GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਅਕਾਲ ਉਸਤਤ - ਗੁਰੂ ਗੋਬਿੰਦ ਸਿੰਘ ਜੀ
ਅੰਗ 13
Display Settings
Translations
ਤ੍ਵਪ੍ਰਸਾਦਿਤੋਮਰਛੰਦ
ਤੇਰੀ ਕ੍ਰਿਪਾ ਨਾਲ: ਤੋਮਰ ਛੰਦ:
By Thy Grace. Tomar Stanza.
त्व प्रसादि ॥ तोमर छंद ॥
ਹਰਿਜਨਮਮਰਨਬਿਹੀਨ
ਪਰਮਾਤਮਾ ਜਨਮ-ਮਰਨ ਤੋਂ ਰਹਿਤ ਹੈ,
The Lord is sans birth and death,
हरि जनम मरन बिहीन ॥
ਦਸਚਾਰਚਾਰਪ੍ਰਬੀਨ
ਅਠਾਰ੍ਹਾਂ ਵਿਦਿਆਵਾਂ (ਚਾਰ ਵੇਦ, ਛੇ ਵੇਦਾਂਗ, ਮੀਮਾਂਸਾ, ਨਿਆਇ, ਪੁਰਾਣ, ਸਮ੍ਰਿਤੀਆਂ, ਆਯੁਰਵੇਦ, ਧਨੁਰਵੇਦ, ਗੰਧਰਵ ਵੇਦ ਅਤੇ ਨੀਤੀ ਸ਼ਾਸਤ੍ਰ) ਵਿਚ ਪ੍ਰਬੀਨ ਹੈ,
He is skiful in all eighteen sciences.
दस चार चार प्रबीन ॥
ਅਕਲੰਕਰੂਪਅਪਾਰ
ਨਿਸ਼ਕਲੰਕ ਰੂਪ ਵਾਲਾ ਅਪਰ ਅਪਾਰ ਹੈ,
That unblemished Entity is Infinite,
अकलंक रूप अपार ॥
ਅਨਛਿੱਜਤੇਜਉਦਾਰ॥੧॥੩੧॥
ਉਸ ਉਦਾਰ ਸਰੂਪ ਵਾਲੇ ਦਾ ਤੇਜ ਕਦੇ ਨਸ਼ਟ ਨਹੀਂ ਹੁੰਦਾ ॥੧॥੩੧॥
His Benevolent Glory is Everlasting. 1.31.
अनछिज तेज उदार ॥१॥३१॥
ਅਨਭਿੱਜਰੂਪਦੁਰੰਤ
(ਉਹ) ਅਭਿਜ ਰੂਪ ਵਾਲਾ ਸਭ ਵਿਚ ਲੁਕਿਆ ਹੋਇਆ (ਦੁਰੰਤ) ਹੈ,
His Unaffected Entity is All-Pervasive,
अनभिज रूप दुरंत ॥
ਸਭਜਗਤਭਗਤਮਹੰਤ
ਸਾਰੇ ਜਗਤ ਦੇ ਭਗਤਾਂ ਦਾ ਸ਼ਿਰੋਮਣੀ ਹੈ,
He is the Supreme Lord of the saints of all the world.
सभ जगत भगत महंत ॥
ਜਸਤਿਲਕਭੂਭ੍ਰਿਤਭਾਨ
ਜਸ ਦਾ ਟਿਕਾ ਹੈ, ਭੂਮੀ ਅਤੇ ਸੂਰਜ ਦਾ ਆਧਾਰ (ਭ੍ਰਿਤ) ਹੈ,
He is the frontal mark of Glory and life-giver sun of the earth,
जस तिलक भूभ्रित भान ॥
ਦਸਚਾਰਚਾਰਨਿਧਾਨ॥੨॥੩੨॥
ਅਠਾਰ੍ਹਾਂ ਸਿੱਧੀਆਂ ਦਾ ਭੰਡਾਰ ਹੈ ॥੨॥੩੨॥
He is the Treasure of eighteen sciences. 2.32.
