਆ ॥੭੨੮॥
” Hearing these words, the poet Shyam says that Krishna went himself towards her.728.
यौ सुनि बात चलियो तह को कबि स्याम कहै हरि आप ही धाई ॥७२८॥
LINE 08
ਅਉਰਨਗ੍ਵਾਰਿਨਿਕੋਊਪਠੀਚਲਿਕੈਹਰਿਜੂਤਬਆਪਹੀਆਯੋ॥
ਹੋਰ ਕਿਸੇ ਗੋਪੀ ਨੂੰ ਨਾ ਭੇਜ ਕੇ ਸ੍ਰੀ ਕ੍ਰਿਸ਼ਨ ਆਪ ਹੀ ਚਲ ਕੇ ਆ ਗਿਆ।
Krishna did not send another gopi and came himself
अउर न ग्वारिनि कोऊ पठी चलि कै हरि जू तब आप ही आयो ॥
LINE 09
ਤਾਹੀਕੋਰੂਪਨਿਹਾਰਤਹੀਬ੍ਰਿਖਭਾਨਸੁਤਾਮਨਮੈਸੁਖਪਾਯੋ॥
ਉਸ ਦਾ ਰੂਪ ਵੇਖਦਿਆਂ ਹੀ ਰਾਧਾ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
Seeing him, Radha was extremely pleased
ताही को रूप निहारत ही ब्रिखभान सुता मन मै सुख पायो ॥
LINE 10
ਪਾਇਘਨੋਸੁਖਪੈਮਨਮੈਅਤਿਊਪਰਿਮਾਨਸੋਬੋਲਸੁਨਾਯੋ॥
ਮਨ ਵਿਚ ਤਾਂ ਬਹੁਤ ਹੀ ਅਧਿਕ ਸੁਖ ਪਾਇਆ, (ਪਰ) ਉਪਰੋਂ ਰੋਸੇ ਦਾ ਬੋਲ ਸੁਣਾ ਦਿੱਤਾ।
Though she was greatly satisfied in her mind but still externally showing her pride,
पाइ घनो सुख पै मन मै अति ऊपरि मान सो बोल सुनायो ॥
LINE 11
ਚੰਦ੍ਰਭਗਾਹੂੰਸੋਕੇਲਕਰੋਇਹਠਉਰਕਹਾਤਜਿਲਾਜਹਿਆਯੋ੭੨੯॥॥
ਚੰਦ੍ਰਭਗਾ ਨਾਲ ਹੀ ਕੇਲ ਕਰੋ, ਇਸ ਥਾਂ ਲਾਜ ਨੂੰ ਛਡ ਕੇ ਕਿਉਂ ਆਏ ਹੋ ॥੭੨੯॥
She said, “You keep yourself absorbed in amorous sport with Chandarbhaga, why have you come here forsaking your shyness?”729.
चंद्रभगा हूं सो केल करो इह ठउर कहा तजि लाजहि आयो ॥७२९॥
GURBANI.WORLD