LINE 01
ੴਵਾਹਿਗੁਰੂਜੀਕੀਫ਼ਤਹ॥
The Lord is One and the Victory is of the True Guru.
ੴ वाहिगुरू जी की फ़तह ॥
LINE 02
ਅਥਚੰਡੀਚਰਿਤ੍ਰਲਿਖ੍ਯਤੇ॥
ਹੁਣ ਚੰਡੀ ਚਰਿਤ੍ਰ ਲਿਖਦੇ ਹਾਂ
CHANDI CHARITRA IS NOW COMPOSED
अथ चंडी चरित्र लिख्यते ॥
LINE 03
ਨਰਾਜਛੰਦ॥
ਨਰਾਜ ਛੰਦ:
NARAAJ STANZA
नराज छंद ॥
LINE 04
ਮਹਿਖਦਈਤਸੂਰਯੰ॥
ਮਹਿਖਾਸੁਰ (ਨਾਂ ਦੇ) ਦੈਂਤ ਸੂਰਮੇ ਨੇ
महिख दईत सूरयं ॥
LINE 05
ਬਢਿਯੋਸੋਲੋਹਪੂਰਯੰ॥
(ਆਪਣੀ ਸ਼ਕਤੀ) ਵਧਾ ਲਈ, ਉਹ ਲੋਹੇ (ਦੇ ਕਵਚ ਨਾਲ) ਪੂਰੀ ਤਰ੍ਹਾਂ ਢਕਿਆ ਹੋਇਆ ਸੀ।
He conquered Indra, the king of gods
बढियो सो लोह पूरयं ॥
LINE 06
ਸੁਦੇਵਰਾਜਜੀਤਯੰ॥
ਉਸ ਨੇ ਇੰਦਰ ਨੂੰ ਜਿਤ ਲਿਆ
सु देव राज जीतयं ॥
LINE 07
ਤ੍ਰਿਲੋਕਰਾਜਕੀਤਯੰ੧॥॥
ਅਤੇ ਤਿੰਨਾਂ ਲੋਕਾਂ ਉਤੇ ਆਪਣਾ ਰਾਜ ਸਥਾਪਿਤ ਕਰ ਦਿੱਤਾ ॥੧॥
And ruled over the three worlds.1.
त्रिलोक राज कीतयं ॥१॥
LINE 08
ਭਜੇਸੁਦੇਵਤਾਤਬੈ॥
ਤਦੋਂ ਸਾਰੇ ਦੇਵਤੇ ਭਜ ਗਏ
At that time the gods ran away
भजे सु देवता तबै ॥
LINE 09
ਇਕਤ੍ਰਹੋਇਕੈਸਬੈ॥
ਅਤੇ ਇਕੱਠੇ ਹੋ ਕੇ
And all of them gathered together.
इकत्र होइ कै सबै ॥
LINE 10
ਮਹੇਸੁਰਾਚਲੰਬਸੇ॥
ਸ਼ਿਵ ਦੇ ਪਰਬਤ (ਕੈਲਾਸ਼) ਉਤੇ ਜਾ ਵਸੇ।
They inhabited the Kailash mountain
महेसुराचलं बसे ॥
LINE 11
ਬਿਸੇਖਚਿਤਮੋਤ੍ਰਸੇ੨॥॥
ਉਹ ਚਿੱਤ ਵਿਚ ਬਹੁਤ ਡਰੇ ਹੋਏ ਸਨ ॥੨॥
With great fear in their mind.2.
बिसेख चित मो त्रसे ॥२॥
LINE 12
ਜੁਗੇਸਭੇਸਧਾਰਕੈ॥
ਹਥਿਆਰ ਸੁਟ ਕੇ ਅਤੇ ਜੋਗੀਆਂ ਦਾ ਰੂਪ ਧਾਰ ਕੇ
They disguised themselves as great Yogis
जुगेस भेस धार कै ॥
LINE 13
ਭਜੇਹਥਿਯਾਰਡਾਰਕੈ॥
ਉਹ ਭਜ ਗਏ।
And throwing their weapons, they all ran away.
भजे हथियार डार कै ॥
LINE 14
ਪੁਕਾਰਆਰਤੰਚਲੈ॥
ਦੁਖੀ ਅਵਸਥਾ ਵਿਚ ਪੁਕਾਰਦੇ ਹੋਏ
Crying in great distress they walked.
पुकार आरतं चलै ॥
LINE 15
ਬਿਸੂਰਸੂਰਮਾਭਲੇ੩॥॥
ਚੰਗੇ ਚੰਗੇ ਸੂਰਮੇ ਝੂਰਦੇ ਤੁਰੇ ਜਾ ਰਹੇ ਸਨ ॥੩॥
The fine heroes were in great agony.3.
बिसूर सूरमा भले ॥३॥
LINE 16
ਬਰਖਕਿਤੇਤਹਾਰਹੇ॥
ਸ਼ਰੀਰ ਉਤੇ ਦੁਖ ਸਹਾਰਦੇ ਹੋਏ
They lived there for may years
बरख किते तहा रहे ॥
LINE 17
ਸੁਦੁਖਦੇਹਮੋਸਹੇ॥
ਉਹ ਕਿਤਨੇ ਹੀ ਵਰ੍ਹੇ ਉਥੇ ਰਹੇ
And endured many sufferings on their bodies.
सु दुख देह मो सहे ॥
LINE 18
ਜਗਤ੍ਰਮਾਤਿਧਿਆਇਯੰ॥
ਅਤੇ ਜਗਤ ਮਾਤਾ (ਦੇਵੀ) ਦਾ ਧਿਆਨ ਧਰਦੇ ਰਹੇ,
They mediated on the mother of the universe
जगत्र माति धिआइयं ॥
LINE 19
ਸੁਜੈਤਪਤ੍ਰਪਾਇਯੰ੪॥॥
ਜਿਤ ਦਾ ਪ੍ਰਵਾਨਾ ਪ੍ਰਾਪਤ ਕਰਨ ਲਈ ॥੪॥
For conquering the demon Mahishasura.4.
सु जैत पत्र पाइयं ॥४॥
LINE 20
ਪ੍ਰਸੰਨਦੇਵਤਾਭਏ॥
(ਦੇਵੀ ਦੇ ਪ੍ਰਗਟ ਹੋਣ ਤੇ) ਦੇਵਤੇ ਪ੍ਰਸੰਨ ਹੋ ਗਏ
The gods wrere pleased
प्रसंन देवता भए ॥
LINE 21
ਚਰੰਨਪੂਜਬੇਧਏ॥
ਅਤੇ ਉਸ ਦੇ ਚਰਨਾਂ ਨੂੰ ਪੂਜਣ ਲਈ ਅਗੇ ਵਧੇ।
And sped to worship the feet of the goddess.
चरंन पूजबे धए ॥
LINE 22
ਸਨੰਮੁਖਾਨਠਢੀਯੰ॥
(ਦੇਵੀ ਦੇ) ਸਾਹਮਣੇ ਆ ਕੇ ਖੜੋ ਗਏ
They stood before her
सनंमुखान ठढीयं ॥
LINE 23
ਪ੍ਰਣਾਮਪਾਠਪਢੀਯੰ੫॥॥
ਅਤੇ ਪ੍ਰਨਾਮ ਕਰ ਕੇ (ਦੇਵੀ ਸਤੋਤ੍ਰ ਦਾ) ਪਾਠ ਪੜ੍ਹਨ ਲਗੇ ॥੫॥
And recited her eulogy.5.
प्रणाम पाठ पढीयं ॥५॥
GURBANI.WORLD