दस चार चार निधान ॥२॥३२॥
ਅਕਲੰਕਰੂਪਅਪਾਰ
(ਉਹ) ਕਲੰਕ-ਰਹਿਤ ਅਪਰ ਅਪਾਰ ਹੈ,
He, the Unblemished Entity is Infinite,
अकलंक रूप अपार ॥
ਸਭਲੋਕਸੋਕਬਿਦਾਰ
ਸਾਰਿਆਂ ਲੋਕਾਂ ਦੇ ਸੋਗ ਨੂੰ ਨਸ਼ਟ ਕਰਨ ਵਾਲਾ ਹੈ,
He is the destroyer of sufferings of all the worlds.
सभ लोक सोक बिदार ॥
ਕਲਕਾਲਕਰਮਬਿਹੀਨ
ਕਲਿਯੁਗ ਦੇ ਕਰਮਕਾਂਡਾਂ ਤੋਂ ਪਰੇ ਹੈ
He is without the rituals of Iron age,
कल काल करम बिहीन ॥
ਸਭਕਰਮਧਰਮਪ੍ਰਬੀਨ॥੩॥੩੩॥
ਅਤੇ ਸਾਰੇ ਧਰਮ-ਕਰਮਾਂ ਵਿਚ ਪ੍ਰਬੀਨ ਹੈ ॥੩॥੩੩॥
He is an adept in all religious works. 3.33.
सभ करम धरम प्रबीन ॥३॥३३॥
ਅਨਖੰਡਅਤੁਲਪ੍ਰਤਾਪ
(ਉਸ ਦਾ) ਪ੍ਰਤਾਪ ਅਖੰਡ ਅਤੇ ਅਤੁਲ (ਨ ਤੁਲਨਾਇਆ ਜਾ ਸਕਣ ਵਾਲਾ) ਹੈ,
His Glory is Indivisible and Inestimable,
अनखंड अतुल प्रताप ॥
ਸਭਥਾਪਿਓਜਿਹਥਾਪ
(ਉਸ ਨੇ) ਸਭ ਸਥਾਪਨਾਵਾਂ ਨੂੰ ਸਥਾਪਿਤ ਕਰ ਰਖਿਆ ਹੈ,
He is the Establisher of all the institutions.
सभ थापिओ जिह थाप ॥
ਅਨਖੇਦਭੇਦਅਛੇਦ
(ਉਸ) ਖੇਦ ਤੋਂ ਰਹਿਤ ਦਾ ਭੇਦ ਖੋਲ੍ਹਿਆ ਨਹੀਂ ਜਾ ਸਕਦਾ;
He is Indestructible with Imperishable mysteries,
अनखेद भेद अछेद ॥
ਮੁਖਚਾਰਗਾਵਤਬੇਦ॥੪॥੩੪॥
ਚਾਰ ਮੁਖਾਂ ਵਾਲਾ ਬ੍ਰਹਮਾ (ਉਸ ਨੂੰ) ਵੇਦਾਂ ਦੁਆਰਾ ਗਾਉਂਦਾ ਹੈ ॥੪॥੩੪॥
and the four-handed Brahma sings the Vedas. 4.34.
मुखचार गावत बेद ॥४॥३४॥
ਜਿਹਨੇਤਨਿਗਮਕਹੰਤ
ਜਿਸ ਨੂੰ ਵੇਦ ('ਨਿਗਮ') ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ,
To Him, the Nigam (Vedas) call "Neti" (Not this).
जिह नेत निगम कहंत ॥
ਮੁਖਚਾਰਬਕਤਬਿਅੰਤ
ਚਾਰ ਮੁਖਾਂ ਵਾਲਾ ਬ੍ਰਹਮਾ ਜਿਸ ਨੂੰ ਬੇਅੰਤ ਬੇਅੰਤ ਦਸਦਾ ਹੈ,
The four-handed Brahma Speak of Him as Unlimited.
