ਅਗਨਿ ਜਰਤ ਜਲ ਬੂਡਤ ਸਰਪ ਗ੍ਰਸਹਿ ਸਸਤ੍ਰ ਅਨੇਕ ਰੋਮ ਰੋਮ ਕਰਿ ਘਾਤ ਹੈ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 572
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਗਨਿਜਰਤਜਲਬੂਡਤਸਰਪਗ੍ਰਸਹਿਸਸਤ੍ਰਅਨੇਕਰੋਮਰੋਮਕਰਿਘਾਤਹੈ।
ਅੱਗ ਸਾੜੇ, ਪਾਣੀ ਡੋਬੇ, ਸੱਪ ਡੰਗੇ, ਅਨੇਕਾਂ ਸ਼ਸਤ੍ਰ ਘਾਤ ਕਰਨ, ਇਨਾਂ ਤੋਂ ਜੋ ਰੋਮ ਰੋਮ ਵਿਚ ਪੀੜਾ ਹੋਵੇ।
Pain in the body due to burns, drowning in water, snakebite or wounds received by the strike of weapons;
अगनि जरत जल बूडत सरप ग्रसहि ससत्र अनेक रोम रोम करि घात है ।
LINE 02
ਬਿਰਥਾਅਨੇਕਅਪਦਾਅਧੀਨਦੀਨਗਤਿਗ੍ਰੀਖਮਔਸੀਤਬਰਖਮਾਹਿਨਿਸਪ੍ਰਾਤਹੈ।
ਦੀਨ ਦੁਖੀ ਦੀ ਐਸੀ ਹਾਲਤ ਹੋਵੇ ਕਿ ਅਨੇਕਾਂ ਬਿਪਤਾ ਦੇ ਅਧੀਨ ਹੋਣ ਦੀ ਪੀੜਾ ਹੋਵੇ, ਅਥਵਾ ਗਰਮੀ ਜਾਂ ਪਾਲੇ ਵਿਚ ਜਾਂ ਵਸਦੀ ਵਰਖਾ ਵਿਚ ਦਿਨੇ ਰਾਤ ਬੈਠਣਾ ਪਵੇ।
Sufferings of many distresses, spending days in summer, winter and even rainy seasons and bearing these discomforts;
बिरथा अनेक अपदा अधीन दीन गति ग्रीखम औ सीत बरख माहि निस प्रात है ।
LINE 03
ਗੋਦ੍ਵਿਜਬਧੂਬਿਸ੍ਵਾਸਬੰਸਕੋਟਿਹਤਯਾਤ੍ਰਿਸਨਾਅਨੇਕਦੁਖਦੋਖਬਸਗਾਤਹੈ।
ਗਊ ਹਤਿਆ, ਬ੍ਰਾਹਮਣ ਹੱਤਿਆ ਇਸਤਰੀ ਹੱਤਿਆ, ਵਿਸ਼ਵਾਸ ਘਾਤ, ਕੁਲ ਹੱਤਿਆ ਆਦਿ ਕ੍ਰੋੜਾਂ ਹੀ ਹੱਤਿਆ ਦੀ ਪੀੜਾ ਹੋਵ, ਅਥਵਾ ਤ੍ਰਿਸ਼ਨਾ ਦੇਕਾਰਣ ਦੋਖ ਕਮਾਵੇ ਤੇ ਦੋਖਾਂ ਦੇਕਾਰਣ ਅਨਾਂ ਦੁਖਾਂ ਦੇ ਵੱਸ ਵਿਚ ਸਰੀਰ ਪਿਆ ਹੋਵੇ।
Distresses of the body due to killing of a cow, brahmin, a woman, trust, family and many such-like sins and stigmas performed under the influence of desires.
गो द्विज बधू बिस्वास बंस कोटि हतया त्रिसना अनेक दुख दोख बस गात है ।
LINE 04
ਅਨਿਕਪ੍ਰਕਾਰਜੋਰਸਕਲਸੰਸਾਰਸੋਧਪੀਯਕੇਬਿਛੋਹਪਲਏਕਨਪੁਜਾਤਹੈ੫੭੨।।
ਸਾਰੇ ਸੰਸਾਰ ਦੀਆਂ ਅਨਿਕ ਪ੍ਰਕਾਰ ਦੀਆਂ ਉਪ੍ਰੋਕਤ ਪੀੜਾਂ ਦਾ ਜੋੜ ਸਮੂਹ ਮੈਂ ਸੋਧ ਕੇ ਡਿੱਠਾ ਹੈ ਕਿ ਪਿਆਰੇ ਦੇ ਵਿਛੋੜੇ ਦੀ ਪੀੜਾ ਦੇ ਇਕ ਪਲ ਨੂੰ ਨਹੀਂ ਪੁਜਦਾ ॥੫੭੨॥
All the pains of the world put together cannot reach the pain of separation of the Lord even for a moment. (All worldly distresses are trivial compared to the pangs of separation of the Lord). (572)
अनिक प्रकार जोर सकल संसार सोध पीय के बिछोह पल एक न पुजात है ।५७२।
GURBANI.WORLD