ਪਉੜੀ ੭

ਵਾਰ ੨੮ ਭਾਈ ਗੁਰਦਾਸ ਜੀ ਅੰਗ 28
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੭
पउड़ी ७
LINE 02
ਗੁਰਸਿਖੀਦਾਸਿਖਣਾਗੁਰੁਸਿਖਸਿਖਣਬਜਰੁਭਾਰਾ।
ਗੁਰ ਸਿੱਖੀ ਦਾ ਸਿੱਖਣਾ ਭਾਰੇ ਬੱਜਰ (ਵਾਂਗੂੰ ਕਠਨ ਹੈ, ਇਸਨੂੰ) ਗੁਰੂ ਦੇ ਸਿਖ ਹੀ ਸਿਖਦੇ ਹਨ।
Learning of the Sikh way of life is as tough as the thunderbolt and only the Sikhs of the Guru learn it.
गुरसिखी दा सिखणा गुरु सिख सिखण बजरु भारा ।
LINE 03
ਗੁਰਸਿਖੀਦਾਲਿਖਣਾਲੇਖੁਅਲੇਖੁਨਲਿਖਣਹਾਰਾ।
ਗੁਰ ਸਿੱਖੀ ਦਾ ਲਿਖਣਾ ਲਖੇ ਤੋਂ ਅਲੇਖ ਹੈ, (ਕੋਈ ਇਸਦਾ) ਲਿੱਖਣਹਾਰਾ ਨਹੀਂ ਹੈ।
Writing about the Sikh-life is also beyond all accounts; none can write.
गुरसिखी दा लिखणा लेखु अलेखु न लिखणहारा ।
LINE 04
ਗੁਰਸਿਖੀਦਾਤੋਲਣਾਤੁਲਿਨਤੋਲਿਤੁਲੈਤੁਲਧਾਰਾ।
ਗੁਰ ਸਿੱਖੀ ਦਾ ਤੋਲਣਾ (ਵਜ਼ਨ) ਕਰਨ ਲਈ ('ਤੁਲ') ਤਕੜੀ ('ਤੋਲ') ਵੱਟਾ ਕੋਈ ਨਹੀਂ ਤੇ ਨਾ ਹੀ ਕਿਸੇ ਤੁਲਾਧਾਰ ਪਾਸੋਂ ਤੁਲ ਸਕਦੀ ਹੈ।
No scale can weigh the Sikh way of life.
गुरसिखी दा तोलणा तुलि न तोलि तुलै तुलधारा ।
LINE 05
ਗੁਰਸਿਖੀਦਾਦੇਖਣਾਗੁਰਮੁਖਿਸਾਧਸੰਗਤਿਗੁਰਦੁਆਰਾ।
ਗੁਰਸਿਖੀ ਦਾ ਦਰਸ਼ਨ ਗੁਰੁਦ੍ਵਾਰੇ (ਅਰਥਾਤ ਸ੍ਰੀ ਦਰਬਾਰ ਸਾਹਿਬ ਆਦਿ) ਗੁਰਮੁਖਾਂ ਤੇ ਸਾਧ ਸੰਗਤ ਦੇ ਦਰਸ਼ਨ ਵਿਖੇ ਹੋ ਸਕਦਾ ਹੈ।
The glimpse of the Sikh life can be had only in the holy congregation and the Gurdvara, the door of the Lord.
गुरसिखी दा देखणा गुरमुखि साधसंगति गुरदुआरा ।
LINE 06
ਗੁਰਸਿਖੀਦਾਚਖਣਾਸਾਧਸੰਗਤਿਗੁਰੁਸਬਦੁਵੀਚਾਰਾ।
ਗੁਰਸਿਖੀ ਦਾ ਚਖਣਾ (ਭਾਵ ਸਵਾਦ ਲੈਣਾ) ਸਾਧ ਸੰਗਤ ਵਿਖੇ ਗੁਰ ਸ਼ਬਦ ਦਾ ਵਿਚਾਰ ਹੈ (ਕਿਉਂ ਜੋ ਸ਼ਬਦ ਦੇ ਪੜ੍ਹਨ ਨਾਲ ਵੱਡਾ ਅਨੰਦ ਹੁੰਦਾ ਹੈ)।
Pondering upon the word of Guru in the holy congregation is like tasting of the Sikh way of life.
गुरसिखी दा चखणा साधसंगति गुरु सबदु वीचारा ।
LINE 07
ਗੁਰਸਿਖੀਦਾਸਮਝਣਾਜੋਤੀਜੋਤਿਜਗਾਵਣਹਾਰਾ।
ਗੁਰਸਿਖੀ ਦਾ ਸਮਝਣਾ (ਜੋਤੀ) ਪਰਮਾਤਮਾ ਦੀ ਜੋਤ ਦੇ ਜਗਾਉਣ ਵਾਲਾ ਹੈ (ਭਾਵ ਸਾਰੇ ਉਸ ਦੀ ਜੋਤ ਹੀ ਦਿੱਸਦੀ ਹੈ, 'ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ')।
Understanding of the Sikh life is like kindling the flame of the Lord.
गुरसिखी दा समझणा जोती जोति जगावणहारा ।
LINE 08
ਗੁਰਮੁਖਿਸੁਖਫਲੁਪਿਰਮੁਪਿਆਰਾ੭।।
ਗੁਰਮੁਖਾਂ ਨੇ ਸੁਖ ਫਲ 'ਪਿਰੀ (ਵਾਹਿਗੁਰੂ) ਦਾ ਪ੍ਰੇਮ ਹੀ ਜਾਤਾ ਹੈ (ਇਤਰ ਸੰਸਾਰਕ ਸੁਖ ਦੁਖ ਫਲ ਹੀ ਮੰਨਦੇ ਹਨ)।
The pleasure-fruit of the Gurmukhs is the love of the dear Lord.
गुरमुखि सुख फलु पिरमु पिआरा ।७।
GURBANI.WORLD