मुखचार बकत बिअंत ॥
ਅਨਭਿੱਜਅਤੁਲਪ੍ਰਤਾਪ
ਜੋ ਅਭਿਜ (ਨਿਰਲਿਪਤ) ਅਤੇ ਅਤੁਲ ਪ੍ਰਤਾਪ ਵਾਲਾ ਹੈ,
His Glory is Unaffected and Inestimable,
अनभिज अतुल प्रताप ॥
ਅਨਖੰਡਅਮਿਤਅਥਾਪ॥੫॥੩੫॥
ਉਹ ਨਾ ਖੰਡਿਆ ਜਾ ਸਕਣ ਵਾਲਾ, ਸੀਮਾ ਵਿਚ ਨਾ ਬੰਨ੍ਹਿਆ ਜਾ ਸਕਣ ਵਾਲਾ ਅਤੇ ਸਥਾਪਿਤ ਨਾ ਕੀਤਾ ਜਾ ਸਕਣ ਵਾਲਾ ਹੈ ॥੫॥੩੫॥
He is Undivided, Unlimited and Un-established. 5.35.
अनखंड अमित अथाप ॥५॥३५॥
ਜਿਹਕੀਨਜਗਤਪਸਾਰ
ਜਿਸ ਨੇ ਜਗਤ ਦਾ ਪਸਾਰ ਕੀਤਾ ਹੈ,
He, who hath created the expanse of the world,
जिह कीन जगत पसार ॥
ਰਚਿਓਬਿਚਾਰਬਿਚਾਰ
(ਜਿਸ ਨੇ ਹਰ ਇਕ) ਵਿਚਾਰ ਨੂੰ ਵਿਚਾਰਪੂ ਰਵਕ ਰਚਿਆ ਹੈ,
He hath Created it in full Consciousness.
रचिओ बिचार बिचार ॥
ਅਨੰਤਰੂਪਅਖੰਡ
ਜੋ ਅਨੰਤ ਅਤੇ ਅਖੰਡ ਰੂਪ ਵਾਲਾ ਹੈ
His Infinite Form is Indivisible,
अनंत रूप अखंड ॥
ਅਤੁਲਪ੍ਰਤਾਪਪ੍ਰਚੰਡ॥੬॥੩੬॥
ਅਤੇ ਜਿਸ ਦਾ ਪ੍ਰਤਾਪ ਅਤੁਲ ਅਤੇ ਪ੍ਰਚੰਡ ਹੈ ॥੬॥੩੬॥
His Immeasurable Glory is Powerful 6.36.
अतुल प्रताप प्रचंड ॥६॥३६॥
ਜਿਹਅੰਡਤੇਬ੍ਰਹਮੰਡ
ਜਿਸ ਨੇ ਅੰਡੇ ਤੋਂ ਬ੍ਰਹਿਮੰਡ (ਦੀ ਰਚਨਾ ਕੀਤੀ ਹੈ)
He, who hath Created the universe from the Cosmic egg,
जिह अंड ते ब्रहमंड ॥
ਕੀਨੇਸੁਚੌਦਹਖੰਡ
ਫਿਰ ਚੌਦਾਂ ਖੰਡਾਂ ਨੂੰ ਸਿਰਜਿਆ ਹੈ
He hath Created the fourteen regions.
कीने सु चौदह खंड ॥
ਸਭਕੀਨਜਗਤਪਸਾਰ
ਅਤੇ ਸਾਰੇ ਜਗਤ ਦਾ ਪਸਾਰ ਪਸਾਰਿਆ ਹੈ,
He hath Created all the expanse of the world.
सभ कीन जगत पसार ॥
ਅਬਿਯਕਤਰੂਪਉਦਾਰ॥੭॥੩੭॥
(ਉਹ) ਅਵਿਅਕਤ (ਅਕਥਨੀ) ਰੂਪ ਵਾਲਾ (ਪ੍ਰਭੂ) ਉਦਾਰ ਹੈ ॥੭॥੩੭॥
That Benevolent Lord is Unmanifested. 7.37.
