ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1079
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤਬਹਾਡੀਪਤਿਸੌਨਹਿਜਰੀ॥
ਤਦ ਹਾਡੀ (ਰਾਜਪੂਤ ਰਾਣੀ) ਪਤੀ ਨਾਲ ਨਾ ਸੜੀ
तब हाडी पति सौ नहि जरी ॥
LINE 03
ਲਰਿਕਨਕੀਆਸਾਜਿਯਧਰੀ॥
ਅਤੇ ਲੜਕਿਆਂ ਦੀ ਆਸ ਮਨ ਵਿਚ ਰਖ ਲਈ।
लरिकन की आसा जिय धरी ॥
LINE 04
ਛੋਰਿਪਿਸੌਰਦਿਲੀਕੌਆਏ॥
ਪਿਸ਼ਾਵਰ ਨੂੰ ਛਡ ਕੇ ਦਿੱਲੀ ਵਲ ਚਲ ਪਈਆਂ।
छोरि पिसौर दिली कौ आए ॥
LINE 05
ਸਹਿਰਲਹੌਰਪੂਤਦੋਜਾਏ੯॥॥
ਲਾਹੌਰ ਸ਼ਹਿਰ ਵਿਚ ਆ ਕੇ ਦੋ ਪੁੱਤਰਾਂ ਨੂੰ ਜਨਮ ਦਿੱਤਾ ॥੯॥
सहिर लहौर पूत दो जाए ॥९॥
LINE 06
ਜਬਰਾਨੀਦਿਲੀਮੌਗਈ॥
ਜਦ ਰਾਣੀ ਦਿੱਲੀ ਪਹੁੰਚੀ
जब रानी दिली मौ गई ॥
LINE 07
ਹਜਰਤਿਕੌਐਸੀਸੁਧਿਭਈ॥
ਤਾਂ ਬਾਦਸ਼ਾਹ ਨੂੰ ਇਸ ਦਾ ਪਤਾ ਲਗ ਗਿਆ।
हजरति कौ ऐसी सुधि भई ॥
LINE 08
ਸੋਊਅਨਕਹਿਯੋਇਨੈਮੁਹਿਦੀਜੈ॥
(ਤਾਂ ਬਾਦਸ਼ਾਹ ਨੇ) ਸਾਊਆਂ ਨੂੰ ਕਿਹਾ ਕਿ ਇਨ੍ਹਾਂ (ਰਾਣੀਆਂ) ਨੂੰ ਮੇਰੇ ਹਵਾਲੇ ਕਰ ਦਿਓ
सोऊअन कहियो इनै मुहि दीजै ॥
LINE 09
ਤੁਮਮਨਸਬਜਸਵੰਤਕੋਲੀਜੈ੧੦॥॥
ਅਤੇ ਤਸੀਂ ਜਸਵੰਤ ਸਿੰਘ ਦਾ ਰੁਤਬਾ ਸੰਭਾਲ ਲਵੋ ॥੧੦॥
तुम मनसब जसवंत को लीजै ॥१०॥
LINE 10
ਰਨਿਯਨਕੋਸਊਅਨਨਹਿਦਯੋ॥
ਸਾਊਆਂ ਨੇ ਰਾਣੀਆਂ ਨਾ ਦਿੱਤੀਆਂ
रनियन को सऊअन नहि दयो ॥
LINE 11
ਹਜਰਤਿਸੈਨਪਠਾਵਤਭਯੋ॥
ਤਾਂ ਬਾਦਸ਼ਾਹ ਨੇ (ਉਨ੍ਹਾਂ ਪਿਛੇ) ਸੈਨਾ ਚੜ੍ਹਾ ਦਿੱਤੀ।
हजरति सैन पठावत भयो ॥
LINE 12
ਰਨਛੋਰੈਇਹਭਾਤਿਉਚਾਰੋ॥
ਰਣਛੋੜ ਨੇ ਇਸ ਤਰ੍ਹਾਂ ਕਿਹਾ
रनछोरै इह भाति उचारो ॥
LINE 13
ਨਰਕੋਭੇਸਸਭੈਤੁਮਧਾਰੋ੧੧॥॥
ਕਿ ਤੁਸੀਂ ਸਾਰੀਆਂ ਮਰਦਾਵਾਂ ਭੇਸ ਧਾਰ ਲਵੋ ॥੧੧॥
नर को भेस सभै तुम धारो ॥११॥
LINE 14
ਖਾਨਪੁਲਾਦਜਬੈਚੜਿਆਏ॥
ਜਦ ਪੁਲਾਦ ਖ਼ਾਨ ਚੜ੍ਹ ਕੇ ਆ ਗਿਆ
खान पुलाद जबै चड़ि आए ॥
LINE 15
ਤਬਰਨਿਯਨਯੌਬਚਨਸੁਨਾਏ॥
ਤਦ ਰਾਣੀਆਂ ਨੇ ਇਸ ਤਰ੍ਹਾਂ ਬਚਨ ਸੁਣਾਏ।
तब रनियन यौ बचन सुनाए ॥
LINE 16
ਹਮੈਨਗਜਸੈਨਾਮੌਦੀਜੈ॥
ਸਾਨੂੰ ਨਗਜ (ਪਹਾੜੀ) ਸੈਨਾ ਦੇ ਹਵਾਲੇ ਕਰ ਦਿਓ
हमै नगज सैना मौ दीजै ॥
LINE 17
ਹਿੰਦੂਧਰਮਰਾਖਿਕਰਿਲੀਜੈ੧੨॥॥
ਤਾਂ ਜੋ ਅਸੀਂ (ਆਪਣੇ) ਹਿੰਦੂ ਧਰਮ ਨੂੰ ਬਚਾ ਸਕੀਏ ॥੧੨॥
