ਪਉੜੀ ੬

ਵਾਰ ੨੮ ਭਾਈ ਗੁਰਦਾਸ ਜੀ ਅੰਗ 28
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੬
पउड़ी ६
LINE 02
ਗੁਰਸਿਖੀਦਾਬੋਲਣਾਹੁਇਮਿਠਬੋਲਾਲਿਖੈਨਲੇਖੈ।
ਗੁਰ ਸਿੱਖੀ ਦਾ ਬੋਲਣਾ (ਕੀ ਹੈ?) ਮਿਠਬੋਲਾ ਹੋਕੇ, ਫੇਰ ਆਪ ਨੂੰ ਲੇਖੇ ਵਿਚ ਨਾ ਲਿਖੇ (ਭਾਈ ਮੈਂ ਵੱਡਾ ਮਿੱਠਾ ਬੋਲਦਾ ਹਾਂ)।
The Sikh life one speaks mildly and never gets oneself noticed i.e. ego is diated.
गुरसिखी दा बोलणा हुइ मिठ बोला लिखै न लेखै ।
LINE 03
ਗੁਰਸਿਖੀਦਾਚਲਣਾਚਲੈਭੈਵਿਚਿਲੀਤੇਭੇਖੈ।
ਗੁਰ ਸਿੱਖੀ ਦਾ ਚੱਲਣਾ (ਕੀ ਹੈ?) ਈਸ਼੍ਵਰ ਦੇ ਭ੍ਯ ਵਿਖੇ ਚੱਲੇ ਸਿੱਖੀ ਵੇਸ ਰੱਖੇ।
Maintaining the Sikh form and moving in the fear of the Lord constitute the Sikh way of living.
गुरसिखी दा चलणा चलै भै विचि लीते भेखै ।
LINE 04
ਗੁਰਸਿਖੀਦਾਰਾਹੁਏਹੁਗੁਰਮੁਖਿਚਾਲਚਲੈਸੋਦੇਖੈ।
ਗੁਰਸਿੱਖੀ ਦਾ ਏਹੋ ਰਸਤਾ ਹੈ, ਗੁਰਮੁਖ ਦੀ ਚਾਲ ਪੁਰ ਜੋ ਦੇਖੇ ਚਲੇ (ਭਾਵ ਉਲਟਾ ਨਾ ਚੱਲੇ। ਉਹ ਕੀ ਹੈ?)
Sikh living means following the footsteps gursikhs.
गुरसिखी दा राहु एहु गुरमुखि चाल चलै सो देखै ।
LINE 05
ਘਾਲਿਖਾਇਸੇਵਾਕਰੈਗੁਰਉਪਦੇਸੁਅਵੇਸੁਵਿਸੇਖੈ।
ਕਮਾਈ ਕਰ ਕੇ ਖਾਵੇ (ਆਏ ਗਏ ਦੀ) ਸੇਵਾ ਕਰੇ, ਗੁਰ ਉਪਦੇਸ਼ ਵਿਖੇ ਪ੍ਰਵੇਸ਼ ਰੱਖੇ।
One should eat the fruit of one's own labour, do service and could always remain inspired by the teachings of the Guru.
घालि खाइ सेवा करै गुर उपदेसु अवेसु विसेखै ।
LINE 06
ਆਪੁਗਣਾਇਨਅਪੜੈਆਪੁਗਵਾਏਰੂਪਨਰੇਖੈ।
ਆਪਾ ਭਾਵ ਨੂੰ ਜਣਾਉਂਦਿਆਂ ਹੋਇਆਂ (ਅਕਾਲ ਪੁਰਖ ਦੀ) ਪ੍ਰਾਪਤੀ ਨਹੀਂ ਹੁੰਦੀ, (ਜਿਸ ਵੇਲੇ) ਆਪਾ ਭਾਵ ਨੂੰ ਗਵਾ ਦੇਂਦਾ ਹੈ (ਉਸ ਵੇਲੇ) ਨਾ ਰੂਪ ਹੁੰਦਾ ਹੈ ਨਾ ਰੇਖ (ਅਰਥਾਤ ਸਹਜ ਪਦ ਮਿਲਦਾ ਹੈ)।
The supreme rd is not attained through egotism and only after losing the sense of ego e can identify oneself with the formless and limitless Lord.
आपु गणाइ न अपड़ै आपु गवाए रूप न रेखै ।
LINE 07
ਮੁਰਦੇਵਾਂਗਮੁਰੀਦਹੋਇਗੁਰਗੋਰੀਵੜਿਅਲਖਅਲੇਖੈ।
ਮੁਰਦੇ ਵਾਂਗੂ ਮੁਰੀਦ ਹੋਕੇ ਗੁਰੂ ਰੂਪ ਗੋਰ ਵਿਖੇ ਵੜਕੇ ਅਲਖ ਅਰ ਲੇਖੇ ਤੋਂ ਪਾਰ ਹੋ ਜਾਂਦਾ ਹੈ। (ਉਸ ਦਾ ਫਲ ਕੀ ਹੈ?)
A disciple coming like a dead person and entering into the guru-grave can merge in at imperceptible Lord who is beyond all writs.
मुरदे वांग मुरीद होइ गुर गोरी वड़ि अलख अलेखै ।
LINE 08
ਅੰਤੁਨਮੰਤੁਨਸੇਖਸਰੇਖੈ੬।।
(ਉਸ ਫਲ ਦਾ) ਅੰਤ ਸ਼ੇਸ਼ਨਾਗ ਸਾਰਖੇ ਨਹੀਂ ਪਾ ਸਕਦੇ (ਇਥੇ ਦੋ ਵਾਰ 'ਅੰਤ ਨ' ਕਹਿਣ ਥੋਂ ਤਾਕੀਦ ਨਾਲ ਕਿਹਾ ਹੈ। “ਜਿਨ੍ਹ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ॥ ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ”)।
Sesanags could not derstand the mystery of His mantra.
अंतु न मंतु न सेख सरेखै ।६।
GURBANI.WORLD