अबियकत रूप उदार ॥७॥३७॥
ਜਿਹਕੋਟਿਇੰਦ੍ਰਨ੍ਰਿਪਾਰ
ਜਿਸ ਨੇ ਕਰੋੜਾਂ ਇੰਦਰ ਵਰਗੇ ਰਾਜੇ ਬਣਾਏ ਹਨ
He, who hath Created millions of king Indras,
जिह कोटि इंद्र न्रिपार ॥
ਕਈਬ੍ਰਹਮਬਿਸਨਬਿਚਾਰ
ਅਤੇ ਕਈ ਬ੍ਰਹਮਾ, ਵਿਸ਼ਣੂ ਦੀ ਵਿਚਾਰ ਪੂਰਵਕ (ਰਚਨਾ ਕੀਤੀ ਹੈ)
He hath Created many Brahmas and Vishnus after consideration.
कई ब्रहम बिसन बिचार ॥
ਕਈਰਾਮਕ੍ਰਿਸਨਰਸੂਲ
ਕਈ ਰਾਮ, ਕ੍ਰਿਸ਼ਣ, ਰਸੂਲ ਆਦਿ (ਪੈਦਾ ਕੀਤੇ ਹਨ)
He hath Created many Ramas, Krishnas and Rasuls (Prophets),
कई राम क्रिसन रसूल ॥
ਬਿਨੁਭਗਤਕੋਕਬੂਲ॥੮॥੩੮॥
ਪਰ ਬਿਨਾ ਭਗਤੀ ਉਸ ਦੇ ਦੁਆਰ ਤੇ ਕੋਈ ਪ੍ਰਵਾਨ ਨਹੀਂ ਹੁੰਦਾ ॥੮॥੩੮॥
none of them is approved by the Lord without devotion. 8.38.
बिनु भगत को न कबूल ॥८॥३८॥
ਕਈਸਿੰਧਬਿੰਧਨਗਿੰਦ੍ਰ
ਜਿਸ ਨੇ ਕਈ ਸਮੁੰਦਰ, ਸੁਮੇਰ ਵਰਗੇ ਪਰਬਤ (ਬਣਾਏ ਹਨ)
Created many oceans and mountains like Vindhyachal;
कई सिंध बिंध नगिंद्र ॥
ਕਈਮੱਛਕੱਛਫਨਿੰਦ੍ਰ
ਕਈ ਮੱਛ, ਕੱਛ ਅਤੇ ਸ਼ੇਸ਼ਨਾਗ (ਰਚੇ ਹਨ)
many fish incarnations, tortoise incarnations and Sheshanagas.
कई मच्छ कच्छ फनिंद्र ॥
ਕਈਦੇਵਆਦਿਕੁਮਾਰ
ਕਈ ਦੇਵਤੇ ਅਤੇ ਸਨਕਾਦਿਕ (ਸਿਰਜੇ ਹਨ)
Created many gods, and Adi Kumars, sons of Brahma (Sanak, Sanandan, Sanatan and Sant Kumar),
कई देव आदि कुमार ॥
ਕਈਕ੍ਰਿਸਨਬਿਸਨਅਵਤਾਰ॥੯॥੩੯॥
ਕਈ ਕ੍ਰਿਸ਼ਣ, ਵਿਸ਼ਣੂ ਆਦਿ ਅਵਤਾਰਾਂ ਨੂੰ ਅਵਤਰਿਤ ਕੀਤਾ ਹੈ ॥੯॥੩੯॥
many Krishnas and incarnations of Vishnu.9.39.
कई क्रिसन बिसन अवतार ॥९॥३९॥
ਕਈਇੰਦ੍ਰਬਾਰਬੁਹਾਰ
ਉਸ ਦੇ ਦੁਆਰ ਉਤੇ ਕਈ ਇੰਦਰ ਝਾੜੂ ਦਿੰਦੇ ਹਨ,
Many Indras sweep at His door.
कई इंद्र बार बुहार ॥
ਕਈਬੇਦਅਉਮੁਖਚਾਰ
ਕਈ ਵੇਦ ਅਤੇ ਬ੍ਰਹਮਾ ਹਨ,
Many Vedas and four-headed Brahmas are there.