हिंदू धरम राखि करि लीजै ॥१२॥
LINE 18
ਨਾਵਨਕੌਸੁਭਵਾਰੋਦਿਯੋ॥
ਇਸ਼ਨਾਨ ਕਰਨ ਦਾ ਭੁਲਾਵਾ ਦੇ ਕੇ
नावन कौ सुभ वारो दियो ॥
LINE 19
ਬਾਲਨਸਹਿਤਦੇਸਮਗੁਲਿਯੋ॥
ਬਾਲਕਾਂ ਸਮੇਤ (ਉਨ੍ਹਾਂ ਨੇ ਆਪਣੇ) ਦੇਸ ਦਾ ਰਸਤਾ ਪਕੜਿਆ।
बालन सहित देस मगु लियो ॥
LINE 20
ਰਜਪੂਤਨਰੂਮਾਲਫਿਰਾਏ॥
ਤਦ ਰਾਜਪੂਤਨੀਆਂ ਨੇ ਰੁਮਾਲ ਫਿਰਾਏ
रजपूतन रूमाल फिराए ॥
LINE 21
ਹਮਮਿਲਨੇਹਜਰਤਿਕੌਆਏ੧੩॥॥
ਕਿ ਅਸੀਂ ਬਾਦਸ਼ਾਹ ਨੂੰ ਮਿਲਣ ਲਈ ਆਈਆਂ ਹਾਂ ॥੧੩॥
हम मिलने हजरति कौ आए ॥१३॥
LINE 22
ਤਿਨਕੌਕਿਨੀਨਚੋਟਿਚਲਾਈ॥
ਉਨ੍ਹਾਂ ਉਤੇ ਕਿਸੇ ਨੇ ਹਮਲਾ ਨਾ ਕੀਤਾ।
तिन कौ किनी न चोटि चलाई ॥
LINE 23
ਇਹਰਾਨੀਹਜਰਤਿਪਹਆਈ॥
(ਅਤੇ ਸਮਝਿਆ ਕਿ) ਇਹ ਰਾਣੀ ਬਾਦਸ਼ਾਹ ਕੋਲ ਆਈ ਹੈ।
इह रानी हजरति पह आई ॥
LINE 24
ਤੁਪਕਤਲੋਤੈਜਬੈਉਬਰੇ॥
ਜਦ ਇਹ ਬੰਦੂਕਾਂ ਦੀ ਮਾਰ ਤੋਂ ਨਿਕਲ ਆਈਆਂ,
तुपक तलो तै जबै उबरे ॥
LINE 25
ਤਬਹੀਕਾਢਿਕ੍ਰਿਪਾਨੈਪਰੇ੧੪॥॥
ਤਦ ਹੀ ਕ੍ਰਿਪਾਨਾਂ ਕਢ ਕੇ ਪੈ ਗਈਆਂ ॥੧੪॥
तब ही काढि क्रिपानै परे ॥१४॥
LINE 26
ਜੌਨੈਸੂਰਸਰੋਹੀਬਹੈ॥
ਜਿਸ ਵੀ ਸੂਰਮੇ ਉਤੇ ਤਲਵਾਰ ਚਲਾਉਂਦੀਆਂ ਸਨ,
जौनै सूर सरोही बहै ॥
LINE 27
ਜੈਬੋਟਿਕੈਨਬਖਤਰਰਹੈ॥
ਤਾਂ ਨਾ ਲੋਹੇ ਦੇ ਕਫ ('ਜੈਬੋ') ਟਿਕਦੇ ਸਨ ਅਤੇ ਨਾ ਹੀ ਕਵਚ।
जैबो टिकै न बखतर रहै ॥
LINE 28
ਏਕੈਤੀਰਏਕਅਸਵਾਰਾ॥
ਇਕ ਸਵਾਰ ਲਈ ਇਕ ਤੀਰ
एकै तीर एक असवारा ॥
LINE 29
ਏਕੈਘਾਇਏਕਗਜਭਾਰਾ੧੫॥॥
ਅਤੇ ਇਕ ਵੱਡੇ ਹਾਥੀ ਲਈ (ਕਿਰਪਾਨ ਦਾ) ਇਕ ਜ਼ਖ਼ਮ (ਕਾਫ਼ੀ ਸਨ) ॥੧੫॥
एकै घाइ एक गज भारा ॥१५॥
LINE 30
ਜਾਪਰਪਰੈਖੜਗਕੀਧਾਰਾ॥
ਜਿਸ ਉਤੇ ਵੀ ਤਲਵਾਰ ਦੀ ਧਾਰ ਪੈਂਦੀ ਸੀ।
जा पर परै खड़ग की धारा ॥
LINE 31
ਜਨੁਕਬਹੇਬਿਰਛਪਰਆਰਾ॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬ੍ਰਿਛ ਉਤੇ ਆਰਾ ਚਲ ਰਿਹਾ ਹੋਵੇ।
जनुक बहे बिरछ पर आरा ॥
LINE 32
ਕਟਿਕਟਿਸੁਭਟਧਰਨਿਪਰਪਰਹੀ॥
ਸੂਰਵੀਰ ਕਟ ਕਟ ਕੇ ਧਰਤੀ ਉਤੇ ਡਿਗ ਰਹੇ ਸਨ।
कटि कटि सुभट धरनि पर परही ॥
LINE 33
ਚਟਪਟਆਨਿਅਪਛਰਾਬਰਹੀ੧੬॥॥
(ਅਤੇ ਉਨ੍ਹਾਂ ਨੂੰ) ਝਟਪਟ ਆ ਕੇ ਅਪੱਛਰਾਵਾਂ ਵਰ ਰਹੀਆਂ ਸਨ ॥੧੬॥
चटपट आनि अपछरा बरही ॥१६॥
GURBANI.WORLD