कई बेद अउ मुखचार ॥
ਕਈਰੁਦ੍ਰਛੁੱਦ੍ਰਸਰੂਪ
ਕਈ ਤੁੱਛ ਰੂਪ ਵਾਲੇ ਰੁਦ੍ਰ ਹਨ,
Many Rudras (Shivas) of ghastly appearance are there;
कई रुद्र छुद्र सरूप ॥
ਕਈਰਾਮਕ੍ਰਿਸਨਅਨੂਪ॥੧੦॥੪੦॥
ਕਈ ਅਨੂਪਮ ਰੂਪ ਵਾਲੇ ਕ੍ਰਿਸ਼ਣ ਅਤੇ ਰਾਮ ਹਨ ॥੧੦॥੪੦॥
many unique Ramas and Krishnas are there. 10.40.
कई राम क्रिसन अनूप ॥१०॥४०॥
ਕਈਕੋਕਕਾਬਭਣੰਤ
ਕਈ ਕੋਕ-ਸ਼ਾਸਤ੍ਰ ਅਤੇ ਕਾਵਿ ਨੂੰ ਪੜ੍ਹਦੇ ਹਨ,
Many poets compose poetry there;
कई कोक काब भणंत ॥
ਕਈਬੇਦਭੇਦਕਹੰਤ
ਕਈ ਵੇਦਾਂ ਦੇ ਰਹੱਸ ਨੂੰ ਪ੍ਰਗਟ ਕਰਦੇ ਹਨ (ਵਿਆਖਿਆ ਕਰਦੇ ਹਨ)
many speak of the distinction of the knowledge of Vedas.
कई बेद भेद कहंत ॥
ਕਈਸਾਸਤ੍ਰਸਿੰਮ੍ਰਿਤਿਬਖਾਨ
ਕਿਤਨੇ ਹੀ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਬਖਾਨ ਕਰਦੇ ਹਨ,
Many elucideate Shastras and Smritis,
कई सासत्र सिंम्रिति बखान ॥
ਕਹੂੰਕਥਤਹੀਸੁਪੁਰਾਨ॥੧੧॥੪੧॥
ਅਤੇ ਕਿਤਨੇ ਹੀ ਪੁਰਾਣਾਂ ਦੀ ਕਥਾ ਕਰਦੇ ਹਨ ॥੧੧॥੪੧॥
many hold discourses of Puranas. 11.41.
कहूं कथत ही सु पुरान ॥११॥४१॥
ਕਈਅਗਨਹੋਤ੍ਰਕਰੰਤ
ਕਿਤਨੇ ਹੀ ਹੋਮ ਕਰਦੇ ਹਨ,
Many perform Agnihotras (fire-worship);
कई अगन होत्र करंत ॥
ਕਈਉਰਧਤਾਪਦੁਰੰਤ
ਕਿਤਨੇ ਹੀ ਪੁਠੇ ਲਟਕ ਕੇ ਕਠਿਨ ਤਪ ਕਰਦੇ ਹਨ,
many perform arduous austerities while standing.
कई उरध ताप दुरंत ॥
ਕਈਉਰਧਬਾਹੁਸੰਨਿਆਸ
ਕਈ ਬਾਂਹਵਾਂ ਨੂੰ ਉੱਚਾ ਉਠਾ ਕੇ (ਤਪਸਿਆ ਕਰਨ ਵਾਲੇ) ਸੰਨਿਆਸੀ ਹਨ,
Many are ascetics with raised arms and many are anchorities,
कई उरध बाहु संनिआस ॥
ਕਹੂੰਜੋਗਭੇਸਉਦਾਸ॥੧੨॥੪੨॥
ਕਈ ਜੋਗੀਆਂ ਦੇ ਭੇਸ ਵਿਚ ਨਿਰਲਿਪਤ ਫਿਰਦੇ ਹਨ ॥੧੨॥੪੨॥
Many are in the garbs of Yogis and Udasis (stoics). 12.42.
कहूं जोग भेस उदास ॥१२॥४२॥
ਕਹੂੰਨਿਵਲੀਕਰਮਕਰੰਤ
ਕਿਤੇ ਕੋਈ ਨੌਲੀ-ਕਰਮ ਕਰਦੇ ਹਨ,
Many perform Neoli rituals of Yogis of purging intestines.
कहूं निवली करम करंत ॥
ਕਹੂੰਪਉਨਅਹਾਰਦੁਰੰਤ
ਕਿਤੇ ਕੋਈ ਕਠਿਨ ਪੌਣ-ਆਹਾਰ ਕਰਦੇ ਹਨ,
There are innumerable who subsist on air.
कहूं पउन अहार दुरंत ॥
ਕਹੂੰਤੀਰਥਦਾਨਅਪਾਰ
ਕਈ ਤੀਰਥਾਂ ਉਤੇ ਅਪਾਰ ਦਾਨ ਕਰਦੇ ਹਨ
Many offer great charities at pilgrim-stations.
कहूं तीरथ दान अपार ॥
ਕਹੂੰਜੱਗਕਰਮਉਦਾਰ॥੧੩॥੪੩॥
ਅਤੇ ਕਈ ਉਦਾਰਤਾ ਪੂਰਵਕ ਯੱਗ-ਕਰਮ ਕਰਦੇ ਹਨ ॥੧੩॥੪੩॥
Benevolent sacrificial rituals are performed 13.43.
कहूं जग करम उदार ॥१३॥४३॥
ਕਹੂੰਅਗਨਹੋਤ੍ਰਅਨੂਪ
ਕਿਤੇ ਅਨੂਪ ਹਵਨ ('ਅਗਨੀ-ਹੋਤ੍ਰ') ਹੁੰਦੇ ਹਨ,
Somewhere exquisite fire-worship is arranged.
कहूं अगन होत्र अनूप ॥
ਕਹੂੰਨਿਆਇਰਾਜਬਿਭੂਤ
ਕਿਤੇ ਰਾਜ-ਸੰਪਦਾ ਕਾਰਨ ਨਿਆਂ ਹੁੰਦਾ ਹੈ,
Somewhere justice is done with emblem of royalty.
कहूं निआइ राज बिभूत ॥
ਕਹੂੰਸਾਸਤ੍ਰਸਿੰਮ੍ਰਿਤਿਰੀਤ
ਕਿਤੇ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦੀ ਵਿਧੀ ਹੁੰਦੀ ਹੈ
Somewhere ceremonies are performed in accordance with Shastras and Smritis,
कहूं सासत्र सिंम्रिति रीत ॥
ਕਹੂੰਬੇਦਸਿਉਬਿਪ੍ਰੀਤ॥੧੪॥੪੪॥
ਅਤੇ ਕਿਤੇ ਵੇਦਾਂ ਦੇ ਉਲਟ ਰੀਤਾਂ ਹੁੰਦੀਆਂ ਹਨ ॥੧੪॥੪੪॥
somewhere the performance is antagonistic to Vedic injunctions. 14.44.
कहूं बेद सिउ बिप्रीत ॥१४॥४४॥
ਕਈਦੇਸਦੇਸਫਿਰੰਤ
ਕਈ ਦੇਸ-ਦੇਸਾਂਤਰਾਂ ਵਿਚ ਫਿਰਦੇ ਹਨ,
Many wander in various countries,
कई देस देस फिरंत ॥
ਕਈਏਕਠੌਰਇਸਥੰਤ
ਕਈ ਇਕੋ ਸਥਾਨ ਉਤੇ ਸਥਿਤ ਹਨ,
many stay only at one place.
कई एक ठौर इसथंत ॥
ਕਹੂੰਕਰਤਜਲਮਹਿਜਾਪ
ਕਈ ਪਾਣੀ ਵਿਚ (ਖੜੇ ਹੋ ਕੇ) ਜਾਪ ਕਰਦੇ ਹਨ,
Somewhere the meditation is performed in water,
कहूं करत जल महि जाप ॥
ਕਹੂੰਸਹਤਤਨਪਰਤਾਪ॥੧੫॥੪੫॥
ਕਈ ਸ਼ਰੀਰ ਉਤੇ ਧੁਪ ('ਤਾਪ') ਸਹਿਨ ਕਰਦੇ ਹਨ ॥੧੫॥੪੫॥
somewhere heat is endured on the body.15.45.
कहूं सहत तन पर ताप ॥१५॥४५॥
ਕਹੂੰਬਾਸਬਨਹਿਕਰੰਤ
ਕਿਤੇ (ਕਈ) ਬਨਾਂ ਵਿਚ ਵਾਸ ਕਰਦੇ ਹਨ,
Somewhere some reside in the forest,
कहूं बास बनहि करंत ॥
ਕਹੂੰਤਾਪਤਨਹਿਸਹੰਤ
ਕਿਤੇ (ਕਈ) ਸ਼ਰੀਰ ਉਤੇ ਗਰਮੀ ਸਹਿੰਦੇ ਹਨ,
somewhere heat is endured on the body.
कहूं ताप तनहि सहंत ॥
ਕਹੂੰਗ੍ਰਿਹਸਤਧਰਮਅਪਾਰ
ਕਿਤੇ (ਕਈ) ਗ੍ਰਿਹਸਥ ਧਰਮ ਦੀ ਪਾਲਨਾ ਕਰਦੇ ਹਨ
Somewhere many follow the householder's path,
कहूं ग्रिहसत धरम अपार ॥
ਕਹੂੰਰਾਜਰੀਤਉਦਾਰ॥੧੬॥੪੬॥
ਅਤੇ ਕਈ ਰਾਜਨੀਤੀ ਦਾ ਉਦਾਰਤਾ ਪੂਰਵਕ ਨਿਰਵਾਹ ਕਰਦੇ ਰਹੇ ਹਨ ॥੧੬॥੪੬॥
somewhere many followed.16.46.
कहूं राज रीत उदार ॥१६॥४६॥
ਕਹੂੰਰੋਗਰਹਤਅਭਰਮ
ਕਿਤੇ (ਕਈ) ਰੋਗ ਅਤੇ ਭਰਮ ਤੋਂ ਰਹਿਤ ਹਨ,
Somewhere people are without ailment and illusion,
कहूं रोग रहत अभरम ॥
ਕਹੂੰਕਰਮਕਰਤਅਕਰਮ
ਕਿਤੇ (ਕਈ) ਨਾ ਕੀਤੇ ਜਾਣ ਵਾਲੇ ਕਰਮ ਕਰਦੇ ਹਨ,
somewhere forbidden actions are being done.
कहूं करम करत अकरम ॥
ਕਹੂੰਸੇਖਬ੍ਰਹਮਸਰੂਪ
ਕਿਤੇ (ਕਈ) ਸ਼ੇਸ਼ਨਾਗ ਬ੍ਰਹਮ-ਸਰੂਪ ਹਨ,
Somewhere there are Sheikhs, somewhere there are Brahmins,
कहूं सेख ब्रहम सरूप ॥
ਕਹੂੰਨੀਤਰਾਜਅਨੂਪ॥੧੭॥੪੭॥
ਕਿਤੇ ਅਨੂਪਮ ਨੀਤੀਵਾਨ ਹਨ ॥੧੭॥੪੭॥
somewhere there is the prevalence of unique politics.17.47.
कहूं नीत राज अनूप ॥१७॥४७॥
ਕਹੂੰਰੋਗਸੋਗਬਿਹੀਨ
ਕਿਤੇ ਰੋਗ ਅਤੇ ਸੋਗ ਤੋਂ ਰਹਿਤ ਹਨ,
Somewhere someone is without suffering and ailment,
कहूं रोग सोग बिहीन ॥
ਕਹੂੰਏਕਭਗਤਅਧੀਨ
ਕਿਤੇ (ਕਈ) ਇਕ-ਮਾਤਰ ਭਗਤੀ ਦੇ ਵਸ ਵਿਚ ਹਨ,
somewhere someone follows the path of devotion closely.
कहूं एक भगत अधीन ॥
ਕਹੂੰਰੰਕਰਾਜਕੁਮਾਰ
ਕਿਤੇ (ਕਈ) ਨਿਰਧਨ (ਅਤੇ ਕਿਤੇ) ਰਾਜ ਕੁਮਾਰ ਹਨ,
Somewhere someone is poor and someone a prince,
कहूं रंक राज कुमार ॥
ਕਹੂੰਬੇਦਬਿਆਸਅਵਤਾਰ॥੧੮॥੪੮॥
ਕਿਤੇ (ਕਈ) ਵੇਦ ਵਿਆਸ ਦਾ ਅਵਤਾਰ ਹਨ ॥੧੮॥੪੮॥
somewhere someone is incarnation of Ved Vyas. 18.48.
कहूं बेद बिआस अवतार ॥१८॥४८॥
ਕਈਬ੍ਰਹਮਬੇਦਰਟੰਤ
ਕਈ ਬ੍ਰਹਮੇ ਵੇਦਾਂ ਨੂੰ ਪੜ੍ਹ ਰਹੇ ਹਨ,
Some Brahmins recite Vedas,
कई ब्रहम बेद रटंत ॥
ਕਈਸੇਖਨਾਮਉਚਰੰਤ
ਕਈ ਸ਼ੇਸ਼ਨਾਗ ਨਾਮ ਦਾ ਉੱਚਾਰਨ ਕਰ ਰਹੇ ਹਨ;
some Sheikhs repeat the Name of the Lord.
कई सेख नाम उचरंत ॥
ਬੈਰਾਗਕਹੂੰਸੰਨਿਆਸ
ਕਿਤੇ (ਕੋਈ) ਵੈਰਾਗੀ ਹੈ ਅਤੇ ਕਿਤੇ ਸੰਨਿਆਸੀ,
Somewhere there is a follower of the path of Bairag (detachment) and somewhere one follows the path of Sannyas (asceticism),
बैराग कहूं संनिआस ॥
ਕਹੂੰਫਿਰਤਰੂਪਉਦਾਸ॥੧੯॥੪੯॥
ਕਿਤੇ ਕੋਈ (ਤਪਸਵੀ) ਸੰਸਾਰ ਤੋਂ ਉਪਰਾਮ ਹੋ ਕੇ ਫਿਰ ਰਿਹਾ ਹੈ ॥੧੯॥੪੯॥
somewhere someone wanders as an Udasi (stoic).19.49.
कहूं फिरत रूप उदास ॥१९॥४९॥
ਸਭਕਰਮਫੋਕਟਜਾਨ
(ਪਿਛੇ ਦਸੇ) ਸਾਰੇ ਕਰਮ ਵਿਅਰਥ ਸਮਝੋ,
Know all the Karmas (actions) as useless,
सभ करम फोकट जान ॥
ਸਭਧਰਮਨਿਹਫਲਮਾਨ
ਸਾਰੇ ਧਰਮ ਨਿਸਫਲ ਮਨੋ,
consider all the religious paths of no value.
सभ धरम निहफल मान ॥
ਬਿਨਏਕਨਾਮਅਧਾਰ
ਇਕ ਨਾਮ ਦੇ ਆਧਾਰ ਤੋਂ ਬਿਨਾ
Without the prop of the only Name of the Lord,
बिन एक नाम अधार ॥
ਸਭਕਰਮਭਰਮਬਿਚਾਰ॥੨੦॥੫੦॥
ਸਾਰੇ ਕਰਮਾਂ ਨੂੰ ਭਰਮ ਮਾਤਰ ਸਮਝਣਾ ਚਾਹੀਦਾ ਹੈ ॥੨੦॥੫੦॥
all the Karmas be considered as illusion.20.50.
सभ करम भरम बिचार ॥२०॥५०॥
GURBANI.WORLD
ਪਿਛਲਾ Share ਹੋਮ Save ਅਗਲਾ